ਰੱਖਿਆ ਮੰਤਰਾਲਾ
ਇੰਡੀਅਨ ਕੋਸਟ ਗਾਰਡ ਔਫਸ਼ੋਰ ਪੈਟਰੋਲ ਵੈਸਲ ‘ਸਾਰਥਕ’ ਲਾਂਚ ਕੀਤਾ ਗਿਆ
Posted On:
13 AUG 2020 6:48PM by PIB Chandigarh
ਰੱਖਿਆ ਸਕੱਤਰ, ਡਾ. ਅਜੈ ਕੁਮਾਰ ਦੀ ਧਰਮ ਪਤਨੀ ਸੁਸ਼੍ਰੀ ਵੀਨਾ ਅਜੈ ਕੁਮਾਰ ਦੁਆਰਾ ਅੱਜ ਭਾਰਤੀ ਤੱਟ ਰੱਖਿਅਕ (ਇੰਡੀਅਨ ਕੋਸਟ ਗਾਰਡ) ਲਈ ਇੱਕ ਔਫਸ਼ੋਰ ਪੈਟਰੋਲ ਵੈਸਲ (ਓਪੀਵੀ) ਲਾਂਚ ਕੀਤਾ ਗਿਆ ਅਤੇ ਇਸ ਨੂੰ ਇੰਡੀਅਨ ਕੋਸਟ ਗਾਰਡ ਸ਼ਿਪ 'ਸਾਰਥਕ' ਦਾ ਨਾਮ ਦਿਤਾ ਗਿਆ। ਗੋਆ ਸਿਪਯਾਰਡ ਲਿਮਿਟਿਡ, ਜੀਐੱਸਐੱਲ, ਯਾਰਡ 1236 ਵਿਖੇ ਇਹ ਉਦਘਾਟਨੀ ਸਮਾਰੋਹ ਕੋਸਟ ਗਾਰਡ ਦੇ ਨਵੀਂ ਦਿੱਲੀ ਸਥਿਤ ਹੈੱਡਕੁਆਰਟਰ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਵਿਸ਼ਵਵਿਆਪੀ ਮਹਾਮਾਰੀ ਕੋਵਿਡ -19 ਲਈ ਭਾਰਤ ਸਰਕਾਰ ਦੇ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਕੀਤਾ ਗਿਆ। ਰੱਖਿਆ ਸਕੱਤਰ ਅਜੈ ਕੁਮਾਰ; ਡਾਇਰੈਕਟਰ ਜਨਰਲ ਇੰਡੀਅਨ ਕੋਸਟ ਗਾਰਡ ਸ਼੍ਰੀ ਕੇ ਨਟਰਾਜਨ; ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਮੈਸਰਸ ਜੀਐੱਸਐੱਲ ਅਤੇ ਰੱਖਿਆ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਵੀ ਸਮਾਰੋਹ ਵਿੱਚ ਮੌਜੂਦ ਸਨ।
ਓਪੀਵੀ ਸਾਰਥਕ ਪੰਜ ਓਪੀਵੀ'ਜ਼ ਦੀ ਲੜੀ ਦਾ ਚੌਥਾ ਵੈਸਲ ਹੈ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਮੇਕ ਇਨ ਇੰਡੀਆ’ ਦੇ ਵਿਜ਼ਨ ਦੇ ਅਨੁਸਾਰ ਮੈਸਰਜ਼ ਗੋਆ ਸਿਪਯਾਰਡ ਲਿਮਿਟਿਡ (ਜੀਐੱਸਐੱਲ) ਦੁਆਰਾ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਅਤੇ ਨਿਰਮਿਤ ਕੀਤਾ ਗਿਆ ਹੈ। ਇਸ ਜਹਾਜ਼ ਵਿੱਚ ਅਤਿ ਆਧੁਨਿਕ ਨੇਵੀਗੇਸ਼ਨ ਅਤੇ ਸੰਚਾਰ ਉਪਕਰਣ, ਸੈਂਸਰ ਅਤੇ ਮਸ਼ੀਨਰੀ ਫਿੱਟ ਕੀਤੀ ਗਈ ਹੈ। 