ਪੁਲਾੜ ਵਿਭਾਗ

ਇਸਰੋ ਨੇ ਇਹ ਐਲਾਨ ਕਰਦਿਆਂ ਡਾ ਵਿਕਰਮ ਸਾਰਾਭਾਈ ਨੂੰ ਸ਼ਰਧਾਂਜਲੀ ਦਿੱਤੀ ਕਿ ਚੰਦਰਯਾਨ 2 ਆਰਬਿਟਰ ਨੇ “ਸਾਰਾਭਾਈ” ਕ੍ਰੇਟਰ ਦੀਆਂ ਚੰਦਰਮਾ ਦੀਆਂ ਤਸਵੀਰਾਂ ਕੈਦ ਕੀਤੀਆਂ

Posted On: 14 AUG 2020 7:08PM by PIB Chandigarh

ਕੇਂਦਰੀ ਉੱਤਰ-ਪੂਰਬੀ ਖ਼ੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨਮੰਤਰੀ ਦਫ਼ਤਰਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ  ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾ ਡਾਕਟਰ ਵਿਕਰਮ ਸਾਰਾਭਾਈ ਦੇ ਸ਼ਤਾਬਦੀ ਜਸ਼ਨਾਂ ਦਾ ਇੱਕ ਸਾਲ ਪੂਰਾ ਹੋਣ 'ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਹ ਐਲਾਨ ਕਰਕੇ ਉਨ੍ਹਾਂਨੂੰ ਵਿਸ਼ੇਸ਼ ਢੰਗ ਨਾਲ ਸ਼ਰਧਾਂਜਲੀ ਦਿੱਤੀ ਕਿ ਚੰਦਰਯਾਨ 2 ਆਰਬਿਟਰ ਨੇ 'ਸਾਰਾਭਾਈ' ਕ੍ਰੇਟਰ ਦੀਆਂ ਚੰਦਰਮੇ ਦੀਆਂ ਤਸਵੀਰਾਂ ਕੈਦ ਕੀਤੀਆਂ ਹਨ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਡਾ. ਸਾਰਾਭਾਈ ਦਾ ਜਨਮ ਸ਼ਤਾਬਦੀ ਸਾਲ 12 ਅਗਸਤ ਨੂੰ ਪੂਰਾ ਹੋਇਆ ਸੀ ਅਤੇ ਇਹ ਉਨ੍ਹਾਂ ਦਾ ਧੰਨਵਾਦ ਕਰਨ ਵਾਲੀ ਸ਼ਰਧਾਂਜਲੀ ਹੈਉਨ੍ਹਾਂ ਕਿਹਾ ਕਿ ਇਸਰੋ ਦੀਆਂ ਹਾਲ ਹੀ ਦੀਆਂ ਪ੍ਰਾਪਤੀਆਂ, ਜਿਨ੍ਹਾਂ ਨੇ ਭਾਰਤ ਨੂੰ ਵਿਸ਼ਵ ਦਾ ਮੋਹਰੀ ਦੇਸ਼ ਬਣਾ ਦਿੱਤਾ ਹੈ, ਸਾਰਾਭਾਈ ਦੇ  ਦੂਰਦਰਸ਼ੀ ਸੁਪਨੇ ਦੀ ਪੁਸ਼ਟੀ ਕਰਦੀਆਂ ਹਨ

 

 

