ਆਯੂਸ਼

ਆਯੁਸ਼ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ “ਆਯੁਸ਼ ਫਾਰ ਇਮਿਊਨਿਟੀ” ਮੁਹਿੰਮ ਨੂੰ ਡਿਜੀਟਲ ਪਲੈਟਫਾਰਮ 'ਤੇ ਉਤਸ਼ਾਹਜਨਕ ਪ੍ਰਤੀਕਿਰਿਆ ਮਿਲੀ

Posted On: 14 AUG 2020 5:04PM by PIB Chandigarh

ਆਯੁਸ਼ ਮੰਤਰਾਲੇ ਨੇ ਵੈਬੀਨਾਰ ਜ਼ਰੀਏ ਅੱਜ "ਆਯੁਸ਼ ਫਾਰ ਇਮਿਊਨਿਟੀ" ਨਾਮਕ ਤਿੰਨ ਮਹੀਨੇ ਦੀ ਮੁਹਿੰਮ ਸ਼ੁਰੂ ਕੀਤੀ। ਵੈਬੀਨਾਰ ਵਿੱਚ 50 ਹਜ਼ਾਰ ਤੋਂ ਅਧਿਕ ਲੋਕਾਂ ਨੇ ਹਿੱਸਾ ਲਿਆ। ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਇਸ ਅਵਸਰ ਤੇ ਦਿੱਤੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਆਯੁਸ਼ ਚਿਕਿਤਸਾ ਸਮਾਧਾਨ ਪੂਰੇ ਵਿਸ਼ਵ ਨੂੰ ਸੁਅਸਥ ਅਤੇ ਖੁਸ਼ਹਾਲ ਬਣਾ ਸਕਦੇ ਹਨ।

ਵੈਬੀਨਾਰ ਦਾ ਆਯੋਜਨ ਮੰਤਰਾਲੇ ਦੇ ਨਵੇਂ ਡਿਜੀਟਲ ਸੰਚਾਰ ਮੰਚ ਆਯੁਸ਼ ਵਰਚੁਅਲ ਕਨਵੈਨਸ਼ਨ ਸੈਂਟਰ ਤੇ ਕੀਤਾ ਗਿਆ। ਇਸ ਆਯੋਜਨ ਨੂੰ ਆਯੁਸ਼ ਮੰਤਰਾਲੇ ਦੇ ਸਰਕਾਰੀ ਫੇਸਬੁੱਕ ਹੈਂਡਲ 'ਤੇ ਲਾਈਵ ਸਟ੍ਰੀਮ ਆਯੁਸ਼ ਮੰਤਰਾਲੇ ਦੇ ਸਕੱਤਰ ਸ਼੍ਰੀ ਵੈਦਯ ਰਾਜੇਸ਼ ਕੋਟੇਚਾ, ਮਾਡਲ ਮਿਲਿੰਦ ਸੋਮਨ, ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਅਧਿਕਾਰੀ ਡਾ. ਗੀਤਾ ਕ੍ਰਿਸ਼ਣਨ ਅਤੇ ਏਆਈਆਈਏ ਦੇ ਡਾਇਰੈਕਟਰ ਪ੍ਰੋਫੈਸਰ ਤਨੁਜਾ ਨੇਸਰੀ ਵੈਬੀਨਾਰ ਦੇ ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਸ਼ਾਮਲ ਸਨ।

ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਵਰਤਮਾਨ ਦ੍ਰਿਸ਼ ਵਿੱਚ ਸਰੀਰ ਦੀ ਇਮਿਊਨਿਟੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਦੀ ਜ਼ਰੂਰਤ ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਯੁਰਵੇਦ ਅਤੇ ਹੋਰ ਆਯੁਸ਼ ਪਿਰਤਾਂ ਦੇ ਸੰਭਾਵਿਤ ਜੀਵਨ-ਵਰਧਕ ਪ੍ਰਭਾਵ ਨੂੰ ਵਿਆਪਕ ਤਰੀਕੇ ਨਾਲ ਪੇਸ਼ ਕੀਤਾ। ਆਯੁਸ਼ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਕੋਟੇਚਾ ਨੇ ਆਯੁਸ਼ ਸਮਾਧਾਨ ਜ਼ਰੀਏ ਸਾਰਿਆਂ ਲਈ ਅਰਥਾਤ ਸੁਲਭ ਅਤੇ ਸਸਤੀ ਸਿਹਤ ਦੇਖਭਾਲ਼ ਦੇ ਵਿਸ਼ੇ ਤੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਪ੍ਰਤੀਰੱਖਿਆ ਵਧਾਉਣ ਵਾਲੇ ਕਦਮਾਂ ਦੇ ਪ੍ਰਤੀ ਲੋਕਾਂ ਵਿੱਚ ਵਿਵਹਾਰ ਪਰਿਵਰਤਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਸਬੂਤਾਂ ਤੇ ਚਾਨਣਾ ਪਾਇਆ ਜਿਨ੍ਹਾਂ ਨੇ ਪ੍ਰਤੀਰੱਖਿਆ ਵਧਾਉਣ ਵਿੱਚ ਰਵਾਇਤੀ ਦਵਾਈਆਂ ਅਤੇ ਪਿਰਤਾਂ ਦੀ ਸਕਾਰਾਤਮਕ ਭੂਮਿਕਾ ਸਥਾਪਿਤ ਕੀਤੀ ਹੈ।

