ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਜਨਮ ਅਸ਼ਟਮੀ ਦੀ ਪੂਰਵ ਸੰਧਿਆ ‘ਤੇ ਵਧਾਈਆਂ ਦਿੱਤੀਆਂ

Posted On: 11 AUG 2020 5:22PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਜਨਮ ਅਸ਼ਟਮੀ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-

 

"ਜਨਮ ਅਸ਼ਟਮੀ ਦੇ ਸ਼ੁਭ ਅਵਸਰ ਤੇ, ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੀ ਪ੍ਰੇਰਣਾ ਨਾਲ ਅਸੀਂ ਅਜਿਹੇ ਸਮਾਜ ਦੀ ਰਚਨਾ ਕਰ ਸਕਦੇ ਹਾਂ, ਜੋ ਨਿਆਂ ਪ੍ਰਿਯ, ਸੰਵੇਦਨਸ਼ੀਲ ਅਤੇ ਕਰੁਣਾਮਈ ਹੋਵੇ। ਨਿਸ਼ਕਾਮ ਕਰਮਦੇ ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਪਰਿਣਾਮ ਦੀ ਚਿੰਤਾ ਕੀਤੇ ਬਿਨਾ ਕਰਮ ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ ਹੈ। ਇਹ ਭਾਵਨਾ ਸਾਡੇ ਸਾਰੇ ਕੋਰੋਨਾ ਜੋਧਿਆਂ ਦੇ ਕਾਰਜ ਵਿੱਚ ਝਲਕਦੀ ਹੈ ਜੋ ਕੋਵਿਡ-19 ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਫਰੰਟ ਲਾਈਨ ਤੇ ਰਹਿ ਕੇ ਕੰਮ ਕਰ ਰਹੇ ਹਨ।

 

ਇਹ ਤਿਉਹਾਰ ਮਨਾਉਂਦੇ ਹੋਏ, ਆਓ ਅਸੀਂ ਸਾਰੇ ਆਪਣੇ ਜੀਵਨ ਅਤੇ ਮਾਨਵਤਾ ਦੇ ਉੱਥਾਨ ਲਈ ਸ਼੍ਰੀ ਕ੍ਰਿਸ਼ਨ ਦੀਆਂ ਸਦੀਵੀ ਅਤੇ ਯੂਨੀਵਰਸਲ ਸਿੱਖਿਆਵਾਂ  ਦਾ ਪਾਲਣ ਕਰਨ ਦਾ ਸੰਕਲਪ ਲਈਏ।

 

Click here to see President's message in Hindi

 

***

 

ਵੀਆਰਆਰਕੇ/ਏਕੇ
 



(Release ID: 1645223) Visitor Counter : 152