ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਪੀਐੱਸਯੂਜ਼ ਅਤੇ ਓਐੱਫਬੀ ਦੁਆਰਾ ਵਿਕਸਿਤ ਕੀਤੇ 15 ਉਤਪਾਦ ਲਾਂਚ ਕੀਤੇ;

ਰੱਖਿਆ ਮੰਤਰਾਲਾ ਨੇ ਆਤਮ ਨਿਰਭਰ ਭਾਰਤ ਸਪਤਾਹ ਸਮਾਰੋਹਾਂ ਨੂੰ ਜਾਰੀ ਰੱਖਿਆ

Posted On: 13 AUG 2020 6:46PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਓਐੱਫਬੀ ਅਤੇ ਬੀਈਐੱਮਐੱਲ ਦੁਆਰਾ ਵਿਕਸਿਤ ਕੀਤੇ 4-4 ਉਤਪਾਦ, ਦੋ ਉਤਪਾਦ ਬੀਈਐੱਲ, ਇੱਕ-ਇੱਕ ਉਤਪਾਦ ਐੱਚਏਐੱਲ, ਬੀਡੀਐੱਲ, ਐੱਮਡੀਐੱਲ, ਜੀਆਰਐੱਸਈ ਅਤੇ ਜੀਐੱਸਐੱਲ ਦੁਆਰਾ ਵਿਕਸਿਤ ਕੀਤੇ ਉਤਪਾਦ ਸਬੰਧਤ ਡੀਪੀਐੱਸਯੂ/ਓਐੱਫਬੀ ਦੁਆਰਾ 'ਆਤਮ ਨਿਰਭਰ ਭਾਰਤ' ਸਪਤਾਹ ਸਮਾਰੋਹ ਅਧੀਨ ਜਾਰੀ ਕੀਤੇ ਇਹ ਸਪਤਾਹ ਕੱਲ 14 ਅਗਸਤ 2020 ਤੱਕ ਜਾਰੀ ਰਹੇਗਾ ਚੀਫ ਆਵ੍ ਡਿਫੈਂਸ ਸਟਾਫ , ਜਨਰਲ ਬਿਪਨ ਰਾਵਤ, ਰੱਖਿਆ ਸਕੱਤਰ ਡਾ. ਅਜੈ ਕੁਮਾਰ,  ਰੱਖਿਆ ਉਤਪਾਦਨ ਸਕੱਤਰ  ਸ਼੍ਰੀ ਰਾਜ ਕੁਮਾਰ ਅਤੇ ਡੀਡੀਪੀ ਦੇ ਸੀਨੀਅਰ ਅਧਿਕਾਰੀ ਇਸ ਮੌਕੇ ਉੱਤੇ ਮੌਜੂਦ ਸਨ ਡੀਪੀਐੱਸਯੂਜ਼ ਦੇ ਸੀਐੱਮਡੀ ਅਤੇ ਚੇਅਰਮੈਨ ਓਐੱਫਬੀ ਨੇ ਵੀ ਪ੍ਰੋਗਰਾਮ ਵਿੱਚ ਵੀਡੀਓ ਕਾਨਫਰੰਸ ਲਿੰਕਸ  ਜ਼ਰੀਏ ਹਿੱਸਾ ਲਿਆ ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ "ਰੱਖਿਆ ਨਿਰਮਾਣ ਵਿੱਚ ਆਤਮ-ਨਿਰਭਰਤਾ 'ਆਤਮ ਨਿਰਭਰ  ਅਭਿਆਨ' ਦੇ  ਪ੍ਰਮੁੱਖ ਟੀਚਿਆਂ ਵਿੱਚੋਂ ਇੱਕ ਹੈ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ "ਆਤਮ ਨਿਰਭਰ ਭਾਰਤ" ਦੀ ਮੁਹਿੰਮ ਦੇ ਪੂਰਾ ਹੋਣ ਨਾਲ ਭਾਰਤ ਦੇ ਰੱਖਿਆ ਉਤਪਾਦਨ ਨੂੰ ਲੋੜੀਂਦੀ ਤਾਕਤ ਮਿਲੇਗੀ ਉਨ੍ਹਾਂ ਕਿਹਾ, "ਰੱਖਿਆ ਮੰਤਰਾਲਾ ਦੇ ਰੱਖਿਆ ਉਤਪਾਦਨ ਵਿਭਾਗ ਦੁਆਰਾ ਜੋ ਜ਼ੋਰਦਾਰ ਯਤਨ ਸਮਾਨ ਦੀ ਖਰੀਦ, ਉਤਪਾਦਨ ਨੀਤੀਆਂ ਅਤੇ ਦੇਸ਼ ਅੰਦਰ ਪਹਿਲਾਂ ਲਈ ਕੀਤੇ ਜਾ ਰਹੇ ਹਨ,  ਉਨ੍ਹਾਂ ਨਾਲ ਯਕੀਨੀ ਤੌਰ ‘ਤੇ ਦੇਸ਼ ਵਿੱਚ ਰੱਖਿਆ ਉਤਪਾਦਨਾਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਦੇ ਨਿਰਮਾਣ ਲਈ ਕੀਤੇ ਜਾ ਰਹੇ ਹਨ ਯਤਨਾਂ ਨਾਲ ਦਰਾਮਦਾਂ ਉੱਤੇ ਸਾਡੀ ਨਿਰਭਰਤਾ ਘੱਟ ਹੋਵੇਗੀ ਅਤੇ ਵਿਦੇਸ਼ੀ ਕਰੰਸੀ ਬਾਹਰ ਨਹੀਂ ਜਾਵੇਗੀ, ਘਰੇਲੂ ਉਦਯੋਗਾਂ ਦੇ ਵਿਕਾਸ ਨੂੰ ਉਤਸ਼ਾਹ ਮਿਲੇਗਾ, ਭਾਰਤ ਉੱਤੇ ਵਿਦੇਸ਼ੀ ਦਬਾਅ ਘਟੇਗਾ ਅਤੇ ਰੱਖਿਆ ਉਪਕਰਣਾਂ ਲਈ ਜੀਵਨ ਭਰ ਲਈ ਪੁਰਜ਼ੇ ਅਤੇ ਸੇਵਾ ਸਹਾਇਤਾ ਹਾਸਲ ਹੋਵੇਗੀ"

