ਖੇਤੀਬਾੜੀ ਮੰਤਰਾਲਾ

ਪਿਛਲੇ ਸਾਲ ਦੇ ਮੁਕਾਬਲੇ ਖਰੀਫ ਦੇ ਬਿਜਾਈ ਖੇਤਰ ਵਿੱਚ8.54% ਵਾਧਾ ਹੋਇਆ

ਸਾਰੀਆਂ ਫਸਲਾਂ ਦੇਬਿਜਾਈ ਰਕਬੇ ਵਿੱਚ ਜ਼ਿਕਰਯੋਗ ਵਾਧੇ

Posted On: 14 AUG 2020 6:05PM by PIB Chandigarh

ਖਰੀਫ ਦੀਆਂ ਫਸਲਾਂ ਦੇ ਬਿਜਾਈ ਰਕਬੇ ਵਿੱਚ ਤਸੱਲੀਬਖਸ਼ ਪ੍ਰਗਤੀ ਹੋਈ ਹੈ। 14.08.2020 ਤੱਕ, ਕੁੱਲ ਖਰੀਫ ਦੀਆਂ ਫਸਲਾਂ ਦੀ ਬਿਜਾਈ, 1015.58 ਲੱਖ ਹੈਕਟੇਅਰ ਰਕਬੇ  ਵਿੱਚ ਕੀਤੀਗਈ ਹੈ, ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 935.70 ਲੱਖ ਹੈਕਟੇਅਰ ਰਕਬੇ ਵਿੱਚ ਫਸਲਾਂ ਦੀ ਬਿਜਾਈ ਹੋਈ ਸੀ। ਇਸ ਤਰ੍ਹਾਂ ਦੇਸ਼ ਵਿੱਚ ਪਿਛਲੇ ਸਾਲ ਦੇ ਮੁਕਾਬਲੇ 8.54% ਰਕਬੇ ਵਿੱਚ ਵਾਧਾ ਦਰਜਹੋਇਆ ਹੈ। ਫਸਲਾਂ ਦੀ ਬਿਜਾਈ ਹੇਠਲਾ ਰਕਬਾ ਹੇਠ ਲਿਖੇ ਅਨੁਸਾਰ ਹੈ:

 

ਚਾਵਲ: ਲਗਭਗ 351.86 ਲੱਖ ਹੈਕਟੇਅਰ ਰਕਬੇ ਵਿੱਚ ਚਾਵਲ ਦੀ ਬਿਜਾਈ ਹੋਈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 308.51 ਲੱਖ ਹੈਕਟੇਅਰ ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 43.35 ਲੱਖ ਹੈਕਟੇਅਰ ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ

 

 

ਦਾਲ਼ਾਂ:ਦਾਲ਼ਾਂ ਅਧੀਨ ਤਕਰੀਬਨ 124.01 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 121.50 ਲੱਖ ਹੈਕਟੇਅਰ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 2.51 ਲੱਖ ਹੈਕਟੇਅਰ ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ

 

 

ਮੋਟੇ ਅਨਾਜ: ਮੋਟੇ ਅਨਾਜ ਅਧੀਨ ਤਕਰੀਬਨ 168.12 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 162.28 ਲੱਖ ਹੈਕਟੇਅਰ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 5.84 ਲੱਖ ਹੈਕਟੇਅਰ ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ।

 

 

ਤੇਲ ਬੀਜ: ਤੇਲ ਬੀਜਾਂ ਦੇ ਅਧੀਨ ਲਗਭਗ 187.14 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 163.57 ਲੱਖ ਹੈਕਟੇਅਰ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 23.56 ਲੱਖ ਹੈਕਟੇਅਰ ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ

 

 

ਗੰਨਾ: ਗੰਨੇ ਹੇਠ ਲਗਭਗ 52.02 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 51.40 ਲੱਖ ਹੈਕਟੇਅਰ ਰਕਬਾ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 0.62 ਲੱਖ ਹੈਕਟੇਅਰ ਵਧੇਰੇ ਰਕਬਾ ਕਵਰ ਕੀਤਾ ਗਿਆ ਹੈ

 

 

ਜੂਟ ਅਤੇ ਮੇਸਟਾ: ਲਗਭਗ 6.96 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 6.85 ਲੱਖ ਹੈਕਟੇਅਰ ਦੇ ਮੁਕਾਬਲੇ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 0.11 ਲੱਖ ਹੈਕਟੇਅਰ ਹੋਰ ਰਕਬਾ ਕਵਰ ਕੀਤਾ ਗਿਆ ਹੈ

 

 

ਕਪਾਹ: ਕਪਾਹ ਹੇਠ ਲਗਭਗ 125.48 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 121.58 ਲੱਖ ਹੈਕਟੇਅਰ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 3.90 ਲੱਖ ਹੈਕਟੇਅਰ ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ।

 

 

ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਅਨੁਸਾਰ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ123 ਜਲ ਭੰਡਾਰਾਂਵਿੱਚ ਜਲ ਸੰਗ੍ਰਹਿਣ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ88% ਹੈ।

 

ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ: Click here for more information

 

****    

 

 

ਏਪੀਐੱਸ / ਐੱਸਜੀ / ਐੱਮਐੱਸ



(Release ID: 1646006) Visitor Counter : 201