ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲਾ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਤਹਿਤ ਦੂਸਰਾ ਆਜ਼ਾਦੀ ਦਿਵਸ ਵੈਬੀਨਾਰ "ਸੈਲੂਲਰ ਜੇਲ੍ਹ -ਲੈਟਰਸ, ਮੈਮਾਇਰਸ ਐਂਡ ਮੈਮੋਰੀਸ" ਸਿਰਲੇਖ ਹੇਠ ਆਯੋਜਿਤ ਕੀਤਾ
ਵੈਬੀਨਾਰ ਵਿੱਚ ਭਾਰਤ ਦੀ ਆਜ਼ਾਦੀ ਦੀ ਜੰਗ ਦੇ ਸੰਘਰਸ਼ ਨੂੰ ਸੈਲੂਲਰ ਜੇਲ੍ਹ ਦੀਆਂ ਗੈਲਰੀਆਂ ਅਤੇ ਸੈੱਲਾਂ ਰਾਹੀਂ ਦਰਸਾਇਆ ਗਿਆ ਹੈ
ਵੈਬੀਨਾਰ ਦੀ ਅਗਲੀ ਕੜੀ ਜਲ੍ਹਿਆਂਵਾਲਾ ਬਾਗ -ਏ ਟਰਨਿੰਗ ਪੁਆਇੰਟ ਇਨ ਦਿ ਫਰੀਡਮ ਸਟ੍ਰਗਲ ਸਿਰਲੇਖ ਹੇਠ ਹੋਵੇਗੀ
Posted On:
12 AUG 2020 1:26PM by PIB Chandigarh
ਜਿਵੇਂ ਹੀ ਭਾਰਤ ਆਪਣਾ 74ਵਾਂ ਆਜ਼ਾਦੀ ਦਿਵਸ ਸਮਾਰੋਹ ਮਨਾਉਣ ਦੀ ਤਿਆਰੀ ਕਰ ਰਿਹਾ ਹੈ, ਟੂਰਿਜ਼ਮ ਮੰਤਰਾਲਾ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਤਹਿਤ 10 ਅਗਸਤ, 2020 ਨੂੰ "ਸੈਲੂਲਰ ਜੇਲ੍ਹ -ਲੈਟਰਸ, ਮੈਮਾਇਰਸ ਐਂਡ ਮੈਮੋਰੀਸ" ਸਿਰਲੇਖ ਹੇਠ ਆਪਣਾ ਵੈਬੀਨਾਰ ਪੇਸ਼ ਕੀਤਾ।
ਦੇਖੋ ਅਪਨਾ ਦੇਸ਼ ਲੜੀ ਵਿੱਚ 46ਵੇਂ ਵੈਬੀਨਾਰ "ਸੈਲੂਲਰ ਜੇਲ੍ਹ -ਲੈਟਰਸ, ਮੈਮਾਇਰਸ ਐਂਡ ਮੈਮੋਰੀਸ" ਦੀ ਪੇਸ਼ਕਸ਼ ਇੰਡੀਆ ਸਿਟੀ ਵਾਕਸ ਐਂਡ ਇੰਡੀਆ ਦੀ ਸੀਈਓ ਨਿਧੀ ਬਾਂਸਲ ਨੇ ਸਥਾਨਕ ਲੋਕਾਂ, ਡਾ ਸੌਮੀ ਰੌਏ, ਹੈੱਡ ਆਵ੍ ਅਪਰੇਸ਼ਨਸ, ਇੰਡੀਆ ਅਤੇ ਇੰਡੀਆ ਹੈਰੀਟੇਜ ਵਾਕਸ ਅਤੇ ਮਿਸ ਸੌਮਿਰਤਾ ਸੇਨ ਗੁਪਤਾ, ਸਿਟੀ ਐਕਸਪਲੋਰਰ, ਇੰਡੀਆ ਸਿਟੀ ਵਾਕਸ ਦੁਆਰਾ ਕੀਤਾ ਗਿਆ। ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਭਾਰਤ ਦੇ ਅਮੀਰ ਵਿਰਸੇ ਨੂੰ ਏਕ ਭਾਰਤ ਸ਼੍ਰੇਸ਼ਟ ਭਾਰਤ ਤਹਿਤ ਦਰਸਾਉਣ ਦਾ ਇੱਕ ਯਤਨ ਹੈ ਅਤੇ ਇਹ ਲਗਾਤਾਰ ਏਕ ਭਾਰਤ ਸ਼੍ਰੇਸ਼ਟ ਭਾਰਤ ਦੀ ਭਾਵਨਾ ਨੂੰ ਵਰਚੁਅਲ ਪਲੇਟਭਾਰਤ ਰਾਹੀਂ ਫੈਲਾਉਣ ਦਾ ਕੰਮ ਕਰ ਰਹੀ ਹੈ।