 

ਓਐੱਫਬੀ ਦੇ ਨਿਗਮੀਕਰਨ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, "ਜੇ ਸਰਕਾਰ ਦੀ ਮਲਕੀਅਤ ਵਾਲੇ ਰੱਖਿਆ ਉਦਯੋਗਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੁਕਾਬਲੇਬਾਜ਼ੀ ਵਿੱਚ ਆਉਣਾ ਹੈ ਤਾਂ ਪੁਰਾਣੀਆਂ ਰਵਾਇਤਾਂ ਨੂੰ ਖਤਮ ਕਰਨਾ ਪਵੇਗਾ ਸਾਨੂੰ ਆਧੁਨਿਕ ਪ੍ਰਬੰਧਨ ਤਕਨੀਕਾਂ, ਟੈਕਨੋਲੋਜੀ ਨਿਵੇਸ਼ ਅਤੇ ਸਹਿਯੋਗ ਦੇ ਯਤਨਾਂ ਨੂੰ ਅਪਣਾਉਣਾ ਪਵੇਗਾ ਤਾਕਿ ਦੇਸ਼ ਦੇ ਰੱਖਿਆ ਉਦਯੋਗ ਦੇਸ਼ ਦੀ ਸੇਵਾ ਨਿਪੁੰਨਤਾ ਨਾਲ ਕਰ ਸਕਣ ਇਸ ਉਦੇਸ਼ ਨੂੰ ਸਾਹਮਣੇ ਰੱਖ ਕੇ ਸਰਕਾਰ ਨੇ ਓਐੱਫਬੀ ਦੇ ਨਿਗਮੀਕਰਨ ਲਈ ਕਦਮ ਚੁੱਕਣੇ ਸ਼ੁਰੂ ਕੀਤੇ ਹਨ ਮੈਨੂੰ ਪੂਰੀ ਆਸ ਹੈ ਕਿ ਇਸ ਕਦਮ ਨਾਲ ਸਿਰਫ ਕੰਟਰੋਲਡ ਕੀਮਤਾਂ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਹੀ ਮਦਦ ਨਹੀਂ ਮਿਲੇਗੀ ਬਲਕਿ ਕਾਰਪੋਰੇਟ ਪ੍ਰਬੰਧਨ ਢੰਗ ਅਤੇ ਨਿਪੁੰਨ ਸਿਸਟਮਜ਼ ਲਾਗੂ ਹੋ ਸਕਣਗੇ ਮੈਂ ਸਮਝਦਾ ਹਾਂ ਕਿ ਇਹ ਓਐੱਫਬੀ ਲਈ ਇਕ ਚੁਣੌਤੀ ਹੈ ਕਿ ਉਹ ਆਪਣੇ ਆਪ ਦੀ ਮੁੜ ਪਹਿਚਾਣ ਕਰੇ , ਮੈਨੂੰ ਆਸ ਹੈ ਕਿ ਉਹ ਇਸ ਕੰਮ ਵਿੱਚ ਸਫਲ ਹੋਣਗੇ"

 

ਅੱਜ ਜਿਹੜੇ ਉਤਪਾਦ ਲਾਂਚ ਕੀਤੇ ਗਏ ਹਨ ਉਨ੍ਹਾਂ ਵਿੱਚ ਨਾਗ ਮਿਜ਼ਾਈਲ ਕੈਰੀਅਰ (ਨਾਮਿਕਾ) ਦਾ ਪ੍ਰੋਟੋਟਾਈਪ ਵੀ ਸ਼ਾਮਲ ਹੈ, ਜੋ ਕਿ ਆਰਡਨੈਂਸ ਫੈਕਟਰੀ ਮੇਡਕ ਦੁਆਰਾ ਡੀਆਰਡੀਐੱਲ, ਹੈਦਰਾਬਾਦ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ  ਨਾਮਿਕਾ ਦੀ ਸਮਰੱਥਾ ਪਹਿਲੇ ਪੜਾਅ ਵਿੱਚ 260 ਕਰੋੜ ਰੁਪਏ ਦੇ ਦਰਾਮਦੀ ਸਮਾਨ ਦਾ ਬਦਲ ਬਣ ਸਕਣ ਦੀ  ਹੈ ਜੋ ਕਿ 3000 ਕਰੋੜ ਰੁਪਏ ਤੋਂ ਵੱਧ ਤੱਕ ਪਹੁੰਚ ਸਕਦੀ ਹੈ ਆਰਡਨੈਂਸ ਫੈਕਟਰੀ ਬੋਰਡ ਦੇ ਹੋਰ ਉਤਪਾਦਾਂ,  ਜਿਵੇਂ ਕਿ ਪੂਰੀ ਤਰ੍ਹਾਂ ਦੇਸ਼ ਵਿੱਚ ਤਿਆਰ 14.5 ਐੱਮਐੱਮ ਐਂਟੀ ਮੈਟੀਰੀਅਲ ਰਾਈਫਲ ਜੋ ਕਿ ਆਰਡਨੈਂਸ ਫੈਕਟਰੀ, ਟ੍ਰਿਚੀ ਵਿੱਚ ਮੌਜੂਦਾ ਸੁਵਿਧਾਵਾਂ ਨਾਲ ਹੀ ਬਣਾਈ ਗਈ ਹੈ ਅਪਗ੍ਰੇਡਿਡ ਕਮਾਂਡਰਜ਼ ਥਰਮਲ ਇਮੇਜਰ ਕਮ ਡੇ ਸਾਈਟ ਫਾਰ ਟੀ-90 ਮੇਨ ਬੈਟਲ ਟੈਂਕ ਅਤੇ 8.6x70 ਐੱਮਐੱਮ ਸਨਾਈਪਰ ਦਾ ਪ੍ਰੋਟੋਟਾਈਪ ਜੋ ਕਿ ਰਾਈਫਲ ਫੈਕਟਰੀ ਈਸ਼ਾਪੋਰ ਦੁਆਰਾ ਵਿਕਸਿਤ ਕੀਤਾ ਗਿਆ ਹੈ ਅਤੇ ਜੋ  ਲੰਬੀ ਰੇਂਜ ਦੇ ਟੀਚਿਆਂ ਉੱਤੇ ਵਾਰ ਕਰ ਸਕਦਾ ਹੈ, ਵੀ ਲਾਂਚ ਕੀਤਾ ਗਿਆ

 

