ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦਾ 74ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਦੇ ਨਾਮ ਸੰਦੇਸ਼

Posted On: 14 AUG 2020 7:30PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! 

 

ਨਮਸਕਾਰ। 

 

1. 74ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ’ਤੇ, ਦੇਸ਼ ਵਿਦੇਸ਼ ਵਿੱਚ ਰਹਿ ਰਹੇ, ਭਾਰਤ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਅਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ! 15 ਅਗਸਤ ਨੂੰ ਅਸੀਂ ਸਾਰੇ ਤਿਰੰਗੇ ਨੂੰ ਲਹਿਰਾਉਂਦੇ ਹੋਏ ਆਜ਼ਾਦੀ ਦਿਵਸ ਸਮਾਰੋਹਾਂ ਵਿੱਚ ਭਾਗ ਲੈ ਕੇ ਅਤੇ ਦੇਸ਼ ਭਗਤੀ ਦੇ ਨਾਲ ਭਰੇ ਗੀਤ ਸੁਣ ਕੇ ਉਤਸ਼ਾਹ ਵਿੱਚ ਭਰ ਜਾਂਦੇ ਹਾਂ। ਸਾਡੇ ਨੌਜਵਾਨਾਂ ਦੇ ਲਈ ਇਹ ਆਜ਼ਾਦੀ ਦੇ ਮਾਣ ਨੂੰ ਮਹਿਸੂਸ ਕਰਨ ਦਾ ਦਿਨ ਹੈ। ਇਸ ਮੌਕੇ ’ਤੇ, ਅਸੀਂ ਆਪਣੇ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਨੂੰ ਦਿਲੋਂ ਯਾਦ ਕਰਦੇ ਹਾਂ। ਉਨ੍ਹਾਂ ਦੇ ਬਲੀਦਾਨ ਦੇ ਜ਼ੋਰ ’ਤੇ ਹੀ, ਅਸੀਂ ਸਭ, ਅੱਜ ਇੱਕ ਆਜ਼ਾਦ ਦੇਸ਼ ਦੇ ਨਿਵਾਸੀ ਹਾਂ। 

 

2. ਸਾਡੇ ਆਜ਼ਾਦੀ ਦੇ ਸੰਗਰਾਮ ਦੇ ਆਦਰਸ਼ਾਂ ਦੀ ਨੀਂਹ ’ਤੇ ਹੀ, ਆਧੁਨਿਕ ਭਾਰਤ ਦਾ ਨਿਰਮਾਣ ਹੋ ਰਿਹਾ ਹੈ। ਸਾਡੇ ਦੂਰਦਰਸ਼ੀ ਰਾਸ਼ਟਰ ਨਾਇਕਾਂ ਨੇ, ਆਪਣੇ ਅਲੱਗ-ਅਲੱਗ ਵਿਚਾਰਾਂ ਨੂੰ ਰਾਸ਼ਟਰੀਅਤਾ ਦੇ ਇੱਕ ਸੂਤਰ ਵਿੱਚ ਪਿਰੋਇਆ। ਉਨ੍ਹਾਂ ਦੀ ਸਾਂਝੀ ਪ੍ਰਤੀਬੱਧਤਾ ਸੀ-ਦੇਸ਼ ਨੂੰ ਦਮਨਕਾਰੀ ਵਿਦੇਸ਼ੀ ਸ਼ਾਸਨ ਤੋਂ ਮੁਕਤ ਕਰਾਉਣਾ ਅਤੇ ਭਾਰਤ ਮਾਤਾ ਦੀ ਸੰਤਾਨ ਦਾ ਭਵਿੱਖ ਸੁਰੱਖਿਅਤ ਕਰਨਾ। ਉਨ੍ਹਾਂ ਨੇ ਆਪਣੇ ਵਿਚਾਰਾਂ ’ਤੇ ਕੰਮਾਂ ਨਾਲ ਆਧੁਨਿਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਪਹਿਚਾਣ ਨੂੰ ਮੂਰਤ ਰੂਪ ਪ੍ਰਦਾਨ ਕੀਤਾ। 

 

3. ਅਸੀਂ ਭਾਗਾਂ ਵਾਲੇ ਹਾਂ ਕਿ ਮਹਾਤਮਾ ਗਾਂਧੀ ਸਾਡੇ ਆਜ਼ਾਦੀ ਅੰਦੋਲਨ ਦੇ ਮਾਰਗ ਦਰਸ਼ਕ ਰਹੇ। ਉਨ੍ਹਾਂ ਦੇ ਵਿਅਕਤਿੱਤਵ ਵਿੱਚ ਇੱਕ ਸੰਤ ਅਤੇ ਰਾਜਨੇਤਾ ਦਾ ਜੋ ਮੇਲ ਵਿਖਾਈ ਦੇਂਦਾ ਹੈ, ਉਹ ਭਾਰਤ ਦੀ ਮਿੱਟੀ ਵਿੱਚ ਹੀ ਸੰਭਵ ਸੀ। ਸਮਾਜਿਕ ਸੰਘਰਸ਼, ਆਰਥਿਕ ਪਰੇਸ਼ਾਨੀਆਂ ਅਤੇ ਜਲਵਾਯੂ ਪਰਿਵਰਤਨ ਤੋਂ ਪ੍ਰੇਸ਼ਾਨ ਅੱਜ ਦੀ ਦੁਨੀਆ ਗਾਂਧੀ ਜੀ ਦੀਆਂ ਸਿੱਖਿਆਵਾਂ ਵਿੱਚ ਹੱਲ ਲੱਭਦੀ ਹੈ। ਸਮਾਨਤਾ ਅਤੇ ਨਿਆਂ ਦੇ ਲਈ ਉਨ੍ਹਾਂ ਦੀ ਪ੍ਰਤੀਬੱਧਤਾ ਸਾਡੇ ਗਣਤੰਤਰ ਦਾ ਮੂਲ ਮੰਤਰ ਹੈ। ਗਾਂਧੀ ਜੀ ਦੇ ਬਾਰੇ ਵਿੱਚ ਨੌਜਵਾਨ ਪੀੜ੍ਹੀ ਦੀ ਜਗਿਆਸਾ ਅਤੇ ਉਤਸ਼ਾਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। 

 

ਪਿਆਰੇ ਦੇਸ਼ਵਾਸੀਓ,

 

4. ਇਸ ਸਾਲ ਆਜ਼ਾਦੀ ਦਿਵਸ ਦੇ ਉਤਸ਼ਾਹ ਵਿੱਚ ਹਮੇਸ਼ਾ ਦੀ ਤਰ੍ਹਾਂ ਧੂਮਧਾਮ ਨਹੀਂ ਹੋਵੇਗੀ। ਇਸ ਦਾ ਕਾਰਨ ਸਪਸ਼ਟ ਹੈ। ਪੂਰੀ ਦੁਨੀਆ ਇੱਕ ਐਸੇ ਘਾਤਕ ਵਾਇਰਸ ਨਾਲ  ਜੂਝ ਰਹੀ ਹੈ ਜਿਸ ਨੇ ਜਨ ਜੀਵਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਰੁਕਾਵਟ ਪੈਦਾ ਕੀਤੀ ਹੈ। ਇਸ ਵੈਸ਼ਵਿਕ ਮਹਾਮਾਰੀ ਦੇ ਕਰਕੇ ਸਾਡਾ ਸਭ ਦਾ ਜੀਵਨ ਪੂਰੀ ਤਰ੍ਹਾਂ ਬਦਲ ਗਿਆ ਹੈ। 

 

5. ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਕੇਂਦਰ ਸਰਕਾਰ ਨੇ ਪੂਰਵ ਅਨੁਮਾਨ ਲਗਾਉਂਦਿਆਂ ਹੋਇਆਂ, ਸਮਾਂ ਰਹਿੰਦਿਆਂ ਪ੍ਰਭਾਵਸ਼ਾਲੀ ਕਦਮ ਚੁੱਕ ਲਏ ਸਨ। ਇਨ੍ਹਾਂ ਅਸਾਧਾਰਣ ਕੋਸ਼ਿਸ਼ਾਂ ਕਰਕੇ ਘਣੀ ਆਬਾਦੀ ਅਤੇ ਵਿਭਿੰਨਤਾ ਵਾਲੇ ਸਾਡੇ ਵਿਸ਼ਾਲ ਦੇਸ਼ ਵਿੱਚ ਇਸ ਚੁਣੌਤੀ ਦਾ ਡਟ ਕੇ ਮੁਕਾਬਲਾ ਕੀਤਾ ਜਾ ਰਿਹਾ ਹੈ। ਰਾਜ ਸਰਕਾਰਾਂ ਨੇ ਸਥਾਨਕ ਹਾਲਾਤ ਦੇ ਅਨੁਸਾਰ ਕਾਰਵਾਈ ਕੀਤੀ। ਜਨਤਾ ਨੇ ਪੂਰਾ ਸਹਿਯੋਗ ਦਿੱਤਾ। ਇਨ੍ਹਾਂ ਕੋਸ਼ਿਸ਼ਾਂ ਨਾਲ ਅਸੀਂ ਵੈਸ਼ਵਿਕ ਮਹਾਮਾਰੀ ਦੀ ਵਿਕਰਾਲਤਾ ’ਤੇ ਕਾਬੂ ਰੱਖਣ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਜੀਵਨ ਦੀ ਰੱਖਿਆ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਪੂਰੀ ਦੁਨੀਆ ਦੇ ਸਾਹਮਣੇ ਅਪਣਾਉਣਯੋਗ (ਅਨੁਕਰਣੀਯ) ਵਾਲੀ ਉਦਾਹਰਣ ਹੈ। 

 

6. ਰਾਸ਼ਟਰ ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ ਅਤੇ ਹੋਰ ਸਵਾਸਥਕਾਮਿਆਂ ਦਾ ਰਿਣੀ ਹੈ ਜੋ ਕੋਰੋਨਾ ਵਾਇਰਸ ਦੇ ਖ਼ਿਲਾਫ਼ ਇਸ ਲੜਾਈ ਵਿੱਚ ਮੋਹਰੀ ਜੋਧੇ ਰਹੇ ਹਨ। ਬਦਕਿਸਮਤੀ ਨਾਲ ਉਨ੍ਹਾਂ ਵਿੱਚੋਂ ਬਹੁਤ ਸਾਰੇ ਜੋਧਿਆਂ ਨੇ ਇਸ ਮਹਾਮਾਰੀ ਦਾ ਮੁਕਾਬਲਾ ਕਰਦੇ ਹੋਏ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ। ਇਹ ਸਾਡੇ ਰਾਸ਼ਟਰ ਦੇ ਆਦਰਸ਼ ਸੇਵਾ ਜੋਧੇ ਹਨ। ਇਨ੍ਹਾਂ ਕੋਰੋਨਾ ਜੋਧਿਆਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ। ਇਹ ਸਾਰੇ ਜੋਧੇ ਆਪਣੇ ਫ਼ਰਜ਼ਾਂ ਦੀਆਂ ਸੀਮਾਵਾਂ ਤੋਂ ਉੱਪਰ ਉੱਠ ਕੇ ਲੋਕਾਂ ਦੀ ਜਾਨ ਬਚਾਉਦੇ ਹਨ ਅਤੇ ਜ਼ਰੂਰੀ ਸੇਵਾਵਾਂ ਦੀ ਉਪਲੱਬਧਤਾ ਨੂੰ ਸੁਨਿਸ਼ਚਿਤ ਕਰਦੇ ਹਨ। ਇਹੋ ਜਿਹੇ ਡਾਕਟਰ, ਸਿਹਤ ਕਰਮਚਾਰੀ ਆਪਦਾ ਪ੍ਰਬੰਧਨ ਦਲਾਂ ਦੇ ਮੈਂਬਰ, ਪੁਲਿਸ ਕਰਮਚਾਰੀ, ਸਫਾਈ ਕਰਮਚਾਰੀ, ਡਿਲਿਵਰੀ ਸਟਾਫ, ਆਵਾਜਾਈ, ਰੇਲ ਅਤੇ ਵਿਮਾਨ ਕਰਮਚਾਰੀ, ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਵਾਲੇ, ਸਰਕਾਰੀ ਕਰਮਚਾਰੀ, ਸਮਾਜ ਸੇਵੀ ਸੰਗਠਨ, ਉਦਾਰ ਨਾਗਰਿਕ, ਆਪਣੇ ਸਾਹਸ ਅਤੇ ਨਿਸਵਾਰਥ ਸੇਵਾ ਦੇ ਪ੍ਰੇਰਕ, ਉਦਾਹਰਨ ਪੇਸ਼ ਕਰ ਰਹੇ ਹਨ। ਜਦੋਂ ਪਿੰਡਾਂ ’ਤੇ ਸ਼ਹਿਰਾਂ ਵਿੱਚ ਕੰਮਕਾਜ ਰੁੱਕ ਜਾਂਦਾ ਹੈ, ਅਤੇ ਸੜਕਾਂ ਸੁੰਨਸਾਨ ਹੋ ਜਾਂਦੀਆਂ ਹਨ, ਤਦ ਆਪਣੀ ਅਣੱਥਕ ਮਿਹਨਤ ਨਾਲ ਇਹ ਕੋਰੋਨਾ ਜੋਧੇ ਇਹ ਯਕੀਨੀ ਬਣਾਉਦੇ ਹਨ ਕਿ ਲੋਕਾਂ ਨੂੰ ਸੇਹਤ ਸੇਵਾਵਾਂ ਅਤੇ ਰਾਹਤ, ਪਾਣੀ ਤੇ ਬਿਜਲੀ, ਆਵਾਜਾਈ ਅਤੇ ਸੰਚਾਰ ਸੁਵਿਧਾ, ਦੁੱਧ ਅਤੇ ਸਬਜ਼ੀ, ਭੋਜਨ ਤੇ ਕਰਿਆਨੇ ਦਾ ਸਾਮਾਨ, ਦਵਾਈਆਂ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਤੋਂ ਵਾਂਝਿਆਂ ਨਾ ਹੋਣਾ ਪਵੇ। ਉਹ ਆਪਣੀ ਜਾਨ ਭਾਰੀ ਜੋਖ਼ਿਮ ਵਿੱਚ ਪਾਉਦੇ ਹਨ ਤਾਕਿ ਅਸੀਂ ਸਾਰੇ ਇਸ ਮਹਾਮਾਰੀ ਵਿੱਚ ਸੁਰੱਖਿਅਤ ਰਹੀਏ ਅਤੇ ਸਾਡਾ ਜੀਵਨ ’ਤੇ ਸਾਡੀ ਰੋਜ਼ੀ-ਰੋਟੀ ਦੋਵੇਂ ਚਲਦੇ ਰਹਿਣ। 

 

