ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਮੀਨੀਮਮ ਸਟੈਂਡਰਡਸ ਆਵ੍ ਆਰਕੀਟੈਕਚਰਲ ਐਜੂਕੇਸ਼ਨ ਰੈਗੂਲੇਸ਼ਨਸ, 2020 ਲਾਂਚ ਕੀਤੇ

Posted On: 11 AUG 2020 4:40PM by PIB Chandigarh

ਸਿੱਖਿਆ ਮੰਤਰਾਲੇ ਦੁਆਰਾ ਕੀਤੇ ਜਾ ਰਹੇ ਵਿੱਦਿਅਕ ਸੁਧਾਰਾਂ ਨੂੰ ਜਾਰੀ ਰੱਖਦੇ ਹੋਏ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਇੱਥੇ ਵਰਚੁਅਲ ਤੌਰ 'ਤੇ 'ਮੀਨੀਮਮ ਸਟੈਂਡਰਡਸ ਆਵ੍ ਆਰਕੀਟੈਕਚਰਲ ਐਜੂਕੇਸ਼ਨ ਰੈਗੂਲੇਸ਼ਨਸ, 2020' ਲਾਂਚ ਕੀਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ ਨੇ ਵੀ ਪ੍ਰੋਗਰਾਮ ਦੀ ਸ਼ੋਭਾ ਵਧਾਈ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਕੌਂਸਲ ਆਵ੍ ਭਵਨ ਨਿਰਮਾਣ ਦੇ ਪ੍ਰਧਾਨ ਸ਼੍ਰੀ ਏਆਰ ਹਬੀਬ ਖਾਨ ਵੀ ਇਸ ਅਵਸਰ 'ਤੇ ਮੌਜੂਦ ਸਨ  

 

ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਪੋਖਰਿਯਾਲ ਨੇ ਭਾਰਤ ਦੀ ਅਨੋਖੀ ਭਵਨ ਨਿਰਮਾਣ ਸੁੰਦਰਤਾ, ਇਸ ਦੀਆਂ ਸਮਾਰਕਾਂ ਅਤੇ ਮੰਦਿਰਾਂ ਦਾ ਜ਼ਿਕਰ ਕੀਤਾ ਉਨ੍ਹਾਂ ਕਿਹਾ ਕਿ ਸੀਓਏ ਨੂੰ ਭਵਨ ਨਿਰਮਾਣ ਦੇ ਮੌਜੂਦਾ ਅਤੇ ਪੁਰਾਤਨ ਖਜ਼ਾਨਿਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਭਵਨ ਨਿਰਮਾਣ ਦੇ ਖੇਤਰ ਵਿੱਚ ਇੱਕ ਵੱਡੀ ਤਬਦੀਲੀ ਲਿਆਉਣੀ ਚਾਹੀਦੀ ਹੈ ਤਾਕਿ ਭਾਰਤ ਮੁੜ ਤੋਂ ਵਿਸ਼ਵ ਲੀਡਰ ਬਣ ਸਕੇ ਮੰਤਰੀ ਨੇ ਪੂਰਾ ਭਰੋਸਾ ਪ੍ਰਗਟਾਇਆ ਕਿ ਇਹ ਰੈਗੂਲੇਸ਼ਨ, ਜੋ ਕਿ ਕੌਂਸਲ ਦੇ ਮਾਹਿਰਾਂ ਦੁਆਰਾ ਤਿਆਰ ਕੀਤੇ ਗਏ ਹਨ, ਉਹ ਮਨੁੱਖੀ ਬਸਤੀਆਂ ਦੀਆਂ ਪ੍ਰਮੁੱਖ ਚਿੰਤਾਵਾਂ ਅਤੇ ਚੁਣੌਤੀਆਂ ਦਾ ਹੱਲ ਕੱਢਣਗੇ ਅਤੇ ਦੇਸ਼ ਵਿੱਚ ਮਾਹੌਲ ਤਿਆਰ ਕਰਨਗੇ ਅਤੇ ਭਾਰਤ ਨੂੰ ਇਨੋਵੇਸ਼ਨ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਇੱਕ ਨਵੀਂ ਉਚਾਈ ਉੱਤੇ ਲਿਜਾਣ ਲਈ ਤਿਆਰ ਕਰਨਗੇ ਉਨ੍ਹਾਂ ਕਿਹਾ ਕਿ ਭਾਰਤ ਭਵਨ ਨਿਰਮਾਣ ਕਲਾ ਦਾ ਪੁਰਾਣਾ ਇਤਿਹਾਸ ਸੱਭਿਆਚਾਰ ਅਤੇ ਧਰਮ ਹੈ

 

https://twitter.com/DrRPNishank/status/1293060225541398528

 

ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਜਾਰੀ ਹੋਣ ਨਾਲ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇੱਕ ਨਵੇਂ ਚਮਕਦੇ ਭਾਰਤ ਦਾ ਸੁਪਨਾ ਉਨ੍ਹਾਂ ਵਿਦਿਆਰਥੀਆਂ ਉੱਤੇ ਨਿਰਭਰ ਕਰੇਗਾ ਜਿਨ੍ਹਾਂ ਨੂੰ ਕਿ 21ਵੀਂ ਸਦੀ ਦੀਆਂ ਚੁਣੌਤੀਆਂ ਨਾਲ ਮੁਕਾਬਲਾ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵਿਸ਼ਾਲ ਸੁਧਾਰਾਂ ਦਾ ਪ੍ਰਸਾਰ ਦੇਖਿਆ ਗਿਆ ਹੈ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਸਭ ਦੇ ਸਹਿਯੋਗ ਦੀ ਲੋੜ ਹੈ ਇਹ ਰੈਗੂਲੇਸ਼ਨ ਯਕੀਨੀ ਤੌਰ 'ਤੇ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹਨ ਜੋ ਕਿ ਪ੍ਰਸਤਾਵਿਤ ਵਿੱਦਿਅਕ ਨੀਤੀ ਵਿੱਚੋਂ ਕਈ ਵਿਚਾਰਾਂ ਅਤੇ ਇਰਾਦਿਆਂ ਨੂੰ  ਲੈ ਕੇ ਆਉਣਗੇ ਉਨ੍ਹਾਂ ਨੇ ਕੌਂਸਲ ਆਵ੍ ਭਵਨ ਨਿਰਮਾਣ ਅਤੇ ਕੌਂਸਲ ਦੇ ਪ੍ਰਧਾਨ ਏਆਰ ਹਬੀਬ ਖਾਨ ਨੂੰ ਇਨ੍ਹਾਂ ਰੈਗੂਲੇਸ਼ਨਾਂ ਨੂੰ ਲਾਗੂ ਕਰਨ ਉੱਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ

 

ਇਸ ਅਵਸਰ 'ਤੇ ਬੋਲਦੇ ਹੋਏ ਸ਼੍ਰੀ ਧੋਤਰੇ ਨੇ ਕਿਹਾ ਕਿ ਇਹ ਰੈਗੂਲੇਸ਼ਨ ਕਾਫੀ ਲੰਬੇ ਸਮੇਂ ਤੋਂ ਬਣ ਰਹੇ ਸਨ ਅਤੇ ਆਖਿਰਕਾਰ ਲੰਬੀ ਉਡੀਕ ਤੋਂ ਬਾਅਦ ਉਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ ਜੋ ਕਿ 1983 ਵਿੱਚ ਬਣੇ ਰੈਗੂਲੇਸ਼ਨਾਂ ਦੀ ਥਾਂ ਲੈਣਗੇ ਉਸ ਵੇਲੇ ਤੋਂ ਲੈ ਕੇ ਸਿੱਖਿਆ ਦੀ ਸਥਿਤੀ ਵਿੱਚ ਸਾਰੀ ਦੁਨੀਆ ਵਿੱਚ ਭਾਰੀ ਤਬਦੀਲੀ ਆਈ ਹੈ ਇਸ ਲਈ ਇਹ ਬਿਲਕੁਲ ਸਹੀ ਸਮਾਂ ਹੈ ਕਿ ਵਾਸਤੂਕਲਾ ਸਿੱਖਿਆ ਵਿੱਚ ਦੇਸ਼ ਭਰ ਵਿੱਚ ਸੋਧ ਤਾਜ਼ਾ ਘਟਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇ ਪੁਰਾਤਨ ਸ਼ਹਿਰ, ਸਮਾਰਕਾਂ, ਮੰਦਿਰਾਂ, ਇਮਾਰਤਾਂ ਆਦਿ ਨੀਮ ਭਾਰਤੀ ਸੱਭਿਆਚਾਰਕ ਵਿਰਸੇ ਅਤੇ ਸ਼ਾਨਦਾਰ ਭਵਨ ਨਿਰਮਾਣ ਕਲਾ ਦੇ ਗਵਾਹ ਹਨ ਆਧੁਨਿਕ ਭਾਰਤ ਦੀ ਨਿਰਮਾਣ ਕਲਾ ਵਿੱਚ ਸਮਰੱਥਾ ਹੈ ਕਿ ਦੁਨੀਆ ਦੀਆਂ ਸਭ ਤੋਂ ਸ਼ਾਨਦਾਰ ਕਲਾਵਾਂ ਨਾਲ ਮੁਕਾਬਲਾ ਕਰ ਸਕੇ

 

ਸ਼੍ਰੀ ਧੋਤਰੇ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਰੈਗੂਲੇਸ਼ਨਾਂ ਦੀ ਵਿਦਿਆਰਥੀ-ਕੇਂਦ੍ਰਿਤ ਪਹੁੰਚ ਵਿਦਿਆਰਥੀਆਂ ਨੂੰ ਆਪਣੇ ਹੁਨਰ ਦਾ ਵਿਕਾਸ ਕਰਨ ਦਾ ਅਵਸਰ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਏਗੀ

 

Click here to see the detailed information on Minimum Standards of Architectural Education, Regulations 2020

 

****

 

ਐੱਨਬੀ/ਏਕੇਜੇ/ਏਕੇ



(Release ID: 1645221) Visitor Counter : 162