105 ਮੀਟਰ ਦਾ ਸਮੁੰਦਰੀ ਜਹਾਜ਼ ਲਗਭਗ 2350 ਟਨ ਸਮਾਨ ਵਿਸਥਾਪਿਤ ਕਰਦਾ ਹੈ ਅਤੇ ਦੋ 9100 ਕਿਲੋਵਾਟ ਦੇ ਡੀਜ਼ਲ ਇੰਜਣਾਂ ਨਾਲ ਚਲਾਇਆ ਜਾਂਦਾ ਹੈ, ਜੋ 26 ਨਾਟ ਦੀ ਵੱਧ ਤੋਂ ਵੱਧ ਰਫਤਾਰ ਪ੍ਰਾਪਤ ਕਰਨ ਲਈ 6000 ਨੌਟਿਕਲ ਮੀਲ ਦੀ ਸਹਿਣਸ਼ੀਲਤਾ ਨਾਲ ਡਿਜ਼ਾਈਨ ਕੀਤੇ ਗਏ ਹਨ। ਸਹਿਣਸ਼ਕਤੀ ਆਧੁਨਿਕ ਸਾਜ਼ੋ-ਸਮਾਨ ਤੇ ਪ੍ਰਣਾਲੀ ਸਮੇਤ ਨਿਗਰਾਨੀ ਅਤੇ ਪਹੁੰਚ, ਉਸ ਨੂੰ ਇੱਕ ਕਮਾਂਡ ਪਲੈਟਫਾਰਮ ਦੀ ਭੂਮਿਕਾ ਨਿਭਾਉਣ ਤੇ ਕੋਸਟ ਗਾਰਡ ਚਾਰਟਰ ਦੇ ਕੰਮਾਂ ਨੂੰ ਪੂਰਾ ਕਰਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਸਮੁੰਦਰੀ ਜਹਾਜ਼ ਨੂੰ ਤੇਜ਼ੀ ਨਾਲ ਬੋਰਡਿੰਗ ਅਤੇ ਖੋਜ ਤੇ ਬਚਾਅ ਕਾਰਜਾਂ ਲਈ ਇੱਕ ਦੋ ਇੰਜਣਾਂ ਵਾਲੇ ਹੈਲੀਕੌਪਟਰ, ਚਾਰ ਤੇਜ਼ ਰਫਤਾਰ ਕਿਸ਼ਤੀਆਂ ਅਤੇ ਇੱਕ ਇੰਫਲੈਟੇਬਲ ਕਿਸ਼ਤੀ ਨੂੰ ਲਿਜਾਣ ਦੇ ਮਕਸਦ ਨਾਲ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਹੈ। ਜਹਾਜ਼ ਸਮੁੰਦਰ ਵਿੱਚ ਤੇਲ ਡਿਗਣ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਲਈ ਸੀਮਤ ਪ੍ਰਦੂਸ਼ਣ ਪ੍ਰਤੀਕਰਮ ਉਪਕਰਣਾਂ ਨੂੰ ਲਿਜਾਣ ਦੇ ਵੀ ਸਮਰੱਥ ਹੈ।
ਇੰਡੀਅਨ ਕੋਸਟ ਗਾਰਡ ਅਤੇ ਮੈਸਰਜ਼ ਜੀਐੱਸਐੱਲ ਦੁਆਰਾ ਡਿਜੀਟਲ ਤਰੀਕਿਆਂ ਨਾਲ ਲਾਂਚਿੰਗ ਕਰਨ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਡਾ. ਅਜੈ ਕੁਮਾਰ ਨੇ ਕਿਹਾ ਕਿ ਇਹ ਭਾਰਤੀ ਤੱਟ ਰੱਖਿਅਕਾਂ ਦੀ ਵੱਧ ਰਹੀ ਤਾਕਤ ਅਤੇ ਭਾਰਤੀ ਜਹਾਜ਼ ਨਿਰਮਾਣ ਉਦਯੋਗ ਦੀਆਂ ਸਮਰੱਥਾਵਾਂ ਦੀ ਗਵਾਹੀ ਨੂੰ ਮੁੜ ਤੋਂ ਸੁਨਿਸ਼ਚਿਤ ਕਰਦਾ ਹੈ, ਕਿ ਇਹ ਭਾਰਤੀ ਤਟਵਰਤੀ ਬਲਾਂ ਲਈ ਸਮੁੰਦਰੀ ਜਹਾਜ਼ਾਂ ਦੇ ਉਤਪਾਦਨ ਅਤੇ ਦੇਖਭਾਲ਼ ਲਈ ਇੱਕ ਮਜਬੂਤ ਥੰਮ੍ਹ ਹੈ। ਉਨਾਂ ਕੋਵਿਡ -19 ਮਹਾਮਾਰੀ ਦੇ ਬਾਵਜੂਦ ਇਕਰਾਰਨਾਮੇ ਦੀ ਸਮਾਂ ਸੀਮਾ ਨੂੰ ਪੂਰਾ ਕਰਨ ਵਿੱਚ ਗੋਆ ਸਿਪਯਾਰਡ ਦੀ ਪੇਸ਼ੇਵਰਤਾ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਬੋਲਦਿਆਂ ਡਾਇਰੈਕਟਰ ਜਨਰਲ, ਆਈਸੀਜੀ ਸ਼੍ਰੀ ਕੇ ਨਟਰਾਜਨ ਨੇ ਕਿਹਾ ਕਿ ਅੱਜ ਦਾ ਉਦਘਾਟਨ ਕਿਸੇ ਵੀ ਜਹਾਜ਼ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦਾ ਹੈ, ਕਿਉਂਕਿ ਉਹ ਪਹਿਲੀ ਵਾਰ ਪਾਣੀ ਨੂੰ ਛੂਹੰਦੀ ਹੈ, ਉਹ ਜਗ੍ਹਾ, ਜਿਥੇ ਉਹ ਆਪਣੀ ਪੂਰੀ ਜ਼ਿੰਦਗੀ ਸੇਵਾ ਵਿੱਚ ਹੈ। ਉਨਾਂ ਇਹ ਗੱਲ ਵੀ ਸਾਹਮਣੇ ਲਿਆਂਦੀ ਕਿ ਸਮੁੰਦਰ ਵਿਖੇ ਇੰਡੀਅਨ ਕੋਸਟ ਗਾਰਡ ਯੂਨਿਟ ਦੀ ਸਿਰਫ ਮੌਜੂਦਗੀ ਹੀ “ਡਿਟਰੇਂਸ” ਅਤੇ “ਭਰੋਸੇ” ਦੇ ਦੋਹਰੇ ਉਦੇਸ਼ਾਂ ਨੂੰ ਪੂਰਾ ਕਰਦੀ ਹੈ। ਇਹ ਮਾੜੇ ਇਰਾਦੇ ਵਾਲੇ ਲੋਕਾਂ ਨਾਲ ਨਫਰਤ ਕਰਦੀ ਹੈ ਅਤੇ ਉਸੇ ਹੀ ਵੇਲੇ ਤਟਵਰਤੀ ਸਮਾਜ ਨੂੰ ਭਰੋਸਾ ਵੀ ਦਿੰਦੀ ਹੈ, ਜੋ ਭਾਰਤੀ ਤਟਵਰਤੀ ਰੱਖਿਅਕਾਂ ਨੂੰ ਸਮੁੰਦਰ ਵਿੱਚ ਆਪਣੇ ਰਾਖਿਆਂ ਵਜੋਂ ਦੇਖਦਾ ਹੈ ਕਿਉਂ ਜੋ ਉਹ ਇਸ ਗੱਲ ਪ੍ਰਤੀ ਜਾਗਰੂਕ ਹਨ ਅਤੇ ਜਾਣਦੇ ਹਨ ਕਿ ਭਾਰਤੀ ਤੱਟ ਰੱਖਿਅਕ ਕਿਸੇ ਵੀ ਪ੍ਰੇਸ਼ਾਨੀ ਦੇ ਸਮੇਂ ਜਾਂ ਜਾਨਲੇਵਾ ਸਥਿਤੀ ਵਿੱਚ ਤੇਜੀ ਨਾਲ ਜਵਾਬ ਦੇਣਗੇ। ਉਨਾਂ ਨੇ ਸੀਐੱਮਡੀ, ਜੀਐੱਸਐੱਲ ਅਤੇ ਕੋਸਟ ਗਾਰਡ ਰਿਫਿਟ ਅਤੇ ਪ੍ਰੋਡਕਸ਼ਨ ਸੁਪਰਡੈਂਟ (ਗੋਆ) ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਉਨ੍ਹਾਂ ਦੀਆਂ ਸਮਰਪਿਤ ਕੋਸ਼ਿਸ਼ਾਂ ਲਈ ਉਨਾਂ ਦੀ ਸ਼ਲਾਘਾ ਕੀਤੀ, ਜੋ ਇਸ ਸ਼ਾਨਦਾਰ ਜਹਾਜ਼ ਦੇ ਉਦਘਾਟਨ ਨਾਲ ਸੰਪੰਨ ਹੋਈਆ।
