ਕਬਾਇਲੀ ਮਾਮਲੇ ਮੰਤਰਾਲਾ
ਸ਼੍ਰੀ ਅਰਜੁਨ ਮੁੰਡਾ 17 ਅਗਸਤ, 2020 ਨੂੰ ਕਬਾਇਲੀ ਸਿਹਤ ਅਤੇ ਪੋਸ਼ਣ ਪੋਰਟਲ ‘ਸਵਾਸਥਯ’ ਨੂੰ ਈ-ਲਾਂਚ ਕਰਨਗੇ
Posted On:
14 AUG 2020 6:05PM by PIB Chandigarh
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ 17 ਅਗਸਤ (ਸੋਮਵਾਰ), 2020 ਨੂੰ ਭਾਰਤ ਦੀ ਕਬਾਇਲੀ ਜਨਸੰਖਿਆ ਦੀ ਸਿਹਤ ਅਤੇ ਪੋਸ਼ਣ ਦੀ ਸਥਿਤੀ ਸਬੰਧੀ ਇੱਕ ਸੰਪੂਰਨ ਹੱਲ : ਆਪਣੀ ਤਰ੍ਹਾਂ ਦਾ ਪਹਿਲਾ ਕਬਾਇਲੀ ਸਿਹਤ ਅਤੇ ਪੋਸ਼ਣ ਪੋਰਟਲ ‘ਸਵਾਸਥਯ’ ਈ-ਲਾਂਚ ਕਰਨਗੇ।
ਰਾਜ ਮੰਤਰੀ ਸ਼੍ਰੀਮਤੀ ਰੇਣੂਕਾ ਸਿੰਘ ਸਰੁਤਾ ਇਸ ਮੌਕੇ ’ਤੇ ਮੌਜੂਦ ਹੋਣਗੇ। ਕਬਾਇਲੀ ਮਾਮਲੇ ਮੰਤਰਾਲੇ ਨੇ ਪੀਰਾਮਲ ਸਵਾਸਥਯ, ਸੈਂਟਰ ਆਵ੍ ਐਕਸੀਲੈਂਸ ਦੇ ਸਹਿਯੋਗ ਨਾਲ ਇਹ ਕਬਾਇਲੀ ਸਿਹਤ ਅਤੇ ਪੋਸ਼ਣ ਪੋਰਟਲ ‘ਸਵਾਸਥਯ’ ਵਿਕਸਿਤ ਕੀਤਾ ਹੈ ਜੋ ਵਨ ਸਟਾਪ ਸਮਾਧਾਨ ਹੈ ਜੋ ਨਿਰਧਾਰਿਤ ਕਬਾਇਲੀ ਸਿਹਤ ਅਤੇ ਪੋਸ਼ਣ ਨਾਲ ਸਬੰਧਿਤ ਸਾਰੀ ਜਾਣਕਾਰੀ ਪ੍ਰਦਾਨ ਕਰਦਾ ਹੈ।
ਭਾਰਤ ਦੀ ਕਬਾਇਲੀ ਜਨਸੰਖਿਆ ਦੀ ਸਿਹਤ ਅਤੇ ਪੋਸ਼ਣ ਸਬੰਧੀ ਜਾਣਕਾਰੀ ਲਈ ‘ਸਵਾਸਥਯ’ ਆਪਣੀ ਤਰ੍ਹਾਂ ਦਾ ਪਹਿਲਾ ਵਿਆਪਕ ਮੰਚ ਹੈ। ਇਸ ਵਿੱਚ ਡੈਸ਼ਬੋਰਡ, ਨੌਲਿਜ ਰਿਪੋਜ਼ਟਰੀ, ਸਹਿਭਾਗੀ ਹਿੱਸੇ, ਸਿੱਕਲ ਸੈੱਲ ਰੋਗਾਂ (ਐੱਸਸੀਡੀ) ਸਪੋਰਟ ਕਾਰਨਰ ਹੈ। ਡੈਸ਼ਬੋਰਡ 177 ਪਛਾਣੇ ਗਏ ਉੱਚ ਤਰਜੀਹ ਵਾਲੇ ਕਬਾਇਲੀ ਜ਼ਿਲ੍ਹਿਆਂ ਲਈ ਕਈ ਸਰੋਤਾਂ ਤੋਂ ਤਿਆਰ ਕੀਤੇ ਗਏ ਡੇਟਾ ਨੂੰ ਪੇਸ਼ ਕਰਦਾ ਹੈ। ਇਸ ਦੇ ਇਲਾਵਾ ਪੋਰਟਲ ਵਿੱਚ ਕਬਾਇਲੀ ਸਮੁਦਾਏ ’ਤੇ ਖੋਜ ਅਧਿਐਨ, ਨਵੀਨਤਾ ਅਤੇ ਬਿਹਤਰੀਨ ਪਿਰਤਾਂ ਵੀ ਹੈ ਜੋ ਕਬਾਇਲੀ ਸਿਹਤ ਅਤੇ ਪੋਸ਼ਣ ਨਾਲ ਸਬੰਧਿਤ ਕਈ ਸਰੋਤਾਂ ਤੋਂ ਤਿਆਰ ਕੀਤਾ ਗਿਆ ਹੈ। ਇਸ ਦੇ ਇਲਾਵਾ ਪੋਰਟਲ ਵਿੱਚ ਐੱਸਸੀਡੀ ਸਪੋਰਟ ਕਾਰਨਰ ਸਿੱਕਲ ਸੈੱਲ ਬਿਮਾਰੀ ਜਾਂ ਲੱਛਣ ਤੋਂ ਪੀੜਤ ਲੋਕਾਂ ਨੂੰ ਖੁਦ ਨੂੰ ਰਜਿਸਟਰਡ ਕਰਨ ਲਈ ਪ੍ਰੋਤਸਾਹਿਤ ਕਰਦਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਪੋਰਟਲ ਮੌਜੂਦਾ ਗਿਆਨ ਨੂੰ ਦਰਸਾਏਗਾ, ਸਬੂਤ ਅਧਾਰਿਤ ਨੀਤੀ ਬਣਾਉਣ ਨੂੰ ਪ੍ਰੇਰਿਤ ਕਰੇਗਾ ਅਤੇ ਉਨ੍ਹਾਂ ਕਾਰਜਾਂ ਦੀ ਇੱਕ ਲੜੀ ਨੂੰ ਉਤਪ੍ਰੇਰਿਤ ਕਰੇਗਾ ਜੋ ਅੰਤ ਭਾਰਤ ਵਿੱਚ ਕਬਾਇਲੀ ਜਨਸੰਖਿਆ ਦੀ ਸਿਹਤ ਅਤੇ ਪੋਸ਼ਣ ਦੀ ਸਥਿਤੀ ਵਿੱਚ ਸਮੁੱਚੇ ਤੌਰ ’ਤੇ ਸੁਧਾਰ ਲਿਆਉਣਗੀਆਂ।
ਪੋਰਟਲ ਦਾ ਪ੍ਰਬੰਧਨ ਸਿਹਤ ਅਤੇ ਪੋਸ਼ਣ ਵਿੱਚ ਗਿਆਨ ਪ੍ਰਬੰਧਨ ਲਈ ਉੱਤਮਤਾ ਕੇਂਦਰ (ਸੀਓਈ) ਦੁਆਰਾ ਕੀਤਾ ਜਾਵੇਗਾ ਜਿਸ ਨੂੰ ਪੀਰਾਮਲ ਸਿਹਤ ਪ੍ਰਬੰਧਨ ਅਤੇ ਖੋਜ ਸੰਸਥਾਨ ਦੇ ਸਹਿਯੋਗ ਨਾਲ ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਸਥਾਪਿਤ ਕੀਤਾ ਗਿਆ ਹੈ।
ਇਹ ਸੀਓਈ ਕਬਾਇਲੀ ਸਿਹਤ ਅਤੇ ਪੋਸ਼ਣ ਲਈ ਡੇਟਾ ਨੂੰ ਇਕੱਠਾ ਕਰਨ, ਸਬੂਤ ਅਧਾਰਿਤ ਨੀਤੀ ਬਣਾਉਣ ਦੀ ਸੁਵਿਧਾ, ਸਫਲ ਮਾਡਲ, ਬਿਹਤਰੀਨ ਪਿਰਤਾਂ ਅਤੇ ਨਵੇਂ ਸਮਾਧਾਨਾਂ ਦਾ ਦਸਤਾਵੇਜ਼ੀਕਰਨ, ਗਿਆਨ ਦੇ ਅਦਾਨ-ਪ੍ਰਦਾਨ ਦਾ ਪਸਾਰ ਅਤੇ ਸੁਵਿਧਾ ਪ੍ਰਦਾਨ ਕਰਨ, ਨੈੱਟਵਰਕ ਬਣਾਉਣ ਅਤੇ ਕਬਾਇਲੀ ਸਿਹਤ ਅਤੇ ਪੋਸ਼ਣ ਨਤੀਜਿਆਂ ਵਿੱਚ ਸੁਧਾਰ ਲਈ ਹਿਤਧਾਰਕਾਂ ਨਾਲ ਸਹਿਯੋਗ ਕਰਨ ਦੀ ਦਿਸ਼ਾ ਵਿੱਚ ਕੰਮ ਕਰਦਾ ਹੈ।
*****
ਐੱਨਬੀ/ਐੱਸਕੇ/ਜੇਕੇ
(Release ID: 1646004)
Visitor Counter : 230