ਇਸਪਾਤ ਮੰਤਰਾਲਾ

ਹਾਊਸਿੰਗ ਤੇ ਇਮਾਰਤ ਨਿਰਮਾਣ ਅਤੇ ਹਵਾਬਾਜ਼ੀ ਸੈਕਟਰਾਂ ਵਿੱਚ ਇਸਪਾਤ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇਸਪਾਤ ਮੰਤਰਾਲਾ ਆਤਮਨਿਰਭਰ ਭਾਰਤ ਬਾਰੇ ਇੱਕ ਵੈਬੀਨਾਰ ਆਯੋਜਿਤ ਕਰੇਗਾ

Posted On: 14 AUG 2020 2:31PM by PIB Chandigarh

 

ਇਸਪਾਤ ਮੰਤਰਾਲਾ, ਭਾਰਤੀ ਉਦਯੋਗ ਕਨਫੈਡਰੇਸ਼ਨ (ਸੀਆਈਆਈ) ਦੇ ਸਹਿਯੋਗ ਨਾਲ, 18 ਅਗਸਤ, 2020 ਨੂੰ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ  ਅਤੇ ਸ਼ਹਿਰੀ ਹਵਾਬਾਜ਼ੀ ਦੇ ਨਾਲ ਆਤਮਨਿਰਭਰ ਭਾਰਤ ਤਹਿਤ ਹਾਊਸਿੰਗ ਤੇ ਇਮਾਰਤ ਨਿਰਮਾਣ ਅਤੇ ਹਵਾਬਾਜ਼ੀ ਸੈਕਟਰਾਂ ਵਿੱਚ ਇਸਪਾਤ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਡਿਜੀਟਲ ਸੈਮੀਨਾਰ ਦਾ ਆਯੋਜਨ ਕਰ ਰਿਹਾ ਹੈ। ਇਹ ਵੈਬੀਨਾਰ  ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਸੈਕਟਰਾਂ ਵਿੱਚ ਇਸਪਾਤ ਦੀ ਵਰਤੋਂ ਪ੍ਰਤੀ ਜਾਗਰੂਕਤਾ ਵਧਾਏਗਾ ਅਤੇ ਇਸਪਾਤ-ਨਿਰਮਾਣ  ਨੂੰ ਉਤਸ਼ਾਹਿਤ ਕਰਨ ਲਈ ਉਪਭੋਗਤਾਵਾਂ ਅਤੇ ਸਪਲਾਇਰਾਂ  ਵਿਚਕਾਰ ਪਾੜੇ ਨੂੰ ਦੂਰ ਕਰੇਗਾ। ਸ਼੍ਰੀ ਧਰਮੇਂਦਰ ਪ੍ਰਧਾਨ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਇਸ ਮੌਕੇ ‘ਤੇ ਮੁੱਖ ਮਹਿਮਾਨ ਹੋਣਗੇ। ਹਾਊਸਿੰਗ ਤੇ ਸ਼ਹਿਰੀ ਮਾਮਲੇ ਅਤੇ ਸ਼ਹਿਰੀ ਹਵਾਬਾਜ਼ੀ (ਸੁਤੰਤਰ ਚਾਰਜ) ਅਤੇ ਵਣਜ ਤੇ ਉਦਯੋਗ ਰਾਜ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਗੈਸਟ ਆਵ੍ ਆਨਰ ਦੇ ਰੂਪ ਵਿੱਚ ਸ਼ਿਰਕਤ ਕਰਨਗੇ। ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਵੀ ਉਦਘਾਟਨ ਸੈਸ਼ਨ ਦੀ ਸ਼ੋਭਾ ਵਧਾਉਣਗੇ।  
 
ਵੈਬੀਨਾਰ  ਬਿਲਡਿੰਗ, ਹਾਊਸਿੰਗ ਅਤੇ ਹਵਾਈ ਅੱਡਾ ਪ੍ਰੋਜੈਕਟਾਂ ਵਿੱਚ ਇਸਪਾਤ ਦੇ  ਡਿਜ਼ਾਈਨ ਅਤੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਉਪਭੋਗਤਾਵਾਂ ਦੇ ਨਜ਼ਰੀਏ ਉੱਤੇ  ਕੇਂਦ੍ਰਿਤ ਹੋਵੇਗਾ। ਇਸ ਵਿੱਚ ਮੌਜੂਦਾ ਮੰਗ ਨੂੰ ਪੂਰਾ ਕਰਨ ਵਿੱਚ ਭਾਰਤੀ ਲੋਹੇ ਅਤੇ ਇਸਪਾਤ ਉਦਯੋਗ ਦੀਆਂ ਯੋਗਤਾਵਾਂ ਬਾਰੇ ਇਸਪਾਤ ਨਿਰਮਾਤਾਵਾਂ ਦੇ ਨਜ਼ਰੀਏ, ਭਵਿੱਖ ਦੀਆਂ  ਵਿਸਤਾਰ ਯੋਜਨਾਵਾਂ, ਨਿਰਮਾਣ ਅਤੇ ਨਵੇਂ ਉਤਪਾਦਾਂ ਦੇ ਵਿਕਾਸ ਲਈ ਖੋਜ ਤੇ ਵਿਕਾਸ (ਆਰ ਐਂਡ ਡੀ) ਸਮਰੱਥਾ ਬਾਰੇ ਵੀ ਵਿਚਾਰ ਕੀਤੀ ਜਾਵੇਗੀ।

ਇਸਪਾਤ ਕਿਸੇ ਵੀ ਰਾਸ਼ਟਰ ਦੇ ਤੇਜ਼ ਅਤੇ ਟਿਕਾਊ ਵਿਕਾਸ ਲਈ ਇੱਕ ਵਿਵਹਾਰਕ ਹੱਲ ਹੈ। ਇਸਪਾਤ ਦੀ ਵਰਤੋਂ ਦੀ ਉੱਚ ਤੀਬਰਤਾ ਦੇਸ਼ ਦੇ ਉੱਚ ਵਿਕਾਸ ਨੂੰ ਦਰਸਾਉਂਦੀ ਹੈ, ਖ਼ਾਸ ਕਰਕੇ ਇਮਾਰਤ ਨਿਰਮਾਣ ਅਤੇ ਬੁਨਿਆਦੀ ਢਾਂਚਾ ਵਿਕਾਸ ਜਿਹੇ ਵਿਕਾਸ ਦਰ ਚਲਾਉਣ ਵਾਲੇ ਖੇਤਰਾਂ ਵਿੱਚ। ਭਾਰਤ ਦੀ ਪ੍ਰਤੀ ਵਿਅਕਤੀ ਇਸਪਾਤ ਦੀ ਖਪਤ 74.1 ਕਿਲੋਗ੍ਰਾਮ ਹੈ ਜੋ ਵਿਸ਼ਵਵਿਆਪੀ ਪੱਧਰ ‘ਤੇ ਪਿਛੜ ਗਈ ਹੈ ਅਤੇ ਵਿਸ਼ਵਵਿਆਪੀ ਔਸਤਨ (224.5 ਕਿਲੋਗ੍ਰਾਮ) ਦਾ ਇੱਕ ਤਿਹਾਈ ਹਿੱਸਾ ਹੈ। ਅਗਲੇ ਪੰਜ ਸਾਲਾਂ ਦੌਰਾਨ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਰਕਾਰ ਦੁਆਰਾ ਹਾਲ ਹੀ ਵਿੱਚ ਐਲਾਨੀ ਗਈ 103 ਲੱਖ ਕਰੋੜ ਦੀ ਨਿਵੇਸ਼ ਯੋਜਨਾ ਦੇ ਮੱਦੇਨਜ਼ਰ, ਇਹ ਭਾਰਤ ਲਈ ਇਸਪਾਤ-ਨਿਰਮਾਣ ਵੱਲ ਤਬਦੀਲੀ ਕਰਨਾ ਹੈ ਅਤੇ ਇਸ ਦੇ ਬਹੁਤ ਸਾਰੇ ਲਾਭ ਹਨ  ਜਿਵੇਂ ਕਿ ਨਿਰਮਾਣ ਦਾ ਤੇਜ਼ ਸਮਾਂ,  ਜੀਵਨ ਚੱਕਰ ਲਾਗਤ ਵਿੱਚ ਕਮੀ, ਕਵਾਲਿਟੀ ਅਤੇ ਸਹਿਨਸ਼ੀਲਤਾ ਵਿੱਚ ਵਾਧਾ,  ਦੁਹਰਾਅ ਅਤੇ ਵਾਤਾਵਰਣ ਦਾ ਟਿਕਾਊਪਨ।

*****

ਵਾਈਕੇਬੀ/ਟੀਐੱਫਕੇ



(Release ID: 1645815) Visitor Counter : 106