ਰੱਖਿਆ ਮੰਤਰਾਲਾ

ਵਾਈਸ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਏਵੀਐੱਸਐੱਮ, ਐੱਨਐੱਮ ਨੇ ਡਾਇਰੈਕਟਰ ਜਨਰਲ ਨੇਵਲ ਅਪ੍ਰੇਸ਼ਨਸ (ਡੀਜੀਐੱਨਓ) ਵਜੋਂ ਚਾਰਜ ਸੰਭਾਲਿਆ

Posted On: 13 AUG 2020 7:14PM by PIB Chandigarh

ਵਾਈਸ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਏਵੀਐੱਸਐੱਮ, ਐੱਨਐੱਮ ਨੇ ਅੱਜ 13 ਅਗਸਤ 20 ਨੂੰ ਡਾਇਰੈਕਟਰ ਜਨਰਲ ਨੇਵਲ ਅਪ੍ਰੇਸ਼ਨਸ ਦਾ ਅਹੁਦਾ ਸੰਭਾਲ ਲਿਆ ਹੈ। ਉਹ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਹਨ ਅਤੇ ਉਹ 01 ਜੁਲਾਈ 85 ਨੂੰ ਨੇਵੀ ਨਾਲ ਜੁੜੇ ਸਨ

 

ਫਲੈਗ ਅਫ਼ਸਰ ਕਮਿਊਨੀਕੇਸ਼ਨ ਅਤੇ ਇਲੈਕਟ੍ਰੌਨਿਕ ਵਾਰਫੇਅਰ ਦੇ ਮਾਹਰ ਹਨ ਅਤੇ ਉਹ ਨੇਵੀ ਦੇ ਮੋਹਰੀ ਜਹਾਜ਼ਾਂ ਤੇ ਸਿਗਨਲ ਕਮਿਊਨੀਕੇਸ਼ਨ ਅਫ਼ਸਰ ਅਤੇ ਇਲੈਕਟ੍ਰੌਨਿਕ ਵਾਰਫੇਅਰ ਅਫ਼ਸਰ ਦੇ ਤੌਰ ਤੇ ਅਤੇ ਬਾਅਦ ਵਿੱਚ ਗਾਈਡਡ ਮਿਸਾਈਲ ਡਿਸਟਰੋਇਅਰ ਆਈਐੱਨਐੱਸ ਮੁੰਬਈ ਦੇ ਕਾਰਜਕਾਰੀ ਅਧਿਕਾਰੀ ਅਤੇ ਪ੍ਰਿੰਸੀਪਲ ਵਾਰਫੇਅਰ ਅਫ਼ਸਰ ਵਜੋਂ ਸੇਵਾ ਨਿਭਾ ਚੁੱਕੇ ਹਨ।

 

ਉਹ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਤੋਂ ਗ੍ਰੈਜੂਏਟ ਹਨ, ਜਿੱਥੇ ਉਨ੍ਹਾਂ ਨੂੰ ਥਿੰਮਈਆ ਮੈਡਲ ਮਿਲਿਆ ਸੀ ਵਾਈਸ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਸਾਲ 2007-08 ਵਿੱਚ ਯੂਐੱਸ ਨੇਵਲ ਵਾਰ ਕਾਲਜ, ਨਿਊਪੋਰਟ, ਰ੍ਹੋਡ ਆਈਲੈਂਡ ਵਿਖੇ ਨੇਵਲ ਹਾਇਰ ਕਮਾਂਡ ਕੋਰਸ ਅਤੇ ਨੇਵਲ ਕਮਾਂਡ ਕਾਲਜ ਵਿੱਚ ਹਿੱਸਾ ਲਿਆ ਸੀ, ਜਿੱਥੇ ਕਿ ਉਨ੍ਹਾਂ ਨੇ ਮਾਣ ਵਾਲਾ ਰਾਬਰਟ ਈ ਬੈਟਮੈਨ ਇੰਟਰਨੈਸ਼ਨਲ ਪੁਰਸਕਾਰ ਜਿੱਤਿਆ

 

