ਜਲ ਸ਼ਕਤੀ ਮੰਤਰਾਲਾ

ਦੇਸ਼ ਦੇ 123 ਜਲ ਭੰਡਾਰਾਂ ਵਿੱਚ 13 ਅਗਸਤ 2020 ਨੂੰ ਜਲ ਭੰਡਾਰਨ ਦੀ ਤਾਜ਼ਾ ਸਥਿਤੀ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ 88% ਹੈ ਅਤੇ ਪਿਛਲੇ ਦਸ ਸਾਲਾਂ ਦੇ ਔਸਤ ਜਲ ਭੰਡਾਰਨ ਦਾ 98% ਹੈ

Posted On: 13 AUG 2020 6:57PM by PIB Chandigarh

ਕੇਂਦਰੀ ਜਲ ਆਯੋਗ ਦੁਆਰਾ ਹਫਤਾਵਾਰੀ ਰੂਪ ਨਾਲ ਦੇਸ਼ ਦੇ 123 ਜਲ ਭੰਡਾਰਾਂ ਦੀ ਜਲ ਭੰਡਾਰਨ ਦੀ ਤਾਜ਼ਾ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਨ੍ਹਾਂ ਜਲ ਭੰਡਾਰਾਂ ਵਿੱਚੋਂ 43 ਜਲ ਭੰਡਾਰਾਂ ਤੌਂ 60 ਮੈਗਾਵਾਟ ਤੋਂ ਜ਼ਿਆਦਾ ਦੀ ਸਥਾਪਿਤ ਸਮਰੱਥਾ ਦੀ ਪਣਬਿਜਲੀ ਪ੍ਰਾਪਤ ਹੁੰਦੀ ਹੈ। ਇਨ੍ਹਾਂ 123 ਜਲ ਭੰਡਾਰਾਂ ਦੀ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਮਰੱਥਾ 171.090 ਬੀਸੀਐੱਮ ਹੈ, ਜੋ ਕਿ ਪੂਰੇ ਦੇਸ਼ ਵਿੱਚ ਅਨੁਮਾਨਿਤ ਜਲ ਭੰਡਾਰਨ ਦੀ ਤਾਜ਼ਾ ਸਮਰੱਥਾ 257.812 ਬੀਸੀਐੱਮ ਦਾ ਲਗਭਗ 66.36% ਹੈ। ਮਿਤੀ 13 ਅਗਸਤ 2020 ਨੂੰ ਜਾਰੀ ਕੀਤੇ ਗਏ ਜਲ ਭੰਡਾਰਾਂ ਵਿੱਚ ਜਲ ਭੰਡਾਰਨ ਬੁਲੇਟਿਨ ਦੇ ਅਨੁਸਾਰ, ਇਨ੍ਹਾਂ ਜਲ ਭੰਡਾਰਾਂ ਵਿੱਚ ਉਪਲੱਬਧ ਜਲ ਭੰਡਾਰਨ ਦੀ ਤਾਜ਼ਾ ਸਥਿਤੀ 92,916 ਬੀਸੀਐੱਮ ਜਿਹੜੀ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਜਲ ਭੰਡਾਰਨ ਦਾ ਤਾਜ਼ਾ ਸਮਰੱਥਾ ਦਾ 54% ਹੈ। ਹਾਲਾਂਕਿ, ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਨ੍ਹਾਂ ਜਲ ਭੰਡਾਰਾਂ ਵਿੱਚ ਉਪਲੱਬਧ ਜਲ ਭੰਡਾਰਨ ਦੀ ਸਥਿਤੀ ਦਾ ਔਸਤ 94.348 ਬੀਸੀਐੱਮ ਸੀ। ਇਸ ਪ੍ਰਕਾਰ 13, ਅਗਸਤ 2020 ਨੂੰ ਜਾਰੀ ਕੀਤੇ ਗਏ ਬੁਲੇਟਿਨ ਦੇ ਅਨੁਸਾਰ, 123 ਜਲ ਭੰਡਾਰਾਂ ਦੀ ਤਾਜ਼ਾ ਸਥਿਤੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਜਲ ਭੰਡਾਰਨ ਦੀ ਤੁਲਨਾ ਵਿੱਚ 88% ਹੈ ਅਤੇ ਪਿਛਲੇ ਦਸ ਸਾਲਾਂ ਦੇ ਔਸਤ ਜਲ ਭੰਡਾਰਨ ਦਾ 98% ਹੈ। ਟੇਬਲ-01 ਦੇ ਅਨੁਸਾਰ, ਵਰਤਮਾਨ ਸਮੇਂ ਵਿੱਚ ਦੇਸ਼ ਦੇ ਕੁੱਲ ਜਲ ਭੰਡਾਰਨ ਦੀ ਸਥਿਤੀ, ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਘੱਟ ਹੈ ਅਤੇ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦੇ ਔਸਤ ਜਲ ਭੰਡਾਰਨ ਤੋਂ ਵੀ ਘੱਟ ਹੈ।