7. ਇਸੇ ਦੌਰਾਨ ਪੱਛਮ ਬੰਗਾਲ ਅਤੇ ਓਡੀਸ਼ਾ ਵਿੱਚ ਆਏ ਅੰਫਾਨ ਤੂਫ਼ਾਨ ਨੇ ਭਾਰੀ ਨੁਕਸਾਨ ਪਹੁੰਚਾਇਆ, ਜਿਸ ਨਾਲ ਸਾਡੀਆਂ ਚੁਣੌਤੀਆਂ ਹੋਰ ਵਧ ਗਈਆਂ। ਇਸ ਮੁਸੀਬਤ ਦੇ ਦੌਰਾਨ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਆਪਦਾ ਪ੍ਰਬੰਧਨ ਦਲਾਂ, ਕੇਂਦਰ ਅਤੇ ਰਾਜਾਂ ਦੀਆਂ ਏਜੰਸੀਆਂ ਅਤੇ ਜਾਗਰੂਕ ਨਾਗਰਿਕਾਂ ਦੇ ਇਕਜੁੱਟ ਯਤਨਾਂ ਤੋਂ ਕਾਫੀ ਮਦਦ ਮਿਲੀ। ਪੂਰਬ ਉੱਤਰ ਅਤੇ ਪੂਰਬੀ ਰਾਜਾਂ ਵਿੱਚ ਦੇਸ਼ ਵਾਸੀਆਂ ਨੂੰ ਹੜ੍ਹਾਂ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਦੀਆਂ ਮੁਸੀਬਤਾਂ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਇਕਜੁੱਟ ਹੋ ਕੇ ਸੰਕਟ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ।  

 

ਮੇਰੇ ਪਿਆਰੇ ਦੇਸ਼ਵਾਸੀਓ!

 

8. ਇਸ ਮਹਾਮਾਰੀ ਦਾ ਸਭ ਤੋਂ ਸਖਤ ਵਾਰ, ਗ਼ਰੀਬਾਂ ਅਤੇ ਰੋਜ਼ਾਨਾ ਕਮਾਉਣ ਵਾਲਿਆਂ ’ਤੇ ਹੋਇਆ। ਸੰਕਟ ਦੇ ਇਸ ਦੌਰ ਵਿੱਚ, ਉਨ੍ਹਾਂ ਨੂੰ ਸਹਾਰਾ ਦੇਣ ਦੇ ਲਈ, ਵਾਇਰਸ ਦੀ ਰੋਕਥਾਮ ਯਤਨਾਂ ਦੇ ਨਾਲ-ਨਾਲ ਕਈ ਜਨ ਕਲਿਆਣਕਾਰੀ ਕਦਮ ਵੀ ਚੁੱਕੇ ਗਏ। ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਦੀ ਸ਼ੁਰੂਆਤ ਕਰਕੇ ਸਰਕਾਰ ਨੇ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਤਾਕਿ ਮਹਾਮਾਰੀ ਦੇ ਕਾਰਨ ਨੌਕਰੀ ਗਵਾਉਣ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਅਤੇ ਜੀਵਨ ਦੇ ਅਸਤ-ਵਿਅਸਤ ਹੋਣ ਦੇ ਕਸ਼ਟ ਨੂੰ ਘੱਟ ਕੀਤਾ ਜਾ ਸਕੇ। ਲੋਕਾਂ ਦੀ ਮਦਦ ਲਈ, ਸਰਕਾਰ ਅਨੇਕਾਂ ਕਦਮ ਚੁੱਕ ਰਹੀ ਹੈ। ਇਨ੍ਹਾਂ ਕੋਸ਼ਿਸ਼ਾਂ ਵਿੱਚ ਕਾਰਪੋਰੇਟ ਸੈਕਟਰ, ਸਿਵਲ ਸੋਸਾਇਟੀ ਅਤੇ ਨਾਗਰਿਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। 

 

9. ਕਿਸੇ ਵੀ ਪਰਿਵਾਰ ਨੂੰ ਭੁੱਖਾ ਨਾ ਰਹਿਣਾ ਪਵੇ, ਇਸ ਦੇ ਲਈ ਜ਼ਰੂਰਤਮੰਦ ਲੋਕਾਂ ਨੂੰ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ। ਮੁਫ਼ਤ ਅਨਾਜ ਮੁਹੱਈਆ ਕਰਾਉਣ ਦੇ, ਦੁਨੀਆ ਦੇ ਇਸ ਸਭ ਤੋਂ ਵੱਡੇ ਅਭਿਯਾਨ ਨੂੰ ਨਵੰਬਰ 2020 ਤੱਕ ਵਧਾ ਦਿੱਤਾ ਗਿਆ ਹੈ। ਇਸ ਅਭਿਯਾਨ ਵਿੱਚ ਹਰ ਮਹੀਨੇ ਲਗਭਗ 80 ਕਰੋੜ ਲੋਕਾਂ ਨੂੰ ਰਾਸ਼ਨ ਮਿਲਣਾ ਸੁਨਿਸ਼ਚਿਤ ਕੀਤਾ ਗਿਆ ਹੈ। ਰਾਸ਼ਨ ਕਾਰਡ ਧਾਰਕ ਪੂਰੇ ਦੇਸ਼ ਵਿੱਚ ਕਿਤੇ ਵੀ ਰਾਸ਼ਨ ਲੈ ਸਕਣ, ਇਸ ਲਈ ਸਾਰੇ ਰਾਜਾਂ ਨੂੰ ‘ਵੰਨ ਨੇਸ਼ਨ,  ਵੰਨ ਰਾਸ਼ਨ ਕਾਰਡ’ ਯੋਜਨਾ ਅਧੀਨ ਲਿਆਂਦਾ ਜਾ ਰਿਹਾ ਹੈ। 

 

10. ਦੁਨੀਆ ਵਿੱਚ ਕਿਤੇ ਵੀ ਮੁਸੀਬਤ ਵਿੱਚ ਫਸੇ ਆਪਣੇ ਲੋਕਾਂ ਦੀ ਮਦਦ ਕਰਨ ਲਈ ਪ੍ਰਤੀਬੱਧ, ਸਰਕਾਰ ਵੱਲੋਂ ਵੰਦੇਭਾਰਤ ਮਿਸ਼ਨ ਦੇ ਤਹਿਤ 10 ਲੱਖ ਤੋਂ ਵੱਧ ਭਾਰਤੀਆਂ ਨੂੰ ਦੇਸ਼ ਵਿੱਚ ਵਾਪਿਸ ਲਿਆਂਦਾ ਗਿਆ ਹੈ। ਭਾਰਤੀ ਰੇਲ ਵੱਲੋਂ ਇਸ ਚੁਣੌਤੀ ਭਰੇ ਸਮੇਂ ਵਿੱਚ ਰੇਲ ਸੇਵਾਵਾਂ ਚਲਾ ਕੇ ਸਾਮਾਨ ਅਤੇ ਲੋਕਾਂ ਦੀ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। 

 

