ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਆਈਐੱਸਏ ਅਗਲੇ ਮਹੀਨੇ ਪਹਿਲੇ ਵਿਸ਼ਵ ਸੋਲਰ ਟੈਕਨੋਲੋਜੀ ਸੰਮੇਲਨ ਵਿੱਚ ਕਲਾ ਦੇ ਨਮੂਨੇ ਦੀਆਂ ਅਗਲੀ ਪੀੜ੍ਹੀ ਦੀਆਂ ਤਕਨੀਕਾਂ ਨੂੰ ਪ੍ਰਦਰਸ਼ਿਤ ਕਰੇਗਾ

ਉਦਘਾਟਨੀ ਸਮਾਗ਼ਮ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਾਰੇ ਆਈਐੱਸਏ ਮੈਂਬਰ ਦੇਸ਼ਾਂ ਦੇ ਮੰਤਰੀਆਂ ਅਤੇ ਆਲਮੀ ਅਦਾਰਿਆਂ ਦੁਆਰਾ ਸ਼ਿਰਕਤ ਕੀਤੀ ਜਾਵੇਗੀ

ਕੇਂਦਰੀ ਬਿਜਲੀ ਮੰਤਰੀ ਨੇ ਸਾਰੇ ਹਿਤਧਾਰਕਾਂ ਨੂੰ ਸਮਾਗਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ

ਨੋਬਲ ਪੁਰਸਕਾਰ ਜੇਤੂ ਡਾ. ਸਟੈਨਲੇ ਵਿਟਿੰਗਮ ਦੁਆਰਾ ਆਲਮੀ ਕਾਰਪੋਰੇਸ਼ਨਾਂ ਦੇ ਪ੍ਰਮੁੱਖਾਂ ਨਾਲ ਨਵੀਨਤਾਕਾਰੀ, ਲਾਗਤ ਪ੍ਰਭਾਵਸ਼ਾਲੀ , ਕਿਫਾਇਤੀ ਸੋਲਰ ਤਕਨੀਕਾਂ 'ਤੇ ਕੇਂਦ੍ਰਿਤ ਵਿਚਾਰ-ਵਟਾਂਦਰਾ ਕੀਤਾ ਜਾਏਗਾ

Posted On: 17 AUG 2020 6:51PM by PIB Chandigarh

ਆਈਐੱਸਏ ਅਸੈਂਬਲੀ ਦੇ ਪ੍ਰਧਾਨ ਅਤੇ ਕੇਂਦਰੀ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ (ਆਈਸੀ) ਅਤੇ ਕੌਸ਼ਲ ਵਿਕਾਸ ਅਤੇ ਉੱਦਮ ਰਾਜ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਅੱਜ 08 ਸਤੰਬਰ, 2020 ਨੂੰ ਕਰਵਾਏ ਜਾਣ ਵਾਲੇ ਇੱਕ ਵਰਚੁਅਲ ਪਲੈਟਫਾਰਮ 'ਤੇ ਆਈਐੱਸਏ ਦੇ ਪਹਿਲੇ ਵਿਸ਼ਵ ਸੋਲਰ ਟੈਕਨੋਲੋਜੀ ਸੰਮੇਲਨ ਦੇ ਵੇਰਵੇ ਸਾਂਝੇ ਕੀਤੇ। ਸਮਾਗਮ ਦਾ ਉਦੇਸ਼ ਬਿਹਤਰੀਨ ਆਧੁਨਿਕ ਟੈਕਨੋਲੋਜੀਆਂ ਦੇ ਨਾਲ-ਨਾਲ ਅਗਲੀ ਪੀੜ੍ਹੀ ਦੀਆਂ ਟੈਕਨੋਲੋਜੀਆਂ 'ਤੇ ਚਾਨਣਾ ਪਾਉਣਾ ਹੈ ਜੋ ਸੌਰ ਊਰਜਾ ਨੂੰ ਵਧੇਰੇ ਕੁਸ਼ਲਤਾ ਨਾਲ ਵਰਤਣ ਦੇ ਯਤਨਾਂ ਨੂੰ ਉਤਸ਼ਾਹ ਪ੍ਰਦਾਨ ਕਰੇਗਾ।  ਆਈਐੱਸਏ ਸੌਰ ਊਰਜਾ ਬਾਰੇ ਆਈਐੱਸਏ ਜਰਨਲ (I JOSE) ਵੀ ਸ਼ੁਰੂ ਕਰੇਗਾ ਜੋ ਵਿਸ਼ਵਵਿਆਪੀ ਲੇਖਕਾਂ ਨੂੰ ਸੌਰ ਊਰਜਾ ਬਾਰੇ ਆਪਣੇ ਲੇਖ ਪ੍ਰਕਾਸ਼ਿਤ ਕਰਨ ਵਿੱਚ ਮਦਦ ਦੇਵੇਗਾ। ਇਸ ਰਸਾਲੇ ਦੇ ਲੇਖਾਂ ਦੀ ਵਿਸ਼ਵਵਿਆਪੀ ਮਾਹਰਾਂ ਦੁਆਰਾ ਸਮੀਖਿਆ ਕੀਤੀ ਜਾਏਗੀ ਅਤੇ ਆਈਐੱਸਏ ਦੇ ਐੱਨਐੱਫਪੀਜ਼ ਦੇ ਵਿਸ਼ਾਲ ਨੈਟਵਰਕ (ਨੈਸ਼ਨਲ ਫੋਕਲ ਪੁਆਇੰਟ) ਅਤੇ ਸਟਾਰ (ਸੋਲਰ ਟੈਕਨੋਲੋਜੀ ਅਤੇ ਐਪਲੀਕੇਸ਼ਨ ਰਿਸੋਰਸ ਸੈਂਟਰ) ਸੈਂਟਰਾਂ ਰਾਹੀਂ ਮੈਂਬਰ ਦੇਸ਼ਾਂ ਤੱਕ ਪਹੁੰਚੇਗੀ।

