ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਫਿਟ ਇੰਡੀਆ ਫ੍ਰੀਡਮ ਰਨ ਦੀ ਵਰਚੁਅਲ ਸ਼ੁਰੂਆਤ ਕੀਤੀ

ਫਿਟ ਇੰਡੀਆ ਫ੍ਰੀਡਮ ਰਨ ਨੂੰ ਦੇਸ਼ ਦੇ ਸਾਰੇ ਵਰਗਾਂ ਦਾ ਵਿਸ਼ਾਲ ਸਮਰਥਨ ਮਿਲਿਆ, ਜਿਸਨੇ ਇਸ ਨੂੰ ਇੱਕ ਪ੍ਰੀਮੀਅਰ ਤੰਦਰੁਸਤੀ ਪ੍ਰੋਗਰਾਮ ਹੋਣ ਦਾ ਭਰੋਸਾ ਦਿੱਤਾ

Posted On: 14 AUG 2020 7:51PM by PIB Chandigarh

ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ  ਨੇ ਸ਼ੁੱਕਰਵਾਰ ਨੂੰ ਇੱਕ ਔਨਲਾਈਨ ਪ੍ਰੋਗਰਾਮ ਰਾਹੀਂ ਫਿਟ ਇੰਡੀਆ ਫ੍ਰੀਡਮ ਰਨ ਦੀ ਸ਼ੁਰੂਆਤ ਕੀਤੀ। ਸਰਕਾਰੀ ਦੀ ਮੇਜਬਾਨੀ ਅਤੇ ਨਿਜੀ ਸੰਸਥਾਵਾਂ ਦੀ ਭਾਗੀਦਾਰੀ ਨਾਲ ਇਹ ਦੌੜ ਦੇਸ਼ ਦਾ ਇੱਕ ਪ੍ਰਮੁੱਖ ਤੰਦਰੁਸਤੀ ਪ੍ਰੋਗਰਾਮ ਬਣਨ ਦਾ ਵਾਅਦਾ ਕਰਦੀ ਹੈ। ਦੇਸ਼-ਵਿਆਪੀ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ, ਫਿੱਟ ਇੰਡੀਆ ਫ੍ਰੀਡਮ ਰਨ ਨੂੰ ਵਿਲੱਖਣ ਢੰਗ ਨਾਲ ਤਿਆਰ ਕੀਤਾ ਗਿਆ ਹੈ. ਇਸਦੇ ਤਹਿਤ, ਹਿੱਸਾ ਲੈਣ ਵਾਲੇ 73ਵੇਂ ਸੁਤੰਤਰਤਾ ਦਿਵਸ ਦੇ ਮੌਕੇ 15 ਅਗਸਤ ਤੋਂ 2 ਅਕਤੂਬਰ ਤੱਕ ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਦੇ ਦਰਮਿਆਨ ਕਿਤੇ ਵੀ ਅਤੇ ਕਿਸੇ ਵੀ ਰਫਤਾਰ ਨਾਲ ਦੌੜ ਸਕਦੇ ਹਨ

 

ਬਾਰਡਰ ਸੁਰੱਖਿਆ ਬਲ (ਬੀਐੱਸਐੱਫ), ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਸਮੇਤ ਵਾਈਏਐੱਸ ਆਰਮਡ ਫੋਰਸਿਜ਼ ਇਸ ਵੱਡੀ ਦੇਸ਼ ਵਿਆਪੀ ਦੌੜ ਵਿੱਚ ਹਿੱਸਾ ਲੈਣਗੀਆਂਨਾਲ ਹੀ, ਭਾਰਤੀ ਰੇਲਵੇ, ਸੀਬੀਐੱਸਈ ਅਤੇ ਆਈਸੀਐੱਸਈ ਦੇ ਸਕੂਲ ਵੀ ਸ਼ਾਮਲ ਹੋਣਗੇ। ਫਿਟਨਸ ਕਾਰਪੋਰੇਟ ਪ੍ਰੋਕੈਮ ਅਤੇ ਗੋਕੀ ਵੀ ਇਸ ਵਿੱਚ ਹਿੱਸਾ ਲੈ ਰਹੇ ਹਨ ਇਸ ਤੋਂ ਇਲਾਵਾ, ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਐੱਸਐੱਸ) ਅਤੇ ਯੂਥ ਪ੍ਰੋਗਰਾਮ ਵਿਭਾਗ ਦੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ 75 ਲੱਖ ਵਲੰਟੀਅਰ ਅਤੇ ਦੇਸ਼ ਵਿੱਚ ਮੌਜੂਦ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਸਿਖਿਆਰਥੀ ਵੀ ਫਿਟਰ ਇੰਡੀਆ ਲਈ ਇਸ ਵਿੱਚ ਹਿੱਸਾ ਲੈਣਗੇ।

