ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਕੀਹੀਨ ਕਾਰਪੋਰੇਸ਼ਨ, ਨਿਸਿਨ ਕੋਗੀਯੋ ਕੰਪਨੀ ਲਿਮਿਟਿਡ, ਸ਼ੋਵਾ ਕਾਰਪੋਰੇਸ਼ਨ ਅਤੇ ਹਿਟਾਚੀ ਆਟੋਮੋਟਿਵ ਸਿਸਟਮਸ, ਲਿਮਿਟਿਡਦੁਆਰਾ ਸਾਂਝੇ ਤੌਰ ‘ਤੇ ਦਾਖਲ ਕੀਤੇ ਗਏ ਪ੍ਰਸਤਾਵਿਤ ਮਿਲਾਪ ਨੂੰ ਪ੍ਰਵਾਨਗੀ ਦਿੱਤੀ
Posted On:
11 AUG 2020 7:03PM by PIB Chandigarh
ਭਾਰਤ ਦੇ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਕੇਹੀਨ ਕਾਰਪੋਰੇਸ਼ਨ, ਨਿਸਿਨ ਕੋਗੀਯੋ ਕੰਪਨੀ ਲਿਮਿਟਿਡ, ਸ਼ੋਵਾ ਕਾਰਪੋਰੇਸ਼ਨ ਅਤੇ ਹਿਟਾਚੀ ਆਟੋਮੋਟਿਵ ਸਿਸਟਮਜ਼, ਲਿਮਿਟਿਡਦੁਆਰਾ ਸਾਂਝੇ ਤੌਰ 'ਤੇ ਦਾਖਲ ਕੀਤੇ ਗਏ ਪ੍ਰਸਤਾਵਿਤ ਮਿਲਾਪ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਸਤਾਵਿਤ ਮਿਲਾਪ ਕੇਹੀਨ ਕਾਰਪੋਰੇਸ਼ਨ (“ਕੇਸੀ”), ਨਿਸਿਨ ਕੋਗੀਯੋ ਕੰਪਨੀ ਲਿਮਿਟਿਡ (“ਐੱਨਕੇਸੀਐੱਲ”), ਸ਼ੋਵਾ ਕਾਰਪੋਰੇਸ਼ਨ (“ਐੱਸ ਸੀ”) ਅਤੇ ਹਿਟਾਚੀ ਆਟੋਮੋਟਿਵ ਸਿਸਟਮਸ, ਲਿਮਿਟਿਡ (“ਹਿਆਮਸ”) ਨਾਲ ਜੁੜਿਆ ਹੋਇਆ ਹੈ, ਜੋ ਹੌਂਡਾ ਮੋਟਰ ਕੰਪਨੀ ਲਿਮਿਟਿਡ (“ਐੱਚਏਐੱਮਸੀਐੱਲ”) ਅਤੇ ਹਿਟਾਚੀ ਲਿਮਿਟਿਡ (“ਐੱਚਐੱਲ”) ਵਿਚਾਲੇ ਇੱਕ ਸਾਂਝਾ ਵੈਂਚਰ ਬਣਾਉਂਦਾ ਹੈ।
ਐੱਚਏਐੱਮਸੀਐੱਲ ਇੱਕ ਸੀਮਤ ਦੇਣਦਾਰੀ ਵਾਲੀ ਕੰਪਨੀ ਹੈ, ਜੋ ਜਪਾਨ ਵਿੱਚ ਸੰਯੁਕਤ ਸਟਾਕ ਕਾਰਪੋਰੇਸ਼ਨਦੇ ਰੂਪ ਵਿੱਚ ਸਥਾਪਿਤ ਕੀਤੀ ਗਈ ਸੀ। ਐੱਚਏਐੱਮਸੀਐੱਲ ਵਿਸ਼ਵ ਪੱਧਰ ‘ਤੇ ਮੋਟਰਸਾਈਕਲਾਂ, ਸਕੂਟਰਾਂ, ਵਾਹਨਾਂ ਅਤੇ ਬਿਜਲੀ ਉਤਪਾਦਾਂ ਦਾ ਵਿਕਾਸ, ਨਿਰਮਾਣ ਅਤੇ ਮਾਰਕਿਟਿੰਗ ਕਰਦੀ ਹੈ। ਭਾਰਤ ਵਿੱਚ, ਐੱਚਏਐੱਮਸੀਐੱਲ ਮੁੱਖ ਤੌਰ ‘ਤੇ ਆਟੋਮੋਬਾਈਲਜ਼ ਅਤੇ ਦੋ ਪਹੀਆ ਮੋਟਰ ਵਾਹਨਾਂ ਦੇ ਕਾਰੋਬਾਰ ਵਿੱਚ ਰੁੱਝੀ ਹੋਈ ਹੈ।
ਜਪਾਨਵਿੱਚ ਸਥਾਪਿਤ ਕੀਤੀ ਗਈ ਕੇਸੀ ਕੰਪਨੀ ਵਿਸ਼ਵ ਪੱਧਰ ‘ਤੇ ਆਟੋਮੋਬਾਈਲ ਕੰਪੋਨੈਂਟਸ ਅਤੇ ਪ੍ਰਣਾਲੀਆਂ ਦਾ ਵਿਕਾਸ ਤੇ ਨਿਰਮਾਣ ਕਰਦੀ ਹੈ।ਭਾਰਤ ਵਿੱਚ ਕੇਸੀ ਰੈਂਡ ਡੀ, ਵਾਹਨਾਂ ਅਤੇ ਮੋਟਰਸਾਈਕਲਾਂ ਦੇ ਪੁਰਜਿਆਂ ਅਰਥਾਤ ਕੰਪੋਨੈਂਟਸ ਦੇ ਉਤਪਾਦਨ ਅਤੇ ਵਿਕਰੀ ਵਿੱਚ ਰੁੱਝੀ ਹੋਈ ਹੈ।
