ਸਿੱਖਿਆ ਮੰਤਰਾਲਾ

ਭਾਰਤ ਦੇ ਉਪ ਰਾਸ਼ਟਰਪਤੀ ਕੱਲ੍ਹ ‘ਅਟਲ ਰੈਂਕਿੰਗ ਆਵ੍ ਇੰਸਟੀਟਿਊਸ਼ਨਜ਼ ਔਨ ਇਨੋਵੇਸ਼ਨ ਐਚੀਵਮੈਂਟਸ’ (ਏਆਰਆਈਆਈਏ-ARIIA) 2020 ਦੇ ਨਤੀਜੇ ਜਾਰੀ ਕਰਨਗੇ

ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਤੇ ਸ਼੍ਰੀ ਸੰਜੈ ਸ਼ਾਮਰਾਓ ਧੋਤ੍ਰੇ ਵੀ ਇਸ ਸਮਾਰੋਹ ’ਚ ਵਰਚੁਅਲੀ ਮੌਜੂਦ ਰਹਿਣਗੇ

ਏਆਰਆਈਆਈਏ ਨਵੀਨਤਾ ਨਾਲ ਸਬੰਧਿਤ ਸੂਚਕਾਂ ਦੇ ਆਧਾਰ ਉੱਤੇ ਭਾਰਤ ਦੇ ਉੱਚ–ਸਿੱਖਿਆ ਸੰਸਥਾਨਾਂ ਤੇ ਯੂਨੀਵਰਸਿਟੀਆਂ ਨੂੰ ਪ੍ਰਣਾਲੀਬੱਧ ਢੰਗ ਨਾਲ ਦਰਜਾਬੰਦੀ ਦੇਣ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਇੱਕ ਪਹਿਲਕਦਮੀ ਹੈ

ਏਆਰਆਈਆਈਏ 2020 ’ਚ ਪਹਿਲੀ ਵਾਰ ਹੋਵੇਗਾ ਸਿਰਫ਼ ਮਹਿਲਾਵਾਂ ਦੇ ਉੱਚ–ਸਿੱਖਿਆ ਸੰਸਥਾਨਾਂ ਲਈ ਵਿਸ਼ੇਸ਼ ਇਨਾਮ ਵਰਗ

Posted On: 17 AUG 2020 4:44PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ 18 ਅਗਸਤ, 2020 ਨੂੰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਅਤੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਸ਼੍ਰੀ ਸੰਜੈ ਸ਼ਾਮਰਾਓ ਧੋਤ੍ਰੇ ਦੀ ਪ੍ਰਤਿਸ਼ਠਿਤ ਮੌਜੂਦਗੀ ਵਿੱਚ ਅਟਲ ਰੈਂਕਿੰਗਸ ਆਵ੍ ਇੰਸਟੀਟਿਊਸ਼ਨਜ਼ ਔਨ ਇਨੋਵੇਸ਼ਨ ਐਚੀਵਮੈਂਟਸ’ (ਏਆਰਆਈਆਈਏ – ARIIA) 2020 ਦਾ ਐਲਾਨ ਕਰਨਗੇ। ਐਲਾਨ ਦੀ ਇਹ ਰਸਮ ਵਰਚੁਅਲ ਹੋਵੇਗੀ ਤੇ ਇਸ ਮੌਕੇ ਸਕੱਤਰ, ਉੱਚਸਿੱਖਿਆ ਸ਼੍ਰੀ ਅਮਿਤ ਖਰੇ ਅਤੇ ਸਰਕਾਰੀ ਤੇ ਗ਼ੈਰਸਰਕਾਰੀ ਸੰਗਠਨਾਂ ਤੇ ਉੱਚਸਿੱਖਿਆ ਸੰਸਥਾਨਾਂ ਦੇ ਪਤਵੰਤੇ ਸੱਜਣ ਮੌਜੂਦ ਰਹਿਣਗੇ।

 

ਏਆਰਆਈਆਈਏ ਨਵੀਨਤਾ ਨਾਲ ਸਬੰਧਿਤ ਸੂਚਕਾਂ ਦੇ ਆਧਾਰ ਉੱਤੇ ਉੱਚਸਿੱਖਿਆ ਸੰਸਥਾਨਾਂ ਤੇ ਯੂਨੀਵਰਸਿਟੀਜ਼, ਵਿਦਿਆਰਥੀਆਂ ਤੇ ਅਧਿਆਪਕ ਵਰਗ ਦੇ ਸਟਾਰਅੱਪ ਤੇ ਉੱਦਮਤਾ ਵਿਕਾਸ ਨੂੰ ਪ੍ਰਣਾਲੀਬੱਧ ਢੰਗ ਨਾਲ ਦਰਜਾਬੰਦੀ ਦੇਣ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਇੱਕ ਪਹਿਲਕਦਮੀ ਹੈ, ਜਿਸ ਨੂੰ ਏਆਈਸੀਟੀਈ (AICTE) ਅਤੇ ਭਾਰਤ ਸਰਕਾਰ ਦੇ ਇਨੋਵੇਸ਼ਨ ਸੈੱਲ ਮੰਤਰਾਲੇ ਵੱਲੋਂ ਲਾਗੂ ਕੀਤਾ ਜਾਂਦਾ ਹੈ।

