ਰੱਖਿਆ ਮੰਤਰਾਲਾ

ਭਲਕੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਲਈ ਕੋਵਿਡ–19 ਦੇ ਮੱਦੇਨਜ਼ਰ ਰੱਖਿਆ ਮੰਤਰਾਲੇ ਦੁਆਰਾ ਲਾਲ ਕਿਲੇ ’ਤੇ ਵਿਸ਼ੇਸ਼ ਇੰਤਜ਼ਾਮ

Posted On: 14 AUG 2020 10:56AM by PIB Chandigarh

 

ਰੱਖਿਆ ਮੰਤਰਾਲਾ 15 ਅਗਸਤ, 2020 ਨੂੰ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ’ਤੇ ਝੰਡਾ ਝੁਲਾਉਣ ਦੀ ਰਸਮ ਦਾ ਆਯੋਜਨ ਕਰਦਿਆਂ ਇਸ ਰਾਸ਼ਟਰੀ ਸਮਾਰੋਹ ਦੀ ਪਵਿੱਤਰਤਾ ਤੇ ਮਾਣ ਵਿਚਾਲੇ ਸੰਤੁਲਨ ਕਾਇਮ ਰੱਖਦਿਆਂ ਕੋਵਿਡ–19 ਨਾਲ ਸਬੰਧਿਤ ਸਾਰੀਆਂ ਸਾਵਧਾਨੀਆਂ ਵੀ ਰੱਖ ਰਿਹਾ ਹੈ।

• ਭੀੜ ਹੋਣ ਦਾ ਕੋਈ ਮੌਕਾ ਨਾ ਬਣੇ ਤੇ ਸਭ ਕੁਝ ਬੇਰੋਕ ਚਲਦਾ ਰੱਖਣ ਲਈ, ਬੈਠਣ ਤੇ ਚਲਣ ਵਾਲੀਆਂ ਥਾਵਾਂ ਉੱਤੇ ਲੱਕੜ ਦਾ ਫ਼ਰਸ਼ ਵਿਛਾ ਕੇ ਉੱਤੇ ਗਲੀਚਾ ਵਿਛਾਇਆ ਗਿਆ ਹੈ। ਹਰ ਜਗ੍ਹਾ ਉੱਤੇ ਨਿਸ਼ਾਨ ਲਾ ਕੇ ਵਾਧੂ ਬੂਹੇ ਦੇ ਫ਼੍ਰੇਮ ਵਾਲੇ ਮੈਟਲ ਡਿਟੈਕਟਰ ਮੁਹੱਈਆ ਕਰਵਾਏ ਗਏ ਹਨ, ਤਾਂ ਜੋ ਕਤਾਰਾਂ ਨਾ ਲਗਣ ਤੇ ਸੱਦੇ ਗਏ ਸਾਰੇ ਵਿਅਕਤੀ ਯਕੀਨੀ ਤੌਰ ’ਤੇ ਅਰਾਮ ਨਾਲ ਲੰਘਦੇ ਰਹਿਣ। ਬਹੁਤੇ ਪਾਰਕਿੰਗ ਦੇ ਖੇਤਰਾਂ ਵਿੱਚ ਇੱਟਾਂ ਲਾ ਕੇ ਪੇਵਮੈਂਟ ਬਣਾਈਆਂ ਗਈਆਂ ਹਨ ਕਿ ਤਾਂ ਜੋ ਵੱਧ ਤੋਂ ਵੱਧ ਵਿਵਹਾਰਕ ਢੰਗ ਤੇ ਅਰਾਮ ਨਾਲ ਵਾਹਨ ਅੰਦਰ–ਬਾਹਰ ਜਾ ਸਕਣ।

• ਸੁਰੱਖਿਆ ਲਈ ਗਾਰਡ ਆਵ੍ ਆਨਰ ਦੇ ਮੈਂਬਰਾਂ ਨੂੰ ਕੁਆਰੰਟੀਨ ਅਧੀਨ ਰੱਖਿਆ ਗਿਆ ਹੈ।

• ਸਮਾਰੋਹ ਦੌਰਾਨ ਬੈਠਣ ਲਈ ਦੋ ਮਹਿਮਾਨਾਂ ਵਿਚਾਲੇ ‘ਦੋ ਗਜ਼ ਕੀ ਦੂਰੀ’ (ਜਾਂ 6 ਫ਼ੁੱਟ) ਦੇ ਸਿਧਾਂਤ ਦੀ ਪਾਲਣਾ ਕੀਤੀ ਗਈ ਹੈ।