ਵੈਬੀਨਾਰ ਵਿੱਚ ਭਾਰਤ ਦੀ ਆਜ਼ਾਦੀ ਦੀ ਜੰਗ ਦੇ ਸੰਘਰਸ਼ ਨੂੰ ਸੈਲੂਲਰ ਜੇਲ੍ਹ ਦੀਆਂ ਗੈਲਰੀਆਂ ਅਤੇ ਸੈੱਲਾਂ ਰਾਹੀਂ ਦਰਸਾਇਆ ਗਿਆ ਹੈ। ਕੁਝ ਬਹੁਤ ਹੀ ਪ੍ਰਸਿੱਧ ਸਿਆਸੀ ਕੈਦੀਆਂ, ਜਿਵੇਂ ਕਿ ਵੀਰ ਸਾਵਰਕਰ, ਬੀਕੇ ਦੱਤ, ਫਜ਼ਲ-ਏ ਹੱਕ ਖੈਰਬਾਦੀ, ਬਰਿੰਦਰ ਕੁਮਾਰ ਘੋਸ, ਸੁਸ਼ੀਲ ਦਾਸ ਗੁਪਤਾ ਦੀਆਂ ਜੀਵਨੀਆਂ ਅਤੇ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੁਆਰਾ ਅੰਡੇਮਾਨ ਰਾਹੀਂ ਜੋ ਅਹਿਮ ਭੂਮਿਕਾ ਭਾਰਤ ਦੀ ਆਜ਼ਾਦੀ ਦੀ ਜੰਗ ਵਿੱਚ ਨਿਭਾਈ ਗਈ ਹੈ, ਉਸ ਦਾ ਜ਼ਿਕਰ ਵੀ ਇਸ ਪੇਸ਼ਕਸ਼ ਵਿੱਚ ਕੀਤਾ ਗਿਆ ਹੈ।
ਪੋਰਟ ਬਲੇਅਰ,ਅੰਡੇਮਾਨ ਨਿਕੋਬਾਰ ਵਿੱਚ ਇੱਕ ਜੇਲ੍ਹ ਹੈ ਜਿੱਥੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਕੈਦੀਆਂ ਨੂੰ ਅੰਗਰੇਜ਼ਾਂ ਨੇ ਰੱਖਿਆ ਹੋਇਆ ਸੀ ਅਤੇ ਨੂੰ ਬਹੁਤ ਹੀ ਗ਼ੈਰ-ਮਨੁੱਖੀ ਤਸੀਹੇ ਦਿੱਤੇ ਜਾਂਦੇ ਸਨ। ਅੱਜ ਇੱਥੇ ਇੱਕ ਰਾਸ਼ਟਰੀ ਯਾਦਗਾਰ ਬਣੀ ਹੋਈ ਹੈ ਜਿਸ ਨੂੰ ਸੈਲੂਲਰ ਕਿਹਾ ਜਾਂਦਾ ਹੈ ਕਿਉਂਕਿ ਇਹ ਉਨ੍ਹਾਂ ਕੈਦੀਆਂ ਦੀ ਯਾਦ ਵਿੱਚ ਬਣਾਈ ਗਈ ਹੈ ਜਿੱਥੇ ਕਿ ਕੈਦੀਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾਂਦਾ ਸੀ। ਅਸਲ ਤੌਰ ‘ਤੇ ਇਸ ਇਮਾਰਤ ਦੇ 7 ਹਿੱਸੇ ਸਨ, ਜਿਸ ਦੇ ਕੇਂਦਰ ਵਿੱਚ ਇੱਕ ਟਾਵਰ ਸੀ ਜਿਸ ਵਿੱਚ ਵੱਡੀ ਘੰਟੀ ਲੱਗੀ ਹੋਈ ਸੀ ਜਿਸ ਦੀ ਰਾਖੀ ਲਈ ਗਾਰਡ ਸਨ। ਹਰ ਹਿੱਸੇ ਵਿੱਚ ਤਿੰਨ ਮੰਜ਼ਿਲਾਂ ਸਨ ਅਤੇ ਹਰ ਕੋਠੜੀ 15 ਫੁਟ ਲੰਬੀ ਅਤੇ 9 ਫੁਟ ਚੌੜੀ ਸੀ, ਜਿਸ ਵਿੱਚ 9 ਫੁਟ ਦੀ ਉਚਾਈ ਉੱਤੇ ਇੱਕ ਖਿ਼ੜਕੀ ਬਣੀ ਹੋਈ ਸੀ। ਹਰ ਵਿੰਗ ਇੱਕ ਸਾਈਕਲ ਦੇ ਸਪੋਕਸ ਵਰਗਾ ਬਣਿਆ ਹੋਇਆ ਸੀ ਅਤੇ ਹਰ ਵਿੰਗ ਦਾ ਮੂਹਰਲਾ ਹਿੱਸਾ ਦੂਜੇ ਦੀ ਕੋਠੜੀ ਦੇ ਪਿਛਲੇ ਪਾਸੇ ਨਾਲ ਜੁੜਦਾ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਕੋਈ ਕੈਦੀ ਦੂਜੇ ਨਾਲ ਗੱਲ ਨਾ ਕਰ ਸਕੇ।