ਐੱਨਕੇਸੀਐੱਲ ਨੂੰ ਜਪਾਨ ਵਿੱਚ ਵਾਹਨਾਂ ਦੀਆਂ ਬਰੇਕਾਂ ਦੇ ਹਿੱਸੇ (ਪੁਰਜ਼ੇ) ਬਣਾਉਣ ਦੇ ਉਦੇਸ਼ ਨਾਲ ਸਥਾਪਿਤ ਕੀਤੀ ਗਿਆ ਸੀ। ਭਾਰਤ ਵਿੱਚ, ਐੱਨਕੇਸੀਐੱਲ ਵਾਹਨਾਂ ਲਈ ਏਕੀਕ੍ਰਿਤ ਬ੍ਰੇਕਿੰਗ ਪ੍ਰਣਾਲੀਆਂ ਦੇ ਨਿਰਮਾਣ ਅਤੇ ਸਪਲਾਈ ਵਿੱਚ ਲਗੀ ਹੋਈ ਹੈ।
ਐੱਸਸੀ ਨੂੰ 1938ਵਿੱਚ ਜਹਾਜ਼ਾਂ ਦੇ ਪੁਰਜ਼ੇ ਅਰਥਾਤ ਕੰਪੋਨੈਂਟਸ ਦੇ ਨਿਰਮਾਣ ਲਈ ਸ਼ੋਵਾ ਏਅਰਕ੍ਰਾਫਟ ਪ੍ਰੀਸਿਜਨ ਵਰਕਸ, ਲਿਮਿਟਿਡ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਸੀ। ਇਸਦਾ ਮੌਜੂਦਾ ਕਾਰੋਬਾਰ ਮੋਟਰਸਾਈਕਲ ਅਤੇ ਹਾਈਡ੍ਰੌਲਿਕ ਕੰਪੋਨੇਟਸ, ਆਟੋਮੋਟਿਵ ਕੰਪੋਨੈਂਟਸ, ਡ੍ਰਾਇਵਟ੍ਰੇਨ ਕੰਪੋਨੈਂਟਸ ਅਤੇ ਸਟੀਅਰਿੰਗ ਸਿਸਟਮ ਕੰਪੋਨੈਂਟਸ ਦੇ ਵੱਖ-ਵੱਖ ਖੇਤਰਾਂ ਵਿੱਚ ਵੰਡਿਆ ਹੋਇਆ ਹੈ। ਭਾਰਤ ਵਿੱਚ ਐੱਸਸੀ ਵਾਹਨਾਂ ਅਤੇ ਦੋ ਪਹੀਆ ਮੋਟਰ ਵਾਹਨਾਂ ਲਈ ਸਦਮਾ ਸਮਾਉਣ ਵਾਲੇ ਸਮਾਨ (ਸ਼ਾਕ ਅਬਜਰਬ੍ਰਜ) ਦੇ ਉਤਪਾਦਨ ਵਿੱਚ ਜੁੱਟੀ ਹੋਈ ਹੈ।
ਐੱਚਐੱਲਦੁਆਰਾ2009 ਵਿੱਚ ਸਥਾਪਿਤ ਕੀਤੀ ਗਈ ਐੱਚਆਈਏਐੱਮਐੱਸ ਨੇ ਆਪਣੇ ਆਟੋ ਪਾਰਟਸ ਦੇ ਕੰਮ ਦੀ ਵਪਾਰਕ ਕਾਰਜਾਂ ਵਜੋਂ ਵੰਡ ਕੀਤੀ ਹੋਈ ਹੈ। ਐੱਚਆਈਏਐੱਮਐੱਸ ਪਾਵਰਟ੍ਰੇਨ ਸਿਸਟਮ, ਚੈਸੀਸ ਸਿਸਟਮ ਅਤੇ ਅਡਵਾਂਸਡ ਡਰਾਈਵਰ ਸਹਾਇਤਾ ਪ੍ਰਣਾਲੀਆਂ ਆਦਿ ਦੇ ਵਿਕਾਸ, ਨਿਰਮਾਣ, ਵਿਕਰੀ ਅਤੇ ਸੇਵਾ ਦੇ ਕਾਰੋਬਾਰ ਵਿੱਚ ਜੁੱਟੀ ਹੋਈ ਹੈ। ਭਾਰਤ ਵਿੱਚ, ਐੱਚਆਈਏਐੱਮਐੱਸ ਆਪਣੀਆਂ ਸਹਾਇਕ ਕੰਪਨੀਆਂ ਰਾਹੀਂ ਕੰਮ ਕਰ ਰਹੀ ਹੈ ਅਤੇ ਬ੍ਰੇਕਿੰਗ ਪ੍ਰਣਾਲੀਆਂ ਸਮੇਤ ਆਟੋਮੋਟਿਵ ਕੰਪੋਨੈਂਟਾਂ ਦੇ ਨਿਰਮਾਣ, ਮਾਰਕਿਟਿੰਗ, ਸੇਲ ਤੇ ਸਰਵਿਸ ਵਿੱਚ ਲਗੀ ਹੋਈ ਹੈ।
ਸੀਸੀਆਈ ਦੇ ਵਿਸਤ੍ਰਿਤ ਨਿਰਦੇਸ਼ ਬਾਅਦ ‘ਚ ਜਾਰੀ ਹੋਣਗੇ।
****
ਆਰਐੱਮ/ਕੇਐੱਮਐੱਨ
(Release ID: 1645265)
Visitor Counter : 162