ਰੱਖਿਆ ਮੰਤਰੀ ਨੇ ਬੀਈਐੱਮਐੱਲ ਦੀ ਅੱਜ ਲਾਂਚ ਕੀਤੇ ਉਤਪਾਦਾਂ ਲਈ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਦੇਸੀਕਰਨ  ਅਤੇ ਦਰਾਮਦਾਂ ਵਿੱਚ ਕਮੀ ਲਈ ਕਾਫੀ ਪ੍ਰਭਾਵਸ਼ਾਲੀ ਹੈ ਉਨ੍ਹਾਂ ਕਿਹਾ, "150 ਟਨ ਪੇਲੋਡ ਸਮਰੱਥਾ ਵਾਲਾ ਡੰਪ ਟਰੱਕ, ਜੋ ਕਿ  ਸਭ ਤੋਂ ਵੱਡੇ ਇਲੈਕਟ੍ਰਿਕ ਡੰਪ ਟਰੱਕਾਂ  ਵਿੱਚੋਂ ਇਕ ਹੈ ਅਤੇ ਸੁਪਰ ਜੁਆਇੰਟ ਮਾਈਨਿੰਗ ਐਕਸਕੇਵੇਟਰ,  ਜੋ ਕਿ 180 ਟਨ ਸਮਰੱਥਾ ਦਾ ਹੈ, ਦੋਵੇਂ ਹੀ 20% ਤੋਂ ਵੱਧ ਲਾਗਤ ਲਾਭ ਨਾਲ ਡਿਜ਼ਾਈਨ ਅਤੇ ਤਿਆਰ ਕੀਤੇ ਗਏ ਹਨ ਅਤੇ ਜਿਨ੍ਹਾਂ ਤੋਂ ਕ੍ਰਮਵਾਰ 1500 ਕਰੋੜ ਅਤੇ 220 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਬੱਚਤ ਹੋਣ ਦੀ ਆਸ ਹੈ, ਇਹ ਸੱਚੇ ਤੌਰ ‘ਤੇ 'ਆਤਮ ਨਿਰਭਰ' ਉਤਪਾਦ ਹਨ" ਉਨ੍ਹਾਂ ਕਿਹਾ, " 'ਗੌੜ' ਜੋ ਕਿ ਬੀਈਐੱਮਐੱਲ ਮੀਡੀਅਮ ਬੁੱਲੇਟ ਪਰੂਫ ਵ੍ਹੀਕਲ ਹਾਈ ਮੋਬਿਲਿਟੀ ਚੈਸਿਜ਼ ਉੱਤੇ ਬਣਿਆ ਹੋਇਆ ਹੈ,  ਦੇ ਬੜੇ ਪ੍ਰਭਾਵਸ਼ਾਲੀ ਗੁਣ ਹਨ ਅਤੇ ਅਨੁਕੂਲਣਯੋਗ ਸੁਰੱਖਿਆ ਪੱਧਰ ਅਤੇ ਕਸਟਮ ਬਿਲਟ ਹੈਲੀਪੋਰਟੇਬਲ 100 ਐੱਚਪੀ ਡੋਜ਼ਰ ਹੈ, ਅਤੇ ਜਿਸ ਦਾ ਬਹੁਤ ਉੱਚ ਦੇਸੀਕਰਨ ਦਾ ਕ੍ਰਮਵਾਰ 85 % ਅਤੇ 94% ਦਾ ਪੱਧਰ ਹੈ, ਵਰਣਨਯੋਗ ਉਤਪਾਦ ਹਨ"

 