11. ਆਪਣੀ ਸਮਰੱਥਾ ਵਿੱਚ ਵਿਸ਼ਵਾਸ ਦੇ ਅਧਾਰ ’ਤੇ ਅਸੀਂ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਹੋਰ ਦੇਸ਼ਾਂ ਵੱਲ ਵੀ ਮਦਦ ਦਾ ਹੱਥ ਵਧਾਇਆ ਹੈ। ਹੋਰ ਦੇਸ਼ਾਂ ਦੀ ਬੇਨਤੀ ’ਤੇ ਦਵਾਈਆਂ ਮੁਹੱਈਆ ਕਰਾ ਕੇ ਅਸੀਂ ਇੱਕ ਵਾਰ ਫਿਰ ਇਹ ਸਿੱਧ ਕੀਤਾ ਹੈ ਕਿ ਭਾਰਤ ਮੁਸ਼ਕਿਲ ਸਮੇਂ ਵਿੱਚ ਦੁਨੀਆ ਨਾਲ ਖੜ੍ਹਾ ਰਹਿੰਦਾ ਹੈ। ਖੇਤਰੀ ਅਤੇ ਸੰਸਾਰਿਕ ਪੱਧਰ ’ਤੇ ਮਹਾਮਾਰੀ ਦਾ ਸਾਹਮਣਾ ਕਰਨ ਲਈ ਪ੍ਰਭਾਵਸ਼ਾਲੀ ਰਣਨੀਤੀ ਨੂੰ ਵਿਕਸਿਤ ਕਰਨ ਵਿੱਚ ਸਾਡੀ ਮੋਹਰੀ ਭੂਮਿਕਾ ਰਹੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅਸਥਾਈ ਮੈਂਬਰਸ਼ਿਪ ਲਈ, ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਮਿਲਿਆ ਭਾਰੀ ਸਮਰਥਨ, ਭਾਰਤ ਦੇ ਪ੍ਰਤੀ ਵਿਆਪਕ ਅੰਤਰਰਾਸ਼ਟਰੀ ਸਦਭਾਵਨਾ ਦਾ ਪ੍ਰਮਾਣ ਹੈ। 

 

12. ਭਾਰਤ ਦੀ ਇਹ ਰਵਾਇਤ ਰਹੀ ਹੈ ਕਿ ਅਸੀਂ ਸਿਰਫ ਆਪਣੇ ਲਈ ਹੀ ਨਹੀਂ ਜਿਉਂਦੇ ਹਾਂ, ਸਗੋਂ ਪੂਰੇ ਵਿਸ਼ਵ ਦੇ ਕਲਿਆਣ ਦੀ ਭਾਵਨਾ ਨਾਲ ਕੰਮ ਕਰਦੇ ਹਾਂ। ਭਾਰਤ ਦੀ ਆਤਮਨਿਰਭਰਤਾ ਦਾ ਅਰਥ ਆਪ ਸਮਰੱਥ ਹੋਣਾ ਹੈ, ਦੁਨੀਆ ਤੋਂ ਵੱਖ ਹੋਣਾ ਜਾਂ ਦੂਰੀ ਬਣਾਉਣਾ ਨਹੀਂ ਹੈ। ਇਸ ਦਾ ਅਰਥ ਇਹ ਵੀ ਹੈ ਕਿ ਭਾਰਤ ਸੰਸਾਰਿਕ ਬਾਜ਼ਾਰ ਵਿਵਸਥਾ (ਪ੍ਰਣਾਲੀ) ਵਿੱਚ ਸ਼ਾਮਲ  ਵੀ ਰਹੇਗਾ ਅਤੇ ਆਪਣੀ ਵਿਸ਼ੇਸ਼ ਪਹਿਚਾਣ ਵੀ ਕਾਇਮ ਰੱਖੇਗਾ।

 

ਪਿਆਰੇ ਦੇਸ਼ਵਾਸੀਓ!

 

13. ਅੱਜ ਵਿਸ਼ਵ ਸਮੁਦਾਇ, ‘ਵਸੂਧੈਵ ਕੁਟੁੰਬਕਮ’, ਭਾਵ ‘ਸਾਰਾ ਵਿਸ਼ਵ ਇੱਕੋ ਹੀ ਪਰਿਵਾਰ ਹੈ’ ਦੀ ਮਾਨਤਾ ਨੂੰ ਸਵੀਕਾਰ ਕਰ ਰਿਹਾ ਹੈ, ਜਿਸ ਦਾ ਵਰਣਨ ਸਾਡੀ ਪ੍ਰੰਪਰਾ ਵਿੱਚ ਬਹੁਤ ਪਹਿਲੇ ਹੀ ਕਰ ਦਿੱਤਾ ਗਿਆ ਸੀ। ਪਰ ਅੱਜ ਜਦੋਂ ਵਿਸ਼ਵ ਸਮਾਜ ਦੇ ਸਾਹਮਣੇ ਆਈ ਸਭ ਤੋਂ ਵੱਡੀ ਚੁਣੌਤੀ ਨਾਲ ਇੱਕ ਜੁਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ, ਉਦੋਂ ਸਾਡੇ ਗੁਆਂਢੀ ਨੇ ਆਪਣੀਆਂ ਵਿਸਤਾਰਵਾਦੀ ਗਤੀਵਿਧੀਆਂ ਨੂੰ ਚਾਲਾਕੀ ਨਾਲ ਅੰਜਾਮ ਦੇਣ ਦੀ ਜੁਰੱਅਤ ਕੀਤੀ ਹੈ। ਸੀਮਾਵਾਂ ਦੀ ਰੱਖਿਆ ਕਰਦੇ ਹੋਏ ਸਾਡੇ ਬਹਾਦਰ ਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਭਾਰਤ ਮਾਤਾ ਦੇ ਉਹ ਸਪੂਤ ਦੇਸ਼ ਦੇ ਮਾਣ ਲਈ ਹੀ ਜੀਉਂਦੇ ਰਹੇ ਅਤੇ ਉਸੇ ਲਈ ਹੀ ਮਰ ਮਿਟੇ। ਪੂਰਾ ਦੇਸ਼ ਗਲਵਾਨ ਘਾਟੀ ਦੇ ਬਲੀਦਾਨੀਆਂ ਨੂੰ ਨਮਨ ਕਰਦਾ ਹੈ। ਹਰ ਭਾਰਤਵਾਸੀ ਦਿਲੋਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਅਹਿਸਾਨਮੰਦ ਹੈ। ਉਨ੍ਹਾਂ ਦੀ ਬਹਾਦੁਰੀ ਨੇ ਇਹ ਦਿਖਾ ਦਿੱਤਾ ਕਿ ਭਾਵੇਂ ਸਾਡੀ ਆਸਥਾ ਸ਼ਾਂਤੀ ਵਿੱਚ ਹੈ, ਫਿਰ ਵੀ ਜੇ ਕੋਈ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ। ਸਾਨੂੰ ਆਪਣੀ ਹਥਿਆਰਬੰਦ ਸੇਵਾਵਾਂ, ਪੁਲਿਸ ਅਤੇ ਅਰਧ ਸੈਨਿਕ ਬਲ ’ਤੇ ਮਾਣ ਹੈ ਜੋ ਸੀਮਾਵਾਂ ਦੀ ਰੱਖਿਆ ਕਰਦੇ ਹਨ ਅਤੇ ਸਾਡੀ ਆਂਤਰਿਕ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ।  

 