 

https://ci4.googleusercontent.com/proxy/EFv2cmgfXWHFVivpZgU2lvacwynVMaIUVU7OyF9JWALCGrSexQGcDYqYS8gUZfKQiedY4JFsBCnvcA51Gwc26hDr05NCth8z5Xsyo_luubK2OGMi6hA8n5YBMw=s0-d-e1-ft#https://static.pib.gov.in/WriteReadData/userfiles/image/image001I69C.jpg

 

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪਹਿਲੇ ਵਿਸ਼ਵ ਸੋਲਰ ਟੈਕਨੋਲੋਜੀ ਸੰਮੇਲਨ ਦੇ ਉਦਘਾਟਨੀ ਸਮਾਗਮ ਦੌਰਾਨ ਸਾਰੇ ਆਈਐੱਸਏ ਖੇਤਰਾਂ ਦੇ ਮੈਂਬਰ ਦੇਸ਼ਾਂ ਦੇ ਮੰਤਰੀਆਂ ਨੂੰ ਸੰਬੋਧਨ ਕਰਨਗੇਵਿਗਿਆਨਕ ਖੋਜ ਅਤੇ ਵਿਕਾਸ ਦੀ ਦੁਨੀਆ ਦੇ ਸ਼ਾਨਮੱਤੀਆਂ ਸ਼ਖਸੀਅਤਾਂ ਅਤੇ ਸੀਈਓਜ਼ ਦੁਆਰਾ ਘੱਟ ਲਾਗਤ, ਨਵੀਨ ਅਤੇ ਕਿਫਾਇਤੀ ਸੋਲਰ ਟੈਕਨੋਲੋਜੀਆਂ 'ਤੇ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਉਦਘਾਟਨੀ ਸੈਸ਼ਨ ਦੌਰਾਨ ਸੀਨੀਅਰ ਸਰਕਾਰੀ ਕਾਰਜਕਾਰੀ, ਗਲੋਬਲ ਕਾਰਪੋਰੇਸ਼ਨਾਂ, ਵਿੱਤੀ ਅਤੇ ਬਹੁਪੱਖੀ ਸੰਸਥਾਵਾਂ, ਸਿਵਲ ਸੁਸਾਇਟੀ, ਫਾਉਂਡੇਸ਼ਨ ਅਤੇ ਥਿੰਕ-ਟੈਂਕ ਦੇ ਪ੍ਰਮੁੱਖ ਮੌਜੂਦ ਹੋਣਗੇ।

 