150ਵਾਂ ਡੀਓ-228 ਹਵਾਈ ਜਹਾਜ਼, ਜੋ ਕਿ ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ, ਐੱਚਏਐੱਲ ਦੁਆਰਾ ਤਿਆਰ ਕੀਤਾ ਗਿਆ ਹੈ,   ਦੇਸ਼ ਅੰਦਰਲੇ ਨਿਰਮਾਣ ਦਾ ਇੱਕ ਸਥਾਪਿਤ ਪਲੈਟਫਾਰਮ ਹੈ 150ਵੇਂ ਜਹਾਜ਼ ਦਾ ਨਾਮ ਆਈਐਨ-259 ਰੱਖਿਆ ਗਿਆ ਹੈ ਅਤੇ ਇਹ ਭਾਰਤੀ ਜਲ ਸੈਨਾ ਲਈ ਮੈਰੀਟਾਈਮ ਸੈਨਿਕ ਪ੍ਰੀਖਣ ਅਤੇ ਇੰਟੈਲੀਜੈਂਸ ਵਾਰਫੇਅਰ ਭੂਮਿਕਾ  ਐੱਚਏਐੱਲ ਦੀ ਤਕਨੀਕੀ ਮੁਹਾਰਤ ਦਾ ਸੱਚਾ ਪ੍ਰਤੀਬਿੰਬ ਹੈ ਇਸ ਤੋਂ ਇਲਾਵਾ ਐੱਚਏਐੱਲ ਅਤੇ ਆਈਆਈਐੱਸਸੀ ਨੇ ਕਰਨਾਟਕ ਵਿੱਚ ਸਥਿਤ ਚੱਲਾਕੇੜੇ ਵਿਖੇ ਹੁਨਰ ਵਿਕਾਸ ਕੇਂਦਰ ਸਥਾਪਿਤ ਕਰਨ ਲਈ ਹੱਥ ਮਿਲਾਏ ਹਨ ਇਸ ਕੇਂਦਰ ਦਾ ਟੀਚਾ ਇਕ ਮਾਡਲ ਸੁਵਿਧਾ ਵਿਕਸਿਤ ਕਰਨਾ ਹੈ ਜੋ ਕਿ ਵੱਖ-ਵੱਖ ਲਾਭਕਾਰੀਆਂ ਨੂੰ ਹੁਨਰ ਵਿਕਾਸ ਪ੍ਰੋਗਰਾਮ ਪ੍ਰਦਾਨ ਕਰੇਗੀ ਜੋ ਕਿ ਸਥਾਨਕ ਭਾਈਚਾਰੇ ਦੇ ਮੈਂਬਰਾਂ ਤੋਂ ਲੈ ਕੇ ਹਾਈ-ਐਂਡ ਇੰਜੀਨੀਅਰਿੰਗ ਪੇਸ਼ੇਵਰ 'ਮੇਕ ਇਨ ਇੰਡੀਆ' ਮਿਸ਼ਨ ਅਨੁਸਾਰ ਹੋਣਗੇ

 

ਲੀਨੀਅਰ ਵੇਰੀਏਬਲ ਡਿਫਰੈਂਸ਼ੀਅਲ ਟ੍ਰਾਂਸਡਿਊਸਰ, ਜੋ ਕਿ ਪੂਰੀ ਤਰ੍ਹਾਂ ਬੀਈਐੱਲ ਦੁਆਰਾ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ,  ਸ਼ੁਧਤਾ ਅਤੇ ਯਥਾਰਥਤਾ ਹਾਸਲ ਕਰਨ ਲਈ ਟੀਚੇ ਤੱਕ ਪਹੁੰਚਣ ਲਈ ਨਾਜ਼ੁਕ ਹੈ ਅਤੇ 1 ਕਿਲੋਵਾਟ ਟ੍ਰਾਂਸਮੀਟਰ ਏਰੀਅਲ ਸਵਿਚਿੰਗ ਰੈਕ ਦੀ ਲਾਂਚ, ਜੋ ਕਿ ਐੱਚਐੱਫ ਏਰੀਅਲ ਸਵਿਚਿੰਗ ਯੂਨਿਟ ਦਾ ਇੱਕ ਦਰਾਮਦੀ ਬਦਲ ਹੈ, ਲੰਬੀ ਮਿਆਦ ਦੀ ਵਧੀਆ ਸਹਾਇਤਾ ਭਾਰਤੀ ਜਲ ਸੈਨਾ ਨੂੰ ਪ੍ਰਦਾਨ ਕਰ ਸਕਦਾ ਹੈ, ਜਾਇਜ਼ ਦੇਸੀ ਉਤਪਾਦ ਹੈ

 

ਕੌਨਕੁਰਜ਼ ਲਾਂਚਰਜ਼ ਟੈਸਟ ਇਕੁਵਿਪਮੈਂਟ, ਜੋ ਕਿ ਭਾਰਤ ਡਾਇਨੈਮਿਕਸ ਲਿਮਿਟਿਡ, ਬੀਡੀਐੱਲ ਦੁਆਰਾ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ, ਦਾ ਉਦੇਸ਼ ਕੌਨਕੁਰ ਲਾਂਚਰ ਦੇ ਮੁਕੰਮਲ ਕੰਮਕਾਜ ਨੂੰ ਚੈੱਕ ਕਰਨਾ ਹੈ ਇਹ    ਰੂਸ ਤੋਂ ਪਹਿਲਾਂ ਦਰਾਮਦ ਕੀਤੇ ਸਿਸਟਮ ਦੀ ਜਗ੍ਹਾ ਲਵੇਗਾ, ਇਸ   ਨਾਲ 17.7 ਮਿਲੀਅਨ ਅਮਰੀਕੀ ਡਾਲਰ ਦੀ ਵਿਦੇਸ਼ੀ ਕਰੰਸੀ ਦੀ ਬੱਚਤ ਹੋਵੇਗੀ

