ਰੱਖਿਆ ਮੰਤਰਾਲਾ

ਸਪਸ਼ਟੀਕਰਣ: ਆਯਾਤ ਦੀ ਨਕਾਰਾਤਮਕ ਸੂਚੀ ਵਿੱਚ ਸਵਦੇਸ਼ੀ ਤੌਰ ‘ਤੇ ਬਣੀਆਂ ਵਸਤਾਂ ਸ਼ਾਮਲ

Posted On: 10 AUG 2020 4:04PM by PIB Chandigarh

ਰੱਖਿਆ ਮੰਤਰਾਲੇ ਦੁਆਰਾ 09 ਅਗਸਤ, 2020 ਨੂੰ ਆਯਾਤ ਲਈ ਵਸਤਾਂ ਦੀ ਨਕਾਰਾਤਮਕ ਸੂਚੀ ਜਾਰੀ ਕਰਨ ਦੇ ਬਾਅਦ, ਉਸ ਵਿੱਚ ਹਲਕੇ ਲੜਾਕੂ ਜਹਾਜ਼ ਐੱਲਸੀਏ ਮਾਰਕ 1 ਏ, ਪਿਨਾਕਾ ਰਾਕੇਟ ਸਿਸਟਮ ਅਤੇ ਆਕਾਸ਼ ਮਿਸਾਈਲ ਸਿਸਟਮ ਵਾਲੀਆਂ ਭਾਰਤ ਵਿੱਚ ਹੀ ਬਣਨ ਵਾਲੀਆਂ ਕੁਝ ਵਸਤਾਂ ਨੂੰ ਸ਼ਾਮਲ ਕੀਤੇ ਜਾਣ ਦੇ ਸਬੰਧ ਵਿੱਚ ਕੁਝ ਪ੍ਰਸ਼ਨ ਪ੍ਰਾਪਤ ਹੋਏ ਹਨ। ਇਸ ਬਾਰੇ ਸਪਸ਼ਟ ਕੀਤਾ ਜਾਂਦਾ ਹੈ ਕਿ ਐੱਲਸੀਏ ਐੱਮਕੇ 1ਏ, ਪਿਨਾਕਾ ਰਾਕੇਟ ਸਿਸਟਮ, ਆਕਾਸ਼ ਮਿਸਾਈਲ ਸਿਸਟਮ ਆਦਿ ਜਿਹੀਆਂ ਪ੍ਰਣਾਲੀਆਂ ਨੂੰ ਰੱਖਿਆ ਬਲਾਂ ਦੁਆਰਾ ਤੈਅ ਕੀਤੀਆਂ ਗਈਆਂ ਗੁਣਾਤਮਕ ਜ਼ਰੂਰਤਾਂ ਦੇ ਅਨੁਰੂਪ ਵਿਕਸਿਤ ਕੀਤੀਆਂ ਗਈਆਂ ਹਨ। ਅਜਿਹੇ ਸਿਸਟਮ ਅੰਤਰਰਾਸ਼ਟਰੀ ਮਾਰਕਿਟ ਵਿੱਚ ਵੀ ਉਪਲਬਧ ਹਨ।

 

ਅਜਿਹੀਆਂ ਹਥਿਆਰ ਪ੍ਰਣਾਲੀਆਂ ਦੇ ਨਾਮਕਰਨ ਨੂੰ ਆਯਾਤ ਦੀ ਨਕਾਰਾਤਮਕ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸੈਨਾ ਸਮਾਨ ਪ੍ਰਣਾਲੀਆਂ ਦੇ ਪੂਰਵ-ਆਯਾਤ ਸਮੱਗਰੀ ਦੀ ਖਰੀਦ ਲਈ ਅੱਗੇ ਕੋਈ ਪਹਿਲ ਨਾ ਕਰੇ। ਇਹ ਵੀ ਸਾਫ ਕੀਤਾ ਗਿਆ ਹੈ ਕਿ ਕਿਸੇ ਉਤਪਾਦ ਨੂੰ ਸਵਦੇਸ਼ੀ ਪ੍ਰਣਾਲੀ ਦੇ ਰੂਪ ਵਿੱਚ ਮੰਨਿਆ ਜਾਣ ਲਈ, ਇਸ ਵਿੱਚ ਲਗਣ ਵਾਲੀ ਸਵਦੇਸ਼ੀ ਸਮੱਗਰੀ ਦੀ ਹਿੱਸੇਦੀਰੀ ਨੂੰ ਨਿਊਨਤਮ ਨਿਰਧਾਰਿਤ ਨਿਰਦੇਸ਼ਾਂ ਨੂੰ ਪੂਰਾ ਕਰਨਾ ਹੋਵੇਗਾ। ਇਸ ਲਈ, ਨਿਰਮਾਤਾਵਾਂ ਨੂੰ ਸਵਦੇਸ਼ੀਕਰਨ ਸੁਨਿਸ਼ਚਿਤ ਕਰਨ ਅਤੇ ਆਯਾਤ ਸਮੱਗਰੀ ਨੂੰ ਅਨੁਮਤ ਸੀਮਾ ਤੱਕ ਘੱਟ ਕਰਨ ਦੀ ਜ਼ਰੂਰਤ ਹੈ।

 

****

 

ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1644991) Visitor Counter : 192