ਵਿੱਤ ਮੰਤਰਾਲਾ

ਵਿੱਤ ਮੰਤਰੀ ਨੇ ਪੂੰਜੀਗਤ ਖਰਚ ਬਾਰੇ ਸੀਪੀਐੱਸਈਜ਼ ਦੀ ਤੀਜੀ ਸਮੀਖਿਆ ਬੈਠਕ ਕੀਤੀ

Posted On: 14 AUG 2020 5:17PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇਸ ਵਿੱਤੀ ਸਾਲ ਅੰਦਰ ਪੂੰਜੀਗਤ ਖਰਚਿਆਂ ਦੀ ਸਮੀਖਿਆ ਕਰਨ ਲਈ ਸਮੁੰਦਰੀ ਜ਼ਹਾਜ਼, ਰੋਡ ਟਰਾਂਸਪੋਰਟ ਅਤੇ ਰਾਜਮਾਰਗਾਂ, ਮਕਾਨ ਅਤੇ ਸ਼ਹਿਰੀ ਮਾਮਲੇ, ਰੱਖਿਆ ਅਤੇ ਦੂਰ ਸੰਚਾਰ ਵਿਭਾਗ ਦੇ ਸੱਕਤਰਾਂ ਨਾਲ ਵੀਡੀਓ ਕਾਨਫ਼ਰੰਸ ਕੀਤੀ। ਮੀਟਿੰਗਾਂ ਦੀ ਚਲ ਰਹੀ ਲੜੀ ਵਿੱਚ ਕੋਵਿਡ- 19 ਮਹਾਮਾਰੀ ਦੀਆਂ ਹਾਲਤਾਂ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਵੱਖ-ਵੱਖ ਹਿਤਧਾਰਕਾਂ ਨਾਲ ਇਹ ਤੀਜੀ ਬੈਠਕ ਸੀ।

 

ਇਨ੍ਹਾਂ 7 ਸੀਪੀਐੱਸਈਜ਼ ਲਈ ਵਿੱਤ ਵਰ੍ਹੇ 2020-21ਦਾ ਕੁੱਲ ਪੂੰਜੀਗਤ ਖਰਚ ਦਾ ਟੀਚਾ 1,24,82 ਕਰੋੜ ਰੁਪਏ ਹੈ। ਵਿੱਤ ਵਰ੍ਹੇ 2019-20 ਵਿੱਚ, 7 ਸੀਪੀਐੱਸਈਜ਼ ਲਈ 1,29,821 ਕਰੋੜ ਰੁਪਏ ਦੇ ਪੂੰਜੀਗਤ ਖਰਚ ਦੇ ਟੀਚੇ ਦੇ ਸਾਹਮਣੇ , ਕੁੱਲ ਖਰਚ 1,14,730 ਕਰੋੜ ਰੁਪਏ ਭਾਵ 88.37% ਸੀ।   ਵਿੱਤ ਵਰ੍ਹੇ 2019-20 ਦੀ ਪਹਿਲੀ ਤਿਮਾਹੀ ਦੌਰਾਨ ਇਹ ਖਰਚ 20,172 ਕਰੋੜ ਰੁਪਏ (15.53%) ਸੀ ਅਤੇ ਜੁਲਾਈ 2020 (ਵਿੱਤ ਵਰ੍ਹੇ 2020-21) ਤੱਕ ਦੀ ਇਹ 24,933 ਕਰੋੜ ਰੁਪਏ (20%) ਹੈ।  

 

ਵਿੱਤ ਮੰਤਰੀ ਨੇ ਸਬੰਧਿਤ ਸੈਕਟਰੀਆਂ ਨੂੰ ਕਿਹਾ ਕਿ ਉਹ ਵਿੱਤ ਵਰ੍ਹੇ 2020-21 ਦੀ ਦੂਜੀ ਤਿਮਾਹੀ ਦੇ ਅੰਤ ਤੱਕ 50% ਦੇ ਹਿਸਾਬ ਨਾਲ ਪੂੰਜੀਗਤ ਖਰਚਿਆਂ ਨੂੰ ਯਕੀਨੀ ਬਣਾਉਣ ਲਈ ਸੀਪੀਐੱਸਈਜ਼ ਦੀ ਕਾਰਗੁਜ਼ਾਰੀ 'ਤੇ ਨੇੜਿਓਂ ਨਜ਼ਰ ਰੱਖਣ ਅਤੇ ਇਸ ਲਈ ਉਚਿਤ ਯੋਜਨਾ ਬਣਾਉਣ।

 

ਵਿੱਤ ਮੰਤਰੀ ਨੇ ਭਾਰਤੀ ਅਰਥਵਿਵਸਥਾ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਸੀਪੀਐੱਸਈਜ਼ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕਰਦਿਆਂ, ਸੀਪੀਐੱਸਈਜ਼ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਤ ਕੀਤਾ ਅਤੇ ਵਿੱਤ ਵਰ੍ਹੇ 2020-21 ਲਈ ਨਿਰਧਾਰਿਤ ਪੂੰਜੀ ਦੇ ਸਹੀ ਅਤੇ ਸਮੇਂ ਅੰਦਰ ਖਰਚ ਨੂੰ ਸੁਨਿਸ਼ਚਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੀਪੀਐੱਸਈਜ਼ ਦੀ ਬਿਹਤਰ ਕਾਰਗੁਜ਼ਾਰੀ ਅਰਥਵਿਵਸਥਾ ਨੂੰ ਕੋਵਿਡ-19 ਦੇ ਪ੍ਰਭਾਵ ਮਗਰੋਂ ਮੁੜ ਸੁਰਜੀਤ ਕਰਨ ਵਿੱਚ ਵੱਡੀ ਸਹਾਇਤਾ ਕਰ ਸਕਦੀ ਹੈ।

 

ਸੀਪੀਐੱਸਈਜ਼ ਨੇ ਖਾਸ ਕਰਕੇ ਕੋਵਿਡ - 19 ਮਹਾਮਾਰੀ ਕਾਰਨ ਪੇਸ਼ ਆ ਰਹੀਆਂ ਰੁਕਾਵਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਅਸਾਧਾਰਣ  ਸਥਿਤੀ ਲਈ ਅਸਾਧਾਰਣ ਯਤਨਾਂ ਦੀ ਜ਼ਰੂਰਤ ਹੈ ਅਤੇ ਸਮੂਹਿਕ ਯਤਨਾਂ ਨਾਲ, ਅਸੀਂ ਨਾ ਸਿਰਫ਼ ਬਿਹਤਰ ਪ੍ਰਦਰਸ਼ਨ ਕਰਾਂਗੇ ਬਲਕਿ ਭਾਰਤੀ ਅਰਥਵਿਵਸਥਾ ਲਈ ਵੀ ਵਧੀਆ ਨਤੀਜੇ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਾਂਗੇ।

 

     **********

 

ਆਰਐੱਮ/ਕੇਐੱਮਐੱਨ



(Release ID: 1645983) Visitor Counter : 147