• ਇੱਥੇ ਸ਼ਮੂਲੀਅਤ ਸਿਰਫ਼ ਸੱਦੇ ਜ਼ਰੀਏ ਹੀ ਹੈ ਤੇ ਜਿਹੜੇ ਮੈਂਬਰਾਂ ਨੂੰ ਰਸਮੀ ਸੱਦਾ ਨਹੀਂ ਮਿਲਿਆ, ਉਨ੍ਹਾਂ ਨੂੰ ਇਸ ਸਥਾਨ ’ਤੇ ਆਉਣ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਲਗਭਗ 4,000 ਤੋਂ ਵੱਧ ਅਧਿਕਾਰੀਆਂ, ਕੂਟਨੀਤਕਾਂ, ਆਮ ਲੋਕਾਂ, ਮੀਡੀਆ ਆਦਿ ਨੂੰ ਸੱਦਾ–ਪੱਤਰ ਜਾਰੀ ਕੀਤੇ ਗਏ ਹਨ।

• ਸੁਰੱਖਿਆ ਦੇ ਮੱਦੇਨਜ਼ਰ, ਐੱਨਸੀਸੀ (NCC) ਕੈਡਿਟਸ ਨੂੰ (ਛੋਟੇ ਸਕੂਲੀ ਬੱਚਿਆਂ ਦੀ ਥਾਂ) ਇਹ ਸਮਾਰੋਹ ਦੇਖਣ ਲਈ ਸੱਦਿਆ ਗਿਆ ਹੈ ਅਤੇ ਉਹ ਗਿਆਨਪਥ ਉੱਤੇ ਬੈਠਣਗੇ।

• ਕੋਵਿਡ ਨਾਲ ਸਬੰਧਿਤ ਸੁਰੱਖਿਆ ਉਪਾਵਾਂ ਦੇ ਤੌਰ ਉੱਤੇ ਸੱਦੇ ਗਏ ਮਹਿਮਾਨਾਂ ਨੂੰ ਜਾਗਰੂਕ ਕਰਨ ਲਈ ਹਰੇ ਸੱਦਾ–ਪੱਤਰ ਦੇ ਨਾਲ ਕੋਵਿਡ ਨਾਲ ਸਬੰਧਿਤ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵਿਸ਼ੇਸ਼ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸੱਦੇ ਗਏ ਮਹਿਮਾਨ ਲਈ ਤੈਅ ਹਰੇਕ ਸੀਟ ਉੱਤੇ ਇੱਕ ਬੇਨਤੀ ਕਾਰਡ ਰੱਖ ਕੇ ਦੱਸਿਆ ਜਾਵੇਗਾ ਕਿ ਸਮਾਰੋਹ ਸੰਪੰਨ ਹੋਣ ਤੋਂ ਬਾਅਦ ਰਵਾਨਗੀ ਵੇਲੇ ਸੰਜਮ ਤੇ ਸਬਰ ਦਿਖਾਇਆ ਜਾਵੇ। ਇਸ ਸਬੰਧੀ ਐਲਾਨ ਸਮੇਂ–ਸਮੇਂ ’ਤੇ ਕਮੈਂਟਰੀ ਬੂਥ ਤੋਂ ਕੀਤਾ ਜਾਵੇਗਾ। ਟ੍ਰੈਫ਼ਿਕ ਪੁਲਿਸ ਅਡਵਾਈਜ਼ਰੀ ਉੱਤੇ ਵੀ ਇਸ ਸਬੰਧੀ ਇੱਕ ਨੋਟ ਦਰਜ ਹੋਵੇਗਾ। ਬਾਹਰ ਜਾਂਦੇ ਸਮੇਂ ਪੂਰੀ ਵਿਵਸਥਾ ਕਾਇਮ ਰੱਖੀ ਜਾਵੇਗੀ ਤੇ ਵਿਭਿੰਨ ਥਾਵਾਂ ਉੱਤੇ ਕੰਟਰੋਲ ਕਰਨ ਲਈ ਅਧਿਕਾਰੀ ਮੌਜੂਦ ਰਹਿਣਗੇ। ਇਸ ਸਬੰਧੀ ਸਾਰੇ ਸੱਦੇ ਗਏ ਮਹਿਮਾਨਾਂ ਨੂੰ ਸੁਹਿਰਦਤਾ ਨਾਲ ਨਿਰੰਤਰ ਸਹਿਯੋਗ ਦੀ ਬੇਨਤੀ ਕੀਤੀ ਜਾਵੇਗੀ।