 

ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਸ ਲਿਮਿਟਿਡ, ਜੀਆਰਐੱਸਈਜ਼ ਨੇ ਪੋਰਟੇਬਲ ਪੈਡੈਸਟ੍ਰੀਅਨ (ਅਸਾਲਟ) ਬ੍ਰਿਜ ਦਾ ਡਿਜ਼ਾਈਨ ਤਿਆਰ ਕੀਤਾ ਅਤੇ ਇਸ ਨੂੰ ਵਿਕਸਿਤ ਕੀਤਾ ਹੈ ਇਹ ਆਪਣੀ ਕਿਸਮ ਦਾ ਕਾਰਬਨ ਫਾਈਬਰ ਪੋਲੀਮਰ ਕੰਪੋਜ਼ਿਟ ਮੈਟੀਰੀਅਲ ਦਾ ਬਣਿਆ ਪੁਲ ਹੈ, ਜੋ ਭਾਰਤੀ ਥਲ ਸੈਨਾ ਦੀਆਂ ਜਾਇਜ਼ 'ਆਤਮ ਨਿਰਭਰ ਉਤਪਾਦ' ਲੋੜਾਂ ਨੂੰ ਪੂਰਾ ਕਰਨ ਲਈ ਹੈ

 

ਦੇਸ਼ ਵਿੱਚ ਜੀਐੱਸਐੱਲ ਦੁਆਰਾ ਵਿਕਸਿਤ ਇੰਡੀਅਨ ਕੋਸਟ ਗਾਰਡ ਔਫਸ਼ੋਰ ਪੈਟਰੋਲ ਵੈਸਲ ਪ੍ਰੋਜੈਕਟ ਦੀ ਇਕ ਸਫਲ ਕਹਾਣੀ ਆਤਮ-ਨਿਰਭਰਤਾ ਬਾਰੇ ਹੀ ਨਹੀਂ ਹੈ ਬਲਕਿ ਇੱਕ ਪ੍ਰਾਈਵੇਟ ਕੰਪਨੀ ਨਾਲ ਭਾਈਵਾਲੀ ਕਰਨ ਦੀ ਵੀ ਹੈ ਜਿਸ ਦੇ ਨਤੀਜੇ ਵਜੋਂ 5 ਸ਼ਿੱਪ-ਸੈਟਸ ਦੇ ਦੇਸੀਕਰਨ ਨਾਲ 37.50 ਕਰੋੜ ਰੁਪਏ ਦੀ ਬੱਚਤ ਵੀ ਹੋਵੇਗੀ

 

ਐੱਮਡੀਐੱਲ ਦੁਆਰਾ ਵਿਕਸਿਤ ਕੀਤੇ ਪਾਣੀ ਹੇਠਲੇ ਰਿਮੋਟ ਆਪ੍ਰੇਟਿਡ ਵ੍ਹੀਕਲ, ਜਿਸ ਨੇ ਕਿ ਲੈਬਾਰਟਰੀ ਟ੍ਰਾਇਲ ਮੁਕੰਮਲ ਕਰ ਲਏ ਹਨ, ਨੇ ਅੱਜ ਚੇਨਈ ਵਿਖੇ ਫੀਲਡ ਇਵੈਲੂਯੇਸ਼ਨ ਟ੍ਰਾਇਲ ਸ਼ੁਰੂ ਕਰ ਦਿੱਤੇ ਹਨ

 