ਪੇਸ਼ਕਾਰਾਂ ਨੇ ਯਾਦ ਕੀਤਾ ਹੈ ਕਿ ਕਿਵੇਂ 1857 ਦਾ ਵਰ੍ਹਾ ਬ੍ਰਿਟਿਸ਼ ਸਰਬਉੱਚਤਾ ਲਈ ਇੱਕ ਖਤਰਾ ਬਣ ਗਿਆ ਸੀ ਅਤੇ 19ਵੀ ਸਦੀ ਦੇ ਅੱਧ ਨੇ ਅੰਗਰੇਜ਼ੀ ਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ। 20ਵੀਂ ਸਦੀ ਦੇ ਸਿਆਸੀ ਮਾਹੌਲ ਨੇ ਆਜ਼ਾਦੀ ਦੀ ਜੰਗ ਦੀਆਂ ਕਈ ਸਟੇਜਾਂ ਦੇਖੀਆਂ। ਜਿਵੇਂ ਕਿ ਗਾਂਧੀ ਜੀ ਦੀ ਅਹਿੰਸਾ ਅਤੇ ਸਿਵਲ ਨਾ ਫੁਰਮਾਨੀ ਅੰਦੋਲਨ ਅਤੇ ਹੋਰ ਵੀ ਕਈ ਸਟੇਜਾਂ ਦੇਖੀਆਂ। 1896 ਵਿੱਚ ਇਸ ਜੇਲ੍ਹ ਦੀ ਉਸਾਰੀ ਸ਼ੁਰੂ ਹੋਈ ਜੋਕਿ 1910 ਤੱਕ ਚਲੀ। ਅਸਲ ਇਮਾਰਤ ਵਿੱਚ ਕਤੂਰੇ ਦੇ ਰੰਗ ਦੀਆਂ ਇੱਟਾਂ ਲੱਗੀਆਂ ਹੋਈਆਂ ਸਨ। ਇਸ ਇਮਾਰਤ ਦੇ 7 ਵਿੰਗ ਸਨ, ਜਿਸ ਦੇ ਕੇਂਦਰ ਵਿੱਚ ਇੱਕ ਟਾਵਰ ਬਣਿਆ ਹੋਇਆ ਸੀ। ਇਸ ਇਮਾਰਤ ਦੀ ਵਰਤੋਂ ਅੰਦਰ ਰਹਿ ਰਹੇ ਲੋਕਾਂ ਉੱਤੇ ਨਜ਼ਰ ਰੱਖਣ ਲਈ ਗਾਰਡਾਂ ਦੁਆਰਾ ਕੀਤੀ ਜਾਂਦੀ ਸੀ
ਸੈਲੂਲਰ ਜੇਲ੍ਹ ਤੋਂ ਪਹਿਲਾਂ ਵਾਈਪਰ ਟਾਪੂ ਦੀ ਇਮਾਰਤ ਅੰਗਰੇਜ਼ਾਂ ਦੁਆਰਾ ਉਨ੍ਹਾਂ ਕੈਦੀਆਂ ਨੂੰ ਸਭ ਤੋਂ ਖਤਰਨਾਕ ਤਸੀਹੇ ਦੇਣ ਲਈ ਵਰਤੀ ਜਾਂਦੀ ਸੀ ਜੋਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੰਮ ਕਰਦੇ ਸਨ। ਵੱਖਰੇ ਰੱਖਣ ਵਾਲੇ ਸੈੱਲ, ਲਾਕ ਅੱਪਸ, ਸਟਾਕ ਐਂਡ ਵਿੱਪਿੰਗ ਸਟੈਂਡਸ ਵਾਈਪਰ ਜੇਲ੍ਹ ਵਿੱਚ ਮੌਜੂਦ ਸਨ। ਉੱਥੇ ਔਰਤਾਂ ਨੂੰ ਵੀ ਰੱਖਿਆ ਜਾਂਦਾ ਸੀ। ਉਸ ਜੇਲ੍ਹ ਦੀ ਹਾਲਤ ਦੀ ਏਨੀ ਮਾੜੀ ਸੀ ਕਿ ਉਸ ਨੂੰ "ਵਾਈਪਰ ਚੇਨ ਗੈਂਗ ਜੇਲ੍ਹ" ਕਿਹਾ ਜਾਂਦਾ ਸੀ। ਜਿਨ੍ਹਾਂ ਨੇ ਅੰਗਰੇਜ਼ੀ ਸ਼ਾਸਨ ਦੀ ਤਾਕਤ ਨੂੰ ਚੁਣੌਤੀ ਦਿਤੀ ਸੀ ਨੂੰ ਇਕੱਠੇ ਸੰਗਲਾਂ ਵਿੱਚ ਬੰਨ੍ਹ ਕੇ ਰੱਖਿਆ ਜਾਂਦਾ ਸੀ ਅਤੇ ਰਾਤ ਨੂੰ ਉਨਾਂ ਦੀਆਂ ਲੱਤਾ ਨੂੰ ਵੀ ਸੰਗਲ ਪਾ ਦਿੱਤੇ ਜਾਂਦੇ ਸਨ। ਇਸ ਜੇਲ੍ਹ ਵਿੱਚ ਹੀ ਚੇਨ ਗੈਂਗ ਦੇ ਮੈਂਬਰਾਂ ਤੋਂ ਸਖਤ ਕੰਮ ਲਿਆ ਜਾਂਦਾ ਸੀ।
ਸੈਲੂਲਰ ਜੇਲ੍ਹ ਦੀ ਭਵਨ ਨਿਰਮਾਣ ਕਲਾ "ਪੈਨਸਿਲ- ਵੇਨੀਆ ਸਿਸਟਮ ਜਾਂ ਸੈਪਰੇਟ ਸਿਸਟਮ" ਦੀ ਧਾਰਨਾ ਉੱਤੇ ਤਿਆਰ ਕੀਤੀ ਗਈ ਸੀ। ਜਿਸ ਵਿੱਚ ਹਰ ਕੈਦੀ ਨੂੰ ਦੂਜੇ ਕੈਦੀਆਂ ਤੋਂ ਬਿਲਕੁਲ ਵੱਖ ਰੱਖਿਆ ਜਾਂਦਾ ਸੀ। ਕੈਦੀਆਂ ਵਿੱਚ ਕਿਸ ਤਰ੍ਹਾਂ ਦਾ ਸੰਪਰਕ ਜਾਂ ਸੰਚਾਰ ਨਹੀਂ ਸੀ। ਸੈਲੂਲਰ ਜੇਲ੍ਹ ਦੇ ਹਰ ਸੈੱਲ ਦੀਆਂ ਤਸੀਹਿਆਂ ਦੀ ਵੱਖਰੀਆਂ ਹੀ ਕਹਾਣੀਆਂ ਸਨ। ਸੈਲੂਲਰ ਜੇਲ੍ਹ ਹਰ ਦੇਸ਼ ਭਗਤ, ਆਜ਼ਾਦੀ ਘੁਲਾਟੀਏ ਨੂੰ ਦਿੱਤੇ ਜਾਂਦੇ ਤਸੀਹਿਆਂ ਦੀ ਇੱਕ ਮੂਕ ਦਰਸ਼ਕ ਗਵਾਹ ਸੀ। ਉਨ੍ਹਾਂ ਦੇਸ਼ ਭਗਤਾਂ ਨੂੰ ਤਸੀਹਿਆਂ ਕਾਰਨ ਆਪਣੀਆਂ ਜਾਨਾਂ ਵੀ ਗਵਾਉਣੀਆਂ ਪੈਂਦੀਆਂ ਸਨ।
ਆਮ ਤੌਰ ‘ਤੇ ਸਜ਼ਾਵਾਂ ਗ਼ੈਰ-ਮਨੁੱਖੀ ਕਿਸਮ ਦੀਆਂ ਹੁੰਦੀਆਂ ਸਨ, ਜਿਸ ਵਿੱਚ ਕਈ ਕਈ ਘੰਟੇ ਆਟੇ ਦੀਆਂ ਚੱਕੀਆਂ ਉੱਤੇ ਕੰਮ ਕਰਨ, ਹਫਤੇ ਭਰ ਲਈ ਜ਼ੰਜੀਰ ਵਿੱਚ ਜਕੜੇ ਰਹਿਣਾ, ਬਾਗਬਾਨੀ ਕਰਨਾ, ਰੱਸੀ ਵੱਲਣੀ, ਕਾਰਪੈਟ ਬਣਾਉਣਾ, ਤੌਲੀਏ ਬੁਣਨੇ,ਇਕੱਲੀਆਂ ਕੋਠੜੀਆਂ ਵਿੱਚ ਬੰਦ ਰਹਿਣਾ, ਭੁੱਖੇ ਰਹਿਣਾ, ਵਗੈਰਾ ਸ਼ਾਮਿਲ ਸਨ।
ਪੇਸ਼ਕਾਰਾਂ ਨੇ ਹੇਠਾਂ ਦੱਸੇ ਅਜ਼ਾਦੀ ਘੁਲਾਟੀਆਂ ਦੁਆਰਾ ਕੀਤੀਆਂ ਕੁਰਬਾਨੀਆਂ ਬਾਰੇ ਦੱਸਿਆ ਹੈ, ਜਿਨ੍ਹਾਂ ਨੂੰ ਕਿ ਸੈਲੂਲਰ ਜੇਲ੍ਹ ਵਿੱਚ ਕਈ ਤਰ੍ਹਾਂ ਦੇ ਤਸੀਹੇ ਸਹਿਣੇ ਪਏ।
(ਉ) ਵੀਰ ਸਾਵਰਕਰ-1911 ਵਿੱਚ ਆਜ਼ਾਦੀ ਘੁਲਾਟੀਏ ਵਿਨਾਇਕ ਦਮੋਦਰ ਸਾਵਰਕਰ ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ (ਜਿਸਨੂੰ ਕਾਲਾ ਪਾਣੀ ਵੀ ਕਹਿੰਦੇ ਹਨ) ਵਿੱਚ 50 ਸਾਲ ਰਹਿਣ ਦੀ ਸਜ਼ਾ ਸੁਣਾਈ ਗਈ। ਇਹ ਸਜ਼ਾ ਮਾਰਲੋ ਮਿੰਟੋ ਸੁਧਾਰਾਂ (ਇੰਡੀਅਨ ਕੌਂਸਲ ਐਕਟ 1909) ਵਿਰੁਧ ਬਗਾਵਤ ਕਰਨ ਲਈ ਸੁਣਾਈ ਗਈ । ਉਨ੍ਹਾਂ ਨੂੰ 1924 ਵਿੱਚ ਛੱਡਿਆ ਗਿਆ। ਉਹ ਆਪਣੀ ਦਲੇਰੀ ਲਈ ਜਾਣੇ ਜਾਂਦੇ ਸਨ, ਇਸ ਲਈ ਉਨ੍ਹਾਂ ਨੂੰ 'ਵੀਰ' ਕਿਹਾ ਜਾਂਦਾ ਹੈ।
(ਅ) ਬੀਕੇ ਦੱਤ- ਬਟੂਕੇਸ਼ਵਰ ਦੱਤ, ਜਿਨ੍ਹਾਂ ਨੂੰ ਕਿ ਬੀ ਕੇ ਦੱਤ ਵੀ ਕਿਹਾ ਜਾਂਦਾ ਹੈ, ਇੱਕ ਕ੍ਰਾਂਤੀਕਰੀ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਨੇ 1929 ਵਿੱਚ ਭਗਤ ਸਿੰਘ ਨਾਲ ਮਿਲ ਕੇ ਕੇਂਦਰੀ ਅਸੈਂਬਲੀ ਹਾਲ ਵਿੱਚ ਬੰਬ ਸੁੱਟਿਆ। 20 ਜੁਲਾਈ 1965 ਨੂੰ 54 ਸਾਲ ਦੀ ਉਮਰ ਵਿੱਚ ਬਿਮਾਰੀ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਭਗਤ ਸਿੰਘ ਅਤੇ ਦੱਤ ਨੂੰ ਵੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਅਤੇ ਕਾਲੇ ਪਾਣੀ ਭੇਜਿਆ ਗਿਆ ਸੀ।