 

ਉੱਤਰੀ ਖੇਤਰ ਦੇ ਰਾਜਾਂ ਵਿੱਚ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਸ਼ਾਮਲ ਹਨ। ਸੀਡਬਲਿਊਸੀ ਨਿਗਰਾਨੀ ਦੇ ਤਹਿਤ 8 ਜਲ ਭੰਡਾਰ ਆਉਂਦੇ ਹਨ ਜਿਨ੍ਹਾਂ ਦੀ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਮਰੱਥਾ 19.17 ਬੀਸੀਐੱਮ ਹੈ। ਜਲ ਭੰਡਾਰ ਵਿੱਚ ਜਲ ਭੰਡਾਰਨ ਬੁਲੇਟਿਨ ਮਿਤੀ 13.08.2020 ਦੇ ਅਨੁਸਾਰ , ਇਨ੍ਹਾਂ ਜਲ ਭੰਡਾਰਾਂ ਵਿੱਚ ਉਪਲੱਬਧ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਥਿਤੀ 9.77 ਬੀਸੀਐੱਮ ਹੈ ਜਿਹੜੀ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਜਲ ਦੀ ਤਾਜ਼ਾ ਸਮਰੱਥਾ ਦਾ 51% ਹੈ। ਪਿਛਲੇ ਸਾਲ ਇਸੇ ਮਿਆਦ ਦੇ ਦੌਰਾਨ ਇਹ ਭੰਡਾਰਨ 69% ਸੀ ਅਤੇ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦਾ ਔਸਤ ਜਲ ਭੰਡਾਰਨ ਇਨ੍ਹਾਂ ਜਲ ਭੰਡਾਰਾਂ ਦੀ ਤਾਜ਼ਾ ਸਥਿਤੀ ਜਲ ਭੰਡਾਰਨ ਦੀ ਸਮਰੱਥਾ ਦਾ 65% ਸੀ। ਇਸ ਪ੍ਰਕਾਰ, ਚਾਲੂ ਸਾਲ ਦਾ ਔਸਤ ਜਲ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਤੋਂ ਘੱਟ ਹੈ ਅਤੇ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦੇ ਔਸਤ ਜਲ ਭੰਡਾਰਨ ਤੋਂ ਵੀ ਘੱਟ ਹੈ।

 

