ਰਸਾਇਣ ਤੇ ਖਾਦ ਮੰਤਰਾਲਾ

ਇਸ ਸਾਲ ਜੁਲਾਈ ਤੱਕ 94 ਜਨ ਔਸ਼ਧੀ ਕੇਂਦਰ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਖੇਤਰ ਵਿੱਚ ਖੋਲ੍ਹੇ ਗਏ ਅਤੇ 73 ਹੋਰ ਖੋਲ੍ਹਣ ਦਾ ਪ੍ਰਸਤਾਵ ਹੈ

5 ਅਗਸਤ, 2019 ਤੋਂ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਵਿੱਚ ਕੁੱਲ ਵਿਕਰੀ 4.39 ਕਰੋੜ ਰੁਪਏ ਨੂੰ ਪਾਰ ਕਰ ਗਈ ਜਿਸ ਨਾਲ ਇਸ ਇਲਾਕੇ ਦੇ ਵਸਨੀਕਾਂ ਦੀ 31 ਕਰੋੜ ਰੁਪਏ ਦੀ ਬੱਚਤ ਹੋਈ



ਬੀਪੀਪੀਆਈ ਨੇ 1.56 ਕਰੋੜ ਜਨ ਔਸ਼ਧੀ ਸੁਵਿਧਾ ਸੈਨਿਟਰੀ ਪੈਡਸ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਖੇਤਰ ਲਈ ਸਪਲਾਈ ਕੀਤੇ, ਐੱਨਐੱਚਐੱਮ ਇਹ ਪੈਡ ਨੌਜਵਾਨ ਲੜਕੀਆਂ ਅਤੇ ਮਹਿਲਾਵਾਂ ਨੂੰ "ਰਾਸ਼ਟ੍ਰੀਯ ਕਿਸ਼ੋਰ ਸਵਾਸਥਯ ਕਾਰਯਕ੍ਰਮ" ਦੇ ਹਿੱਸੇ ਵਜੋਂ ਮੁਫ਼ਤ ਵੰਡ ਰਿਹਾ ਹੈ

Posted On: 11 AUG 2020 5:14PM by PIB Chandigarh

ਬਿਊਰੋ ਆਵ੍ ਫਾਰਮਾ ਪੀਐੱਸਯੂਜ਼ ਆਵ੍ ਇੰਡੀਆ (ਬੀਪੀਪੀਆਈ) ਨੇ ਇਸ ਸਾਲ ਜਨਵਰੀ ਤੋਂ ਜੁਲਾਈ ਤੱਕ 91 ਜਨ ਔਸ਼ਧੀ ਕੇਂਦਰ ਜੰਮੂ ਤੇ ਕਸ਼ਮੀਰ ਵਿੱਚ ਅਤੇ 3 ਜਨ ਔਸ਼ਧੀ ਕੇਂਦਰ ਲੱਦਾਖ ਖੇਤਰ ਵਿੱਚ ਖੋਲ੍ਹੇ ਇਸ ਦਾ ਉਦੇਸ਼ ਕੁਆਲਿਟੀ ਦੀਆਂ ਜੈਨਰਿਕ ਦਵਾਈਆਂ ਵਾਜਬ ਕੀਮਤ ਉੱਤੇ ਇਸ ਖੇਤਰ ਦੇ ਲੋਕਾਂ ਨੂੰ ਮੁਹੱਈਆ ਕਰਵਾਉਣਾ ਹੈ

 

 

ਬਿਊਰੋ ਆਵ੍ ਫਾਰਮਾ ਪੀਐੱਸਯੂਜ਼ ਆਵ੍ ਇੰਡੀਆ (ਬੀਪੀਪੀਆਈ) ਫਾਰਮਾਸਿਊਟੀਕਲਸ ਵਿਭਾਗ, ਭਾਰਤ ਸਰਕਾਰ ਤਹਿਤ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਨੂੰ ਲਾਗੂ ਕਰਨ ਵਾਲੀ ਏਜੰਸੀ ਹੈ