14. ਮੇਰਾ ਮੰਨਣਾ ਹੈ ਕਿ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ, ਜੀਵਨ ਅਤੇ ਰੋਜ਼ਗਾਰ ਦੋਹਾਂ ਦੀ ਰੱਖਿਆ ’ਤੇ ਧਿਆਨ ਦੇਣਾ ਜ਼ਰੂਰੀ ਹੈ। ਅਸੀਂ ਮੌਜੂਦਾ ਸੰਕਟ ਨੂੰ ਸਾਰਿਆਂ ਦੇ ਹਿੱਤ ਵਿੱਚ ਖਾਸ ਤੌਰ ’ਤੇ ਕਿਸਾਨਾਂ ਅਤੇ ਛੋਟੇ ਉਦਮਿਆਂ ਦੇ ਹਿੱਤ ਵਿੱਚ, ਸਮੁੱਚਿਤ ਸੁਧਾਰ ਲਿਆ ਕੇ ਅਰਥਵਿਵਸਥਾ ਨੂੰ ਮੁੜ ਗਤੀ ਪ੍ਰਦਾਨ ਕਰਨ ਦੇ ਮੌਕੇ ਦੇ ਰੂਪ ਵਿੱਚ ਦੇਖਿਆ ਹੈ। ਖੇਤੀਬਾੜੀ ਦੇ ਖੇਤਰ ਵਿੱਚ ਇਤਿਹਾਸਿਕ ਸੁਧਾਰ ਕੀਤੇ ਗਏ ਨੇ। ਹੁਣ ਕਿਸਾਨ ਬਿਨਾ ਕਿਸੇ ਰੁਕਾਵਟ ਦੇ, ਦੇਸ਼ ਵਿੱਚ ਕਿਤੇ ਵੀ ਆਪਣੀ ਫਸਲ ਵੇਚ ਕੇ ਉਸ ਦਾ ਵੱਧ ਤੋਂ ਵੱਧ ਮੁੱਲ ਪ੍ਰਾਪਤ ਕਰ ਸਕਦੇ ਹਨ। ਕਿਸਾਨਾਂ ਨੂੰ ਨਿਯਮਿਕ ਪਾਬੰਦੀਆਂ ਤੋਂ ਮੁਕਤ ਕਰਨ ਲਈ ‘ਅਵੱਸ਼ਕ ਵਸਤੂ ਅਧਿਨਿਯਮ’ ਵਿੱਚ ਸੁਧਾਰ ਕੀਤਾ ਗਿਆ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ। 

 

ਮੇਰੇ ਪਿਆਰੇ ਦੇਸ਼ਵਾਸੀਓ!

 

15. ਸਾਲ 2020 ਵਿੱਚ ਅਸੀਂ ਸਾਰਿਆਂ ਨੇ ਕਈ ਮਹੱਤਵਪੂਰਨ ਸਬਕ ਸਿੱਖੇ ਹਨ। ਇਕ ਲੁਪੱਤ ਵਾਇਰਸ ਨੇ ਇਸ ਮਿੱਥ ਨੂੰ ਤੋੜ ਦਿੱਤਾ ਹੈ ਕਿ ਕੁਦਰਤ ਮਨੁੱਖ ਦੇ ਅਧੀਨ ਹੈ। ਮੇਰਾ ਮੰਨਣਾ ਹੈ ਕਿ ਸਹੀ ਰਾਹ ਫੜ ਕੇ, ਕੁਦਰਤ ਦੇ ਅਨੁਕੂਲ ਜੀਵਨ ਸ਼ੈਲੀ ਨੂੰ ਅਪਣਾਉਣ ਦਾ ਮੌਕਾ ਮਾਨਵਤਾ ਦੇ ਸਾਹਮਣੇ ਹਾਲੇ ਵੀ ਮੌਜੂਦ ਹੈ। ਜਲਵਾਯੂ ਪਰਿਵਰਤਨ ਦੀ ਤਰ੍ਹਾਂ ਇਸ ਮਹਾਮਾਰੀ ਨੇ ਵੀ ਇਹ ਚੇਤਨਾ ਜਗਾਈ ਹੈ ਕਿ ਵਿਸ਼ਵ ਸਮਾਜ ਦੇ ਹਰ ਇੱਕ ਮੈਂਬਰ ਦੀ ਕਿਸਮਤ ਇੱਕ ਦੂਜੇ ਨਾਲ ਜੁੜੀ ਹੋਈ ਹੈ। ਮੇਰੀ ਮੰਨਣਾ ਹੈ ਕਿ ਵਰਤਮਾਨ ਸੰਦਰਭ ਵਿੱਚ ‘ਅਰਥ ਕੇਂਦਰਿਤ ਸਮਾਵੇਸ਼ਨ’ ਤੋਂ ਵੱਧ ਮਹੱਤਵਪੂਰਨ ਹੈ ‘ਮਾਨਵ ਕੇਂਦਰਿਤ ਸਹਿਯੋਗ’। ਇਹ ਬਦਲਾਵ ਜਿਨ੍ਹਾਂ ਜ਼ਿਆਦਾ ਵਿਆਪਕ ਹੋਵੇਗਾ ਮਨੁੱਖਤਾ ਦਾ ਉਨ੍ਹਾਂ ਹੀ ਜ਼ਿਆਦਾ ਭਲਾ ਹੋਵੇਗਾ। 21ਵੀਂ ਸਦੀ ਨੂੰ ਉਸ ਸਦੀ ਦੇ ਰੂਪ ਵਿੱਚ ਯਾਦ ਕੀਤਾ ਜਾਣਾ ਚਾਹੀਦਾ ਹੈ ਜਦੋਂ ਮਾਨਵਤਾ ਨੇ ਮਤਭੇਦਾਂ ਨੂੰ ਦਰਕਿਨਾਰ ਕਰਕੇ ਧਰਤੀ ਮਾਂ ਦੀ ਰੱਖਿਆ ਲਈ ਇਕਜੁੱਟ ਯਤਨ ਕੀਤੇ। 

 

16. ਦੂਸਰਾ ਸਬਕ ਇਹ ਹੈ ਕਿ ਕੁਦਰਤੀ ਰੂਪੀ ਜਣਨੀ ਦੀ ਨਜ਼ਰ ਵਿੱਚ ਅਸੀਂ ਸਾਰੇ ਇੱਕ ਸਾਮਾਨ ਹਾਂ ਅਤੇ ਆਪਣੇ ਜੀਵਨ ਦੀ ਰੱਖਿਆ ਅਤੇ ਵਿਕਾਸ ਦੇ ਲਈ ਮੁੱਖ ਤੌਰ ’ਤੇ ਆਪਣੇ ਆਲ਼ੇ-ਦੁਆਲ਼ੇ ਦੇ ਲੋਕਾਂ ’ਤੇ  ਨਿਰਭਰ ਹਾਂ।  ਕੋਰੋਨਾ ਵਾਇਰਸ ਮਾਨਵ ਸਮਾਜ ਵੱਲੋਂ ਬਣਾਏ ਗਏ ਬਨਾਵਟੀ ਬਟਵਾਰਿਆਂ ਨੂੰ ਨਹੀਂ ਮੰਨਦਾ। ਇਸ ਨਾਲ ਇਹ ਵਿਸ਼ਵਾਸ ਪੱਕਾ ਹੁੰਦਾ ਹੈ ਕਿ ਮਨੁੱਖ ਵੱਲੋ ਪੈਦਾ ਕੀਤੇ ਗਏ ਹਰ ਤਰ੍ਹਾਂ ਦੇ ਪੂਰਵਗ੍ਰਹਿ ਅਤੇ ਸੀਮਾਵਾਂ ਤੋਂ ਸਾਨੂੰ ਉੱਪਰ ਉੱਠਣ ਦੀ ਜ਼ਰੂਰਤ ਹੈ। ਭਾਰਤਵਾਸੀਆਂ ਵਿੱਚ ਆਪਸੀ ਸਹਿਯੋਗ ਅਤੇ ਸਨੇਹ ਦੀ ਭਾਵਨਾ ਵਿਖਾਈ ਦਿੰਦੀ ਹੈ। ਸਾਨੂੰ ਆਪਣੇ ਆਚਰਣ ਵਿੱਚ ਇਸ ਸਦਗੁਣ ਨੂੰ ਹੋਰ ਜ਼ਿਆਦਾ ਸ਼ਾਮਲ  ਕਰਨਾ ਚਾਹੀਦਾ ਹੈ। ਤਾਂਹੀ ਅਸੀਂ ਸਭ ਦੇ ਲਈ ਬਿਹਤਰ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ।

 

17. ਤੀਜਾ ਸਬਕ, ਸਿਹਤ ਸੇਵਾ ਨੂੰ ਹੋਰ ਮਜ਼ਬੂਤ ਕਰਨ ਨਾਲ ਜੁੜਿਆ ਹੈ। ਜਨਤਕ ਹਸਪਤਾਲਾਂ ਅਤੇ ਪ੍ਰਯੋਗਸ਼ਾਲਾਵਾਂ ਨੇ ਕੋਵਿਡ-19 ਦਾ ਸਾਹਮਣਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਜਨਤਕ ਸਿਹਤ ਸੇਵਾਵਾਂ ਕਰਕੇ ਗ਼ਰੀਬਾਂ ਲਈ ਇਸ ਮਹਾਮਾਰੀ ਦਾ ਸਾਹਮਣਾ ਕਰਨਾ ਸੰਭਵ ਹੋਇਆ ਹੈ। ਇਸ ਲਈ ਇਨ੍ਹਾਂ ਸਾਰਵਜਨਿਕ ਸਿਹਤ ਸੁਵਿਧਾਵਾਂ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ ਬਣਾਉਣਾ ਹੋਵੇਗਾ। 

 

18. ਚੌਥਾ ਸਬਕ, ਵਿਗਿਆਨ ਅਤੇ ਤਕਨੀਕ ਦੇ ਨਾਲ ਸਬੰਧਿਤ ਹੈ। ਇਸ ਵੈਸ਼ਵਿਕ ਮਹਾਮਾਰੀ ਨਾਲ ਵਿਗਿਆਨ ਅਤੇ ਤਕਨੀਕ ਨੂੰ ਤੇਜ਼ੀ ਨਾਲ ਵਿਕਸਿਤ ਕਰਨ ਦੀ ਜ਼ਰੂਰਤ ਤੇ ਹੋਰ ਧਿਆਨ ਗਿਆ ਹੈ। ਲੌਕਡਾਊਨ ਅਤੇ ਉਸ ਦੇ ਬਾਅਦ ਲਗਾਤਾਰ ਅਨਲਾਕ ਦੀ ਪ੍ਰਕਿਰਿਆ ਦੇ ਦੌਰਾਨ ਸ਼ਾਸਨ, ਸਿੱਖਿਆ, ਵਪਾਰ, ਦਫਤਰੀ ਕੰਮਕਾਜ ਅਤੇ ਸਮਾਜਿਕ ਸੰਪਰਕ ਦੇ ਪ੍ਰਭਾਵੀ ਮਾਧਿਅਮ ਵਜੋਂ ਸੂਚਨਾ ਅਤੇ ਸੰਚਾਰ ਤਕਨੀਕ ਨੂੰ ਅਪਣਾਇਆ ਗਿਆ ਹੈ। ਇਸ ਮਾਧਿਅਮ ਦੀ ਸਹਾਇਤਾ ਨਾਲ ਸਾਰੇ ਭਾਰਤੀਆਂ ਦੇ ਜੀਵਨ ਨੂੰ ਬਚਾਉਣ ਅਤੇ ਕੰਮਕਾਜ ਨੂੰ ਫੇਰ ਤੋਂ ਸ਼ੁਰੂ ਕਰਨ ਦੇ ਉਦੇਸ਼ਾਂ ਨੂੰ ਇਕੱਠਿਆਂ ਹਾਸਲ ਕਰਨ ਵਿੱਚ ਮਦਦ ਮਿਲੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਦੇ ਦਫਤਰ, ਆਪਣੇ ਕੰਮਾਂ ਦੇ ਨਿਰਵਾਹਨ ਦੇ ਲਈ ਵੱਡੇ ਪੱਧਰ ’ਤੇ ਵਰਚੁਅਲ ਇੰਟਰਫੇਸ ਦਾ ਉਪਯੋਗ ਕਰ ਰਹੇ ਨੇ। ਨਿਆਂ ਪ੍ਰਦਾਨ ਕਰਨ ਲਈ ਨਿਆਂਪਾਲਿਕਾ ਨੇ ਵਰਚੁਅਲ ਕੋਰਟ ਦੀ ਕਾਰਵਾਈ ਨੂੰ ਅਪਣਾਇਆ ਹੈ। ਵਰਚੁਅਲ ਕਾਨਫਰੰਸ ਆਯੋਜਿਤ ਕਰਨ ਅਤੇ ਹੋਰ ਕਈ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਰਾਸ਼ਟਰਪਤੀ ਭਵਨ ਵਿੱਚ ਵੀ ਅਸੀਂ ਟੈਕਨੋਲੋਜੀ ਦਾ ਉੁਪਯੋਗ ਕਰ ਰਹੇ ਹਾਂ।  ਆਈ.ਟੀ. ਅਤੇ ਸੰਚਾਰ ਯਤਰਾਂ ਦੀ ਸਹਾਇਤਾ ਨਾਲ ਡਿਸਟੈਂਸ ਐਜੂਕੇਸ਼ਨ ਅਤੇ ਈ-ਲਰਨਿੰਗ ਨੂੰ ਪ੍ਰੋਤਸਾਹਨ ਮਿਲਿਆ ਹੈ। ਕਈ ਖੇਤਰਾਂ ਵਿੱਚ ਹੁਣ ਘਰ ਤੋਂ ਕੰਮ ਕਰਨ ਦਾ ਰਿਵਾਜ਼ ਚਲ ਪਿਆ ਹੈ। ਟੈਕਨੋਲੋਜੀ ਦੀ ਸਹਾਇਤਾ ਨਾਲ ਸਰਕਾਰੀ ਅਤੇ ਨਿਜੀ ਖੇਤਰਾਂ ਦੀਆਂ ਕਈ ਸੰਸਥਾਵਾਂ ਵੱਲੋਂ, ਸਾਧਾਰਨ ਪੱਧਰ ਤੋਂ ਕਿਤੇ ਜਿਆਦਾ ਕੰਮਕਾਜ਼ ਕਰਕੇ ਅਰਥਵਿਵਸਥਾ ਨੂੰ ਗਤੀ ਪ੍ਰਦਾਨ ਕੀਤੀ ਗਈ ਹੈ। ਇਸ ਤਰ੍ਹਾਂ ਅਸੀਂ ਇਹ ਸਬਕ ਸਿੱਖਿਆ ਹੈ ਕਿ ਕੁਦਰਤ ਨਾਲ ਤਾਲਮੇਲ ਬਣਾ ਕੇ ਰੱਖਦੇ ਹੋਏ ਵਿਗਿਆਨ ਅਤੇ ਟੈਕਨੋਲੋਜੀ ਨੂੰ ਅਪਣਾ ਕੇ ਸਾਡੀ ਹੋਂਦ ਅਤੇ ਵਿਕਾਸ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਮਿਲੇਗੀ।

 

19. ਇਹ ਸਾਰੇ ਸਬਕ ਪੂਰੀ ਮਾਨਵਤਾ ਲਈ ਉਪਯੋਗੀ ਸਿੱਧ ਹੋਣਗੇ। ਅੱਜ ਦੀ ਨੌਜਵਾਨ ਪੀੜ੍ਹੀ ਨੇ ਇਨ੍ਹਾਂ ਨੂੰ ਭਲੀ ਭਾਂਤੀ ਆਤਮਸਾਤ ਕੀਤਾ ਹੈ, ਅਤੇ ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਹੱਥਾਂ ਵਿੱਚ ਭਾਰਤ ਦਾ ਭਵਿੱਖ ਸੁਰੱਖਿਅਤ ਹੈ। 

