ਬਿਜਲੀ ਮੰਤਰਾਲਾ

ਪਾਵਰਗ੍ਰਿੱਡ ਨੇ ਵਿੱਤ ਵਰ੍ਹੇ 2020-21 ਦੀ ਪਹਿਲੀ ਤਿਮਾਹੀ ਲਈ 2,048 ਕਰੋੜ ਰੁਪਏ ਦਾ ਟੈਕਸ ਉਪਰੰਤ ਲਾਭ (ਪੀਏਟੀ) ਦਰਸਾਇਆ

ਕੁੱਲ ਆਮਦਨੀ 5% ਦੇ ਵਾਧੇ ਨਾਲ 9,817 ਕਰੋੜ ਰੁਪਏ ਹੋਈ

Posted On: 11 AUG 2020 2:10PM by PIB Chandigarh

ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਤਹਿਤ ਇੱਕ ʼਮਹਾ-ਰਤਨʼ ਅਤੇ ਦੇਸ਼ ਦੀ ਸੈਂਟਰਲ ਟ੍ਰਾਂਸਮਿਸ਼ਨ ਯੁਟਿਲਟੀ (ਸੀਟੀਯੂ), ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਪਾਵਰਗ੍ਰਿੱਡ) ਨੇ ਵਿੱਤ ਵਰ੍ਹੇ 2020-21 ਦੀ ਪਹਿਲੀ ਤਿਮਾਹੀ ਲਈ ਸੰਚਿਤ ਅਧਾਰ ʼਤੇ ਟੈਕਸ ਉਪਰੰਤ0 2,048 ਕਰੋੜ ਰੁਪਏ ਦੇ ਲਾਭ ਅਤੇ  9,817 ਕਰੋੜ ਰੁਪਏ ਦੀਕੁੱਲ ਆਮਦਨੀ ਸਬੰਧੀ ਜਾਣਕਾਰੀ ਦਿੱਤੀ ਹੈ। ਨਿਜੀ ਅਧਾਰ 'ਤੇ, ਕੰਪਨੀ ਨੇ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਲਈ ਟੈਕਸ ਤੋਂ ਬਾਅਦ ਦਾ ਲਾਭ ਅਤੇ ਕੁੱਲ ਆਮਦਨ ਕ੍ਰਮਵਾਰ 1,979 ਕਰੋੜ ਰੁਪਏ ਅਤੇ, 9,620 ਕਰੋੜ ਰੁਪਏ ਦਰਸਾਏ ਹਨ। ਇਸ ਤਿਮਾਹੀ ਦੇ ਦੌਰਾਨ, ਕੰਪਨੀ ਨੇ ਕੋਵਿਡ-19 ਮਹਾਮਾਰੀ ਦੇ ਮੱਦੇ ਨਜ਼ਰ ਅਪ੍ਰੈਲ, 2020 ਅਤੇ ਮਈ, 2020 ਦੀ ਬਿਲਿੰਗ ਦੇ ਵਿਰੁੱਧ ਅੰਤਿਮ ਖਪਤਕਾਰਾਂ ਤੱਕ ਪਹੁੰਚਾਉਣ  ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡਿਸਕੌਮਸ / ਬਿਜਲੀ ਵਿਭਾਗਾਂ ਨੂੰ  1,075 ਕਰੋੜ ਰੁਪਏ  ਦੀ ਇੱਕਮੁਸ਼ਤ ਛੂਟ ਨੂੰ ਇੱਕ ਅਸਧਾਰਨ ਮੱਦ ਵਜੋਂ ਮਾਨਤਾ ਦਿੱਤੀ। ਇਸ ਇੱਕਮੁਸ਼ਤ ਛੂਟ ਦੇ ਪ੍ਰਭਾਵ ਨੂੰ ਛੱਡ ਕੇ, ਨਿਜੀ ਅਧਾਰ 'ਤੇ ਕੰਪਨੀ ਦਾ ਮੁਨਾਫਾ ਵਿੱਤ ਵਰ੍ਹੇ 2019-20 ਦੀ ਅਵਧੀ ਦੇ ਮੁਕਾਬਲੇ 18% ਵਧਿਆ।

 

