ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ‘ਆਤਮ ਨਿਰਭਰ ਮੱਧ ਪ੍ਰਦੇਸ਼ - ਸਿਹਤ ਅਤੇ ਸਿੱਖਿਆ’ ਵੈਬੀਨਾਰ ਵਿੱਚ ਵਰਚੁਅਲ ਤੌਰ ‘ਤੇ ਹਿੱਸਾ ਲਿਆ

Posted On: 10 AUG 2020 4:27PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਅੱਜ ਨਵੀਂ ਦਿੱਲੀ ਵਿਖੇ ਆਤਮਨਿਰਭਰ ਮੱਧ ਪ੍ਰਦੇਸ਼ - ਸਿਹਤ ਅਤੇ ਸਿੱਖਿਆਸਿਰਲੇਖ ਦੇ ਇੱਕ ਵੈਬੀਨਾਰ ਵਿੱਚ ਹਿੱਸਾ ਲਿਆ।

ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ ਕਿ 12 ਮਈ 2020 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਤਮਨਿਰਭਰ ਭਾਰਤ ਦਾ ਐਲਾਨ  ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਦੀ ਸਥਿਤੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਆਤਮ ਨਿਰਭਰ ਭਾਰਤਹੀ ਇਕੋ ਇੱਕ ਰਸਤਾ ਹੈ। ਉਨ੍ਹਾਂ ਨੇ ਸਾਡੇ ਸ਼ਾਸਿਤਰਾਂ ਦਾ ਹਵਾਲਾ ਦਿੱਤਾ - एषःपन्थाः’ - ਉਹ ਹੈ - ਆਤਮਨਿਰਭਰ ਭਾਰਤ।

 

 

ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਸੰਕਟ ਦੀ ਘੜੀ ਨੂੰ ਸਿੱਖਿਆ ਖੇਤਰ ਨੇ ਕਈ ਪਹਿਲਾਂ ਦੇ ਮਾਧਿਅਮ ਅਵਸਰ ਦੇ ਰੂਪ ਵਿੱਚ ਬਦਲਿਆ, ਵਿਸ਼ੇਸ਼ ਤੌਰ ਤੇ ਨਵੀਨਤਮ ਪਾਠਕ੍ਰਮ ਤੇ ਸਿੱਖਿਆਸ਼ਾਸਤਰ ਅਪਣਾਉਣ ਦੇ ਖੇਤਰ ਵਿੱਚ, ਕਮਜ਼ੋਰ ਖੇਤਰਾਂ ਵਿੱਚ ਊਰਜਾ ਕ੍ਰੇਂਦਿਤ ਕਰਨ ਲਈ, ਹਰ ਪੱਧਰ 'ਤੇ ਅਧਿਕ ਸਮਾਵੇਸ਼ੀ ਅਤੇ ਟੈਕਨੋਲੋਜੀ ਨੂੰ ਏਕੀਕ੍ਰਿਤ ਕਰਨ ਦੇ ਖੇਤਰ ਵਿੱਚ, ਜਿਸ ਨਾਲ ਮਾਨਵ ਸੰਸਾਧਨ ਦੇ ਖੇਤਰ ਵਿੱਚ ਨਿਵੇਸ਼ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਜਾ ਸਕੇ

 

https://twitter.com/DrRPNishank/status/1292701522371854337

 

ਮੰਤਰੀ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਸਿੱਖਿਆ ਮੰਤਰਾਲੇ ਨੇ ਨਿਮਨਲਿਖਿਤ ਉਪਰਾਲੇ ਕੀਤੇ ਹਨ:

 

ਮਿਡ-ਡੇਅ ਮੀਲ: ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਮਿਡ ਡੇਅ ਮੀਲ ਜਾਂ ਇਸ ਦੇ ਬਰਾਬਰ ਦਾ ਭੋਜਨ ਸੁਰੱਖਿਆ ਭੱਤਾ ਜੋ ਅਨਾਜ ਅਤੇ ਖਾਣਾ ਪਕਾਉਣ ਦੀ ਲਾਗਤ ਸਮੇਤ ਹੋਵੇ, ਯੋਗ ਬੱਚਿਆਂ ਦੀ ਪੋਸ਼ਣ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਉਪਲੱਬਧ ਕਰਵਾਇਆ ਜਾਵੇ ਤਾਂ ਜੋ ਕੋਵਿਡ-19 ਮਹਾਮਾਰੀ ਕਾਰਨ ਸਕੂਲ ਬੰਦ ਹੋਣ ਦੌਰਾਨ ਉਨ੍ਹਾਂ ਦੀ ਇਮਿਊਨਿਟੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

 

ਅਧਿਆਪਕਾਂ ਦੀ ਅਗਵਾਈ ਹੇਠ ਉਨ੍ਹਾਂ ਦੇ ਮਾਪਿਆਂ ਦੀ ਭਾਗੀਦਾਰੀ ਨਾਲ ਅਨੰਦਮਈ ਪੜਾਈ ਦੀ ਪਹੁੰਚ ਨੂੰ ਬਣਾਈ ਰੱਖਣ ਦੇ ਵੈਕਲਪਿਕ ਤਰੀਕਿਆਂ ਦੀ ਵਰਤੋਂ ਕਰਦਿਆਂ ਬੱਚਿਆਂ ਨੂੰ ਸਕੂਲ ਸਿੱਖਿਆ ਪ੍ਰਦਾਨ ਕਰਨ ਦੇ ਮੱਦੇਨਜ਼ਰ, ਐੱਨਸੀਈਆਰਟੀ ਨੇ ਚਾਰ ਪੜਾਵਾਂ; ਪ੍ਰਾਇਮਰੀ, ਅਪਰ ਪ੍ਰਾਇਮਰੀ, ਸੈਕੰਡਰੀ ਅਤੇ ਹਾਇਰ ਸੈਕੰਡਰੀ ਵੈਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ ਹੈ। 

 

ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੇ ਅਧਿਐੱਨ ਅਤੇ ਸਿੱਖਣ ਵਿੱਚ ਵਿਘਨ ਨੂੰ ਰੋਕਣ ਲਈ, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਦਿਸ਼ਾ-ਨਿਰਦੇਸ਼ਾਂ ਦਾ ਇੱਕ ਸੈੱਟ ਤਿਆਰ ਕੀਤਾ ਹੈ, ਤਾਂ ਜੋ ਮਹਾਮਾਰੀ ਕਾਰਨ ਦਰਪੇਸ਼ ਚੁਣੌਤੀਆਂ ਕਿਸੇ ਵੀ ਵਿਦਿਆਰਥੀ ਦੀ ਨਿਰੰਤਰ ਸਿਖਲਾਈ ਨੂੰ ਨਾ ਰੋਕ ਸਕਣ।

 

ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਜਿਥੇ ਵਧੇਰੇ ਪ੍ਰਵਾਸ / ਦਾਖਲਾ ਜਾਂ ਆਵਾਜਾਈ ਹੁੰਦੀ ਹੈ, ਰਾਜ ਸਰਕਾਰ ਸਾਰੇ ਹੀ ਸਕੂਲਾਂ ਨੂੰ ਨਿਰਦੇਸ਼ ਦੇ ਸਕਦੀ ਹੈ ਕਿ ਹਰੇਕ ਬੱਚੇ ਨੂੰ ਕੁਝ ਪਛਾਣ ਪੱਤਰਾਂ ਤੋਂ ਇਲਾਵਾ ਕਿਸੇ ਹੋਰ ਦਸਤਾਵੇਜ਼ ਦੀ ਮੰਗ ਕੀਤੇ ਵਗੈਰ ਦਾਖਲਾ ਦਿੱਤਾ ਜਾਵੇ, ਜੋ ਹਾਲ ਹੀ ਵਿੱਚ ਪਿੰਡ ਵਾਪਸ ਆ ਗਿਆ ਹੈ। ਉਨ੍ਹਾਂ ਨੂੰ ਤਬਾਦਲਾ ਸਰਟੀਫਿਕੇਟਾਂ ਜਾਂ ਉਸਦੀ ਜਮਾਤ, ਜਿਸ ਵਿੱਚ ਉਹ ਪਹਿਲਾਂ ਪੜਦਾ ਸੀ, ਦੇ ਪ੍ਰਮਾਣ ਪੱਤਰ ਦੀ ਮੰਗ ਨਹੀਂ ਕਰਨੀ ਚਾਹੀਦੀ।  ਬੱਚੇ ਦੇ ਮਾਪਿਆਂ ਦੁਆਰਾ ਉਪਲੱਬਧ ਕਰਾਈ ਗਈ ਜਾਣਕਾਰੀ ਨੂੰ ਸਹੀ ਮੰਨਿਆ ਜਾ ਸਕਦਾ ਹੈ ਅਤੇ ਇਸ ਦੇ ਆਧਾਰ ਤੇ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਦੇ ਗੁਆਂਢ ਦੇ ਸਰਕਾਰੀ / ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਢੁੱਕਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾ ਸਕਦਾ ਹੈ। 