 

20. ਇਹ ਦੌਰ ਸਾਡੇ ਸਾਰਿਆਂ ਲਈ ਮੁਸ਼ਕਿਲ ਹੈ। ਸਾਡੇ ਨੌਜਵਾਨਾਂ ਦੀ ਮੁਸ਼ਕਿਲ ਤਾਂ ਹੋਰ ਵੀ ਗੰਭੀਰ ਦਿਖਾਈ ਦਿੰਦੀ ਹੈ। ਸਿੱਖਿਆ ਸੰਸਥਾਵਾਂ ਦੇ ਬੰਦ ਹੋਣ ਨਾਲ ਸਾਡੇ ਬੇਟੇ-ਬੇਟੀਆਂ ’ਚ ਚਿੰਤਾ ਪੈਦਾ ਹੋਈ ਹੋਵੇਗੀ, ਅਤੇ ਫਿਲਹਾਲ ਉਹ ਆਪਣੇ ਸੁਪਨਿਆਂ ਅਤੇ ਆਸਾ ਨੂੰ ਲੈ ਕੇ ਚਿੰਤਿਤ ਹੋਣਗੇ। ਮੈਂ ਉਨ੍ਹਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਇਸ ਸੰਕਟ ’ਤੇ ਅਸੀਂ ਜਿੱਤ ਹਾਸਲ ਕਰਾਂਗੇ, ਅਤੇ ਇਸ ਲਈ ਆਪਣੇ ਸੁਪੱਨਿਆਂ ਨੂੰ ਪੂਰਾ ਕਰਨ ਦੇ ਯਤਨ ਵਿੱਚ ਤੁਸੀਂ ਸਾਰੇ ਨੌਜਵਾਨ ਲਗਾਤਾਰ ਜੁਟੇ ਰਹਿਣਾ ਚਾਹੀਦਾ ਹੈ। ਇਤਿਹਾਸ ਵਿੱਚ ਐਸੀਆਂ ਬਹੁਤ ਸਾਰੀਆਂ ਪ੍ਰੇਰਣਾਦਾਇਕ ਉਦਾਹਰਣਾਂ ਉਪਲੱਬਧ ਹਨ ਜਿੱਥੇ ਵੱਡੇ ਸੰਕਟਾਂ ਅਤੇ ਚੁਣੌਤੀਆਂ ਤੋਂ ਬਾਅਦ ਸਮਾਜਿਕ, ਆਰਥਿਕ ਅਤੇ ਰਾਸ਼ਟਰੀ ਮੁੜ-ਉਸਾਰੀ ਦਾ ਕੰਮ ਨਵੀਂ ਊਰਜਾ ਨਾਲ ਕੀਤਾ ਗਿਆ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਦੇਸ਼ ਅਤੇ ਨੌਜਵਾਨਾਂ ਦਾ ਭਵਿੱਖ ਉੱਜਵਲ ਹੈ। 

 

21. ਸਾਡੇ ਬੱਚਿਆਂ ਅਤੇ ਨੌਜੁਆਨਾਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਿੱਖਿਆ ਪ੍ਰਦਾਨ ਕਰਨ ਦੇ ਇਰਾਦੇ ਨਾਲ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਨੀਤੀ ਨਾਲ ਗੁਣਵੱਤਾ ਨਾਲ ਭਰੀ ਇੱਕ ਸਿੱਖਿਆ ਵਿਵਸਥਾ ਵਿਕਸਿਤ ਹੋਵੇਗੀ। ਜੋ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲ ਕੇ ਨਵੇਂ ਭਾਰਤ ਦਾ ਰਾਹ ਮਜ਼ਬੂਤ ਕਰੇਗੀ। ਸਾਡੇ ਨੌਜੁਆਨਾਂ ਨੂੰ ਆਪਣੀ ਰੂਚੀ ਅਤੇ ਯੋਗਤਾ ਦੇ ਅਨੁਸਾਰ ਆਪਣੇ ਵਿਸ਼ਿਆਂ ਨੂੰ ਚੁਣਨ ਦੀ ਆਜ਼ਾਦੀ ਹੋਵੇਗੀ। ਉਨ੍ਹਾਂ ਨੂੰ ਆਪਣੀ ਯੋਗਤਾ ਨੂੰ ਵਿਕਸਿਤ ਕਰਨ ਦਾ ਮੌਕਾ ਮਿਲੇਗਾ। ਸਾਡੀ ਆਉਣ ਵਾਲੀ ਪੀੜ੍ਹੀ, ਇਨ੍ਹਾਂ ਯੋਗਤਾਵਾਂ ਦੇ ਦਮ ’ਤੇ ਨਾ ਕੇਵਲ ਰੋਜ਼ਗਾਰ ਪਾਉਣ ਵਿੱਚ ਸਮਰੱਥ ਹੋਵੇਗੀ ਬਲਕਿ ਦੂਸਰਿਆਂ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ। 

 

22. ਰਾਸ਼ਟਰੀ ਸਿੱਖਿਆ ਨੀਤੀ ਇਕ ਦੂਰਦਰਸ਼ੀ ਅਤੇ ਦੂਰਗਾਮੀ ਨੀਤੀ ਹੈ। ਇਸ ਨਾਲ ਸਿੱਖਿਆ ਵਿੱਚ ‘Inclusion’, Innovation ਅਤੇ ‘Institution’ ਦੇ ਸੱਭਿਆਚਾਰ ਨੂੰ ਮਜ਼ਬੂਤੀ ਮਿਲੇਗੀ। ਨਵੀਂ ਸਿੱਖਿਆ ਨੀਤੀ ਦੇ ਤਹਿਤ ਮਾਂ ਬੋਲੀ ਵਿੱਚ ਪੜ੍ਹਾਈ ਨੂੰ ਮਹੱਤਵ ਦਿੱਤਾ ਗਿਆ ਹੈ, ਜਿਸ ਨਾਲ ਬਾਲ ਮਨ ਸਹਿਜਤਾ ਨਾਲ ਵਧ-ਫੁੱਲ ਸਕੇਗਾ। ਨਾਲ ਹੀ ਇਸ ਤੋਂ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਅਤੇ ਭਾਰਤ ਦੀ ਏਕਤਾ ਨੂੰ ਲੋੜੀਂਦਾ ਬੱਲ ਮਿਲੇਗਾ। ਕਿਸੇ ਵੀ ਰਾਸ਼ਟਰ ਨੂੰ ਮਜਬੂਤ ਬਣਾਉਣ ਲਈ ਉਸ ਦੇ ਨੌਜਵਾਨਾਂ ਦਾ ਮਜਬੂਤੀਕਰਨ ਜ਼ਰੂਰੀ ਹੁੰਦਾ ਹੈ ਅਤੇ ਰਾਸ਼ਟਰੀ ਸਿੱਖਿਆ ਨੀਤੀ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। 

 

ਪਿਆਰੇ ਦੇਸ਼ਵਾਸੀਓ!