• ਰਸਮੀ ਅਭਿਆਸਾਂ/ਪਰੇਡ ਲਈ ਵੀ ਸਮਾਜਿਕ–ਦੂਰੀ ਦੇ ਨੇਮਾਂ ਦੇ ਨਾਲ–ਨਾਲ ਸਾਵਧਾਨੀ ਲਈ ਹੋਰ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ।

• ਚਾਰ ਸਥਾਨਾਂ ’ਤੇ – ਇੱਕ ਫ਼ਸੀਲ ਨੇੜੇ, ਇੱਕ ਮਾਧਵਦਾਸ ਪਾਰਕ ਵਿੱਚ ਅਤੇ ਦੋ 15 ਅਗਸਤ ਪਾਰਕ ਵਿੱਚ ਉਚਿਤ ਮੈਡੀਕਲ ਬੂਥ ਸਥਾਪਿਤ ਕੀਤੇ ਗਏ ਹਨ, ਤਾਂ ਜੋ ਜੇ ਕਿਸੇ ਮਹਿਮਾਨ ਦੇ ਦਾਖ਼ਲ ਹੋਣ ਮੌਕੇ ਕੋਵਿਡ–19 ਦੇ ਕੋਈ ਲੱਛਣ ਦਿਖਾਈ ਦੇਣ, ਤਾਂ ਉਸ ਨੂੰ ਉੱਥੇ ਲਿਜਾਂਦਾ ਜਾ ਸਕੇ। ਇਨ੍ਹਾਂ ਚਾਰੇ ਥਾਵਾਂ ਉੱਤੇ ਐਂਬੂਲੈਂਸਾਂ ਵੀ ਖੜ੍ਹੀਆਂ ਰਹਿਣਗੀਆਂ।

• ਸੱਦੇ ਗਏ ਮਹਿਮਾਨਾਂ ਲਈ ਸਾਰੇ ਪ੍ਰਵੇਸ਼ ਦੁਆਰਾਂ ਉੱਤੇ ਥਰਮਲ ਸਕ੍ਰੀਨਿੰਗ ਦੀ ਯੋਜਨਾ ਰੱਖੀ ਗਈ ਹੈ। ਲਾਲ ਕਿਲੇ ਦੇ ਅੰਦਰ ਤੇ ਬਾਹਰ ਸਾਰੇ ਵਿਹੜਿਆਂ ਵਿੱਚ ਨਿਯਮਿਤ ਅਧਾਰ ’ਤੇ ਪੂਰੀ ਤਰ੍ਹਾਂ ਸੈਨੀਟਾਈਜ਼ੇਸ਼ਨ ਕੀਤੀ ਗਈ ਹੈ।

• ਸਾਰੇ ਸੱਦੇ ਗਏ ਮਹਿਮਾਨਾਂ ਨੂੰ ਮਾਸਕ ਪਹਿਨਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਵੱਖੋ–ਵੱਖਰੇ ਸਥਾਨਾਂ ਉੱਤੇ ਵੰਡਣ ਲਈ ਢੁਕਵੇਂ ਮਾਸਕ ਵੀ ਉਚਿਤ ਗਿਣਤੀ ਵਿੱਚ ਰੱਖੇ ਗਏ ਹਨ। ਇਸੇ ਤਰ੍ਹਾਂ ਪੂਰਵ–ਪਰਿਭਾਸ਼ਿਤ ਸਥਾਨਾਂ ਉੱਤੇ ਹੈਂਡ ਸੈਨੀਟਾਈਜ਼ਰ ਦੀ ਉਪਲਬਧਤਾ ਵੀ ਕੀਤੀ ਗਈ ਹੈ। ਸੱਦੇ ਗਏ ਮਹਿਮਾਨਾਂ ਦਾ ਧਿਆਨ ਖਿੱਚਣ ਲਈ ਸਬੰਧਿਤ ਡਿਸਪਲੇਅ ਬੋਰਡ ਲਾਏ ਗਏ ਹਨ।

• ਗਿਆਨਪਥ ਉੱਤੇ ਉਸ ਖੇਤਰ ਦੀ ਮਨਮੋਹਕ ਅਪੀਲ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਐੱਨਸੀਸੀ ਕੈਡਿਟਸ ਦੇ ਪਿਛਲੇ ਪਾਸੇ ਫੁੱਲਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

 

****

 

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1645792) Visitor Counter : 177