 

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਔਨਲਾਈਨ ਮਾਧਿਅਮ ਰਾਹੀਂ ਡਿਜੀਟਲ ਸਿੱਖਿਆ ਬਾਰੇ ਪ੍ਰਗਯਾਤਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ਆਨਲਾਈਨ ਸਿੱਖਿਆ ਨੂੰ ਅੱਗੇ ਵਧਾਉਣ ਦਾ ਇੱਕ ਰੋਡਮੈਪ ਜਾਂ ਪੁਆਇੰਟਰ ਉਪਲਬਧ ਕਰਾਉਂਦਾ ਹੈ। ਇਹ ਦਿਸ਼ਾ-ਨਿਰਦੇਸ਼ ਸਕੂਲ ਦੇ ਮੁੱਖੀਆਂ, ਅਧਿਆਪਕਾਂ, ਮਾਪਿਆਂ, ਅਧਿਆਪਕਾਂ, ਅਧਿਆਪਕ ਸਿੱਖਿਆਕਾਂ ਅਤੇ ਵਿਦਿਆਰਥੀਆਂ ਸਮੇਤ ਵੱਖੋ-ਵੱਖਰੇ ਹਿਤਧਾਰਕਾਂ ਲਈ ਢੁਕਵੇਂ, ਉਪਯੋਗੀ ਤੇ ਵਿਭਿੰਨਤਾ ਵਾਲੇ ਹੋਣਗੇ। 

 

230 ਕੇਂਦਰੀ ਵਿਦਿਆਲਿਆਂ ਦਾ ਵਿਸ਼ਾਲ ਪਰਿਸਰ ਅਤੇ 570 ਜਵਾਹਰ ਨਵੋਦਿਆ ਵਿਦਿਆਲਿਆਂ ਨੂੰ ਰੱਖਿਆ ਅਧਿਕਾਰੀਆਂ, ਅਰਧ ਸੈਨਿਕ ਬਲਾਂ ਅਤੇ ਰਾਜ ਸਰਕਾਰਾਂ ਨੂੰ ਸੌਂਪਿਆ ਗਿਆ ਸੀ ਤਾਂ ਜੋ ਕੋਰੋਨਾ ਦੇ ਸ਼ੱਕੀ ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਜਾ ਸਕੇ, ਪ੍ਰਵਾਸੀ ਮਜ਼ਦੂਰਾਂ ਨੂੰ ਰੱਖਣ ਅਤੇ ਅਰਧ ਸੈਨਿਕ ਬਲਾਂ ਦੀ ਅਸਥਾਈ ਤੈਨਾਤੀ ਦੀ ਵਿਵਸਥਾ ਕੀਤੀ ਜਾ ਸਕੇ।

 

ਭਾਰਤ ਨੂੰ, ਕਿਫਾਇਤੀ ਕੀਮਤਾਂ 'ਤੇ ਪ੍ਰੀਮੀਅਮ ਸਿੱਖਿਆ ਉਪਲੱਬਧ ਕਰਵਾਉਣ ਅਤੇ ਇਸ ਦੀ ਵਿਸ਼ਵ ਗੁਰੂ ਦੀ ਭੂਮਿਕਾ ਨੂੰ ਬਹਾਲ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ਵਵਿਆਪੀ ਅਧਿਐੱਨ ਕੇਂਦਰ ਵਜੋਂ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਸਟਡੀ ਇਨ ਇੰਡੀਆ ਪ੍ਰੋਗਰਾਮ ਵਿੱਚ 2020-21 ਲਈ 35,500 ਵਿਦਿਆਰਥੀ ਰਜਿਸਟਰ ਹੋਏ।  1,452 ਵਿਦੇਸ਼ੀ ਫੈਕਲਟੀਜ਼ ਨੇ ਕੋਰਸ ਪ੍ਰਦਾਨ ਕਰਨ ਲਈ ਭਾਰਤ ਦਾ ਦੌਰਾ ਕੀਤਾ ਸੀ। 