 

ariia ranking.jpg

 

ਏਆਰਆਈਆਈਏ 2020 ਦੇ ਇਨਾਮਾਂ ਦੇ ਛੇ ਵਰਗ ਹੋਣਗੇ, ਜਿਨ੍ਹਾਂ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਤੇ ਨਵੀਨਤਾ ਤੇ ਉੱਦਮਤਾ ਦੇ ਖੇਤਰਾਂ ਵਿੱਚ ਲਿੰਗਕ ਸਮਾਨਤਾ ਲਿਆਉਣ ਲਈ ਸਿਰਫ਼ ਮਹਿਲਾਵਾਂ ਦੇ ਉੱਚਸਿੱਖਿਆ ਸੰਸਥਾਨਾਂ ਲਈ ਵੀ ਵਿਸ਼ੇਸ਼ ਵਰਗ ਸ਼ਾਮਲ ਹੋਵੇਗਾ। ਬਾਕੀ ਦੇ ਪੰਜ ਵਰਗ ਹਨ 1) ਕੇਂਦਰੀ ਵਿੱਤੀ ਸਹਾਇਤਾ ਪ੍ਰਾਪਤ ਸੰਸਥਾਨ, 2) ਰਾਜਾਂ ਦੀ ਵਿੱਤੀ ਸਹਾਇਤਾ ਪ੍ਰਾਪਤ ਸੰਸਥਾਨ, 3) ਰਾਜਾਂ ਦੀ ਵਿੱਤੀ ਸਹਾਇਤਾ ਪ੍ਰਾਪਤ ਖ਼ੁਦਮੁਖਤਿਆਰ ਸੰਸਥਾਨ, 4) ਨਿਜੀ/ਡੀਮਡ ਯੂਨੀਵਰਸਿਟੀਜ਼ ਅਤੇ 5) ਨਿਜੀ ਸੰਸਥਾਨ।

 

ਪ੍ਰੋ. ਅਨਿਲ ਸਹਿਸ੍ਰਬੁੱਧੇ, ਚੇਅਰਮੈਨ, AICTE ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਸ਼ਵਪੱਧਰੀ ਨਵੀਨਤਾ ਸੂਚਕਅੰਕ ਦੀ ਦਰਜਾਬੰਦੀ ਵਿੱਚ ਭਾਰਤ ਦੀ ਕਾਰਗੁਜ਼ਾਰੀ ਚ ਆਏ ਵਰਨਣਯੋਗ ਸੁਧਾਰ ਨੂੰ ਸਮੁੱਚਾ ਵਿਸ਼ਵ ਵੇਖ ਰਿਹਾ ਹੈ। ਪਿਛਲੇ 5 ਸਾਲਾਂ ਦੌਰਾਨ, ਵਿਸ਼ਵਪੱਧਰੀ ਨਵੀਨਤਾ ਸੂਚਕਅੰਕ ਦੇ ਮਾਮਲੇ ਵਿੱਚ ਭਾਰਤ 29 ਸਥਾਨ ਉੱਤੇ ਚਲਾ ਗਿਆ ਹੈ ਕਿਉਂਕਿ ਸਾਲ 2014 ’ਚ ਦੇਸ਼ ਦਾ 81ਵਾਂ ਸਥਾਨ ਸੀ ਤੇ 2019 ’ਚ ਇਹ 52ਵੇਂ ਸਥਾਨ ਉੱਤੇ ਆ ਗਿਆ ਸੀ। AICTE ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ, ਭਾਰਤ ਇਸ ਦਿਸ਼ਾ ਵਿੱਚ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਨਾਲ ਵਿਸ਼ਵਪੱਧਰੀ ਨਵੀਨਤਾ ਉੱਤੇ ਇੱਕ ਸੱਚਾ ਅਸਰ ਪਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ARIIA ਦਾ ਧਿਆਨ ਵਿਦਿਅਕ ਸੰਸਥਾਨਾਂ ਚ ਹੋ ਰਹੀਆਂ ਨਵੀਂਆਂ ਖੋਜਾਂ ਦੀ ਗੁਣਵੱਤਾ ਤੇ ਮਾਤਰਾ ਉੱਤੇ ਕੇਂਦ੍ਰਿਤ ਹੈ ਅਤੇ ਇਹ ਇਨ੍ਹਾਂ ਨਵੀਨਤਾਵਾਂ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਪੈਣ ਵਾਲੇ ਅਸਲ ਅਸਰ ਨੂੰ ਨਾਪਦਾ ਹੈ।