ਇੰਡੀਅਨ ਕੋਸਟ ਗਾਰਡ ਸਵਦੇਸ਼ੀ ਜਾਇਦਾਦਾਂ ਨੂੰ ਸ਼ਾਮਲ ਕਰਨ ਵਿੱਚ ਮੋਹਰੀ ਰਿਹਾ ਹੈ, ਜਿਸਨੇ ਇਸਨੂੰ ਪੂਰੇ ਸਾਲ ਕਾਰਜਸ਼ੀਲ ਰੂਪ ਵਿੱਚ ਉਪਲਬਧ ਰਹਿਣ ਦੇ ਯੋਗ ਬਣਾਇਆ ਹੈ। ਅੱਜ ਲਾਂਚ ਕੀਤੇ ਗਏ ਸਮੁੰਦਰੀ ਜਹਾਜ਼ ਵਿੱਚ ਤਕਰੀਬਨ 70% ਸਵਦੇਸੀ ਸਮੱਗਰੀ ਹੈ, ਇਸ ਤਰ੍ਹਾਂ ਇਹ ਭਾਰਤੀ ਜਹਾਜ਼ ਨਿਰਮਾਣ ਉਦਯੋਗ ਨੂੰ ਲੋੜੀਂਦਾ ਉਤਸ਼ਾਹ ਅਤੇ ‘ਆਤਮਨਿਰਭਰ ਭਾਰਤ’ ਦੀ ਪ੍ਰਾਪਤੀ ਵੱਲ ਇਕ ਵਿਸ਼ਾਲ ਛਾਲ ਪ੍ਰਦਾਨ ਕਰਦਾ ਹੈ।
ਸਮੁੰਦਰੀ ਜਹਾਜ਼ ਨੂੰ ਰਾਸ਼ਟਰ ਦੇ ਸਮੁੰਦਰੀ ਹਿਤਾਂ ਦੀ ਰਾਖੀ ਲਈ, ਈ.ਈ.ਜ਼ੈੱਡ ਨਿਗਰਾਨੀ, ਤੱਟਵਰਤੀ ਸੁਰੱਖਿਆ ਅਤੇ ਹੋਰ ਡਿਊਟੀਆਂ ਲਈ ਵਿਸ਼ਾਲ ਤੌਰ ਤੇ ਤਾਇਨਾਤ ਕੀਤਾ ਜਾਵੇਗਾ, ਜਿਨਾਂ ਦਾ ਜਿਕਰ ਚਾਰਟਰ ਆਵ੍ ਡਿਊਟੀਜ ਵਿੱਚ ਹੈ। 05 ਓਪੀਵੀ ਪ੍ਰੋਜੈਕਟ ਤੋਂ ਇਲਾਵਾ 52 ਸਮੁੰਦਰੀ ਜਹਾਜ਼ ਵੱਖ-ਵੱਖ ਭਾਰਤੀ ਸ਼ਿਪਯਾਰਡਾਂ 'ਤੇ ਨਿਰਮਾਣ ਦੇ ਵੱਖ-ਵੱਖ ਪੜਾਵਾਂ' ਤੇ ਹਨ ਅਤੇ 16 ਅਡਵਾਂਸਡ ਲਾਈਟ ਹੈਲੀਕੌਪਟਰ ਮੈਸਰਜ ਐਚਏਐੱਲ, ਬੰਗਲੁਰੂ ਵਿਖੇ ਨਿਰਮਾਣ ਅਧੀਨ ਹਨ, ਜੋ ਭਾਰਤੀ ਤੱਟ ਰੱਖਿਅਕਾਂ ਦੀ ਨਿਗਰਾਨੀ ਸਮਰਥਾਵਾਂ ਨੂੰ ਗਤੀਸ਼ੀਲ ਸਮੁੰਦਰੀ ਚੁਣੌਤੀਆਂ ਨਾਲ ਨਜਿੱਠਣ ਲਈ ਵਾਧੂ ਮਜਬੂਤੀ ਉਪਲੱਬਧ ਕਰਵਾਏਗੀ।