ਉਦਘਾਟਨੀ ਸਮਾਰੋਹ ਦੌਰਾਨ ਨੋਬਲ ਪੁਰਸਕਾਰ ਜੇਤੂ ਡਾ. ਐੱਮ ਸਟੈਨਲੇ ਵਿਟਿੰਘਮ ਮੁੱਖ ਭਾਸ਼ਣ ਪੇਸ਼ ਕਰਨਗੇ। ਡਾ. ਐੱਮ ਸਟੈਨਲੇ ਵਿਟਿੰਗਮ ਨੂੰ ਲਿਥਿਅਮ ਆਇਨ ਬੈਟਰੀਆਂ ਦੀ ਇਨਕਲਾਬੀ ਤਬਦੀਲੀ ਦੀ ਖੋਜ ਲਈ 2019 ਵਿੱਚ ਕੈਮਿਸਟਰੀ (ਜੌਨ ਬੀ ਗੁੱਡਨੋਫ ਅਤੇ ਅਕੀਰਾ ਯੋਸ਼ਿਨੋ ਦੇ ਨਾਲ ਮਿਲ ਕੇ) ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਸੌਰ ਟੈਕਨੋਲੋਜੀਆਂ ਨੂੰ ਲਾਗੂ ਕਰਨ ਅਤੇ ਸਕੇਲ ਕਰਨ ਵਿੱਚ ਮਾਰਗ ਦਰਜਾਬੰਦੀ 'ਤੇ ਚੋਟੀ ਦੇ ਗਲੋਬਲ ਕਾਰਪੋਰੇਸ਼ਨਾਂ ਦੇ ਸੀਈਓਜ਼ ਨਾਲ ਇੱਕ ਵਿਚਾਰਕ ਸੈਸ਼ਨ ਵੀ ਹੋਵੇਗਾ। ਗਲੋਬਲ ਸੀਈਓਜ਼ ਸੈਸ਼ਨ ਵਿੱਚ ਹਿੱਸਾ ਲੈਣ ਹੇਠ ਲਿਖੇ  ਸੀਈਓ ਦੇ ਭਾਗ ਲੈਣ ਦੀ ਉਮੀਦ ਹੈ : ਸ਼੍ਰੀ ਬਰਟਰੈਂਡ ਪਿਕਕਾਰਡ ਐੱਫਆਰਐੱਸਜੀਐੱਸ , ਬਾਨੀ ਅਤੇ ਚੇਅਰਮੈਨ, ਸੋਲਰ ਇਮਪਲਸ ਫਾਉਂਡੇਸ਼ਨ, ਸਵਿਟਜ਼ਰਲੈਂਡ; ਸ਼੍ਰੀ ਜੀਨ-ਪਾਸਕਲ ਟਰਿਕੋਇਰ, ਚੇਅਰਮੈਨ ਅਤੇ ਸੀਈਓ, ਸਨਾਈਡਰ ਇਲੈਕਟ੍ਰਿਕ; ਸ਼੍ਰੀ ਐਰਿਕ ਰੋਂਦੋਲੈਟ, ਮੁੱਖ ਕਾਰਜਕਾਰੀ ਅਧਿਕਾਰੀ, ਸਿਗਨਿਫ਼ਾਈ। ਪ੍ਰਮੁੱਖ ਕਾਰਪੋਰੇਟ ਆਗੂ ਆਪਣੇ ਤਜ਼ਰਬੇ ਸਾਂਝੇ ਕਰਨਗੇ ਅਤੇ ਆਪਣੇ ਵਿਚਾਰ ਪੇਸ਼ ਕਰਨਗੇ ਕਿ ਕਿਵੇਂ ਵਿਗਿਆਨਕ ਸਫਲਤਾਵਾਂ ਅਤੇ ਨਵੀਨਤਾਵਾਂ ਨੂੰ ਵਿਆਪਕ ਵਰਤੋਂ ਲਈ ਵਿਸ਼ਵ ਦੇ ਸਾਰੇ ਹਿੱਸਿਆਂ ਵਿੱਚ ਵਪਾਰਕ ਤੌਰ ਤੇ ਉਪਲਬਧ ਕਰਵਾਇਆ  ਜਾ ਸਕਦਾ ਹੈ।