 

ਦੇਸ਼ ਭਰ ਦੀਆਂ ਸੰਸਥਾਵਾਂ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਸ਼੍ਰੀ ਕਿਰੇਨ ਰਿਜੀਜੂ ਨੇ ਕਿਹਾ, ‘ਮੈਂ ਫਿਟ ਇੰਡੀਆ ਆਜ਼ਾਦੀ ਦੌੜ ਵਿੱਚ ਹਿੱਸਾ ਲੈਣ ਲਈ ਅਜਿਹੇ ਉਤਸ਼ਾਹ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਜੇ ਅਸੀਂ ਸਾਰੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਵੱਡੇ ਭਾਈਚਾਰੇ ਨੂੰ ਇਸ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰ ਸਕਦੇ ਹਾਂ ਤਾਂ ਇਹ ਆਜ਼ਾਦੀ ਦੀ ਭਾਵਨਾ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਇਹ ਹੈ ਕਿ ਫਿਟ ਇੰਡੀਆ ਅੰਦੋਲਨ ਲੋਕਾਂ ਦੀ ਲਹਿਰ ਹੋਣਾ ਚਾਹੀਦਾ ਹੈਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਉਨ੍ਹਾਂ ਦਾ ਵਿਜ਼ਨ ਅਸਲ ਵਿੱਚ ਹਕੀਕਤ ਵਿੱਚ ਬਦਲ ਗਿਆ ਹੈ।'

 

ਸ਼੍ਰੀ ਰਿਜਿਜੂ ਨੇ ਕਿਹਾ, ‘ਜਿਵੇਂ ਕਿ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਬੀਐੱਸਐੱਫ ਦੇ ਜਵਾਨ ਅਤੇ ਸਰਹੱਦੀ ਖੇਤਰਾਂ ਦੇ ਆਸ ਪਾਸ ਦੇ ਲੋਕ ਸਵੇਰੇ ਸਵੇਰੇ ਝੰਡੇ ਫੜਣਗੇ, ਅਤੇ ਇਸ ਤੋਂ ਬਿਹਤਰ ਤੁਹਾਡੀ ਦੇਸ਼ ਭਗਤੀ ਲਈ ਕੋਈ ਹੋਰ ਹੁਲਾਰਾ ਨਹੀਂ ਮਿਲ ਸਕਦਾ ਅਤੇ ਇਹ ਤੁਹਾਡੇ ਸੋਚਣ ਅਤੇ ਪ੍ਰਦਰਸ਼ਨ ਕਰਨ ਦੇ ਤਰੀਕੇ ਵਿੱਚ ਬਹੁਤ ਮਦਦਗਾਰ ਹੈਭਾਰਤ ਦੇ ਨਾਗਰਿਕ ਦੇ ਤੌਰ ਤੇ ਸਾਡੀਆਂ ਤਾਕਤਾਂ ਵਿੱਚ ਸੱਭਿਆਚਾਰ ਦਾ ਇਕ ਬਹੁਤ ਸੁੰਦਰ ਅਤੇ ਅਹਿਮ ਸਥਾਨ ਹੁੰਦਾ ਹੈ ਸ਼੍ਰੀ ਰਿਜੀਜੂ ਨੇ ਅੱਗੇ ਕਿਹਾ ਕਿ ਇਹ ਇੱਕ ਵਿਸ਼ਾਲ ਅਭਿਆਸ ਹੋਵੇਗਾ ਜਿਸ ਵਿੱਚ ਆਜ਼ਾਦੀ ਦੀ ਦੌੜ ਦੀ ਅਗਵਾਈ ਸਾਡੀਆ ਫੌਜਾਂ, ਸੀਆਰਪੀਐੱਫ, ਬੀਐੱਸਐੱਫ ਅਤੇ ਆਈਟੀਬੀਪੀ ਦੇ ਜਵਾਨ ਕਰ ਰਹੇ ਹਨ ਇਹ ਫ੍ਰੀਡਮ ਰਨ ਇੱਕ ਜਸ਼ਨ ਅਤੇ ਤਿਉਹਾਰ ਵਰਗੀ ਹੋਵੇਗੀ।