 

ਇੰਡੀਆ-ਸੈੱਟ ਪ੍ਰੀਖਿਆ ਭਾਰਤ ਆਉਣ ਵਾਲੇ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਪੇਸ਼ਕਸ਼ ਕਰਨ ਲਈ ਅਰੰਭ ਕੀਤੀ ਗਈ ਹੈ, ਜਿਸ ਲਈ 2000 ਵਜ਼ੀਫ਼ਿਆਂ ਦੀ ਵਿਵਸਥਾ ਕੀਤੀ ਗਈ ਹੈ।  ਚੈਂਪੀਅਨ ਸਰਵਿਸ ਸੈਕਟਰ ਸਕੀਮ (ਸੀਐੱਸਐੱਸਐੱਸ) ਦੇ ਤਹਿਤ 710.35 ਕਰੋੜ ਰੁਪਏ ਦੀ ਰਕਮ ਵਜ਼ੀਫ਼ਿਆਂ, ਬੁਨਿਆਦੀ ਢਾਂਚੇ ਅਤੇ ਬ੍ਰਿਜ ਕੋਰਸਾਂ ਲਈ ਪੰਜ ਸਾਲਾਂ ਤੋਂ ਵੀ ਵੱਧ (2023-24 ਤੱਕ) ਸਮੇਂ ਲਈ ਨਿਰਧਾਰਿਤ ਕੀਤੀ ਗਈ ਹੈ।

 

ਸਾਰੇ ਹੀ ਐੱਚਈਆਈ'ਜ਼ ਅੱਗੇ ਆਏ ਹਨ ਅਤੇ ਇਨ੍ਹਾਂ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਿੱਚ ਸਾਡੇ ਸਾਹਮਣੇ ਆਈਆਂ ਵੱਖ ਵੱਖ ਚੁਣੌਤੀਆਂ ਨੂੰ ਹੱਲ ਕਰਨ ਲਈ ਆਤਮ ਨਿਰਭਰ ਭਾਰਤ ਬਣਾਉਣ ਵਿੱਚ ਯੋਗਦਾਨ ਪਾਇਆ ਹੈ।  ਦੇਸ਼ ਦੇ ਪ੍ਰਮੁੱਖ ਅਦਾਰਿਆਂ ਨੇ ਇਸ ਖ਼ਤਰਨਾਕ ਸਥਿਤੀ ਨਾਲ ਨਜਿੱਠਣ ਲਈ ਨਵੀਨਤਮ ਉਪਾਅ ਕੀਤੇ ਹਨ, ਜਿਨ੍ਹਾਂ ਦਾ ਵਿਸ਼ਵਵਿਆਪੀ ਪੱਧਰ 'ਤੇ ਅਨੌਖਾ ਪ੍ਰਭਾਵ ਪਿਆ ਹੈ। ਖੋਜ ਤੋਂ ਬਚਾਅ ਤੱਕ, ਸਾਡੇ ਐੱਚਈਆਈ'ਜ਼ ਨੇ ਕੋਵਿਡ -19 ਚੁਣੌਤੀ ਦਾ ਮੁਕਾਬਲਾ ਕਰਨ ਲਈ ਵੱਖ-ਵੱਖ ਸਥਿਤੀਆਂ ਵਿੱਚ ਯੋਗਦਾਨ ਪਾ ਕੇ ਇੱਕ ਵੱਡੀ ਜ਼ਿੰਮੇਵਾਰੀ ਦਿਖਾਈ ਹੈ ਹੈਕਾਥੌਨਸ, ਜਿਵੇਂ ਕਿ ਡਰੱਗ ਡਿਸਕਵਰੀ ਹੈਕਾਥੌਨ, ‘ਫਾਈਟ ਕੋਰੋਨਾ ਆਈਡਿਆਥਨਅਤੇ ਸਮਾਰਟ ਇੰਡੀਆ ਹੈਕਾਥੌਨ ਕਰਵਾਏ ਜਾ ਰਹੇ ਹਨ।

