ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਦੁਨੀਆ ਦੇ ਸਭ ਤੋਂ ਘੱਟ ਵਿੱਚੋਂ ਇੱਕ, ਭਾਰਤ ਦੀ ਕੇਸ ਮੌਤ ਦਰ 2% ਤੋਂ ਘੱਟ ਤੇ ਘਟਦੀ ਜਾ ਰਹੀ ਹੈ
ਰਿਕਵਰੀ ਦਰ ਦੇ ਵਾਧੇ ਦਾ ਸਫ਼ਰ ਜਾਰੀ, ਅੱਜ ਲਗਭਗ 72%
ਕੋਵਿਡ ਟੈਸਟ ਲਗਭਗ 3 ਕਰੋੜ
Posted On:
16 AUG 2020 12:40PM by PIB Chandigarh
ਕੋਵਿਡ–19 ਕੇਸਾਂ ਦੀ ਮੌਤ ਦਰ ਵਿੱਚ ਨਿਰੰਤਰ ਸਕਾਰਾਤਮਕ ਕਮੀ ਦੇ ਰਾਹ ਉੱਤੇ ਚਲ ਰਿਹਾ ਭਾਰਤ ਵਿਸ਼ਵ ਦੇ ਸਭ ਤੋਂ ਘੱਟ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਅੱਜ ਇਹ ਦਰ 1.93% ਹੈ। ਇਹ ਕੇਂਦਰ ਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਇਕਜੁੱਟ ਯਤਨਾਂ ਦਾ ਨਤੀਜਾ ਹੈ, ਜਿਸ ਕਾਰਨ ਮੌਤ ਦਰ ਵਿੱਚ ਨਿਰੰਤਰ ਕਮੀ ਆਉਂਦੀ ਜਾ ਰਹੀ ਹੈ। ਅਮਰੀਕਾ ਵਿੱਚ 23 ਦਿਨਾਂ ਅੰਦਰ ਹੀ 50,000 ਮੌਤਾਂ ਹੋ ਗਈਆਂ ਸਨ, ਬ੍ਰਾਜ਼ੀਲ ਵਿੱਚ ਇੰਨੀਆਂ ਹੀ ਮੌਤਾਂ 95 ਦਿਨਾਂ ’ਚ ਤੇ ਮੈਕਸੀਕੋ ’ਚ 141 ਦਿਨਾਂ ਵਿੱਚ ਹੋਈਆਂ ਸਨ। ਭਾਰਤ ਨੂੰ ਇਸ ਰਾਸ਼ਟਰੀ ਅੰਕੜੇ ਉੱਤੇ ਪੁੱਜਣ ਵਿੱਚ 156 ਦਿਨ ਲਗੇ ਹਨ।
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦਾ ਚਿਰਸਥਾਈ ਧਿਆਨ ਹਸਪਤਾਲਾਂ ਵਿੱਚ ਕਲੀਨਿਕਲ ਇਲਾਜ ਵਿੱਚ ਸੁਧਾਰ ਲਿਆਉਣ ਤੇ ਪ੍ਰਭਾਵਸ਼ਾਲੀ ਬਣਾਉਣ, ਘਰਾਂ ਵਿੱਚ ਆਈਸੋਲੇਸ਼ਨ ਦੀ ਨਿਗਰਾਨੀ, ਨੌਨ–ਇਨਵੇਸਿਵ ਆਕਸੀਜਨ ਸਹਾਇਤਾ ਤੇ ਮਰੀਜ਼ਾਂ ਨੂੰ ਲਿਆਉਣ–ਲਿਜਾਣ ਲਈ ਐਂਬੂਲੈਂਸਾਂ ਦੀਆਂ ਸੇਵਾਵਾਂ ਵਿੱਚ ਸੁਧਾਰ ਤੇ ਉਨ੍ਹਾਂ ਦੇ ਸਮੇਂ–ਸਿਰ ਇਲਾਜ ਉੱਤੇ ਕੇਂਦ੍ਰਿਤ ਰਿਹਾ ਹੈ। ਆਸ਼ਾ ਵਰਕਰਾਂ ਦੇ ਅਣਥੱਕ ਯਤਨਾਂ ਨੇ ਘਰਾਂ ਵਿੱਚ ਆਈਸੋਲੇਸ਼ਨ ਉੱਤੇ ਨਿਗਰਾਨੀ ਰੱਖਦਿਆਂ ਮਰੀਜ਼ਾਂ ਦੀ ਸਿਹਤ ਦੀ ਪ੍ਰਗਤੀ ਉੱਤੇ ਨਜ਼ਰ ਰੱਖਣ ਤੇ ਪ੍ਰਭਾਵਸ਼ਾਲੀ ਢੰਗ ਨਾਲ ਚੌਕਸੀ ਨੂੰ ਯਕੀਨੀ ਬਣਾਇਆ ਹੈ।
