ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਮਾਂਡਵੀਯਾ ਨੇ ਦੇਸ਼ ਵਿੱਚ ਖਾਦਾਂ ਦੀ ਉਪਲਬਧਤਾ ਬਾਰੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਬੈਠਕ ਕੀਤੀ; ਕੋਈ ਘਾਟ ਨਾ ਹੋਣ ਦਾ ਦਾਅਵਾ

Posted On: 18 AUG 2020 6:41PM by PIB Chandigarh

ਰਸਾਇਣ ਅਤੇ ਖਾਦ ਰਾਜ ਮੰਤਰੀ, ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਅਤੇ ਖਾਦ ਵਿਭਾਗ ਤੇ ਖੇਤੀਬਾੜੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਵਰਚੁਅਲ ਬੈਠਕ ਕੀਤੀ।

 

ਬੈਠਕ ਦੌਰਾਨ ਬੋਲਦਿਆਂ, ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਦੇਸ਼ ਵਿੱਚ ਖਾਦਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਿਸਾਨ ਭਾਈਚਾਰੇ ਲਈ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੈ।

 

ਮੰਤਰੀ ਨੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਸਾਰੇ ਦੇਸ਼ ਵਿੱਚ ਖਾਦਾਂ ਦੀ ਨਿਰਵਿਘਨ ਸਪਲਾਈ ਲਈ ਰਾਜ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਨਾਲ ਰੀਅਲ ਟਾਈਮ ਦੇ ਤਾਲਮੇਲ ਲਈ ਨਿਰਦੇਸ਼ ਦਿੱਤੇ।

 

ਕੁਝ ਰਾਜਾਂ ਦੇ ਖੇਤੀ ਮੰਤਰੀਆਂ ਨੇ ਵੀਡਿਓ ਕਾਨਫ਼ਰੰਸਿੰਗ ਜ਼ਰੀਏ ਬੈਠਕ ਵਿੱਚ ਹਿੱਸਾ ਲਿਆ। ਇਸ ਮੌਕੇ ਖਾਦ ਵਿਭਾਗ ਦੇ ਸੀਨੀਅਰ ਅਧਿਕਾਰੀ, ਸੰਯੁਕਤ ਸਕੱਤਰ ਅਤੇ ਸਕੱਤਰ ਸ਼੍ਰੀ ਛਬੀਲੇਂਦਰ ਰਾਓਲ ਵੀ ਮੌਜੂਦ ਸਨ।

 

****

 

ਆਰਸੀਜੇ / ਆਰਕੇਐੱਮ


(Release ID: 1646858) Visitor Counter : 165