ਪੂਰਬੀ ਖੇਤਰ ਦੇ ਰਾਜਾਂ ਵਿੱਚ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਨਾਗਾਲੈਂਡ ਸ਼ਾਮਲ ਹਨ। ਸੀਡਬਲਿਊਸੀ ਨਿਗਰਾਨੀ ਦੇ ਤਹਿਤ 18 ਜਲ ਭੰਡਾਰ ਆਉਂਦੇ ਹਨ ਜਿਨ੍ਹਾਂ ਦੀ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਮਰੱਥਾ 19.43 ਬੀਸੀਐੱਮ ਹੈ। ਜਲ ਭੰਡਾਰ ਵਿੱਚ ਜਲ ਭੰਡਾਰਨ ਮਿਤੀ 13.08.2020 ਦੇ ਬੁਲਟਿਨ ਅਨੁਸਾਰ, ਇਨ੍ਹਾਂ ਜਲ ਭੰਡਾਰਾਂ ਵਿੱਚ ਉਪਲੱਬਧ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਥਿਤੀ 7.79 ਬੀਸੀਐੱਮ ਹੈ ਜਿਹੜੀ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਮਰੱਥਾ ਦਾ 40% ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਜਲ ਭੰਡਾਰਨ 45% ਸੀ ਅਤੇ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦਾ ਔਸਤ ਜਲ ਭੰਡਾਰਨ ਇਨ੍ਹਾਂ ਜਲ ਭੰਡਾਰਾਂ ਦੇ ਜਲ ਭੰਡਾਰਨ ਦੀ ਤਾਜ਼ਾ ਸਥਿਤੀ ਸਮਰੱਥਾ ਦਾ 42% ਸੀ। ਇਸ ਪ੍ਰਕਾਰ, ਚਾਲੂ ਸਾਲ ਦੇ ਦੌਰਾਨ ਜਲ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਘੱਟ ਅਤੇ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦੇ ਔਸਤ ਜਲ ਭੰਡਾਰਨ ਤੋਂ ਵੀ ਘੱਟ ਹੈ।

 

ਪੱਛਮੀ ਖੇਤਰ ਦੇ ਰਾਜਾਂ ਵਿੱਚ, ਗੁਜਰਾਤ ਅਤੇ ਮਹਾਰਾਸ਼ਟਰ ਸ਼ਾਮਲ ਹਨ। ਸੀਡਬਲਿਊਸੀ ਨਿਗਰਾਨੀ ਦੇ ਤਹਿਤ 42 ਜਲ ਭੰਡਾਰ ਆਉਂਦੇ ਹਨ ਜਿਨ੍ਹਾਂ ਦੀ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਮਰੱਥਾ 35.24 ਬੀਸੀਐੱਮ ਹੈ। ਜਲ ਭੰਡਾਰ ਵਿੱਚ ਜਲ ਭੰਡਾਰਨ ਮਿਤੀ 13.08.2020 ਦੇ ਬੁਲੇਟਿਨ ਅਨੁਸਾਰ, ਇਨ੍ਹਾਂ ਜਲ ਭੰਡਾਰਾਂ ਵਿੱਚ ਉਪਲੱਬਧ ਕੁੱਲ ਜਲ ਭੰਡਾਰਨ 19.02 ਬੀਸੀਐੱਮ ਹੈ ਜਿਹੜੀ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਮਰੱਥਾ ਦਾ 54% ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਜਲ ਭੰਡਾਰਨ 70 % ਸੀ ਅਤੇ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦਾ ਔਸਤ ਜਲ ਭੰਡਾਰਨ ਇਨ੍ਹਾਂ ਜਲ ਭੰਡਾਰਾਂ ਦੇ ਜਲ ਭੰਡਾਰਨ ਦੀ ਤਾਜ਼ਾ ਸਥਿਤੀ ਸਮਰੱਥਾ ਦਾ 55% ਸੀ।ਇਸ ਪ੍ਰਕਾਰ, ਚਾਲੂ ਸਾਲ ਦੇ ਦੌਰਾਨ ਜਲ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਘੱਟ ਅਤੇ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦੇ ਔਸਤ ਜਲ ਭੰਡਾਰਨ ਤੋਂ ਵੀ ਘੱਟ ਹੈ।

 