 

https://ci5.googleusercontent.com/proxy/OZT0D_jtKtW7glh203-LRJeLsFDgj7vmbmdHKfrwOCbzASA2c9TNLU-ILuGBzlYdxh1lsvCD_pcXy8jFw2rpCskYiibZmrSU75PlXoFTRi7FbYZggm1cCPHVjg=s0-d-e1-ft#https://static.pib.gov.in/WriteReadData/userfiles/image/image002KUFK.jpg

 

ਇਹ ਪ੍ਰੋਗਰਾਮ ਚਾਰ ਤਕਨੀਕੀ ਸੈਸ਼ਨਾਂ ਦਾ ਆਯੋਜਨ ਕਰੇਗਾ ਜੋ ਭਾਗੀਦਾਰਾਂ ਨੂੰ ਵੱਖ-ਵੱਖ ਭਾਸ਼ਾਵਾਂ ਜਿਵੇਂ ਅੰਗ੍ਰੇਜ਼ੀ, ਸਪੈਨਿਸ਼, ਫ੍ਰੈਂਚ ਅਤੇ ਅਰਬੀ ਵਿੱਚ ਉਪਲਬਧ ਹੋਣਗੇ।  ਵਿਸ਼ਵ ਭਰ ਦੀਆਂ ਪ੍ਰਮੁੱਖ ਕੰਪਨੀਆਂ ਅਤੇ ਖੋਜ ਸੰਸਥਾਵਾਂ ਇਨ੍ਹਾਂ ਸੈਸ਼ਨਾਂ ਦੌਰਾਨ ਆਪਣਾ ਕੰਮ ਪੇਸ਼ ਕਰਨਗੀਆਂ ਅਤੇ ਸੌਰ ਟੈਕਨੋਲੋਜੀ ਦੇ ਤਾਜ਼ਾ ਰੁਝਾਨਾਂ ਬਾਰੇ ਜਾਣ-ਪਹਿਚਾਣ ਕਰਨਗੀਆਂ।

 

ਸੈਸ਼ਨ -1: ਵਿਜ਼ਨ 2030 ਅਤੇ ਇਸ ਤੋਂ ਪਰੇ: ਵਿਸ਼ਵਵਿਆਪੀ ਊਰਜਾ ਦਾ ਪਹਿਲਾ ਸਰੋਤ ਬਣਨ ਦੀ ਦਿਸ਼ਾ ਵਿੱਚ, ਪੀਵੀ ਟੈਕਨੋਲੋਜੀ ਦੇ ਵਿਕਾਸ ਅਤੇ ਇਸ ਦੇ ਭਵਿੱਖ ਦਾ ਸਮੁੱਚਾ ਪ੍ਰਸੰਗ, ਪੀਵੀ ਟੈਕਨੋਲੋਜੀ ਵਿਸ਼ਵ ਦੇ 70 ਫ਼ੀਸਦੀ ਬਿਜਲੀ ਉਤਪਾਦਨ ਦੀ ਸਪਲਾਈ ਦੇ ਨਾਲ।

 

ਸੈਸ਼ਨ -2: ਇਕ ਡੀਕਾਰਬੋਨਾਈਜ਼ਡ ਗ੍ਰਿੱਡ ਦੇ ਵੱਲ: ਮੁੱਖ ਭਾਗਾਂ ਜਿਵੇਂ ਕਿ ਪੀਵੀ ਮੋਡੀਊਲ ਅਤੇ ਸਟੋਰੇਜ ਟੈਕਨੋਲੋਜੀ ਦੇ ਬਾਰੇ ਵਿੱਚ ਸਭ ਤੋਂ ਤਾਜ਼ਾ ਤਰੱਕੀ (ਪਰਿਵਰਤਨ ਕੁਸ਼ਲਤਾ ਵਿੱਚ ਸੁਧਾਰ ਅਤੇ ਖਰਚਿਆਂ ਦੀ ਲਾਗਤ)

 

ਸੈਸ਼ਨ -3: ਵਿਘਨਕਾਰੀ ਸੋਲਰ ਤਕਨੀਕਾਂ : ਔਨ-ਗ੍ਰਿੱਡ ਐਪਲੀਕੇਸ਼ਨਸ, ਭਾਵੇਂ ਜ਼ਮੀਨ-ਅਧਾਰਿਤ, ਤੈਰਨ ਵਾਲੀਆਂ ਜਾਂ ਰਿਹਾਇਸ਼ੀ ਅਤੇ ਵਪਾਰਕ ਛੱਤਾਂ 'ਤੇ ਏਕੀਕ੍ਰਿਤ।