ਇਸ ਦੇ ਉਦੇਸ਼ "ਵਯਮ ਰਕਸ਼ਾਹਮਾ" ਭਾਵ "ਅਸੀਂ ਬਚਾਉਂਦੇ ਹਾਂ" ਦੇ ਤੱਥ ਅਨੁਸਾਰ, ਭਾਰਤੀ ਤੱਟ ਰੱਖਿਅਕਾਂ ਨੂੰ ਸਮੁੰਦਰ ਵਿੱਚ ਲਗਭਗ 9730 ਲੋਕਾਂ ਦੀਆਂ ਜਿੰਦਗੀਆਂ ਬਚਾਉਣ ਦਾ ਕਰੈਡਿਟ ਹਾਸਲ ਹੈ , 12, 500 ਜਿੰਦਗੀਆਂ ਨੂੰ ਬਚਾਉਣ ਲਈ ਸਿਵਲ ਅਧਿਕਾਰੀਆਂ ਨੂੰ ਸਹਾਇਤਾ ਦਿੱਤੀ ਗਈ ਅਤੇ 400 ਮੇਡਿਕਲ ਨਿਕਾਸੀਆਂ ਕੀਤੀਆਂ ਗਈਆਂ। ਇੰਡੀਅਨ ਕੋਸਟ ਗਾਰਡ, ਸਮੁੰਦਰ 'ਤੇ ਹਰ ਦੂਜੇ ਦਿਨ ਇੱਕ ਜ਼ਿੰਦਗੀ ਨੂੰ ਬਚਾਉਂਦੇ ਹਨ। ਇੰਡੀਅਨ ਕੋਸਟ ਗਾਰਡ ਦੁਆਰਾ ਪੈਦਾ ਕੀਤੀ ਗਈ ਨਿਘਾਰਤਾ ਸਿਰਫ ਭਾਰਤੀ ਪਾਣੀਆਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਦੋਸਤਾਨਾ ਤਟਵਰਤੀ ਦੇਸ਼ਾਂ ਦੇ ਸਹਿਯੋਗ ਨਾਲ ਦੁਵੱਲੇ ਸਹਿਯੋਗ ਸਮਝੌਤਿਆਂ ਦੀਆਂ ਵਿਵਸਥਾਵਾਂ ਦੇ ਸਿੱਟੇ ਵਜੋਂ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿੱਚ ਸਫਲਤਾਪੂਰਵਕ ਗਿਰਫਤਾਰੀਆਂ ਕੀਤੀਆਂ ਗਈਆਂ ਤੇ ਨਸ਼ੀਲ਼ੇ ਪਦਾਰਥ (ਡਰਗਜ਼) ਜ਼ਬਤ ਕੀਤੇ ਗਏ। ਆਈਸੀਜੀ ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ ਦਰਮਿਆਨ ਵਾਸਤਵਿਕ ਸਮੇਂ (ਰੀਅਲ ਟਾਈਮ) ਦੀ ਜਾਣਕਾਰੀ ਸਾਂਝੀ ਕਰਨ, ਨਜ਼ਦੀਕੀ ਤਾਲਮੇਲ ਅਤੇ ਸਮਝ, ਇਨ੍ਹਾਂ ਕਾਰਜਾਂ ਦੀ ਮੁੱਖ ਸਫਲਤਾ ਰਹੀ ਹੈ। ਵਿਸ਼ੇਸ਼ ਆਰਥਿਕ ਜ਼ੋਨ (ਈਈਜ਼ੈੱਡ) ਦੇ ਇੰਡੀਅਨ ਕੋਸਟ ਗਾਰਡਸ ਦੁਆਰਾ ਬਾਜ਼ ਦੀ ਅੱਖ ਵਰਗੀ ਨਿਗਾਹ ਨੇ 6800 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਜਬਤੀ ਨੂੰ ਯਕੀਨੀ ਬਣਾਇਆ ਹੈ। ਭਾਰਤੀ ਤੱਟ ਰੱਖਿਅਕ ਭਾਰਤੀ ਉਪ ਮਹਾਦੀਪ ਦੇ ਆਸ-ਪਾਸ ‘ਸੁਰੱਖਿਅਤ, ਨਿਸ਼ਚਿਤ ਅਤੇ ਸਾਫ਼-ਸੁਥਰੇ ਸਮੁਦਰਾਂ’ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹਨ।
****
ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1645725)
Visitor Counter : 172