ਪਾਵਰ ਗ੍ਰਿੱਡ ਦੁਆਰਾ ਜਾਰੀ ਕੀਤੇ ਗਈ ਇੱਕ ਸਟੇਟਮੈਂਟ ਅਨੁਸਾਰ, ਇਸ ਤਿਮਾਹੀ ਲਈ, ਕੰਪਨੀ ਨੇ ਸੰਚਿਤ ਅਧਾਰ ʼਤੇ ਲਗਭਗ 1,906 ਕਰੋੜ ਰੁਪਏ ਦਾ ਪੂੰਜੀ ਖਰਚ  ਤੇ 1,184 ਕਰੋੜ ਰੁਪਏ (ਐੱਫਈਆਰਵੀ ਨੂੰ ਛੱਡ ਕੇ) ਦੇ ਪੂੰਜੀਗਤ ਅਸਾਸਿਆਂ ਦਾ ਖਰਚ ਉਠਾਇਆ। ਸੰਚਿਤ ਅਧਾਰ ʼਤੇ, 30 ਜੂਨ, 2020 ਨੂੰ ਪਾਵਰਗ੍ਰਿੱਡ ਦੇ ਕੁੱਲ ਫਿਕਸਡ ਅਸਾਸੇ 2,28,856 ਕਰੋੜ ਰੁਪਏ ਦੇ ਰਹੇ।

 

ਇਸ ਤਿਮਾਹੀ ਦੇ ਦੌਰਾਨਚਾਲੂ ਕੀਤੇ ਗਏ ਪ੍ਰਮੁੱਖ ਟ੍ਰਾਂਸਮਿਸ਼ਨ ਐਲੀਮੈਂਟਸ ਵਿੱਚ 400 ਕੇਵੀਡੀ/ਸੀ ਹਿਰਿਯੂਰ-ਮੈਸੂਰ ਲਾਈਨ ਅਤੇ ਪਾਵਰਗ੍ਰਿੱਡ ਦੇ ਮੇਰਠ, ਕੋਟੇਸ਼ਵਰ ਅਤੇ ਬਾਲੀਪਾਰਾ ਸਬ- ਸਟੇਸ਼ਨਾਂ ਦੇ ਆਈਸੀਟੀਜ਼ਸ਼ਾਮਲ ਹਨ। ਇਸ ਤੋਂ ਇਲਾਵਾ, ਲੰਬੇ ਸਮੇਂ ਤੋਂ ਲੰਬਿਤ 400 ਕੇਵੀ ਡੀ/ਸੀ ਰਾਜਰਹਾਟ-ਗੋਕਰਨਾ ਟ੍ਰਾਂਸਮਿਸ਼ਨ ਲਾਈਨ ਵੀ ਜੁਲਾਈ 2020 ਵਿੱਚ ਚਾਲੂ ਕੀਤੀ ਗਈ ਸੀ।

 

ਜੂਨ, 2020 ਦੇ ਅੰਤ ਤੱਕ ਅੱਠ ਟੀਬੀਸੀਬੀ  ਸਹਾਇਕ ਕੰਪਨੀਆਂ ਅਪ੍ਰੇਸ਼ਨਲ ਸਨ ਅਤੇ  ਟੀਬੀਸੀਬੀ ਦੀਆਂ 11 ਸਹਾਇਕ ਕੰਪਨੀਆਂ ਲਾਗੂਕਰਨ ਅਧੀਨ ਸਨ। ਅਤੀ ਆਧੁਨਿਕ ਰੱਖ-ਰਖਾਅ ਦੀਆਂ ਤਕਨੀਕਾਂ, ਔਟੋਮੇਸ਼ਨ ਅਤੇ ਡਿਜੀਟਾਈਜ਼ੇਸ਼ਨ ਦੀ ਵਰਤੋਂ ਨਾਲ, ਪਾਵਰਗ੍ਰਿੱਡ ਨੇ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਲਈ 99.83% ਦੀ ਔਸਤ ਟ੍ਰਾਂਸਮਿਸ਼ਨ ਸਿਸਟਮ ਉਪਲੱਬਧਤਾ ਬਣਾਈ ਰੱਖੀ। ਜਦਕਿ ਵਿੱਤ ਵਰ੍ਹੇ 2020-21 ਦੀ ਪਹਿਲੀ ਤਿਮਾਹੀ ਦੇ ਅੰਤ ਤੱਕ, ਪਾਵਰ ਗ੍ਰਿੱਡ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦੇ ਕੁੱਲ ਟ੍ਰਾਂਸਮਿਸ਼ਨ ਅਸਾਸੇ-163,695 ਸੀਕੇਐੱਮ ਟ੍ਰਾਂਸਮਿਸ਼ਨ ਲਾਈਨਜ਼, 248 ਸਬ-ਸਟੇਸ਼ਨ ਅਤੇ ਟ੍ਰਾਂਸਫਾਰਮੇਸ਼ਨ ਸਮਰੱਥਾ413,950 ਐੱਮਵੀਏ ਤੋਂ ਵੱਧ ਰਹੀ।

 

****

 

ਆਰਸੀਜੇ / ਐੱਮ



(Release ID: 1645127) Visitor Counter : 177