ਉਨ੍ਹਾਂ ਨੇ ਆਈਐੱਨਐੱਸ ਵਿਨਾਸ਼, ਆਈਐੱਨਐੱਸ ਕਿਰਚ ਅਤੇ ਆਈਐੱਨਐੱਸ ਤ੍ਰਿਸ਼ੂਲ ਦੀ ਕਮਾਂਡ ਸੰਭਾਲੀ ਹੈ ਅਤੇ ਵੱਖ-ਵੱਖ ਮਹੱਤਵਪੂਰਨ ਕਾਰਜਸ਼ੀਲ ਅਤੇ ਸਟਾਫ਼ ਦੀਆਂ ਨਿਯੁਕਤੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਮੁੰਬਈ ਵਿਖੇ ਪੱਛਮੀ ਫਲੀਟ ਦੇ ਫਲੀਟ ਅਪ੍ਰੇਸ਼ਨ ਅਧਿਕਾਰੀ, ਕਪਤਾਨ (ਨੇਵਲ ਅਪ੍ਰੇਸ਼ਨ), ਸੀਐੱਮਡੀਈ (ਨੈੱਟਵਰਕ ਸੈਂਟਰਿਕ ਅਪ੍ਰੇਸ਼ਨ), ਪ੍ਰਿੰਸੀਪਲ ਡਾਇਰੈਕਟਰ ਨੇਵਲ ਪਲਾਨ, ਅਤੇ ਨੇਵਲ ਹੈੱਡਕੁਆਰਟਰ ਵਿਖੇ ਅਸਿਸਟੈਂਟ ਚੀਫ ਆਵ੍ ਨੇਵਲ ਸਟਾਫ (ਨੀਤੀ ਅਤੇ ਯੋਜਨਾਵਾਂ)

 

ਫਲੈਗ ਅਫ਼ਸਰ ਨੇ 15 ਜਨਵਰੀ 2018 ਤੋਂ 30 ਮਾਰਚ 2019 ਤੱਕ ਪੂਰਬੀ ਫਲੀਟ ਦੀ ਕਮਾਂਡ ਸੰਭਾਲ਼ੀ ਹੈ। ਜੂਨ 2019 ਨੂੰ ਵਾਈਸ ਐਡਮਿਰਲ ਦੇ ਅਹੁਦੇ ਲਈ ਤਰੱਕੀ ਮਿਲਣ ਤੇ, ਉਹ ਕੇਰਲ ਦੇ ਅਜ਼ੀਮਾਲਾ (Ezhimala) ਵਿਖੇ ਮਾਣਮੱਤੀ ਇੰਡੀਅਨ ਨੇਵਲ ਅਕੈਡਮੀ ਦੇ ਕਮਾਂਡੈਂਟ ਨਿਯੁਕਤ ਹੋਏ ਸੀ। ਅਕੈਡਮੀ ਨੂੰ ਆਰਮਡ ਫੋਰਸਿਜ਼ ਦੇ ਸੁਪਰੀਮ ਕਮਾਂਡਰ ਦੁਆਰਾ ਨਵੰਬਰ 2019 ਵਿੱਚ ਰਾਸ਼ਟਰਪਤੀ ਦੇ ਰੰਗ ਨਾਲ ਸਨਮਾਨਿਤ ਕੀਤਾ ਗਿਆ ਸੀ

 

ਫਲੈਗ ਅਫ਼ਸਰ ਨੂੰ ਡਿਊਟੀ ਪ੍ਰਤੀ ਸਮਰਪਣ ਲਈ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਜਲ ਸੈਨਾ ਮੈਡਲ ਪ੍ਰਾਪਤ ਹੋਇਆ ਹੈ ਉਹ ਅੰਤਰਰਾਸ਼ਟਰੀ ਸਬੰਧਾਂ, ਮਿਲਟਰੀ ਇਤਿਹਾਸ, ਅਤੇ ਕਲਾ ਅਤੇ ਲੀਡਰਸ਼ਿਪ ਦੇ ਵਿਗਿਆਨ ਦੇ ਗਹਿਰੇ ਵਿਦਿਆਰਥੀ ਹਨ

 

****

 

ਵੀਐੱਮ / ਐੱਮਐੱਸ



(Release ID: 1645652) Visitor Counter : 151