 

ਸੀਆਰਪੀਐੱਫ ਕੈਂਪ ਵਿੱਚ ਵੀ, ਇਹੋ ਜਿਹਾ ਹੀ ਜੋਸ਼ ਹੈ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ, ਸ਼੍ਰੀ ਅਨੰਦ ਪ੍ਰਕਾਸ਼ ਮਹੇਸ਼ਵਰੀ ਨੇ ਕਿਹਾ, ‘ਹਰ ਸੀਆਰਪੀਐੱਫ ਜਵਾਨ ਆਪਣੇ ਪਰਿਵਾਰ ਨਾਲ ਇਸ ਦੌੜ ਵਿੱਚ ਸ਼ਾਮਲ ਹੋ ਕੇ ਖੁਸ਼ ਹੈ। ਇਸ ਵਿੱਚ 12 ਲੱਖ ਤੋਂ ਵੱਧ ਲੋਕਾਂ ਦੇ ਭਾਗ ਲੈਣ ਦੀ ਉਮੀਦ ਹੈ। ਜਵਾਨ ਆਪਣੇ ਆਸ ਪਾਸ ਦੇ ਭਾਈਚਾਰਿਆਂ ਵਿੱਚ ਵੀ ਇਸ ਦੌੜ ਨੂੰ ਅੱਗੇ ਵਧਾਉਣਗੇ। ਸੀਆਰਪੀਐੱਫ ਦੇ ਜਵਾਨਾਂ ਨੇ ਫਿਟ ਇੰਡੀਆ ਫ੍ਰੀਡਮ ਰਨ ਦੌਰਾਨ ਘੱਟੋ ਘੱਟ 1 ਕਰੋੜ ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਟੀਚਾ ਮਿੱਥਿਆ ਹੈ ਇਹ ਉਨ੍ਹਾਂ ਦੇ ਹੌਂਸਲੇ ਦਾ ਪ੍ਰਮਾਣ ਹੈ

 

ਇੰਡੀਅਨ ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਵਿਨੋਦ ਯਾਦਵ ਨੇ ਫਿਟ ਇੰਡੀਆ ਫ੍ਰੀਡਮ ਰਨ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ, ‘ਫਿਟ ਇੰਡੀਆ ਅੰਦੋਲਨ ਨੇ ਅਸਲ ਵਿੱਚ ਸਾਡੇ ਕਰਮਚਾਰੀਆਂ ਨੂੰ ਸਚਮੁੱਚ ਤੰਦਰੁਸਤੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹੈ। ਇਹ ਦੌੜ ਪੂਰੀ ਕੌਮ ਨੂੰ ਪ੍ਰੇਰਿਤ ਕਰਨ ਦਾ ਵਿਸ਼ਵਾਸ ਦਿੰਦੀ ਹੈ।'

 

ਸੀਬੀਐੱਸਈ ਅਤੇ ਸੀਆਈਐੱਸਸੀਈ ਦੇ ਸਾਰੇ ਸਕੂਲਾਂ ਦੇ ਵਿਦਿਆਰਥੀ, ਮਾਪੇ, ਅਧਿਆਪਕ ਵੀ ਇਸ ਦੌੜ ਵਿੱਚ ਭਾਗ ਲੈਣਗੇ। ਸੀਬੀਐੱਸਈ ਦੇ ਚੇਅਰਮੈਨ ਮਨੋਜ ਅਹੂਜਾ ਅਤੇ ਆਈਸੀਐੱਸਈ ਦੇ ਚੇਅਰਮੈਨ ਡਾ: ਜੀ. ਇਮੈਨੁਅਲ ਨੇ ਕਿਹਾ ਕਿ ਸੀਬੀਐੱਸਈ ਅਤੇ ਸੀਆਈਐੱਸਸੀਈ ਸਿੱਖਿਆ ਬੋਰਡ, ਦੋਵਾਂ ਅਧੀਨ ਦੇਸ਼ ਭਰ ਦੇ ਸਾਰੇ ਸਕੂਲ ਇਸ ਫ੍ਰੀਡਮ ਰਨ ਵਿੱਚ ਭਾਗ ਲੈਣਗੇ।

 

*****

 

 ਐੱਨਬੀ/ਓਏ



(Release ID: 1646223) Visitor Counter : 135