 

ਏਆਰਆਈਆਈਏ ਦੀ ਮੁੱਲਾਂਕਣ ਕਮੇਟੀ ਦੇ ਚੇਅਰਮੈਨ ਬੀਵੀਆਰ ਮੋਹਨ ਰੈੱਡੀ ਅਨੁਸਾਰ ਨਵਾਂ ਭਾਰਤ ਬਦਲ ਰਿਹਾ ਹੈ ਤੇ ਵਿਦਿਅਕ ਸੰਸਥਾਨ ਨਵੀਂਆਂ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰ ਕੇ ਇਸ ਤਬਦੀਲੀ ਵਿੱਚ ਸ਼ਾਮਲ ਹੋ ਰਹੇ ਹਨ। ਏਆਰਆਈਆਈਏ ਇੱਕ ਅਜਿਹਾ ਢਾਂਚਾ ਹੈ, ਜੋ ਸਾਡੀ ਵਿਦਿਅਕ ਪ੍ਰਣਾਲੀ ਵਿੱਚ ਹੋ ਰਹੀ ਇਸ ਤਬਦੀਲੀ ਨੂੰ ਨਾਪਦਾ ਹੈ।

 

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਦੇ ਮੁੱਖ ਇਨੋਵੇਸ਼ਨ ਆਫ਼ੀਸਰ ਡਾ. ਅਭੇ ਜੇਰੇ ਨੇ ਕਿਹਾ ਕਿ ਏਆਰਆਈਆਈਏ ਭਵਿੱਖ ਚ ਵਿਕਾਸ ਲਈ ਸੰਸਥਾਨਾਂ ਦੀ ਦਸ਼ਾ ਤੇ ਦਿਸ਼ਾ ਤੈਅ ਕਰੇਗਾ ਅਤੇ ਉਨ੍ਹਾਂ ਨੂੰ ਵਿਸ਼ਵਪੱਧਰ ਅਤੇ ਨਵੀਂਆਂ ਖੋਜਾਂ ਦੇ ਮੋਰਚੇ ਉੱਤੇ ਪ੍ਰਤੀਯੋਗੀ ਬਣਾਏਗਾ। ਏਆਰਆਈਆਈਏ ਦੀ ਰੈਂਕਿੰਗ (ਦਰਜਾਬੰਦੀ) ਨਿਸ਼ਚਤ ਤੌਰ ਤੇ ਭਾਰਤੀ ਸੰਸਥਾਨਾਂ ਦੀ ਮਾਨਸਿਕਤਾ ਨੂੰ ਨਵਾਂ ਰੂਪ ਦੇਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਭਾਰਤ ਵਿੱਚ ਉੱਚਮਿਆਰੀ ਖੋਜ, ਨਵੀਂ ਖੋਜ ਤੇ ਉੱਦਮਤਾ ਨੂੰ ਹੁਲਾਰਾ ਦੇਣ ਲਈ ਇੱਕ ਵਧੀਆ ਮਾਹੌਲ ਦਾ ਨਿਰਮਾਣ ਕਰੇਗੀ।

 

ਪਿਛਲੇ ਸਾਲ ARIIA 2019 ਦੌਰਾਨ ਸਰਕਾਰੀ ਸਹਾਇਤਾ ਪ੍ਰਾਪਤ ਚੋਟੀ ਦੇ 10 ਸੰਸਥਾਨਾਂ ਅਤੇ ਨਿਜੀ ਤੇ ਸਵੈਵਿੱਤੀ ਵਰਗਾਂ ਦੇ 5 ਸੰਸਥਾਨਾਂ ਦਾ ਐਲਾਨ ਕੀਤਾ ਸੀ ਤੇ ਉੱਚਤਮ ਦਰਜਾਬੰਦੀ ਵਾਲੇ ਸੰਸਥਾਨਾਂ ਦਾ ਭਾਰਤ ਦੇ ਰਾਸ਼ਟਰਪਤੀ ਨੇ 8 ਅਪ੍ਰੈਲ, 2019 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਚ ਅਭਿਨੰਦਨ ਕੀਤਾ ਸੀ।

 

*****

 

ਐੱਨਬੀ/ਏਕੇਜੇ/ਏਕੇ



(Release ID: 1646535) Visitor Counter : 102