ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਨੀਤੀ ਨਿਰਮਾਣ ਵਿੱਚ ਅਪਹੁੰਚ ਦੀ ਆਵਾਜ਼ ਸ਼ਾਮਲ ਕਰਨਾ

ਕਮਿਊਨਿਟੀ ਰੇਡੀਓ ਵਿਗਿਆਨ ਅਤੇ ਟੈਕਨੋਲੋਜੀ ਨੀਤੀ ਦੇ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ

Posted On: 13 AUG 2020 2:57PM by PIB Chandigarh

ਭਾਰਤ ਪਹਿਲੀ ਵਾਰ ਵਿਗਿਆਨ ਅਤੇ ਟੈਕਨੋਲੋਜੀ ਨੀਤੀ ਬਣਾਉਣ ਦੇ ਨਿਰਮਾਣ ਦੇ ਲਈ ਕਮਿਊਨਿਟੀ ਰੇਡੀਓ ਜ਼ਰੀਏ ਬੇਜ਼ੁਬਾਨ ਦੀ ਅਵਾਜ਼ ਦੀ ਰਿਕਾਰਡਿੰਗ ਕਰ ਰਿਹਾ ਹੈ।

 

ਸਾਇੰਸ ਟੈਕਨੋਲੋਜੀ ਐਂਡ ਇਨੋਵੇਸ਼ਨ ਪਾਲਿਸੀ (ਐੱਸਟੀਆਈਪੀ-2020) ਦੇ ਨਿਰਮਾਣ ਦੀ ਪ੍ਰਕਿਰਿਆ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਦਫ਼ਤਰ (ਪੀਐੱਸਏ) ਦੇ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਹੈ। ਭਾਰੀ ਪਰਿਵਰਤਨ ਅਤੇ ਸਮਾਵੇਸ਼ੀ ਪ੍ਰਕਿਰਿਆ ਅਪਣਾ ਕੇ ਨੀਤੀ ਦੇ ਸਰੂਪ ਨੂੰ ਵਿਕੇਂਦ੍ਰਿਤ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।

 

ਇਹ ਨੀਤੀ ਨਿਰਮਾਣ ਪ੍ਰਕਿਰਿਆ ਲਗਭਗ 15,000 ਹਿਤਧਾਰਕਾਂ ਨੂੰ ਸ਼ਾਮਲ ਕਰਕੇ ਚਾਰ ਇੰਟਰਲਿੰਕ ਕੀਤੇ ਗਏ ਟ੍ਰੈਕ 'ਤੇ ਅਧਾਰਿਤ ਹੈ। ਜਿਸ ਵਿੱਚ ਕਮਿਊਨਿਟੀ ਰੇਡੀਓ ਰਾਹੀਂ ਇਨਪੁਟ ਦੇ ਸਮਾਵੇਸ਼ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੇ ਅਨੁਸਾਰ, ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ (ਐੱਨਸੀਐੱਸਟੀਸੀ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਕਮਿਊਨਿਟੀ ਰੇਡੀਓ ਸਟੇਸ਼ਨਾਂ (ਸੀਆਰਐੱਸ) ਦੀ ਭਾਗੀਦਾਰੀ ਜ਼ਰੀਏ ਵਿਗਿਆਨ ਅਤੇ ਟੈਕਨੋਲੋਜੀ ਲਈ ਲੋਕਾਂ ਦੇ ਇਨਪੁਟ ਨੂੰ ਹਾਸਲ ਕਰਨ ਲਈ ਇੱਕ ਵਿਸ਼ੇਸ਼ ਤਰੀਕਾ ਤਿਆਰ ਕੀਤਾ ਹੈ। ਦੇਸ਼ ਭਰ ਦੇ 291 ਕਮਿਊਨਿਟੀ ਰੇਡੀਓ ਸਟੇਸ਼ਨਾਂ (ਸੀਆਰਐੱਸ) ਵਿੱਚੋਂ 25 ਸੀਆਰਐੱਸ ਦੀ ਪਹਿਚਾਣ ਖੇਤਰੀ ਵਿਵਿਧਤਾ, ਲਿੰਗ ਅਤੇ ਪਹੁੰਚ ਸਮਰੱਥਾ ਦੇ ਅਧਾਰ ਤੇ ਕੀਤੀ ਗਈ ਹੈ। ਸਮਰੱਥਾ ਨਿਰਮਾਣ ਅਤੇ ਸਹਿਯੋਗ ਦੇ ਲਈ ਕਾਮਨਵੈਲਥ ਐਜੂਕੇਸ਼ਨਲ ਮੀਡੀਆ ਸੈਂਟਰ ਫਾਰ ਏਸ਼ੀਆ (ਸੀਈਐੱਮਸੀਏ) ਜ਼ਰੀਏ ਇਸ ਪ੍ਰਕਿਰਿਆ ਨੂੰ ਲਾਗੂ ਕੀਤਾ ਜਾ ਰਿਹਾ ਹੈ।