 

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਕੋਰੋਸ਼ਿਊਰ ਦੀ ਸ਼ੁਰੂਆਤ ਕੀਤੀ ਹੈ- ਆਈਆਈਟੀ ਦਿੱਲੀ ਦੇ ਕੁਸੁਮ ਸਕੂਲ ਆਵ੍ ਬਾਇਆਲੌਜਿਕਲ ਸਾਈਂਸ (ਕੇਐੱਸਬੀਐੱਸ) ਦੇ ਖੋਜਕਰਤਾਵਾਂ ਨੇ ਕੋਵਿਡ -19 ਦੀ ਪਛਾਣ ਲਈ ਜਾਂਚ ਵਿਧੀ ਵਿਕਸਿਤ ਕੀਤੀ ਹੈ, ਜਿਸ ਨੂੰ ਭਾਰਤੀ ਮੈਡੀਕਲ ਖੋਜ ਪਰਿਸ਼ਦ (ਆਈਸੀਐੱਮਆਰ) ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਸੰਵੇਦਨਸ਼ੀਲਤਾ ਅਤੇ 100% ਦੀ ਵਿਸ਼ੇਸ਼ਤਾ ਨਾਲ ਆਈਸੀਐੱਮਆਰ ਵਿਖੇ ਜਾਂਚ  ਨੂੰ ਪ੍ਰਮਾਣਿਤ ਕੀਤਾ ਗਿਆ ਹੈ ਇਸ ਨਾਲ ਆਈਆਈਟੀਡੀ ਰੀਅਲ ਟਾਈਮ ਪੀਸੀਆਰ ਅਧਾਰਿਤ ਡਾਇਗਨੌਸਟਿਕ ਜਾਂਚ ਦਾ ਪਹਿਲਾਂ ਅਕਾਦਮਿਕ ਇੰਸਟੀਟਿਊਟ ਬਣ ਗਿਆ ਹੈ, ਜਿਸ ਨੂੰ  ਆਈਸੀਐੱਮਆਰ ਦੀ ਪ੍ਰਵਾਨਗੀ ਪ੍ਰਾਪਤ ਹੋਈ ਹੈ। ਆਈਆਈਟੀ ਦਿੱਲੀ ਦੁਆਰਾ ਵਿਕਸਿਤ ਫਰੂਗਲ ਕੋਵਿਡ -19 ਟੈਸਟਿੰਗ ਕਿੱਟ ਪੀਪੀਪੀ ਦੀ ਇੱਕ ਵੱਡੀ ਮਿਸਾਲ ਹੈ

 

ਇਹ ਭਾਵੇਂ ਵੈਂਟੀਲੇਟਰ, ਟੈਸਟਿੰਗ ਕਿੱਟਾਂ, ਮਾਸਕ ਉਤਪਾਦਨ, ਸੈਨੀਟਾਈਜ਼ਰ ਯੂਨਿਟ ਮੋਬਾਈਲ ਅਧਾਰਿਤ ਸੰਪਰਕ ਟਰੈਕਿੰਗ ਐਪਲੀਕੇਸ਼ਨਸ, ਸਰੋਤ ਜੁਟਾਉਣ ਲਈ ਵੱਖ-ਵੱਖ ਵੈੱਬ ਪੋਰਟਲ ਹੋਣ, ਸਾਡੀਆਂ ਐਚ ਈ ਆਈ'ਜ ਨੇ ਵਿਸ਼ਵ ਪੱਧਰੀ ਕੰਮ ਕੀਤਾ ਹੈ।  ਆਈਆਈਟੀ ਰੁੜਕੀ ਨੇ ਇੱਕ ਘੱਟ ਕੀਮਤ ਵਾਲਾ ਵੈਂਟੀਲੇਟਰ ਪ੍ਰਾਣ-ਵਾਯੂ ਵਿਕਸਿਤ ਕੀਤਾ ਹੈ।  ਆਈਆਈਟੀ ਕਾਨਪੁਰ ਨੇ ਇੱਕ ਦੇਸੀ ਮਾਸਕ ਉਤਪਾਦਨ ਦਾ ਕੇਂਦਰ ਸ਼ੁਰੂ ਕੀਤਾ ਹੈ। ਆਈਆਈਟੀ ਐਲੂਮਨੀ ਦੁਆਰਾ ਵਿਕਸਿਤ ਕੀਤੀ ਗਈ ਕੋਵਿਡ-19 ਟੈਸਟ ਬੱਸ ਮਹਾਰਾਸ਼ਟਰ ਵਿੱਚ ਸ਼ੁਰੂ ਕੀਤੀ ਗਈ ਹੈ। ਆਈਆਈਟੀਜ਼, ਆਈਆਈਆਈਟੀਜ਼, ਐੱਨਆਈਟੀਜ਼ ਅਤੇ ਆਈਆਈਐੱਸਆਈਆਰਜ਼ ਵਿੱਚ ਬਹੁਤ ਜਿਆਦਾ ਕੰਮ ਕੀਤਾ ਜਾ ਰਿਹਾ ਹੈ।