 

 

ਜੰਮੂ ਤੇ ਕਸ਼ਮੀਰ ਵਿੱਚ ਪਹਿਲਾ ਜਨ ਔਸ਼ਧੀ ਕੇਂਦਰ ਲਾਲ ਚੌਂਕ, ਸ੍ਰੀਨਗਰ ਵਿਖੇ 9 ਮਈ, 2011 ਨੂੰ ਖੋਲ੍ਹਿਆ ਗਿਆ ਸੀ ਅਤੇ ਲੱਦਾਖ ਵਿੱਚ ਪਹਿਲਾ ਜਨ ਔਸ਼ਧੀ ਕੇਂਦਰ ਐੱਸਐੱਨਐੱਮ ਹਸਪਤਾਲ ਵਿਖੇ 9 ਜਨਵਰੀ, 2012 ਨੂੰ ਖੋਲ੍ਹਿਆ ਗਿਆ ਸੀ ਪਿਛਲੇ ਇੱਕ ਸਾਲ ਵਿੱਚ ਭਾਵ 5 ਅਗਸਤ, 2019 ਤੋਂ ਬਾਅਦ ਬੀਪੀਪੀਆਈ ਨੇ ਜੰਮੂ-ਕਸ਼ਮੀਰ ਵਿੱਚ 31 ਨਵੇਂ ਕੇਂਦਰ ਅਤੇ ਲੱਦਾਖ ਵਿੱਚ ਇੱਕ ਕੇਂਦਰ ਖੋਲ੍ਹਿਆ ਪਿਛਲੇ ਇੱਕ ਸਾਲ ਵਿੱਚ ਕੁੱਲ ਵਿਕਰੀ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਵਿੱਚ 4.39 ਕਰੋੜ ਰੁਪਏ ਤੇ ਪਹੁੰਚ ਗਈ ਜਿਸ ਨਾਲ ਇਸ ਖੇਤਰ ਦੇ ਵਸਨੀਕਾਂ ਦੀ ਕੁੱਲ 31 ਕਰੋੜ ਰੁਪਏ ਦੀ ਬੱਚਤ ਹੋਈ

 

 

ਜੰਮੂ ਤੇ ਕਸ਼ਮੀਰ ਦੀ ਸਰਕਾਰ ਅਤੇ ਲੱਦਾਖ ਦੀ ਸਰਕਾਰ ਦੀ 73 ਨਵੇਂ ਜਨ ਔਸ਼ਧੀ ਕੇਂਦਰ ਖੋਲ੍ਹਣ ਦੀ ਯੋਜਨਾ ਹੈ ਜਿਨ੍ਹਾਂ ਲਈ ਟਿਕਾਣਿਆਂ ਦੀ ਪਹਿਚਾਣ ਕਰ ਲਈ ਗਈ ਹੈ ਇਨ੍ਹਾਂ ਕੇਂਦਰਾਂ ਦੇ ਖੁੱਲ੍ਹਣ ਦਾ ਕੰਮ ਦੋਹਾਂ ਯੂਟੀਜ਼ ਵਿੱਚ ਨਵੀਆਂ ਫਾਰਮੇਸੀ ਕੌਂਸਲਾਂ ਬਣਨ ਤੋਂ ਬਾਅਦ ਪੂਰਾ ਹੋ ਜਾਵੇਗਾ

 