 

ਡੀਐੱਸਟੀ ਦੁਆਰਾ ਵਿਕਸਿਤ ਨੀਤੀ ਉੱਤੇ ਆਡੀਓ ਸਮੱਗਰੀ 1 ਅਗਸਤ 2020 ਤੋਂ ਪਹਿਚਾਣ ਕੀਤੇ ਗਏ ਸੀਆਰਐੱਸ ਜ਼ਰੀਏ ਇੱਕ ਦਿਲਚਸਪ ਜਿੰਗਲ ਦੇ ਨਾਲ 13 ਭਾਰਤੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾ ਰਹੀ ਹੈ ਅਤੇ ਇਹ ਪ੍ਰਸਾਰਣ 30 ਸਤੰਬਰ 2020 ਤੱਕ ਜਾਰੀ ਰਹੇਗਾ। ਐੱਸਟੀਆਈਪੀ 2020 ਵਿੱਚ ਸ਼ਾਮਲ ਕਰਨ ਲਈ ਇਨ੍ਹਾਂ ਸਟੇਸ਼ਨਾਂ ਦੇ ਡੇਟਾ ਕਈਂ ਰੂਪਾਂ ਵਿੱਚ ਇਕੱਤਰ ਕੀਤੇ ਜਾਣਗੇ। ਕਮਿਊਨਿਟੀ ਦੇ ਨੁਮਾਇੰਦਿਆਂ ਦੇ ਨਾਲ ਫੋਕਸ ਗਰੁੱਪ ਡਿਸਕਸ਼ਨ (ਐੱਫਜੀਡੀ) ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।

 

ਇਸ ਨੀਤੀ ਦਾ ਉਦੇਸ਼ ਵੱਖ-ਵੱਖ ਵਿਗਿਆਨਕ ਖੇਤਰਾਂ ਦੀ ਜ਼ਰੂਰਤ ਅਨੁਸਾਰ ਐੱਸਟੀਆਈ ਈਕੋਸਿਸਟਮ ਦੀਆਂ ਤਰਜੀਹਾਂ ਨੂੰ ਪੂਰਾ ਕਰਨਾ ਹੈ ਅਤੇ ਇਸ ਪ੍ਰਕਾਰ ਲੋਕ-ਕੇਂਦ੍ਰਿਤ ਇਸ ਦ੍ਰਿਸ਼ਟੀਕੋਣ ਨੂੰ ਰਾਸ਼ਟਰ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਲਈ ਸਮਾਜ ਦੀਆਂ ਬਦਲਦੀਆਂ ਆਕਾਂਖਿਆਵਾਂ ਦੇ ਨਾਲ ਪੰਕਤੀਬੱਧ ਕਰੇਗਾ। ਸਹਿਭਾਗੀ ਲੋਕਤੰਤਰ ਦੇ ਮੌਲਿਕ ਲੋਕਾਚਾਰ ਨੂੰ ਗ੍ਰਹਿਣ ਕਰਨ ਦੇ ਲਈ ਇਸ ਨੀਤੀ ਦੇ ਨਿਰਮਾਣ ਵਿੱਚ ਚਾਰ ਪਰਸਪਰ ਜੁੜੇ ਟ੍ਰੈਕ ਵਾਲੇ ਸਹਿਭਾਗੀ ਮਾਡਲਾਂ ਨੂੰ ਅਪਣਾਇਆ ਗਿਆ ਹੈ।

 

ਡੀਐੱਸਟੀ ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਤੇ ਇਹ ਨੀਤੀ ਪ੍ਰਾਸੰਗਿਕ ਸਮੱਸਿਆਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਜ਼ਰੂਰੀ ਪ੍ਰਕਿਰਿਆਵਾਂ ਦੀ ਪਹਿਚਾਣ ਤੋਂ ਬਹੁਤ ਲਾਭ ਪ੍ਰਾਪਤ ਕਰੇਗੀ।

 

https://ci6.googleusercontent.com/proxy/XZSfmiHFd78n7UQZfQHsjuL__qXlg5bI1_fOmulkpAhnFpUd2autIHof4_Hc8rIE9u-1ync3pvMJ4_dQ-ZEN91bQOCrbSxsdztMzQzXdzABrQMqlwWExP2DeBw=s0-d-e1-ft#https://static.pib.gov.in/WriteReadData/userfiles/image/image003GRBK.jpg

 

https://ci4.googleusercontent.com/proxy/4JiE2mryij6kGdkkVPFjjcHg6InCx9-N8NXFX4jvqNxr2xpYO5wVXb7KL3JT51mdJtM5ZUKQArNiBamnU8mOU7MQa0F5Yn-vqaqZeokc8Zm6rbBlay-CsiNnrA=s0-d-e1-ft#https://static.pib.gov.in/WriteReadData/userfiles/image/image00410S1.jpg

 

*****

ਐੱਨਬੀ/ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)



(Release ID: 1645645) Visitor Counter : 129