ਰੱਖਿਆ ਮੰਤਰੀ ਨੇ ਇਨ੍ਹਾਂ ਉਤਪਾਦਾਂ ਤੋਂ ਇੱਕ ਰਿਮੋਟ ਕੰਟਰੋਲ ਬਟਨ ਦਬਾ ਕੇ ਪਰਦਾ ਹਟਾਇਆ ਉਨ੍ਹਾਂ ਨੇ ਡੀਪੀਐੱਸਯੂਜ਼ ਅਤੇ ਆਰਡਨੈਂਸ ਫੈਕਟਰੀਜ਼ ਦੇ ਪ੍ਰਬੰਧਨ ਅਤੇ ਮੁਲਾਜ਼ਮਾਂ ਨੂੰ ਦੇਸ਼ ਅੰਦਰ ਇਹ ਉਤਪਾਦ ਤਿਆਰ ਕਰਨ ਉੱਤੇ ਵਧਾਈ ਦਿੱਤੀ ਅਤੇ 'ਆਤਮ-ਨਿਰਭਰਤਾ' ਦੇ ਕਾਰਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ ਸ਼੍ਰੀ ਰਾਜਨਾਥ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਰੱਖਿਆ ਉਤਪਾਦਨ ਦੇ ਸਕੱਤਰ ਅਤੇ ਉਨ੍ਹਾਂ ਦੀ ਟੀਮ ਨੂੰ 7 ਤੋਂ 14 ਅਗਸਤ, 2020 ਤੱਕ 'ਆਤਮ-ਨਿਰਭਰਤਾ' ਹਫਤਾ ਮਨਾਉਣ ਲਈ ਕੀਤੀ ਗਈ ਪਹਿਲ ਲਈ ਵਧਾਈ ਦਿੱਤੀ ਉਨ੍ਹਾਂ ਕਿਹਾ, "ਦੇਸ਼ ਅੰਦਰ ਬਣੇ ਉਤਪਾਦਾਂ ਦੀ ਪ੍ਰਭਾਵਸ਼ਾਲੀ ਸੂਚੀ ਅਤੇ ਨਵੇਂ ਉਤਪਾਦ, ਜੋ ਕਿ ਅੱਜ ਲਾਂਚ ਕੀਤੇ ਗਏ ਹਨ, ਮੈਨੂੰ ਭਰੋਸਾ ਦਿਵਾਉਂਦੇ ਹਨ ਕਿ ਡੀਪੀਐੱਸਯੂਜ਼ ਅਤੇ ਆਰਡਨੈਂਸ ਫੈਕਟਰੀਆਂ 'ਆਤਮ-ਨਿਰਭਰ ਅਭਿਯਾਨ' ਦੇ ਮੁੱਖ ਚਾਲਕ ਹੋਣਗੇ ਅਤੇ ਰਾਸ਼ਟਰੀ ਸੁਰੱਖਿਆ ਅਤੇ ਆਤਮ-ਨਿਰਭਰਤਾ ਦੇ ਹਿੱਤ ਵਿੱਚ ਹਿੱਸਾ ਪਾਉਣਗੇ"

 

ਉਨ੍ਹਾਂ ਹੋਰ ਕਿਹਾ, "ਅੱਜ ਜੋ ਉਤਪਾਦ ਲਾਂਚ ਕੀਤੇ ਗਏ ਹਨ ਉਨ੍ਹਾਂ ਵਿੱਚੋਂ ਕੁਝ ਸਿਰਫ ਰੱਖਿਆ ਖੇਤਰ ਦੀਆਂ ਜ਼ਰੂਰਤਾਂ ਨੂੰ ਹੀ ਪੂਰਾ ਨਹੀਂ ਕਰਨਗੇ ਬਲਕਿ ਲੋੜ ਪੈਣ ਉੱਤੇ ਸਿਵਲ ਸਮਾਜ ਲਈ ਵੀ ਲਾਹੇਵੰਦ ਸਿੱਧ ਹੋਣਗੇ ਡੀਪੀਐੱਸਯੂਜ਼ ਅਤੇ ਆਰਡਨੈਂਸ ਫੈਕਟਰੀਸ ਰਾਸ਼ਟਰੀ ਸੁਵਿਧਾਵਾਂ ਹਨ, ਜੋ ਕਿ ਲੰਬੇ ਸਮੇਂ ਲਈ ਵਿਕਸਿਤ ਅਤੇ ਮਜ਼ਬੂਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕਾਫੀ ਤਕਨੀਕੀ ਤਾਕਤ ਅਤੇ ਮਜ਼ਬੂਤੀ ਹੈ ਇਨ੍ਹਾਂ ਦਾ ਬਹੁਤ ਵਧੀਆ ਢੰਗ ਨਾਲ ਤਿਆਰ ਖੋਜ ਅਤੇ ਵਿਕਾਸ ਢਾਂਚਾ, ਟੈਸਟਿੰਗ ਸੁਵਿਧਾ ਅਤੇ ਨਿਰਮਾਣਯੋਗਤਾ ਹੈ, ਜਿਸ ਦੀ ਪੂਰੀ ਵਰਤੋਂ ਦੇਸੀ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਲਈ ਹੋਣੀ ਚਾਹੀਦੀ ਹੈ"

 

****

 

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1645661) Visitor Counter : 169