ਕੋਵਿਡ–19 ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੇ ਕਲੀਨਿਕਲ ਪ੍ਰਬੰਧਕੀ ਹੁਨਰਾਂ ਨੂੰ ਏਮਸ, ਨਵੀਂ ਦਿੱਲੀ ਦੇ ਡੋਮੇਨ ਗਿਆਨ ਮਾਹਿਰਾਂ ਦੁਆਰਾ ਟੈਲੀ–ਕੰਸਲਟੇਸ਼ਨ ਸੈਸ਼ਨਾਂ ਜ਼ਰੀਏ ਸਰਗਰਮ ਤਕਨੀਕੀ ਮਾਰਗ–ਦਰਸ਼ਨ ਕਰਦਿਆਂ ਅੱਪਗ੍ਰੇਡ ਕੀਤਾ ਗਿਆ ਹੈ। ਇਨ੍ਹਾਂ ਉਪਾਵਾਂ ਰਾਹੀਂ ਗੰਭੀਰ ਤੇ ਖ਼ਰਾਬ ਹਾਲਤ ਵਾਲੇ ਮਰੀਜ਼ਾਂ ਲਈ ਘਰ ਤੋਂ ਹਸਪਤਾਲ ਤੱਕ ਸਮੂਹਕ ਤੌਰ ’ਤੇ ਬੇਰੋਕ ਕਾਰਜਕੁਸ਼ਲ ਪ੍ਰਬੰਧ ਯਕੀਨੀ ਹੋਏ ਹਨ। ਇਸ ਨੇ ਹੀ ਯਕੀਨੀ ਬਣਾਇਆ ਹੈ ਕਿ ਭਾਰਤ ਦੀ ਕੇਸ ਮੌਤ ਦਰ (CFR) ਵਿਸ਼ਵ ਔਸਤ ਤੋਂ ਘੱਟ ਰਹੇ।
ਕੇਸ ਮੌਤ ਦਰ 2% ਤੋਂ ਘੱਟ ਅਤੇ ਇਹ ਨਿਰੰਤਰ ਘਟ ਰਹੀ ਹੈ

ਟੈਸਟਿੰਗ ਨੂੰ ਜ਼ੋਰ–ਸ਼ੋਰ ਨਾਲ, ਟ੍ਰੈਕਿੰਗ ਨੂੰ ਵਿਆਪਕ ਤੌਰ ’ਤੇ ਅਤੇ ਇਲਾਜ ਪ੍ਰਭਾਵਸ਼ਾਲੀ ਢੰਗ ਨਾਲ ਤੇ ਸਫ਼ਲਤਾਪੂਰਬਕ ਕਰਦਿਆਂ ਅਨੇਕ ਉਪਾਵਾਂ ਜ਼ਰੀਏ ਠੀਕ ਹੋਣ ਵਾਲੇ ਵਿਅਕਤੀਆਂ ਦਾ ਮੌਜੂਦਾ ਉਚੇਰਾ ਪੱਧਰ ਹਾਸਲ ਹੋਇਆ ਹੈ। ਭਾਰਤ ਦੀ ਰਿਕਵਰੀ ਦਰ ਲਗਭਗ 72% ਉੱਤੇ ਪੁੱਜ ਗਈ ਹੈ ਅਤੇ ਵੱਧ ਤੋਂ ਵੱਧ ਮਰੀਜ਼ ਠੀਕ ਹੋ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 52,332 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਸੰਖਿਆ ਨਾਲ ਠੀਕ ਹੋਏ ਕੋਵਿਡ–19 ਮਰੀਜ਼ਾਂ ਦੀ ਕੁੱਲ ਸੰਖਿਆ 18.6 ਲੱਖ ਤੋਂ ਵੱਧ ਹੋ ਗਈ ਹੈ (18,62,258)।
ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦੀ ਸੰਖਿਆ ਵਿੱਚ ਸਥਿਰ ਵਾਧੇ ਨੇ ਯਕੀਨੀ ਬਣਾਇਆ ਹੈ ਕਿ ਦੇਸ਼ ਦਾ ਕੇਸ–ਲੋਡ ਪ੍ਰਤੀਸ਼ਤ ਘਟ ਰਿਹਾ ਹੈ। ਇਸ ਵੇਲੇ ਸਰਗਰਮ ਮਾਮਲੇ (6,77,444) ਹੀ ਦੇਸ਼ ਦਾ ਅਸਲ ਕੇਸ ਲੋਡ ਹਨ। ਅੱਜ ਕੁੱਲ ਪਾਜ਼ਿਟਿਵ ਕੇਸ 26.16% ਹਨ, ਪਿਛਲੇ 24 ਘੰਟਿਆਂ ਦੌਰਾਨ ਹੋਰ ਕਮੀ ਦਰਜ ਕੀਤੀ ਗਈ ਹੈ। ਉਹ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।
ਐਕਟਿਵ ਕੇਸਾਂ ਦੀ% ਵਿੱਚ ਨਿਰੰਤਰ ਕਮੀ

ਕਾਰਜਕੁਸ਼ਲ ਢੰਗ ਤੇ ਤੇਜ਼ੀ ਨਾਲ ਟੈਸਟਿੰਗ ਸਦਕਾ ਭਾਰਤ ਤੇਜ਼–ਰਫ਼ਤਾਰ ਨਾਲ 3 ਕਰੋੜ ਕੋਵਿਡ ਟੈਸਟ ਮੁਕੰਮਲ ਕਰਨ ਵੱਲ ਵਧ ਰਿਹਾ ਹੈ; ਹੁਣ ਤੱਕ 2,93,09,703 ਸੈਂਪਲ ਟੈਸਟ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 7,46,608 ਟੈਸਟ ਕੀਤੇ ਜਾ ਚੁੱਕੇ ਹਨ।
ਅਜਿਹਾ ਡਾਇਓਗਨੌਸਟਿਕ ਲੈਬੋਰੇਟਰੀਜ਼ ਦੇ ਰਾਸ਼ਟਰੀ ਨੈੱਟਵਰਕ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਸੰਭਵ ਹੋਇਆ ਹੈ, ਇਸ ਨੈੱਟਵਰਕ ਵਿੱਚ ਸਰਕਾਰੀ ਖੇਤਰ ਦੀਆਂ 969 ਲੈਬੋਰੇਟਰੀਆਂ ਤੇ 500 ਪ੍ਰਾਈਵੇਟ ਲੈਬੋਰੇਟਰੀਆਂ ਸ਼ਾਮਲ ਹਨ ਤੇ ਇੰਝ ਇਨ੍ਹਾਂ ਦੀ ਕੁੱਲ ਸੰਖਿਆ 1,469 ਹੈ।
ਵਿਭਿੰਨ ਪ੍ਰਕਾਰ ਦੀਆਂ ਲੈਬੋਰੇਟਰੀਆਂ ਵਿੱਚ ਇਹ ਸ਼ਾਮਲ ਹਨ:
• ਰੀਅਲ–ਟਾਈਮ RT PCR ਅਧਾਰਿਤ ਟੈਸਟਿੰਗ ਲੈਬਸ: 754 (ਸਰਕਾਰੀ: 450 + ਨਿਜੀ 304)
• ਟਰੂਨੈਟ ਅਧਾਰਿਤ ਟੈਸਟਿੰਗ ਲੈਬਸ: 598 (ਸਰਕਾਰੀ: 485 + ਨਿਜੀ: 113)
• ਸੀਬੀਐੱਨਏਏਟੀ ਅਧਾਰਿਤ ਟੈਸਟਿੰਗ ਲੈਬਸ: 117 (ਸਰਕਾਰੀ: 34 + ਨਿਜੀ: 83)
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
****
ਐੱਮਵੀ/ਐੱਸਜੇ
(Release ID: 1646305)
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu