ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਸੁਤੰਤਰਤਾ ਦਿਵਸ 2020 ਦੀ ਪੂਰਵ ਸੰਧਿਆ ‘ਤੇ ਕੱਲ੍ਹ ਰਾਸ਼ਟਰ ਨੂੰ ਸੰਬੋਧਨ ਕਰਨਗੇ

Posted On: 13 AUG 2020 7:00PM by PIB Chandigarh


ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 74ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਕੱਲ੍ਹ  (14 ਅਗਸਤ, 2020)  ਰਾਸ਼ਟਰ ਨੂੰ ਸੰਬੋਧਨ ਕਰਨਗੇ। 
ਰਾਸ਼ਟਰਪਤੀ ਦਾ ਸੰਬੋਧਨ ਸ਼ਾਮ ਸੱਤ ਵਜੇ ਤੋਂ ਆਕਾਸ਼ਵਾਣੀ (ਏਆਈਆਰ) ਅਤੇ ਦੂਰਦਰਸ਼ਨ  ਦੇ ਸਮੁੱਚੇ ਰਾਸ਼ਟਰੀ ਨੈੱਟਵਰਕ ਦੇ ਸਾਰੇ ਚੈਨਲਾਂ ‘ਤੇ ਹਿੰਦੀ ਵਿੱਚ ਕੀਤਾ ਜਾਵੇਗਾ।  ਇਸ ਦੇ ਬਾਅਦ ਸੰਬੋਧਨ ਦੇ ਅੰਗਰੇਜ਼ੀ ਸੰਸਕਰਨ ਦਾ ਵੀ ਪ੍ਰਸਾਰਣ ਕੀਤਾ ਜਾਵੇਗਾ। ਦੂਰਦਰਸ਼ਨ ‘ਤੇ ਹਿੰਦੀ ਅਤੇ ਅੰਗਰੇਜ਼ੀ ਸੰਬੋਧਨ ਦੇ ਪ੍ਰਸਾਰਣ ਦੇ ਬਾਅਦ ਦੂਰਦਰਸ਼ਨ  ਦੇ ਸਾਰੇ ਖੇਤਰੀ ਚੈਨਲਾਂ ਉੱਤੇ ਇਸ ਦਾ ਪ੍ਰਸਾਰਣ ਖੇਤਰੀ ਭਾਸ਼ਾਵਾਂ ਵਿੱਚ ਕੀਤਾ ਜਾਵੇਗਾ।  ਆਕਾਸ਼ਵਾਣੀ ਆਪਣੇ ਸਾਰੇ ਖੇਤਰੀ ਨੈੱਟਵਰਕਾਂ ‘ਤੇ ਇਸ ਦਾ ਪ੍ਰਸਾਰਣ ਰਾਤ 9 ਵਜ ਕੇ 30 ਮਿੰਟ ‘ਤੇ ਖੇਤਰੀ ਭਾਸ਼ਾਵਾਂ ਵਿੱਚ ਕਰੇਗਾ।

***
 ਵੀਆਰਆਰਕੇ/ਕੇਪੀ



(Release ID: 1645794) Visitor Counter : 87


Read this release in: English , Urdu , Hindi , Tamil , Telugu