ਰੱਖਿਆ ਮੰਤਰਾਲਾ

ਚੀਫ ਆਵ੍ ਏਅਰ ਸਟਾਫ ਨੇ ਵੈਸਟਨ ਏਅਰ ਕਮਾਂਡ ਵਿੱਚ ਏਅਰ ਬੇਸ ਦਾ ਦੌਰਾ ਕੀਤਾ

Posted On: 13 AUG 2020 7:23PM by PIB Chandigarh

ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਪੀਵੀਐੱਸਐੱਮ ਏਵੀਐੱਸਐੱਮ ਵੀਐੱਮ ਏਡੀਸੀ, ਚੀਫ ਆਵ੍ ਏਅਰ ਸਟਾਫ (ਸੀਏਐੱਸ) ਨੇ 13 ਅਗਸਤ 20 ਨੂੰ ਪੱਛਮੀ ਏਅਰ ਕਮਾਂਡ ਵਿੱਚ ਇੱਕ ਫ਼ਰੰਟਲਾਈਨ ਏਅਰ ਬੇਸ ਦਾ ਦੌਰਾ ਕੀਤਾ। ਉਨ੍ਹਾਂ ਦੇ ਪਹੁੰਚਣ ਤੇ, ਸੀਏਐੱਸ ਦਾ ਬੇਸ ਦੇ ਏਅਰ ਅਫ਼ਸਰ ਕਮਾਂਡਿੰਗ (ਏਓਸੀ) ਨੇ ਸੁਆਗਤ ਕੀਤਾ ਜਿਸ ਨੇ ਉਨ੍ਹਾਂ ਨੂੰ ਬੇਸ ਤੇ ਸਥਿਤ ਲਾਜਰ ਇਕਾਈਆਂ ਦੀ ਤਿਆਰੀ ਅਤੇ ਸੰਚਾਲਨ ਦੀ ਸਥਿਤੀ ਬਾਰੇ ਦੱਸਿਆ

 

ਦਿਨ ਭਰ ਦੀ ਯਾਤਰਾ ਦੌਰਾਨ, ਸੀਏਐੱਸ ਨੇ ਬੇਸ ਦੀ ਸੰਚਾਲਨ ਦੀ ਤਿਆਰੀ ਦਾ ਜਾਇਜ਼ਾ ਲਿਆ ਅਤੇ ਫ਼ਰੰਟਲਾਈਨ ਤੇ ਸੇਵਾ ਕਰਨ ਵਾਲੇ ਹਵਾਈ ਜੋਧਿਆਂ ਨਾਲ ਗੱਲਬਾਤ ਕੀਤੀ ਸੀਏਐੱਸ ਨੇ ਹਵਾਈ ਜੋਧਿਆਂ ਨੂੰ ਤਿਆਰੀ ਦੇ ਉੱਚੇ ਮਿਆਰਾਂ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ। ਸੀਏਐੱਸ ਨੇ ਚੱਲ ਰਹੀ ਕੋਵਿਡ 19 ਮਹਾਮਾਰੀ ਦੌਰਾਨ ਭਾਰਤੀ ਵਾਯੂ ਸੈਨਾ ਦੀ ਲੜਾਈ ਦੀ ਸੰਭਾਵਨਾ ਨੂੰ ਬਚਾਈ ਰੱਖਣ ਦੇ ਉਨ੍ਹਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

ਦਿਨ ਵਿੱਚ ਪਹਿਲਾਂ, ਸੀਏਐੱਸ ਨੇ ਨਿਵਾਸੀ ਸਕੁਐਡਰਨ ਨਾਲ ਮਿਗ 21 ਬਾਈਸਨ ਉਡਾਣ ਭਰੀ ਸੀ

 

***

ਆਈਐੱਨ / ਬੀਐੱਸਕੇ / ਜੇਏਆਈ


(Release ID: 1645651) Visitor Counter : 209