 

ਮੰਤਰੀ ਨੇ ਇਸ ਗੱਲ ਤੇ ਵੀ ਚਾਨਣਾ ਪਾਇਆ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ (ਐੱਨਈਪੀ) 2020 ਦਾ ਉਦੇਸ਼ ਭਾਰਤ ਦੀ ਸਿੱਖਿਆ ਪ੍ਰਣਾਲੀ ਦੇ ਉਨ੍ਹਾਂ ਸਾਰੇ ਪਹਿਲੂਆਂ ਨੂੰ ਸੁਧਾਰਨਾ ਹੈਜੋ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਚਲ ਰਹੇ ਹਨ ਅਤੇ ਇਸ ਨੂੰ ਸਿੱਖਿਆ ਦੇ ਬਿਹਤਰੀਨ ਵਿਸ਼ਵ ਵਿਆਪੀ ਮਾਪਦੰਡਾਂ ਦੇ ਨੇੜੇ ਲਿਆਉਣਾ ਹੈ। ਐੱਨਈਪੀ ਨੇ ਪਰੰਪਰਾਵਾਂ ਅਤੇ ਅੰਤਰ-ਅਨੁਸ਼ਾਸਨੀ ਪਹੁੰਚ ਦੇ ਵਿੱਚਕਾਰ ਸੰਤੁਲਨ ਬਣਾਈ ਰੱਖਿਆ ਹੈ। ਐੱਨਈਪੀ ਸਾਧਨਾਂ ਦਾ ਮਿਸ਼ਰਣ ਹੈ, ਜੋ ਵਿਦਿਆਰਥੀਆਂ ਨੂੰ ਵਿਸ਼ਵਵਿਆਪੀ ਸੰਸਾਰ ਨਾਲ ਮੁਕਾਬਲਾ ਕਰਨ ਦੇ ਨਾਲ ਨਾਲ ਭਾਰਤ ਕੇਂਦ੍ਰਿਤ ਕਦਰਾਂ ਕੀਮਤਾਂ, ਸੱਭਿਆਚਾਰ ਅਤੇ ਭਾਸ਼ਾਵਾਂ ਨੂੰ ਸਮਝਣ ਦੇ ਯੋਗ ਬਣਾਏਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਐੱਨਈਪੀ ਦਾ ਇੱਕ ਸਪਸ਼ਟ ਦ੍ਰਿਸ਼ਟੀਕੋਣ ਅਤੇ ਪ੍ਰਭਾਸ਼ਿਤ ਉਦੇਸ਼ ਹੈ।

 

ਉਨ੍ਹਾ ਅੱਗੇ ਕਿਹਾ ਕਿ ਐੱਨਈਪੀ ਸਭ ਤੋਂ ਯੋਜਨਾਬੱਧ ਵਿਆਪਕ ਅਤੇ ਨਿਵੇਕਲਾ ਦਸਤਾਵੇਜ਼ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਉਹਨਾਂ ਦੇ ਭਾਰਤ ਕੇਂਦ੍ਰਿਤ ਕਦਰਾਂ-ਕੀਮਤਾਂ, ਨੈਤਿਕਤਾ ਅਤੇ ਸੱਭਿਆਚਾਰ ਦੀ ਰੱਖਿਆ ਕਰਦਿਆਂ ਵਿਸ਼ਵਵਿਆਪੀ ਵਿਸ਼ਵ ਨਾਲ ਮੁਕਾਬਲਾ ਕਰਨ ਲਈ ਤਿਆਰ ਕਰਨਾ ਹੈ। ਐੱਨਈਪੀ ਸਿਰਫ ਵਿਆਪਕ ਦਿਸ਼ਾਵਾਂ ਪ੍ਰਦਾਨ ਕਰਦਾ ਹੈ। ਪ੍ਰਸਤਾਵਿਤ ਸੁਧਾਰ ਕੇਵਲ ਕੇਂਦਰ ਅਤੇ ਰਾਜਾਂ ਦੇ ਸਹਿਯੋਗ ਨਾਲ ਹੀ ਲਾਗੂ ਕੀਤੇ ਜਾ ਸਕਦੇ ਹਨ।