ਮੱਧ ਖੇਤਰ ਦੇ ਰਾਜਾਂ ਵਿੱਚ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸ਼ਾਮਲ ਹਨ। ਸੀਡਬਲਿਊਸੀ ਨਿਗਰਾਨੀ ਦੇ ਤਹਿਤ 19 ਜਲ ਭੰਡਾਰ ਆਉਂਦੇ ਹਨ ਜਿਨ੍ਹਾਂ ਦੀ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਮਰੱਥਾ 44.45 ਬੀਸੀਐੱਮ ਹੈ।ਜਲ ਭੰਡਾਰ ਵਿੱਚ ਜਲ ਭੰਡਾਰਨ ਮਿਤੀ 13.08.2020 ਦੇ ਬੁਲੇਟਿਨ ਅਨੁਸਾਰ, ਇਨ੍ਹਾਂ ਜਲ ਭੰਡਾਰਾਂ ਵਿੱਚ ਉਪਲੱਬਧ ਕੁੱਲ ਜਲ ਭੰਡਾਰਨ 24.26 ਬੀਸੀਐੱਮ ਹੈ ਜਿਹੜੀ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਮਰੱਥਾ ਦਾ 55% ਹੈ।ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਜਲ ਭੰਡਾਰਨ 57 % ਸੀ ਅਤੇ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦਾ ਔਸਤ ਜਲ ਭੰਡਾਰਨ ਇਨ੍ਹਾਂ ਜਲ ਭੰਡਾਰਾਂ ਦੇ ਜਲ ਭੰਡਾਰਨ ਦੀ ਤਾਜ਼ਾ ਸਥਿਤੀ ਸਮਰੱਥਾ ਦਾ 55% ਸੀ। ਇਸ ਪ੍ਰਕਾਰ, ਚਾਲੂ ਸਾਲ ਦੇ ਦੌਰਾਨ ਜਲ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਘੱਟ ਅਤੇ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦੇ ਔਸਤ ਜਲ ਭੰਡਾਰਨ ਤੋਂ ਵੀ ਘੱਟ ਹੈ।

 

ਦੱਖਣੀ ਖੇਤਰ ਦੇ ਰਾਜਾਂ ਵਿੱਚ, ਆਂਧਰ ਪ੍ਰਦੇਸ਼,ਤੇਲੰਗਾਨਾ,ਏਪੀ ਅਤੇ ਟੀਜੀ (ਦੋਵੇਂ ਰਾਜਾਂ ਵਿੱਚ 2 ਸੰਯੁਕਤ ਪ੍ਰਾਜੈਕਟ),ਕਰਨਾਟਕ,ਕੇਰਲ ਅਤੇ ਤਮਿਲ ਨਾਡੂ ਸ਼ਾਮਲ ਹਨ। ਸੀਡਬਲਿਊਸੀ ਨਿਗਰਾਨੀ ਦੇ ਤਹਿਤ 36 ਜਲ ਭੰਡਾਰ ਆਉਂਦੇ ਹਨ ਜਿਨ੍ਹਾਂ ਦੀ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਮਰੱਥਾ 52.81 ਬੀਸੀਐੱਮ ਹੈ। ਜਲ ਭੰਡਾਰ ਵਿੱਚ ਜਲ ਭੰਡਾਰਨ ਮਿਤੀ 13.08.2020 ਦੇ ਬੁਲੇਟਿਨ ਅਨੁਸਾਰ, ਇਨ੍ਹਾਂ ਜਲ ਭੰਡਾਰਾਂ ਵਿੱਚ ਉਪਲੱਬਧ ਕੁੱਲ ਜਲ ਭੰਡਾਰਨ 32.08 ਬੀਸੀਐੱਮ ਹੈ ਜਿਹੜੀ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਜਲ ਭੰਡਾਰਨ ਦੀ ਤਾਜ਼ਾ ਸਮਰੱਥਾ ਦਾ 61% ਹੈ।ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਜਲ ਭੰਡਾਰਨ 65 % ਸੀ ਅਤੇ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦਾ ਔਸਤ ਜਲ ਭੰਡਾਰਨ ਇਨ੍ਹਾਂ ਜਲ ਭੰਡਾਰਾਂ ਦੇ ਜਲ ਭੰਡਾਰਨ ਦੀ ਤਾਜ਼ਾ ਸਥਿਤੀ ਸਮਰੱਥਾ ਦਾ 55% ਸੀ।ਇਸ ਪ੍ਰਕਾਰ, ਚਾਲੂ ਸਾਲ ਦੇ ਦੌਰਾਨ ਜਲ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਘੱਟ ਅਤੇ ਲੇਕਿਨ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦੇ ਔਸਤ ਜਲ ਭੰਡਾਰਨ ਤੋਂ ਜ਼ਿਆਦਾ ਹੈ।

 

****

 

ਏਪੀਐੱਸ/ਐੱਸਜੀ/ਐੱਮਜੀ



(Release ID: 1645727) Visitor Counter : 148