(ਇ) ਫਜ਼ਲ-ਏ ਹੱਕ ਖੈਰਾਬਾਦੀ-1857 ਦੀ ਆਜ਼ਾਦੀ ਦੀ ਜੰਗ ਫੇਲ ਹੋਣ ਤੋਂ ਬਾਅਦ ਫਜ਼ਲ-ਏ-ਹੱਕ ਨੂੰ ਮਾਫੀ ਮਿਲ ਗਈ ਅਤੇ ਉਨ੍ਹ੍ਵਾਂ ਨੂੰ 30 ਜਨਵਰੀ 1859 ਨੂੰ ਖੈਰਾਬਾਦ ਵਿਖੇ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਮੁੜ ਗਿ੍ਫਤਾਰ ਕਰ ਲਿਆ ਗਿਆ।ਉਨ੍ਹਾਂ ਉੱਤੇ ਕੇਸ ਚੱਲਿਆ ਅਤੇ ਕਤਲ ਅਤੇ ਜਿਹਾਦ ਨੂੰ ਭੜਕਾਉਣ ਲਈ ਕਾਬੂ ਕਰ ਲਿਆ ਗਿਆ। ਉਨ੍ਹਾਂ ਨੇ ਆਪਣਾ ਕੇਸ ਆਪ ਲੜਿਆ ਅਤੇ ਆਪਣਾ ਬਚਾਅ ਕੀਤਾ। ਉਨ੍ਹਾਂ ਦੀਆਂ ਦਲੀਲਾਂ ਏਨੀਆਂ ਮਜ਼ਬੂਤ ਸਨ ਕਿ ਪ੍ਰੀਜ਼ਾਈਡਿੰਗ ਅਫਸਰ ਨੇ ਉਨ੍ਹਾਂ ਨੂੰ ਮਾਫ ਕਰਨ ਦਾ ਮਨ ਬਣਾ ਲਿਆ ਪਰ ਉਨਾਂ ਨੇ ਇਹ ਕਹਿੰਦੇ ਹੋਏ ਕਿ ਉਹ ਝੂਠ ਨਹੀਂ ਬੋਲ ਸਕਦੇ, ਫਤਵੇ ਨੂੰ ਪ੍ਰਵਾਨ ਕਰ ਲਿਆ। ਉਨ੍ਹਾਂ ਨੇ ਕਾਲੇ ਪਾਣੀ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਗਈ।
(ਸ) ਬਰਿੰਦਰ ਕੁਮਾਰ ਘੋਸ- ਬਰਿੰਦਰ ਕੁਮਾਰ ਘੋਸ ਦਾ ਜਨਮ ਲੰਦਨ ਨੇੜੇ ਕਰਾਏਡੋਨ ਵਿਖੇ 5 ਜਨਵਰੀ 1880 ਵਿੱਚ ਹੋਇਆ। ਦੋ ਕ੍ਰਾਂਤੀਕਾਰੀਆਂ ਖੁਦੀ ਰਾਮ ਅਤੇ ਪ੍ਰਫੁਲ ਦੁਆਰਾ ਕਿੰਗਸਫੋਰਡ ਦੇ ਕਤਲ ਦਾ ਯਤਨ 30 ਅਪ੍ਰੈਲ 1908 ਨੂੰ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਅਤੇ ਨਤੀਜੇ ਵਜੋਂ 2 ਮਈ 1908 ਨੂੰ ਬੈਰਿਨ ਅਤੇ ਅਰਬਿੰਦੋ ਘੋਸ਼ ਦੀ ਗ੍ਰਿਫਤਾਰੀ ਕਈ ਹੋਰ ਸਾਥੀਆਂ ਨਾਲ ਹੋਈ। ਮੁਕਦਮਾ ਚਲਿਆ, ਜੋ ਕਿ ਅਲੀਪੁਰ ਬੰਬ ਕੇਸ ਵਜੋਂ ਜਾਣਿਆ ਗਿਆ। ਸ਼ੁਰੂ ਵਿੱਚ ਬਾਰਾਇਨ ਘੋਸ਼ ਅਤੇ ਉਲਾਸਕਰ ਦੱਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਬਾਅਦ ਵਿੱਚ ਦੇਸ਼ਬੰਧੂ ਚਿਤਰੰਜਨ ਦਾਸ ਨੇ ਇਹ ਸਜ਼ਾ ਉਮਰਕੈਦ ਵਿੱਚ ਬਦਲ ਦਿੱਤੀ ਅਤੇ ਬਰੀਨ ਨੂੰ ਉਨ੍ਹਾਂ ਦੇ ਸਾਥੀਆਂ ਨਾਲ 1909 ਵਿੱਚ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
