ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 2300 ਕਿਲੋਮੀਟਰ ਲੰਬੀ ਸਬਮਰੀਨ ਆਪਟੀਕਲ ਫਾਈਬਰ ਕੇਬਲ ਦਾ ਉਦਘਾਟਨ ਕੀਤਾ ਜਾਣਾ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਲੋਕਾਂ ਲਈ ਬਹੁਤ ਹੀ ਅਹਿਮ ਦਿਨ ਹੈ"

"ਇਹ ਵਿਸ਼ਾਲ ਪ੍ਰੋਜੈਕਟ ਕਾਫੀ ਚੁਣੌਤੀਪੂਰਨ ਸੀ ਪਰ ਇਸ ਨੂੰ ਸਮੇਂ ਤੋਂ ਪਹਿਲਾਂ ਹੀ ਪੂਰਾ ਕਰ ਲਿਆ ਗਿਆ"


"ਇਹ ਇਤਿਹਾਸਿਕ ਪ੍ਰੋਜੈਕਟ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੇ ਵਿਕਾਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ"


"ਮੋਦੀ ਸਰਕਾਰ ਆਪਣੇ ਡਿਜੀਟਲ ਇੰਡੀਆ ਮਿਸ਼ਨ ਪ੍ਰਤੀ ਪ੍ਰਤੀਬੱਧ ਹੈ ਅਤੇ ਆਪਣੇ ਨਾਗਰਿਕਾਂ ਨੂੰ ਸਰਵਉੱਤਮ ਆਧੁਨਿਕ ਸੁਵਿਧਾਵਾਂ ਨਾਲ ਮਜ਼ਬੂਤ ਕਰ ਰਹੀ ਹੈ"

Posted On: 10 AUG 2020 6:11PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ  "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 2300 ਕਿਲੋਮੀਟਰ ਲੰਬੀ ਸਬਮਰੀਨ ਆਪਟੀਕਲ ਫਾਈਬਰ ਕੇਬਲ ਦਾ ਉਦਘਾਟਨ ਕੀਤਾ ਜਾਣਾ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਲੋਕਾਂ ਲਈ ਬਹੁਤ ਹੀ ਅਹਿਮ ਦਿਨ ਹੈ"

 

ਆਪਣੇ ਟਵੀਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ "ਇਹ ਵਿਸ਼ਾਲ ਪ੍ਰੋਜੈਕਟ ਕਾਫੀ ਚੁਣੌਤੀਪੂਰਨ ਸੀ ਪਰ ਇਸ ਨੂੰ ਸਮੇਂ ਤੋਂ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ"

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸੰਚਾਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀਸ਼ੰਕਰ ਪ੍ਰਸਾਦ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ "ਇਹ ਇਤਿਹਾਸਿਕ ਪ੍ਰੋਜੈਕਟ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੇ ਵਿਕਾਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ"

 

ਕੇਂਦਰੀ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ "ਸਬਮਰੀਨ ਆਪਟੀਕਲ ਫਾਈਬਰ ਕੇਬਲ ਅੰਡੇਮਾਨ ਅਤੇ ਨਿਕੋਬਾਰ ਵਿੱਚ ਵੀ ਵੱਡੇ (ਮੈਟਰੋ) ਸ਼ਹਿਰਾਂ ਵਾਂਗ ਹੀ ਹਾਈ-ਸਪੀਡ ਟੈਲੀਕਾਮ ਅਤੇ ਬਰੌਡਬੈਂਡ ਸੁਵਿਧਾਵਾਂ ਪ੍ਰਦਾਨ ਕਰੇਗੀ ਨਾਲ ਹੀ ਇਸ ਨਾਲ ਈ-ਐਜੂਕੇਸ਼ਨ, ਬੈਂਕਿੰਗ ਸੁਵਿਧਾਵਾਂ, ਟੈਲੀ-ਮੈਡੀਸਨ ਵਰਗੇ ਖੇਤਰਾਂ ਵਿੱਚ ਅਹਿਮ ਲਾਭ ਮਿਲੇਗਾ ਅਤੇ ਨਾਲ ਹੀ ਸੈਰ ਸਪਾਟਾ ਖੇਤਰ ਨੂੰ ਭਾਰੀ ਪ੍ਰੋਤਸਾਹਨ ਮਿਲਣ ਨਾਲ ਰੋਜ਼ਗਾਰ ਨੂੰ ਵੀ ਉਤਸ਼ਾਹ ਮਿਲੇਗਾ"

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ  "ਮੋਦੀ ਸਰਕਾਰ ਆਪਣੇ ਡਿਜੀਟਲ ਇੰਡੀਆ ਮਿਸ਼ਨ ਪ੍ਰਤੀ ਪ੍ਰਤੀਬੱਧ ਹੈ ਅਤੇ ਆਪਣੇ ਨਾਗਰਿਕਾਂ ਨੂੰ ਸਰਬਉੱਤਮ ਆਧੁਨਿਕ ਸੁਵਿਧਾਵਾਂ ਨਾਲ ਮਜ਼ਬੂਤ ਕਰ ਰਹੀ ਹੈ"

 

https://twitter.com/AmitShah/status/1292795404514295808

 

https://twitter.com/AmitShah/status/1292795539382099975

 

https://twitter.com/AmitShah/status/1292795609498316800

 

 

****

 

 

 

ਐੱਨਡਬਲਿਊ/ ਆਰਕੇ /ਪੀਕੇ/ ਏਡੀ/ ਐੱਸਐੱਸ /ਡੀਡੀਡੀ



(Release ID: 1644929) Visitor Counter : 140