 

23. ਸਿਰਫ ਦਸ ਦਿਨ ਪਹਿਲਾਂ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ’ਤੇ ਮੰਦਿਰ ਨਿਰਮਾਣ ਦਾ ਸ਼ੁੱਭ ਆਰੰਭ ਹੋਇਆ ਹੈ ਅਤੇ ਦੇਸ਼ਵਾਸੀਆਂ ਨੂੰ ਮਾਣ ਮਹਿਸੂਸ ਹੋਇਆ ਹੈ। ਦੇਸ਼ਵਾਸੀਆਂ ਨੇ ਲੰਬੇ ਸਮੇਂ ਤੱਕ ਸਬਰ ਬਣਾਈ ਰੱਖਿਆ ਅਤੇ ਦੇਸ਼ ਦੀ ਨਿਆਂ ਪ੍ਰਣਾਲੀ ਵਿੱਚ ਹਮੇਸ਼ਾ ਆਸਥਾ ਬਣਾਈ ਰੱਖੀ। ਸ੍ਰੀਰਾਮ ਜਨਮਭੂਮੀ ਨਾਲ ਸਬੰਧਿਤ ਨਿਆਂਇਕ ਪ੍ਰਕਰਣ ਨੂੰ ਸਮੁੱਚੀ ਨਿਆਂ ਪ੍ਰਕਿਰਿਆ ਦੇ ਅਧੀਨ ਸੁਲਝਾਇਆ ਗਿਆ। ਸਾਰੇ ਪੱਖਾਂ ਅਤੇ ਦੇਸ਼ਵਾਸੀਆਂ ਨੇ ਸਰਬਉੱਚ ਅਦਾਲਤ ਦੇ ਫੈਸਲੇ ਨੂੰ ਪੂਰੇ ਸਨਮਾਨ ਦੇ ਨਾਲ ਸਵੀਕਾਰ ਕੀਤਾ ਅਤੇ ਸ਼ਾਂਤੀ, ਅਹਿੰਸਾ, ਪ੍ਰੇਮ ਅਤੇ ਸਦਭਾਵਨਾ ਦੇ ਆਪਣੇ ਜੀਵਨ ਮੁੱਲਾਂ ਨੂੰ ਵਿਸ਼ਵ ਦੇ ਸਾਹਮਣੇ ਮੁੜ ਪੇਸ਼ ਕੀਤਾ। ਇਸ ਦੇ ਲਈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ। 

 

ਮੇਰੇ ਪਿਆਰੇ ਦੇਸ਼ਵਾਸੀਓ!

 

24. ਜਦੋਂ ਭਾਰਤ ਨੇ ਆਜ਼ਾਦੀ ਹਾਸਲ ਕੀਤੀ ਤਾਂ ਕੁਝ ਲੋਕਾਂ ਨੇ ਇਹ ਸ਼ੱਕ ਜਤਾਇਆ ਸੀ ਕਿ ਲੋਕਤੰਤਰ ਦਾ ਸਾਡਾ ਪ੍ਰਯੋਗ ਸਫਲ ਨਹੀਂ ਹੋਵੇਗਾ। ਉਹ ਸਾਡੀਆਂ ਪ੍ਰਾਚੀਨ ਰਵਾਇਤਾਂ ਅਤੇ ਬੇਆਯਾਮੀ ਵਿਭਿੰਨਤਾ ਨੂੰ ਸਾਡੀ ਰਾਜਵਿਵਸਥਾ ਦੇ ਲੋਕਤੰਤਰੀਕਰਨ ਦੀ ਰਾਹ ਵਿੱਚ ਰੁਕਾਵਟ ਸਮਝਦੇ ਸਨ। ਪਰ ਅਸੀਂ ਆਪਣੀਆਂ ਰਵਾਇਤਾਂ  ਅਤੇ (ਵਿਭਿੰਨਤਾਵਾਂ) ਨੂੰ ਹਮੇਸ਼ਾ ਆਪਣੀ ਤਾਕਤ ਸਮਝ ਕੇ ਉਨ੍ਹਾਂ ਦਾ ਪ੍ਰਚਾਰ ਕੀਤਾ ਹੈ ਅਤੇ ਇਸ ਲਈ ਦੁਨੀਆ ਦਾ ਇਹ ਸਭ ਤੋਂ ਵੱਡਾ ਲੋਕਤੰਤਰ ਇਨ੍ਹਾਂ ਜੀਵੰਤ ਹੈ। ਮਾਨਵਤਾ ਦੀ ਭਲਾਈ ਲਈ ਭਾਰਤ ਨੂੰ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਰਹਿਣਾ ਹੈ। 

 

25. ਤੁਸੀਂ ਸਾਰੇ ਦੇਸ਼ਵਾਸੀ ਇਸ ਵੈਸ਼ਵਿਕ ਮਹਾਮਾਰੀ ਦਾ ਸਾਹਮਣਾ ਕਰਨ ਵਿੱਚ ਜੋ ਸਮਝਦਾਰੀ ਅਤੇ ਸਬਰ ਵਿਖਾ ਰਹੇ ਹੋ ਉਸਦੀ ਤਾਰੀਫ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਇਸੇ ਤਰ੍ਹਾਂ ਮੁਸਤੈਦੀ ਅਤੇ ਜ਼ਿੰਮੇਵਾਰੀ ਬਰਕਰਾਰ ਰੱਖੋਗੇ। 

 

26. ਸਾਡੇ ਕੋਲ ਵਿਸ਼ਵ ਸਮਾਜ ਨੂੰ ਦੇਣ ਲਈ ਬਹੁਤ ਕੁਝ ਹੈ, ਖਾਸ ਤੌਰ ’ਤੇ ਬੌਧਿਕ, ਅਧਿਆਤਮਿਕ ਅਤੇ ਵਿਸ਼ਵ ਸ਼ਾਂਤੀ ਦੇ ਖੇਤਰ ਵਿੱਚ। ਏਸੇ ਲੋਕ ਮੰਗਲ ਦੀ ਭਾਵਨਾ ਦੇ ਨਾਲ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਰੇ ਵਿਸ਼ਵ ਦਾ ਕਲਿਆਣ ਹੋਵੇ।

 

सर्वे भवन्तु सुखिनः, सर्वे सन्तु निरामयाः।

सर्वे भद्राणि पश्यन्तु, मा कश्चित् दु:खभाग् भवेत्॥

 

ਅਰਥਾਤ, 

ਸਾਰੇ ਸੁਖੀ ਰਹਿਣ, ਸਾਰੇ ਰੋਗ-ਮੁਕਤ ਰਹਿਣ, ਸਾਰੇ ਲੋਕ ਚੰਗਿਆਈ ’ਤੇ ਧਿਆਨ ਦੇਣ ਅਤੇ ਕਿਸੇ ਨੂੰ ਵੀ ਦੁਖ ਨਾ ਭੋਗਣਾ ਪਵੇ। 

 

ਪੂਰੇ ਵਿਸ਼ਵ ਕਲਿਆਣ ਦਾ ਇਹ ਸੰਦੇਸ਼, ਮਾਨਵਤਾ ਲਈ, ਭਾਰਤ ਦਾ ਇੱਕ ਵਿਲੱਖਣ ਤੋਹਫ਼ਾ ਹੈ।

 

27. ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ 74ਵੇਂ ਆਜ਼ਾਦੀ ਦਿਵਸ ਦੀ ਵਧਾਈ ਦੇਂਦਿਆਂ ਹੋਇਆਂ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਅਤੇ ਸੁੰਦਰ ਭਵਿੱਖ ਦੀ ਕਾਮਨਾ ਕਰਦਾ ਹਾਂ।

 

ਧੰਨਵਾਦ,

 

ਜੈ ਹਿੰਦ!

 

******

 

ਵੀਆਰਆਰਕੇ/ਏਕੇਪੀ


(Release ID: 1645906) Visitor Counter : 277