(ਹ) ਸੁਸ਼ੀਲ ਦਾਸ ਗੁਪਤਾ-ਦੇ ਕਈ ਯਤਨ ਹੋਏ ਅਤੇ ਇਹ ਵੀ ਦੱਸਣ ਦੇ ਯਤਨ ਹੋਏ ਕਿ ਸੁਸ਼ੀਲ ਕੁਮਾਰ ਦਾਸਗੁਪਤਾ (1910-1947) ਦਾ ਜਨਮ ਬਰੀਸ਼ਾਲ ਵਿਖੇ ਹੋਇਆ, ਜੋ ਕਿ ਇਸ ਵੇਲੇ ਬੰਗਲਾਦੇਸ਼ ਵਿੱਚ ਹੈ। ਉਹ ਬੰਗਾਲ ਦੇ ਕ੍ਰਾਂਤੀਕਾਰੀ ਯੁਗਾਂਤਰ ਦਲ ਦੇ ਮੈਂਬਰ ਸਨ ਅਤੇ 1929 ਦੇ ਪੂਤੀਆ ਲੁੱਟ ਕਾਂਡ ਵਿੱਚ ਗ੍ਰਿਫਤਾਰ ਹੋ ਕੇ ਉਹ ਮੇਦਨੀਪੁਰ ਦੀ ਜੇਲ੍ਹ ਵਿੱਚ ਭੇਜ ਦਿੱਤੇ ਗਏ। ਉੱਥੋਂ ਉਹ ਸਾਥੀ ਕ੍ਰਾਂਤੀਕਾਰੀਆਂ ਸਚਿਨਕਾਰ ਗੁਪਤਾ ਅਤੇ ਦਿਨੇਸ਼ ਮਜੂਮਦਾਰ ਨਾਲ ਫਰਾਰ ਹੋ ਕੇ 7 ਮਹੀਨੇ ਫਰਾਰ ਰਹੇ। ਬਾਅਦ ਵਿੱਚ ਸੁਸ਼ੀਲ ਨੂੰ ਕਾਬੂ ਕਰਕੇ ਫਾਂਸੀ ਦੇ ਦਿੱਤੀ ਗਈ। ਸਲੁਸ਼ੀਲ ਨੂੰ ਕਾਲੇ ਪਾਣੀ ਅਤੇ ਸਚਿਨ ਨੂੰ ਮਾਂਡਲੇ ਜੇਲ੍ਹ ਭੇਜਿਆ ਗਿਆ ਅਤੇ 1938 ਵਿੱਚ ਉਹ ਵਤਨ ਪਰਤ ਆਏ।
ਸਮੂਹਿਕ ਭੁਖ ਹੜਤਾਲਾਂ 1932 ਅਤੇ1937 ਵਿੱਚ ਕੀਤੀਆਂ ਗਈਆਂ । ਆਖਰੀ ਭੁਖ ਹੜਤਾਲ ਜੁਲਾਈ 1937 ਵਿੱਚ ਸ਼ੁਰੂ ਹੋਈ ਜੋ 45 ਦਿਨ ਤੱਕ ਚਲੀ। ਸਰਕਾਰ ਨੇ ਆਖਿਰਕਾਰ ਸਜ਼ਾਵਾਂ ਬੰਦ ਕਰਕੇ ਸਾਰੇ ਸਿਆਸੀ ਕੈਦੀਆਂ ਨੂੰ ਜਨਵਰੀ 1938 ਤੱਕ ਵਾਪਿਸ ਭਾਰਤ ਭੇਜ ਦਿੱਤਾ।
29 ਦਸੰਬਰ, 1943 ਨੂੰ ਉਸ ਟਾਪੂ ਦਾ ਕੰਟਰੋਲ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਨੂੰ ਸੌਂਪ ਦਿੱਤਾ ਗਿਆ। ਬੋਸ ਨੇ ਪੋਰਟ ਬਲੇਅਰ ਦਾ ਦੌਰਾ ਕੀਤਾ ਤਾਂਕਿ ਉੱਥੇ ਇੰਡੀਅਨ ਨੈਸ਼ਨਲ ਆਰਮੀ ਦਾ ਤਿਰੰਗਾ ਝੰਡਾ ਚਡ਼ਾਇਆ ਜਾ ਸਕੇ। ਉਨ੍ਹਾਂ ਦੇ ਅੰਡੇਮਾਨ ਦੇ ਇੱਕ ਦਿਨਾ ਦੌਰੇ ਦੌਰਾਨ ਜਾਪਾਨੀ ਅਧਿਕਾਰੀਆਂ ਨੇ ਉਨਾਂ ਨੂੰ ਸਥਾਨਕ ਅਬਾਦੀ ਤੋਂ ਬਚਾਅ ਕੇ ਰੱਖਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਅੰਡੇਮਾਨ ਦੌਰੇ ਦੌਰਾਨ ਉਨ੍ਹਾਂ ਨੂੰ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਹੋਈ ਅਤੇ ਇਹ ਵੀ ਦੱਸਿਆ ਗਿਆ ਕਿ ਬਹੁਤ ਸਾਰੇ ਸਥਾਨਕ ਰਾਸ਼ਟਰਵਾਦੀਆਂ ਨੂੰ ਉਸ ਵੇਲੇ ਸੈਲੂਲਰ ਜੇਲ੍ਹ ਵਿੱਚ ਤਸੀਹੇ ਦਿੱਤੇ ਗਏ।