 

ਉਨ੍ਹਾਂ ਨੇ ਉਨ੍ਹਾਂ ਵਿਭਿੰਨ ਪਹਿਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਮੰਤਰਾਲੇ  ਆਯੁਸ਼ ਫਾਰ ਇਮਿਊਨਿਟੀਮੁਹਿੰਮ ਦੇ ਤਹਿਤ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸ੍ਰੀ ਮਿਲਿੰਦ ਸੋਮਨ ਨੇ ਸਿਹਤ ਅਤੇ ਫਿਟਨਸ  ਬਾਰੇ  ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਗਰਿਕਾਂ ਨੂੰ ਸਿਹਤਮੰਦ ਜੀਵਨ ਜੀਣ ਦੀ ਆਦਤ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਲਈ ਘੱਟ ਲੇਕਿਨ ਨਿਰੰਤਰ ਕੋਸ਼ਿਸ਼ ਦੀ ਜ਼ਰੂਰਤ ਹੈ। ਪ੍ਰੋ. ਤਨੁਜਾ ਨੇਸਰੀ ਨੇ ਕੋਵਿਡ -19 ਵਿਰੁੱਧ ਲੜਾਈ ਦੇ ਯਤਨ ਦੇ ਰੂਪ ਵਿੱਚ ਨਿਵਾਰਕ ਅਤੇ ਉਪਚਾਰਾਤਮਕ ਗਤੀਵਿਧੀਆਂ ਵਿੱਚ ਅਖਿਲ ਭਾਰਤੀ ਆਯੁਰਵੇਦ ਸੰਸਥਾਨ ਦੇ ਤਾਜ਼ਾ ਅਨੁਭਵਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਇਸ ਦੇ ਲਈ ਸਬੂਤ ਦੇ ਰੂਪ ਵਿੱਚ ਜੋ ਪ੍ਰਦਰਸ਼ਨ ਦਿੱਤਾ ਉਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਵਿਸ਼ਵ ਸਿਹਤ ਸੰਗਠਨ ਦੀ ਤਕਨੀਕੀ ਅਧਿਕਾਰੀ ਡਾ: ਗੀਤਾ ਕ੍ਰਿਸ਼ਣਨ ਨੇ ਮਹਾਮਾਰੀ ਦੇ ਸਬੰਧ ਵਿੱਚ ਸਿਹਤ ਦੀ ਧਾਰਨਾ ਤੇ ਗੱਲ ਕੀਤੀ ਅਤੇ ਬਿਮਾਰੀਆਂ ਦੇ ਫੈਲਣ ਤੋਂ ਬਚਣ ਲਈ ਚੰਗੇ ਬੁਨਿਆਦੀ ਢਾਂਚੇ ਦੀ ਸਥਾਪਨਾ ਅਤੇ ਪ੍ਰਭਾਵਸ਼ਾਲੀ ਸੰਚਾਰ ਨੂੰ ਅਪਣਾਏ ਜਾਣ ਨੂੰ ਮਹੱਤਵਪੂਰਨ ਦੱਸਿਆ।

ਪੇਸ਼ਕਾਰੀ ਦੇ ਵਿੱਚ ਸਵਾਲ ਜਵਾਬ ਸੈਸ਼ਨ ਰਾਹੀਂ ਵੈਬੀਨਾਰ ਵਿੱਚ ਜਨਤਕ ਸ਼ਮੂਲੀਅਤ ਅਤੇ ਸਹਿਭਾਗਤਾ ਦੇਖੀ ਗਈ।