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਕੀਮ ਦੇ ਲਾਭਾਰਥੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ 7 ਮਾਰਚ, 2020 ਨੂੰ ਜਨ ਔਸ਼ਧੀ ਦਿਵਸ ਦੇ ਮੌਕੇ ਉੱਤੇ ਗੱਲਬਾਤ ਕੀਤੀ ਇਸ ਸੈਸ਼ਨ ਵਿੱਚ ਲਾਭਾਰਥੀਆਂ ਵਿਚੋਂ ਇਕ ਸ਼੍ਰੀ ਗ਼ੁਲਾਮ ਨਬੀ ਡਾਰ ਜੋ ਕਿ ਪੁਲਵਾਮਾ, ਕਸ਼ਮੀਰ ਦੇ ਇੱਕ ਸੀਨੀਅਰ ਸ਼ਹਿਰੀ ਹਨ, ਨੇ ਇਸ ਸਕੀਮ ਦੇ ਲਾਭਾਂ, ਖਾਸ ਤੌਰ ਤੇ ਗ਼ਰੀਬਾਂ ਅਤੇ ਵਾਂਝਿਆਂ ਨੂੰ ਹੋਣ ਵਾਲੇ ਲਾਭਾਂ ਬਾਰੇ ਗੱਲ ਕੀਤੀ ਉਨ੍ਹਾਂ ਨੇ ਦੱਸਿਆ ਕਿ ਜਨ ਔਸ਼ਧੀ ਕੇਂਦਰਾਂ ਵਿੱਚ ਮਿਲਣ ਵਾਲੀਆਂ ਸਸਤੀਆਂ ਜੈਨਰਿਕ ਦਵਾਈਆਂ ਕਾਰਣ ਜੋ ਲਾਭ ਉਨ੍ਹਾਂ ਨੂੰ ਮਿਲ ਰਿਹਾ ਹੈ ਉਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਸੁਧਰ ਰਿਹਾ ਹੈ ਉਨ੍ਹਾਂ ਮਾਣਯੋਗ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਇਹ ਕੇਂਦਰ ਖੇਤਰ ਵਿੱਚ ਹੋਰ ਖੋਲ੍ਹੇ ਜਾਣ

 

 

ਇਨ੍ਹਾਂ ਜਨ ਔਸ਼ਧੀ ਕੇਂਦਰਾਂ ਜ਼ਰੀਏ ਭਾਰਤ ਸਰਕਾਰ ਜਨ ਔਸ਼ਧੀ ਸੁਵਿਧਾ ਸੈਨਿਟਰੀ ਪੈਡ 1 ਰੁਪਏ ਪ੍ਰਤੀ ਪੈਡ ਦੀ ਦਰ ਨਾਲ ਵਾਂਝੀਆਂ ਮਹਿਲਾਵਾਂ ਨੂੰ ਦੇਸ਼ ਭਰ ਵਿੱਚ ਮੁਹੱਈਆ ਕਰਵਾ ਰਹੀ ਹੈ ਜੰਮੂ ਤੇ ਕਸ਼ਮੀਰ ਨੇ ਬੀਪੀਪੀਆਈ ਤੋਂ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਮੁਫਤ ਵੰਡਣ ਲਈ ਸਿੱਧੇ ਤੌਰ ਤੇ ਇਹ ਪੈਡ ਖਰੀਦੇ ਹਨ ਹੁਣ ਤੱਕ ਬੀਪੀਪੀਆਈ ਨੇ 1.56 ਕਰੋੜ ਪੈਡ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਖੇਤਰ ਨੂੰ ਸਪਲਾਈ ਕੀਤੇ ਹਨ ਐੱਨਐੱਚਐੱਮ ਇਹ ਪੈਡ ਖੇਤਰ ਦੀਆਂ ਨੌਜਵਾਨ ਲੜਕੀਆਂ ਅਤੇ ਮਹਿਲਾਵਾਂ ਨੂੰ "ਰਾਸ਼ਟਰੀ ਕਿਸ਼ੋਰ ਸਵਾਸਥਯ ਕਾਰਯਕ੍ਰਮ" (ਆਰਕੇਐੱਸਕੇ) ਦੇ ਹਿੱਸੇ ਵਜੋਂ ਮੁਫਤ ਵੰਡ ਰਿਹਾ ਹੈ

 

 

 

 

 

*****

 

ਆਰਸੀਜੇ/ਆਰਕੇਐੱਮ



(Release ID: 1645239) Visitor Counter : 209