 

ਮੰਤਰੀ ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਸਾਰੇ ਸੈਕਟਰਾਂ ਵਿੱਚ ਦਖਲਅੰਦਾਜ਼ੀ ਦੀ ਇੱਕ ਲੜੀ ਪੇਸ਼ ਕਰਦਿਆਂ ਮੌਜੂਦਾ ਕੋਵਿਡ ਸੰਕਟ ਦਾ ਤੁਰੰਤ ਜਵਾਬ ਦੇਣ ਲਈ ਵਧਾਈ ਦਿੱਤੀ। ਕੋਵਿਡ -19 ਦੇ ਮੱਦੇਨਜ਼ਰ ਮੌਜੂਦਾ ਲੌਕਡਾਊਨ ਦੇ ਦੌਰਾਨ, ਮੱਧ ਪ੍ਰਦੇਸ਼ ਦੇ ਸਕੂਲ ਸਿੱਖਿਆ ਵਿਭਾਗ ਨੇ ਕਾਰਜਸ਼ੀਲਤਾ ਨਾਲ ਇਹ ਸੁਨਿਸ਼ਚਿਤ ਕਰਨ ਦਾ ਕੰਮ ਕੀਤਾ ਹੈ ਤਾਂ ਜੋ ਬੱਚੇ ਤਕਨੀਕ-ਸਮਰਥਿਤ ਗਿਆਨ ਦੀ ਸਿਖਲਾਈ ਦੇ ਸਰੋਤਾਂ ਤੱਕ ਪਹੁੰਚ ਅਤੇ ਆਪਣੀ ਅਕਾਦਮਿਕ ਪ੍ਰਗਤੀ ਨੂੰ ਜਾਰੀ ਰੱਖਣ ਦਾ ਕੋਈ ਵੀ ਮੌਕਾ ਨਾ ਗੁਆਉਣ। ਸ਼੍ਰੀ ਨਿਸ਼ੰਕ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਮੱਧ ਪ੍ਰਦੇਸ਼ ਦੇ ਸਵੈ ਨਿਰਭਰ  ਟੀਚੇ ਨੂੰ ਪੂਰਾ ਕਰਨ ਲਈ ਕੇਂਦਰੀ ਸੰਸਥਾਵਾਂ ਨੂੰ ਸਹਿਯੋਗ ਦਿਤਾ ਜਾਵੇਗਾ।  ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਮੱਧ ਪ੍ਰਦੇਸ਼ ਦੇ ਮੁੱਖ ਸਕੱਤਰ ਸ਼੍ਰੀ ਇਕਬਾਲ ਸਿੰਘ ਬੈਂਸ ਅਤੇ ਐਡੀਸ਼ਨਲ ਸਕੱਤਰ (ਸਿਹਤ ਅਤੇ ਪੋਸ਼ਣ), ਨੀਤੀ ਆਯੋਗ ਦੇ ਸ਼੍ਰੀ ਰਾਕੇਸ਼ ਸਰਵਾਲ ਨੇ ਵੀ ਆਤਮਨਿਰਭਰ ਮੱਧ ਪ੍ਰਦੇਸ਼-ਸਿਹਤ ਅਤੇ ਸਿੱਖਿਆ ਵੈਬੀਨਾਰ ਵਿੱਚ ਸ਼ਮੂਲੀਅਤ ਕੀਤੀ।

 

 *****

 

ਐੱਨਬੀ / ਏਕੇਜੇ / ਏਕੇ



(Release ID: 1645001) Visitor Counter : 269