 

ਸੈਸ਼ਨ -4: ਬਿਜਲੀ ਸੈਕਟਰ ਤੋਂ ਪਾਰ ਸੋਲਰ: ਨਵੀਨਤਾਕਾਰੀ ਐਪਲੀਕੇਸ਼ਨਾਂ ਜਿੱਥੇ ਪੀਵੀ ਦੀ ਵਰਤੋਂ ਵਾਤਾਵਰਣ-ਅਨੁਕੂਲ ਉਦਯੋਗਿਕ ਪ੍ਰਕਿਰਿਆਵਾਂ ਨੂੰ ਚਾਲੂ ਕਰਨ, ਗਰਮੀ, ਠੰਡਾ ਕਰਨ ਅਤੇ ਊਰਜਾ ਦੀ ਸਰਵ ਵਿਆਪਕ ਪਹੁੰਚ ਪ੍ਰਦਾਨ ਕਰਨ ਲਈ, ਬਾਲਣ ਦੇ ਨਾਲ-ਨਾਲ ਗ੍ਰਿੱਡ ਉਪਯੋਗਤਾ ਪੈਦਾ ਕਰਨ ਲਈ ਕੀਤੀ ਜਾਂਦੀ ਹੈ।

 

ਕੇਂਦਰੀ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਰਾਜ ਮੰਤਰੀ ਅਤੇ ਆਈਐੱਸਏ ਅਸੈਂਬਲੀ ਦੇ ਪ੍ਰਧਾਨ, ਸ਼੍ਰੀ ਆਰ ਕੇ ਸਿੰਘ ਨੇ ਕਰਟੇਨ ਰਾਇਸਰ ਵਿਖੇ ਮੁੱਖ ਭਾਸ਼ਣ ਦਿੰਦੇ ਹੋਏ ਪਹਿਲੇ ਵਿਸ਼ਵ ਸੋਲਰ ਟੈਕਨੋਲੋਜੀ ਸੰਮੇਲਨ ਲਈ ਆਈਐੱਸਏ ਨੂੰ ਵਧਾਈ ਦਿੱਤੀ। ਇਹ ਪ੍ਰੋਗਰਾਮ ਮੰਤਵ ਦੀ ਪੂਰਤੀ ਵਿੱਚ ਮਦਦ ਕਰੇਗਾ ਅਤੇ ਨਵੀਨਤਾਵਾਂ ਰਾਹੀਂ ਵਿਸ਼ਵ ਭਰ ਵਿੱਚ ਸੌਰ ਊਰਜਾ ਦੇ ਜ਼ਰੂਰੀ ਵਾਧੇ ਨੂੰ ਰਫਤਾਰ ਦੇਵੇਗਾ। ਇਸ ਮਹੱਤਵਪੂਰਨ ਮੌਕੇ 'ਤੇ, ਜਦੋਂ ਵਿਸ਼ਵ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਯਤਨਸ਼ੀਲ ਹੈ, ਸਾਡੀਆਂ ਸਮੂਹਿਕ ਕੋਸ਼ਿਸ਼ਾਂ ਇਸ ਚੁਣੌਤੀ ਦਾ ਸਾਹਮਣਾ ਕਰਨ ਅਤੇ ਸਾਰਿਆਂ ਤੱਕ ਵਿਸ਼ਵਵਿਆਪੀ ਬਿਜਲੀ ਪਹੁੰਚ ਦੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ। ਸ਼੍ਰੀ ਸਿੰਘ ਨੇ ਸਾਰੇ ਹਿੱਸੇਦਾਰਾਂ ਨੂੰ ਕਾਨਫ਼ਰੰਸ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ।