ਆਯੋਜਨ ਵਿੱਚ ਮਾਹਿਰਾਂ ਦੇ ਪੈਨਲ ਦੁਆਰਾ ਵੱਖ-ਵੱਖ ਲੋਕਾਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦਾ ਜਵਾਬ ਦਿੱਤਾ ਗਿਆ। ਪੈਨਲ ਵਿੱਚ ਸੈਂਟ੍ਰਲ ਕੌਂਸਿਲ ਫਾਰ ਰਿਸਰਚ ਇਨ ਆਯੁਰਵੇਦਿਕ ਸਾਇੰਸਿਜ਼ ਦੇ ਪ੍ਰੋਫੈਸਰ ਵੀ.ਡੀ. ਕੇ.ਐੱਸ ਧੀਮਾਨ, ਮੋਰਾਰਜੀ ਦੇਸਾਈ, ਰਾਸ਼ਟਰੀ ਯੋਗ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ: ਈਸ਼ਵਰ ਵੀ ਬਾਸਵਰੈੱਡੀ, ਨੈਸ਼ਨਲ ਇੰਸਟੀਟਿਊਟ ਆਵ੍ ਨੈਚੁਰਲ ਮੈਡੀਸਿਨ ਦੇ ਡਾਇਰੈਕਟਰ, ਡਾ. ਸਤਯਲਕਸ਼ਮੀ ਕੋਮਾਰਾਜੂ, ਨੈਸ਼ਨਲ ਰਿਸਰਚ ਇੰਸਟੀਟਿਊਟ ਫਾਰ ਸੋਵਾ-ਰਿਗਪਾ ਦੀ ਡਾਇਰੈਕਟਰ ਪਦ੍ਮਾ ਗੁਰਮੀਤ, ਯੋਗ ਅਤੇ ਪ੍ਰਾਕਿਰਤਕ ਖੋਜ ਪਰਿਸ਼ਦ ਦੇ ਡਾਇਰੈਕਟਰ ਡਾ. ਰਾਘਵੇਂਦਰ ਐੱਮ ਰਾਓ, ਕੇਂਦਰੀ ਯੂਨਾਨੀ ਮੈਡੀਸਿਨ ਰਿਸਰਚ ਕੌਂਸਲ ਦੇ ਡਾਇਰੈਕਟਰ ਜਨਰਲ ਪ੍ਰੋ. ਅਸਿਮ ਅਲੀ ਖਾਨ, ਸੈਂਟਰਲ ਕੌਂਸਲ ਫਾਰ ਰਿਸਰਚ ਇਨ ਸਿਧ ਦੇ ਡਾਇਰੈਕਟਰ ਜਨਰਲ ਡਾ.ਕੇ.ਕੇ. ਕਨਕਾਵੱਲੀ ਅਤੇ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਹੋਮਿਓਪੈਥੀ ਦੇ ਇੰਚਾਰਜ ਡਾਇਰੈਕਟਰ ਜਨਰਲ ਅਨਿਲ ਖੁਰਾਨਾ ਸ਼ਾਮਲ ਸਨ।  ਮਾਹਿਰਾਂ ਨੇ ਆਪਣੇ ਅਨੁਭਵਾਂ ਅਤੇ ਸਿੱਟਿਆਂ ਨੂੰ  ਇੱਕ ਵਿਗਿਆਨਕ ਤਰੀਕੇ ਜਨਤਾ ਨਾਲ ਸਾਂਝਾ ਕੀਤਾ।

 

ਵੈਬੀਨਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਇਮਿਊਨਿਟੀ ਸ਼ਕਤੀ ਵਧਾਉਣ ਅਤੇ ਬਿਮਾਰੀਆਂ ਨੂੰ ਰੋਕਣ ਲਈ ਵਿਭਿੰਨ ਆਯੁਸ਼-ਅਧਾਰਿਤ ਸਮਾਧਾਨਾਂ ਦੀ ਤਾਕਤ ਬਾਰੇ ਮੁੱਲਵਾਨ ਜਾਣਕਾਰੀ ਨਾਲ ਜਾਣੂ ਕਰਵਾਉਣਾ ਸੀ ਇਸ ਲਈ ਮਾਹਿਰਾਂ ਦੁਆਰਾ ਲੋਕਾਂ ਲਈ ਇਮਿਊਨਿਟੀ ਮਜ਼ਬੂਤ ਬਣਾਈ ਰੱਖਣ ਦੇ ਸੰਦੇਸ਼ ਨਾਲ ਪ੍ਰੋਗਰਾਮ ਸਮਾਪਤ ਹੋਇਆ। ਇਨ੍ਹਾਂ ਸੰਦੇਸ਼ਾਂ ਤੋਂ ਇਹ ਜਾਣਨ ਵਿੱਚ ਮਦਦ ਮਿਲੀ ਕਿ ਰੋਜ਼ਾਨਾ ਜੀਵਨ ਵਿੱਚ ਅਪਣਾਏ ਜਾਣ ਵਾਲੇ ਸਰਲ ਉਪਾਅ ਬਿਮਾਰੀਆਂ ਨੂੰ ਰੋਕਣ ਵਿੱਚ ਲੰਬੇ ਸਮੇਂ ਤੱਕ ਕਿਤਨੇ ਕਾਰਗਰ ਸਾਬਤ ਹੁੰਦੇ ਹਨ।

 

***

ਐੱਮਵੀ/ਐੱਸਕੇ



(Release ID: 1646001) Visitor Counter : 160