ਬਿਜਲੀ ਮੰਤਰਾਲਾ
ਐੱਨਟੀਪੀਸੀ ਨੇ ਫਲਾਈ ਐਸ਼ ਦੀ ਵਰਤੋਂ ਵਧਾਉਣ ਲਈ ਰਿਹੰਦ ਵਿਖੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ
प्रविष्टि तिथि:
16 AUG 2020 1:51PM by PIB Chandigarh
ਬਿਜਲੀ ਮੰਤਰਾਲੇ ਅਤੇ ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਨ ਵਾਲੀ ਕੰਪਨੀ ਅਤੇ ਸੈਂਟਰਲ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਐੱਨਟੀਪੀਸੀ ਲਿਮਿਟਿਡ ਨੇ ਉੱਤਰ ਪ੍ਰਦੇਸ਼ ਦੇ ਰਿਹੰਦ ਵਿਖੇ ਰਿਹੰਦ ਪ੍ਰੋਜੈਕਟ ਅਧੀਨ ਇੱਕ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਹੈ ਤਾਂ ਜੋ ਦੂਰ-ਦਰਾਜ ਸਥਿੱਤ ਸੀਮਿੰਟ ਪਲਾਂਟਾਂ ਵਿੱਚ ਸਸਤੀ ਲਾਗਤ ’ਤੇ ਥੋਕ ਵਿੱਚ ਫਲਾਈ ਐਸ਼ ਦੀ ਢੋਆ-ਢੁਆਈ ਕੀਤੀ ਜਾ ਸਕੇ। ਇਹ ਵਿਕਾਸ ਪ੍ਰੋਜੈਕਟ ਐੱਨਟੀਪੀਸੀ ਦੀ ਬਿਜਲੀ ਪਲਾਂਟਾਂ ਤੋਂ ਫਲਾਈ ਐਸ਼ ਦੀ 100 ਫ਼ੀਸਦੀ ਵਰਤੋਂ ਪ੍ਰਤੀ ਪ੍ਰਤੀਬੱਧਤਾ ਦੇ ਅਨੁਸਾਰ ਹੈ।

ਐੱਨਟੀਪੀਸੀ ਲਿਮਿਟਿਡ ਦੁਆਰਾ ਜਾਰੀ ਕੀਤੇ ਗਏ ਬਿਆਨ ਅਨੁਸਾਰ, 3450 ਮੀਟ੍ਰਿਕ ਟਨ (ਐੱਮਟੀ) ਦੇ 59 ਬੀਓਐਕਸਐੱਨ ਕਿਸਮ ਦੇ ਰੇਲਵੇ ਵੈਗਨਾਂ ਦੀ ਪਹਿਲੀ ਰੇਕ ਨੂੰ ਐੱਨਟੀਪੀਸੀ ਦੇ ਰਿਹੰਦ ਸੁਪਰ ਥਰਮਲ ਪਾਵਰ ਸਟੇਸ਼ਨ ਤੋਂ ਕਾਰਜਕਾਰੀ ਡਾਇਰੈਕਟਰ ਸ਼੍ਰੀ ਬਾਲਾਜੀ ਅਯੰਗਰ, (ਐੱਨਟੀਪੀਸੀ ਰਿਹੰਦ) ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੇਕ ਨੂੰ ਐੱਨਟੀਪੀਸੀ ਰਿਹੰਦ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਏਸੀਸੀ ਸੀਮਿੰਟ ਮੈਨੂਫੈਕਚਰਿੰਗ ਪਲਾਂਟ, ਟੀਕਾਰੀਆ, ਯੂਪੀ ਵਿੱਚ ਭੇਜਿਆ ਗਿਆ ਹੈ ਜੋ 458 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।
ਇਸ ਮੌਕੇ ਪੂਰਬੀ ਮੱਧ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਲਲਿਤ ਤ੍ਰਿਵੇਦੀ ਅਤੇ ਏਸੀਸੀ ਦੇ ਸਪਲਾਈ ਚੇਨ ਦੇ ਮੁਖੀ ਸ਼੍ਰੀ ਸੁਰੇਸ਼ ਰਾਠੀ ਵੀ ਆਪਣੀ ਟੀਮ ਸਮੇਤ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸ਼ਾਮਲ ਹੋਏ। ਪਹਿਲੀ ਕਿਸ਼ਤੀ ਦਾ ਤਬਾਦਲਾ ਕਰਨ ਲਈ, ਐੱਨਟੀਪੀਸੀ ਰਿਹੰਦ ਦੇ ਅਧਿਕਾਰੀ ਉੱਘੇ ਸੀਮਿੰਟ ਉਤਪਾਦਕਾਂ ਦੇ ਨਾਲ ਪੂਰਬੀ ਮੱਧ ਰੇਲਵੇ ਕੋਲ ਪਹੁੰਚੇ ਤਾਂ ਜੋ ਤਰਪਾਲ ਨਾਲ ਢਕੇ ਬੀਓਐਕਸਐੱਨ ਵੈਗਨ ਵਿੱਚ ਫਲਾਈ ਐਸ਼ ਦੀ ਸਪਲਾਈ ਭੇਜੀ ਜਾ ਸਕੇ। ਇਹ ਕਾਢ ਥੋੜ੍ਹੀ ਦੂਰੀ ’ਤੇ ਸਥਿਤ ਪਾਵਰ ਪਲਾਂਟ ਤੋਂ ਸੀਮਿੰਟ ਉਤਪਾਦਨ ਇਕਾਈਆਂ ਤੱਕ ਵੱਡੀ ਮਾਤਰਾ ਵਿੱਚ ਫਲਾਈ ਐਸ਼ ਦੀ ਕੁਸ਼ਲ ਅਤੇ ਸੁਰੱਖਿਅਤ ਆਵਾਜਾਈ ਦਾ ਰਾਹ ਪੱਧਰਾ ਕਰੇਗੀ।
ਇਹ ਯਤਨ ਫਲਾਈ ਐਸ਼ ਨੂੰ ਦੂਰ-ਦਰਾਜ ਦੇ ਖੇਤਰਾਂ ਤੋਂ ਖਪਤਕਾਰ ਕੇਂਦਰ ਵਿੱਚ ਲਿਜਾਣ ਲਈ ਨਵੇਂ ਯੁੱਗ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕਰਦਾ ਹੈ, ਜਿਸ ਵਿੱਚ ਭਾਰਤੀ ਰੇਲਵੇ ਦੇ ਵਾਧੂ ਸਮੱਗਰੀ ਲੋਡ ਕਰਨ ਦੇ ਤਰੀਕਿਆਂ ਦੀ ਉਪਲਬਧਤਾ ਦੀ ਵਰਤੋਂ ਕਰਕੇ ਫਲਾਈ ਐਸ਼ ਦੀ ਵਰਤੋਂ ਨੂੰ ਪ੍ਰਤੀਯੋਗੀ ਕੀਮਤ ’ਤੇ ਵਾਤਾਵਰਣ ਅਨੁਕੂਲ ਢੰਗ ਨਾਲ ਸੀਮਿੰਟ ਦੇ ਪਲਾਂਟਾਂ ਵਿੱਚ ਅਪਗ੍ਰੇਡ ਕਰਨ ਲਈ ਪਾਵਰ ਪਲਾਂਟਾਂ ਨੂੰ ਸਮਰੱਥ ਬਣਾਇਆ ਜਾ ਸਕਦਾ ਹੈ। ਵਿੱਤ ਵਰ੍ਹੇ 2019-20 ਦੌਰਾਨ, ਲਗਭਗ 44.33 ਮਿਲੀਅਨ ਟਨ ਫਲਾਈ ਐਸ਼ ਨੂੰ ਵੱਖ-ਵੱਖ ਉਤਪਾਦਕ ਉਦੇਸ਼ਾਂ ਲਈ ਇਸਤੇਮਾਲ ਕੀਤਾ ਗਿਆ, ਜੋ ਪੈਦਾ ਹੋਈ ਰਾਖ ਦਾ 73.31% ਹੈ।
ਇਸ ਦੇ ਇਲਾਵਾ, ਕੰਪਨੀ ਫਲਾਈ ਐਸ਼ ਅਧਾਰਿਤ ਜੀਓ-ਪੌਲੀਮਰ ਸੜਕ, ਸੀਮਿੰਟ ਕੰਕ੍ਰੀਟ ਵਿੱਚ ਫਾਈਨ ਐਗਰੀਗੇਟ (ਰੇਤ) ਦੀ ਥਾਂ ‘ਤੇ ਬੌਟਮ ਐਸ਼ ਦੀ ਵਰਤੋਂ ਕਰਨ ਜਿਹੇ ਫਲਾਈ ਐਸ਼ ਪ੍ਰਬੰਧਨ ਦੇ ਨਵੇਂ ਰਸਤੇ ਤਲਾਸ਼ ਰਹੀ ਹੈ। ਇਸ ਦੇ ਇਲਾਵਾ, ਐੱਨਟੀਪੀਸੀ ਦੀ ਨਿਰਯਾਤ ਉਦੇਸ਼ਾਂ ਲਈ ਫਲਾਈ ਐਸ਼ ਕਲਾਸੀਫਾਈਰ ਇਕਾਈ ਸਥਾਪਿਤ ਕਰਨ ਦੀ ਯੋਜਨਾ ਹੈ।
62.9 ਗੀਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਦੇ ਨਾਲ, ਐੱਨਟੀਪੀਸੀ ਸਮੂਹ ਕੋਲ 70 ਪਾਵਰ ਸਟੇਸ਼ਨ ਹਨ ਜਿਨ੍ਹਾਂ ਵਿੱਚ 24 ਕੋਲੇ ਦੇ, 7 ਸੰਯੁਕਤ ਸਾਇਕਲ ਗੈਸ/ਤਰਲ ਬਾਲਣ ਦੇ, 1 ਹਾਈਡ੍ਰੋ ਦਾ, 13 ਅਖੁੱਟ ਦੇ ਅਤੇ 25 ਸਹਾਇਕ ਅਤੇ ਜੇਵੀ ਪਾਵਰ ਸਟੇਸ਼ਨ ਹਨ। ਇਸ ਸਮੂਹ ਦੀ 20 ਗੀਗਾਵਾਟ ਤੋਂ ਵੱਧ ਸਮਰੱਥਾ ਉਸਾਰੀ ਅਧੀਨ ਹੈ, ਜਿਸ ਵਿੱਚ 5 ਗੀਗਾਵਾਟ ਅਖੁੱਟ ਊਰਜਾ ਪ੍ਰੋਜੈਕਟ ਸ਼ਾਮਲ ਹਨ।
***
ਆਰਸੀਜੇ / ਐੱਮ
(रिलीज़ आईडी: 1646310)
आगंतुक पटल : 199