ਭਾਰਤ ਵਿੱਚ ਫਰਾਂਸ ਦੇ ਦੂਤਾਵਾਸ ਕਾਰਜਕਾਰੀ ਅਧਿਕਾਰੀ ਸੁਸ਼੍ਰੀ ਡਾਨਾ ਪੁਰਕੇਰਸਕੂ ਨੇ ਆਈਐੱਸਏ ਨੂੰ ਇਸ ਦੇ ਯਤਨਾਂ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਕ ਕਾਰਬਨ ਮੁਕਤ  ਦੁਨੀਆਂ ਦਾ ਹੋਣਾ ਇਕ ਸੁਪਨਾ ਹੈ ਜਿਸ ਦੀ ਸਾਨੂੰ ਸਾਰਿਆਂ ਨੂੰ ਇੱਛਾ ਹੈ ਅਤੇ ਇਸ ਨੂੰ ਸਾਕਾਰ ਕਰਨ ਵਿੱਚ ਸੌਰ ਊਰਜਾ ਦੀ ਮੁੱਖ ਭੂਮਿਕਾ ਹੋਵੇਗੀ। ਪਹਿਲਾ ਵਿਸ਼ਵ ਸੋਲਰ ਟੈਕਨੋਲੋਜੀ ਸੰਮੇਲਨ ਉਨ੍ਹਾਂ ਟੈਕਨੋਲੋਜੀਆਂ ਦੀ ਪਹਿਚਾਣ ਕਰਨ ਵਿੱਚ ਸਹਾਇਤਾ ਕਰੇਗਾ ਜੋ ਕਿ ਇੱਕ ਸਸਤੀ ਕੀਮਤ ਤੇ ਸੌਰ ਊਰਜਾ ਦੀ ਸਥਾਪਤੀ ਨੂੰ ਵਧਾ ਸਕਦੇ ਹਨ।  ਮੈਂ ਆਈਐੱਸਏ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਵਧੀਆ ਨਤੀਜਿਆਂ ਦੀ ਉਮੀਦ ਕਰਦਾ ਹਾਂ।

 

ਆਪਣੇ ਸੰਬੋਧਨ ਵਿੱਚ ਡੀਜੀ, ਆਈਐੱਸਏ ਸ਼੍ਰੀ ਉਪੇਂਦਰ ਤ੍ਰਿਪਾਠੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਟੈਕਨੋਲੋਜੀ ਦੀ ਭੂਮਿਕਾ ਵਿੱਚ ਭਾਰੀ ਤਬਦੀਲੀ ਆਈ ਹੈ ਅਤੇ ਬਦਲਾਵ ਜਾਰੀ ਰਹੇਗਾ ਕਿਉਂਕਿ ਲੋਕ ਪਹਿਲਾਂ ਨਾਲੋਂ ਵਧੇਰੇ ਹੱਲ ਲਈ ਟੈਕਨੋਲੋਜੀ ਤੋਂ ਉਮੀਦ ਰੱਖਦੇ ਹਨ। ਇਸ ਤੋਂ ਇਲਾਵਾ, ਮੈਂਬਰ ਦੇਸ਼ਾਂ ਵਿੱਚ ਆਪਸੀ ਸਹਿਯੋਗ ਸੌਰ ਪੀਵੀ ਕ੍ਰਾਂਤੀ ਦਾ ਥੰਮ ਰਿਹਾ ਹੈ। ਆਈਐੱਸਏ ਨੂੰ ਲਾਜ਼ਮੀ ਅਤੇ ਕਿਫਾਇਤੀ ਟੈਕਨੋਲੋਜੀਆਂ ਨੂੰ ਅੱਗੇ ਲਿਆ ਕੇ ਕਿੰਨਾ ਵੀ ਦੂਰ ਹੋਵੇ, ਹਰ ਘਰ ਨੂੰ ਰੋਸ਼ਨ ਕਰਨ ਦਾ ਸੁਪਨਾ ਪੂਰਾ ਕਰਨਾ ਲਾਜ਼ਮੀ ਹੈ।  ਵਿਸ਼ਵ ਸੋਲਰ ਟੈਕਨੋਲੋਜੀ ਸੰਮੇਲਨ ਉਸ ਦਿਸ਼ਾ ਵਿੱਚ ਇਕ ਵੱਡਾ ਕਦਮ ਹੈ।

 