ਪੇਸ਼ਕਾਰਾਂ ਨੇ ਸੈਲੂਲਰ ਜੇਲ੍ਹ ਦੇ ਪਿੱਛੇ ਸਥਿਤ ਸ਼ਾਨਦਾਰ ਟਾਪੂ ਬਾਰੇ ਵੀ ਦੱਸਿਆ। ਅੰਡੇਮਾਨ ਟਾਪੂ, ਬੰਗਾਲ ਦੀ ਖਾੜੀ ਵਿੱਚ ਭਾਰਤੀ ਵਾਸਤੂ ਕਲਾ ਦਾ ਇੱਕ ਸੁੰਦਰ ਨਮੂਨਾ ਹੈ।ਇੱਥੇ ਅਨੁਮਾਨਤ 300 ਟਾਪੂ ਆਪਣੇ ਖਜੂਰ ਦੇ ਦਰਖਤਾਂ, ਚਿੱਟੀ ਰੇਤ ਦੇ ਸਮੁੰਦਰੀ ਕੰਢਿਆਂ ਆਦਿ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕਰਦੇ ਹਨ। ਅੰਡੇਮਾਨ ਦੇ ਰਹਿਣ ਵਾਲੇ ਲੋਕ ਦੂਰ-ਦੁਰਾਡੇ ਟਿਕਾਣਿਆਂ ਉੱਤੇ ਵਾਸ ਕਰਦੇ ਹਨ ਇਨ੍ਹਾਂ ਥਾਵਾਂ ਵਿਚੋਂ ਕਈਆਂ ਵਿੱਚ ਤਾਂ ਬਾਹਰ ਦੇ ਲੋਕ ਪੁਜ ਵੀ ਨਹੀਂ ਸਕਦੇ।
ਦੱਖਣੀ ਅੰਡੇਮਾਨ ਟਾਪੂ ਵਿੱਚ ਸਥਿਤ ਪੋਰਟ ਬਲੇਅਰ ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਰਾਜਧਾਨੀ ਸ਼ਹਿਰ ਹੈ। ਇਸ ਦੇ ਦਰਿਆਈ ਕੰਢੇ ਉੱਤੇ ਸਥਿਤ ਸੈਲੂਲਰ ਜੇਲ੍ਹ ਇਸ ਦੇ ਪੁਰਾਤਨ ਬ੍ਰਿਟਿਸ਼ ਕਾਲੋਨੀ ਹੋਣ ਨੂੰ ਦਰਸਾਉਂਦਾ ਹੈ ਅਤੇ ਇੱਥੇ ਭਾਰਤ ਦੀਆਂ ਆਜ਼ਾਦੀ ਦੀਆਂ ਸਰਗਰਮੀਆਂ ਦੀ ਯਾਦ ਦਿਵਾਉਂਦਾ ਹੈ। ਅੰਦਰੂਨੀ ਖੇਤਰ ਵਿੱਚ ਸਮੁਦਰਿਕਾ ਮੈਰੀਨ ਮਿਊਜ਼ੀਅਮ ਸਥਾਨਕ ਸਮੁੰਦਰੀ ਜੀਵਨ ਨੂੰ ਦਰਸਾਉਂਦਾ ਹੈ। ਸੈਲੂਲਰ ਜੇਲ੍ਹ ਮਿਊਜ਼ੀਅਮ, ਇੱਕ ਪ੍ਰਮੁੱਖ ਅਤੇ ਆਕਰਸ਼ਕ ਦੇਖਣ ਯੋਗ ਸਥਾਨ ਸੈਲਾਨੀਆਂ ਲਈ ਹੈ। ਇੱਥੇ ਦੁਨੀਆ ਭਰ ਤੋਂ ਲੋਕ ਸੁੰਦਰ ਨਜ਼ਾਰਿਆਂ ਦਾ ਆਨੰਦ ਮਾਣਨ ਆਉਂਦੇ ਹਨ । ਸੈਲਾਨੀਆਂ ਲਈ ਇੱਥੇ ਰਾਸ਼ਟਰੀ ਮੈਮੋਰੀਅਲ ਹਾਊਸ, ਸੈਲੂਲਰ ਜੇਲ੍ਹ ਮਿਊਜ਼ੀਅਮ, ਆਰਟ ਗੈਲਰੀ ਅਤੇ ਆਜ਼ਾਦੀ ਦੇ ਅੰਦੋਲਨ ਬਾਰੇ ਇੱਕ ਲਾਇਬ੍ਰੇਰੀ ਹੈ। ਇਹ ਸਥਾਨ ਸਾਡੀਆਂ ਯਾਦਾਂ ਨੂੰ ਪਿਛਾਂਹ ਆਜ਼ਾਦੀ ਦੀ ਜੰਗ ਦੇ ਸਮੇਂ ਵੱਲ ਲੈ ਕੇ ਜਾਂਦਾ ਹੈ। ਰੋਜ਼ ਆਈਲੈਂਡ ਜਾਂ ਐਨਸੀ ਬੋਸ ਦਵੀਪ ਪੁਰਾਣੀਆਂ ਬ੍ਰਿਟਿਸ਼ ਟਾਪੂ ਦੀਆਂ ਯਾਦਾਂ ਨੂੰ ਸਮੇਟੀ ਬੈਠਾ ਹੈ। ਹੈਵਲਾਕ ਆਈਲੈਂਡ ਦਾ ਨਾਂ ਸਵਰਾਜ ਆਈਲੈਂਡ ਰੱਖਿਆ ਗਿਆ ਹੈ। ਇੱਥੇ ਰਾਧਾਨਗਰ ਬੀਚ ਹੈ। ਯਾਤਰੀ ਐਲੀਫੈਂਟ ਆਈਲੈਂਡ ਵਿਖੇ ਸਕੂਬਾ ਡਾਈਵਿੰਗ, ਮੱਛੀਆਂ ਫੜਨ ਵਗੈਰਾ ਦਾ ਕੰਮ ਕਰਦੇ ਹਨ।
ਸ੍ਰੀ ਰਾਜੇਸ਼ ਕੁਮਾਰ ਸਾਹੂ, ਡਾਇਰੈਕਟਰ ਟੂਰਿਜ਼ਮ ਮੰਤਰਾਲਾ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਸਬਮੈਰੀਨ ਆਪਟੀਕਲ ਫਾਈਬਰ -ਕੇਬਲ (ਓਐੱਫਸੀ) ਨੂੰ ਚਾਲੂ ਕੀਤੇ ਜਾਣ ਦਾ ਜ਼ਿਕਰ ਕੀਤਾ ਜੋ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ ਨੂੰ ਮੁੱਖ ਰਸਤੇ ਨਾਲ ਜੋੜਦੀ ਹੈ । ਇਹ ਕੰਮ ਪ੍ਰਧਾਨ ਮੰਤਰੀ ਸ੍ਰੀਨਰੇਂਦਰ ਮੋਦੀ ਵਲੋ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਗਿਆ। ਕੁਨੈਕਟਿਵਟੀ ਹੁਣ ਇਸ ਟਾਪੂ ਉੱਤੇ ਅਥਾਹ ਮੌਕੇ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਮੈਰੀਨ ਕੇਬਲ ਏਐਂਡਐਨ ਨੂੰ ਸਸਤੀ ਅਤੇ ਵਧੀਆ ਕੁਨੈਕਟਿਵਟੀ ਮੁਹੱਈਆ ਕਰਵਾਉਣ ਤੋਂ ਇਲਾਵਾ ਡਿਜੀਟਲ ਇੰਡੀਆ ਦੇ ਸਾਰੇ ਲਾਭ ਪ੍ਰਦਾਨ ਕਰੇਗੀ, ਵਿਸ਼ੇਸ਼ ਤੌਰ ‘ਤੇ ਔਨਲਾਈਨ ਸਿੱਖਿਆ, ਟੈਲੀ ਮੈਡੀਸਿਨ, ਬੈਂਕਿਂਗ ਸਿਸਟਮ, ਆਨਲਾਈਨ ਵਪਾਰ ਅਤੇ ਸੈਰ ਸਪਾਟੇ ਵਿੱਚ ਸੁਧਾਰ ਹੋਵੇਗਾ।
ਦੋਖੋ ਆਪਨਾ ਦੇਸ਼ ਵੈਬੀਨਾਰ ਲੜੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਦੇ ਨੈਸ਼ਨਲ ਈ-ਗਵਰਨੈਂਸ ਵਿਭਾਗ ਦੇ ਤਕਨੀਕੀ ਸਹਿਯੋਗ ਨਾਲ ਪੇਸ਼ ਕੀਤੀ ਜਾ ਰਹੀ ਹੈ।ਵੈਬੀਨਾਰ ਦੇ ਸੈਸ਼ਨ ਹੁਣ ਇੱਥੇ ਵੀ ਮੁਹੱਈਆ ਹਨ https://www.youtube.com/channel/UCbzIbBmMvtvH7d6Zo_ZEHDA/featured ਅਤੇ ਟੂਰਿਜ਼ਮ ਮੰਤਰਾਲਾ , ਭਾਰਤ ਸਰਕਾਰ ਦੇ ਸਾਰੇ ਸੋਸ਼ਲ਼ ਮੀਡੀਆ ਹੈਂਡਲਜ਼ ਉੱਤੇ ਮੁਹੱਈਆ ਹੋਣਗੇ। ਵੈਬੀਨਾਰ ਦਾ ਅਗਲੀ ਕਿਸ਼ਤ 14 ਅਗਸਤ ਨੂੰ ਸਵੇਰੇ 11.00 ਵਜੇ ਪੇਸ਼ ਹੋਵੇਗਾ ਜਿਸ ਦਾ ਸਿਰਲੇਖ ਜਲਿਆਂਵਾਲਾ ਬਾਗ -ਏ ਟਰਨਿੰਗ ਪੁਆਇੰਟ ਇਨ ਦਿ ਫਰੀਡਮ ਸਟ੍ਰਗਲ ਹੋਵੇਗਾ ਅਤੇ ਇਸ ਦੀ ਰਜਿਸਟ੍ਰੇਸ਼ਨ https://bit.ly/JallianwalaBaghDAD ਉੱਤੇ ਹੋਵੇਗੀ।
****
ਐੱਨਬੀ/ ਏਕੇਜੀ /ਓਏ
(Release ID: 1645423)
Visitor Counter : 164