"ਸਾਰਾਭਾਈ" ਕ੍ਰੇਟਰ ਦਾ ਨਾਮ ਡਾ ਵਿਕਰਮ ਸਾਰਾਭਾਈ ਦੇ ਨਾਮ ਤੇ ਰੱਖਿਆ ਗਿਆ ਹੈ ਅਤੇ ਇਸ ਕ੍ਰੈਟਰ ਦੇ ਆਲ਼ੇ-ਦੁਆਲ਼ੇ ਲਗਭਗ 250 ਤੋਂ 300 ਕਿਲੋਮੀਟਰ ਤੇ ਪੂਰਬ ਹੈ ਜਿੱਥੇ ਅਪੋਲੋ 17 ਅਤੇ ਲੂਨਾ 21 ਮਿਸ਼ਨ ਉੱਤਰੇ ਸਨ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ  74ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਇਸਰੋ ਨੇ ਭਾਰਤ ਦੀ ਘਟਨਾਵਾਦੀ  ਪੁਲਾੜ ਯਾਤਰਾ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਇੱਕ ਹੋਰ ਯੋਗਦਾਨ ਪਾਇਆ ਹੈ, ਜਿਸ ਨੂੰ ਸਾਰਾਭਾਈ ਅਤੇ ਉਨ੍ਹਾਂ ਦੀ ਟੀਮ ਦੁਆਰਾ ਬੜੀ ਬਹਾਦਰੀ ਨਾਲ ਛੇ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਕਈ ਔਕੜਾਂ ਤੇ ਮਜ਼ਬੂਰੀਆਂ ਦੇ ਬਾਵਜੂਦ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ  ਹਰ ਭਾਰਤੀ ਮਾਣ ਅਤੇ ਵਿਸ਼ਵਾਸ ਨਾਲ ਭਰਿਆ ਹੋਇਆ ਹੈ, ਕਿਉਂਕਿ ਅੱਜ ਭਾਰਤ ਦੇ ਪੁਲਾੜ ਮਿਸ਼ਨਾਂ ਦੁਆਰਾ ਉਪਲਬਧ ਕਰਵਾਈ ਗਈ ਜਾਣਕਾਰੀ ਦਾ, ਇੱਥੋਂ ਤੱਕ ਕਿ ਵਿਸ਼ਵ ਦੇ ਉਨ੍ਹਾਂ ਦੇਸ਼ਾਂ ਦੁਆਰਾ ਵੀ ਉਪਯੋਗ ਕੀਤਾ ਜਾਂ ਰਿਹਾ ਹੈ, ਜਿਨ੍ਹਾਂ ਨੇ ਸਾਡੇ ਤੋਂ ਬਹੁਤ ਪਹਿਲਾਂ ਆਪਣੀ ਪੁਲਾੜ ਯਾਤਰਾ ਸ਼ੁਰੂ ਕੀਤੀ ਸੀ।

 

 

ਇਸਰੋ ਦੇ ਸੂਤਰਾਂ ਦੇ ਅਨੁਸਾਰ, 3 ਡੀ ਤਸਵੀਰਾਂ ਵਿੱਚ ਕੈਦ ਕੀਤਾ ਗਿਆ ਸਾਰਾਭਾਈ ਕ੍ਰੈਟਰ ਦਰਸਾਉਂਦਾ ਹੈ ਕਿ ਕ੍ਰੈਟਰ ਦੀ ਡੂੰਘਾਈ ਤਕਰੀਬਨ 1.7 ਕਿਲੋਮੀਟਰ ਦੀ ਹੈ ਜੋ ਇਸਦੇ ਉੱਚੇ ਕੀਤੇ ਗਏ ਰਿਮ ਦੀਆਂ ਦੀਵਾਰਾਂ ਦੀ ਢਲਾਨ ਦੇ 25 ਤੋਂ 30 ਡਿਗਰੀ ਦੇ ਵਿਚਕਾਰ ਹੈਇਹ ਕਾਢਾਂ ਪੁਲਾੜ ਵਿਗਿਆਨੀਆਂ ਨੂੰ ਲਾਵੇ  ਨਾਲ ਭਰੇ ਹੋਏ ਚੰਦਰ ਖੇਤਰ ਦੀ ਪ੍ਰਕਿਰਿਆ ਨੂੰ ਹੋਰ ਚੰਗੇ ਤਰੀਕੇ ਨਾਲ ਸਮਝਣ ਵਿੱਚ ਸਹਾਇਤਾ ਕਰਨਗੀਆਂ।

 

 

ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਚੰਦਰਯਾਨ-2 ਡਿਜ਼ਾਈਨ ਦੇ ਅਨੁਸਾਰ ਆਪਣਾ ਕੰਮ ਜਾਰੀ ਰਖੇਗਾ ਅਤੇ ਵੱਡਮੁਲਾ ਵਿਗਿਆਨਕ ਡੇਟਾ ਉਪਲਬੱਧ ਕਰਵਾਉਂਦਾਰਹੇਗਾ। ਆਲਮੀ ਵਰਤੋਂ ਲਈ ਚੰਦਰਯਾਨ-2 ਤੋਂ ਵਿਗਿਆਨਕ ਅੰਕੜਿਆਂ ਦੀ ਜਨਤਕ ਰਿਲੀਜ਼ ਅਕਤੂਬਰ 2020 ਤੋਂ ਸ਼ੁਰੂ ਹੋਵੇਗੀ।

 

 

<><><><><>

 

ਐੱਸਐੱਨਸੀ


(Release ID: 1646003) Visitor Counter : 231