ਆਈਐੱਸਏ, ਇੱਕ ਕਾਰਜਕਾਰੀ ਸੰਸਥਾ ਹੈ, ਜਿਸਦਾ ਉਦੇਸ਼ ਟੈਕਨੋਲੋਜੀ ਅਤੇ ਵਿੱਤ ਦੀ ਲਾਗਤ ਨੂੰ ਘਟਾਉਣਾ ਹੈ ਅਤੇ ਇਸ ਤਰ੍ਹਾਂ ਮੈਂਬਰ ਦੇਸ਼ਾਂ ਵਿੱਚ 2030 ਤੱਕ ਸੌਰ ਊਰਜਾ ਦੀ 1000 ਗੀਗਾਵਾਟ ਤੋਂ ਵੱਧ ਸਮਰੱਥਾ ਤਿਆਰ ਕਰਨ ਅਤੇ 1000 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ ਲਈ ਸਾਧਨ ਜੁਟਾਉਣਾ ਹੈ।  ਆਈਐੱਸਏ ਨੇ ਟੈਕਨੋਲੋਜੀ ਦੀ ਉਪਲਬਧਤਾ ਅਤੇ ਵਿਕਾਸ, ਆਰਥਿਕ ਸਰੋਤਾਂ, ਅਤੇ ਸਟੋਰੇਜ ਟੈਕਨੋਲੋਜੀ ਦੇ ਵਿਕਾਸ, ਪੂੰਜੀ ਨਿਰਮਾਣ ਅਤੇ ਨਵੀਨਤਾ ਲਈ ਪੂਰੀ ਵਾਤਾਵਰਣ ਪ੍ਰਣਾਲੀ ਨੂੰ ਸਮਰੱਥ ਬਣਾਉਣ ਦੀ ਕਲਪਨਾ ਕੀਤੀ ਹੈ।  ਟੈਕਨੋਲੋਜੀ ਦੀ ਘਟੀ ਹੋਈ ਲਾਗਤ ਵਧੇਰੇ ਉਤਸ਼ਾਹੀ ਸੋਲਰ ਊਰਜਾ ਪ੍ਰੋਗਰਾਮਾਂ ਦਾ ਕੰਮ ਸ਼ੁਰੂ ਕਰੇਗੀ।  ਸੌਰ ਊਰਜਾ ਕਿਫਾਇਤੀ ਅਤੇ ਭਰੋਸੇਮੰਦ ਊਰਜਾ ਦਾ ਮੁੱਖ ਸਰੋਤ ਹੈ, ਸਫਲ ਪ੍ਰੋਜੈਕਟ ਲਾਗੂ ਕਰਨਾ ਵਿਸ਼ਵਵਿਆਪੀ ਊਰਜਾ ਪਹੁੰਚ ਦੇ ਟੀਚੇ (ਐੱਸਡੀਜੀ 7) ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ।  ਆਈਐੱਸਏ ਦੇ 67 ਮੈਂਬਰ ਦੇਸ਼ ਹਨ ਜਿਸਦੇ ਛੇ ਪ੍ਰੋਗਰਾਮ ਹਨ ਜਿਵੇਂ; ਖੇਤੀਬਾੜੀ ਵਰਤੋਂ ਲਈ ਸੌਰ ਊਰਜਾ ਦੀ ਵਰਤੋਂ, ਕਿਫਾਇਤੀ ਵਿੱਤ ਸਕੇਲ, ਛੋਟੇ ਗ੍ਰਿੱਡ ਅਤੇ ਸੋਲਰ ਰੂਫਟੌਪ ਅਤੇ ਸੋਲਰ ਈ-ਮੋਬੀਲਿਟੀ ਐਂਡ ਸਟੋਰੇਜ ਅਤੇ ਵੱਡੇ ਪੈਮਾਨੇ ਵਾਲੇ ਸੋਲਰ ਪਾਰਕਸ ਲਈ ਕਿਫਾਇਤੀ ਵਿੱਤ।  ਹੁਣ ਤੱਕ ਆਈਐੱਸਏ ਨੇ 5.5 ਬਿਲੀਅਨ ਡਾਲਰ ਦੇ ਸੌਰ ਪ੍ਰੋਜੈਕਟਾਂ ਨੂੰ ਇੱਕਜੁੱਟ ਕੀਤਾ ਹੈ ਅਤੇ ਮੈਂਬਰ ਦੇਸ਼ਾਂ ਵਿੱਚ ਸੌਰ ਪ੍ਰੋਜੈਕਟਾਂ ਦੀ ਵਿੱਤੀ ਸਹਾਇਤਾ ਦੀ ਸੁਵਿਧਾ ਦਾ ਕੰਮ ਕਰ ਰਿਹਾ ਹੈ।

 

                                                                 *********

ਆਰਸੀਜੇ/ਐੱਮ


(Release ID: 1646587) Visitor Counter : 174