ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਰਾਜਾਂ ਨੂੰ ਕੋਵਿਡ -19 ਮੌਤ ਦਰ ਨੂੰ ਘਟਾਉਣ ਲਈ ਸਾਰੇ ਯਤਨਾਂ' ਤੇ ਧਿਆਨ ਕੇਂਦਰਤ ਕਰਨ ਦੇ ਨਿਰਦੇਸ਼ ਦਿੱਤੇ

ਕੋਵਿਡ ਮੌਤਾਂ ਦੀ ਉੱਚੀ ਦਰ ਰਿਪੋਰਟ ਕਰਨ ਵਾਲੇ ਰਾਜਾਂ ਨੂੰ ਕਲੀਨਿਕਲ ਪ੍ਰਬੰਧਨ ਵਿੱਚ ਸੁਧਾਰ ਲਿਆਉਣ ਲਈ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਦੀ ਜ਼ਰੂਰਤ

Posted On: 08 AUG 2020 3:47PM by PIB Chandigarh

ਕੇਂਦਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਵੱਲੋਂ ਕੋਵਿਡ -19 ਨਾਲ ਨਜਿੱਠਣ ਲਈ ਤਾਲਮੇਲ, ਉੱਚ ਦਰਜੇ ਅਤੇ ਕਾਰਜਸ਼ੀਲ ਸਰਗਰਮ ਪ੍ਰਬੰਧਨ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਰਾਸ਼ਟਰੀ ਮੌਤ ਦਰ (ਸੀਐਫਆਰ) ਗਿਰਾਵਟ ਤੇ ਹੈ। ਇਹ ਇਸ ਸਮੇਂ 2.04% ਹੈ। ਕੋਵਿਡ -19 ਦੇ ਸਹਿਯੋਗਤਾਮਕ ਪ੍ਰਬੰਧਨ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਹੈਂਡਹੋਲਡਿੰਗ ਦੀ ਨਿਰੰਤਰ ਪ੍ਰਕਿਰਿਆ ਦੇ ਹਿੱਸੇ ਵਜੋਂ, ਰਾਸ਼ਟਰੀ ਔਸਤ ਮੌਤ (ਸੀ ਐਫ ਆਰ) ਦਰ ਤੋਂ ਉੱਚ ਮੌਤ ਦਰ ਦੀ ਰਿਪੋਰਟਿੰਗ ਕਰਨ ਵਾਲੇ ਰਾਜਾਂ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਨੂੰ ਸਲਾਹ ਤੇ ਸਹਾਇਤਾ ਦੇਣ ਲਈ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਦੀ ਪ੍ਰਧਾਨਗੀ ਹੇਠ 7 ਅਤੇ 8 ਅਗਸਤ ਨੂੰ ਦੋ ਉੱਚ ਪੱਧਰੀ ਵਰਚੁਅਲ ਮੀਟਿੰਗਾਂ ਹੋਈਆਂ ਤਾਂ ਜੋ ਕੋਵਿਡ -19 ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਅਤੇ ਮੌਤ ਦਰ ਘਟਾਉਣ ਦੇ ਯਤਨਾਂ ਵਿੱਚ ਤੇਜੀ ਲਿਆਂਦੀ ਜਾ ਸਕੇ।

ਅੱਜ ਦੀ ਮੀਟਿੰਗ ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 13 ਜ਼ਿਲ੍ਹਿਆਂ 'ਤੇ ਕੇਂਦ੍ਰਿਤ ਸੀ। ਇਹ ਜਿਲੇ ਅਸਾਮ ਵਿਚ ਕਾਮਰੂਪ ਮੈਟਰੋ; ਬਿਹਾਰ ਵਿਚ ਪਟਨਾ; ਝਾਰਖੰਡ ਵਿੱਚ ਰਾਂਚੀ; ਕੇਰਲਾ ਵਿਚ ਅਲਾਪੂਝਾ ਅਤੇ ਤਿਰੂਵਨੰਤਪੁਰਮ; ਓਡੀਸ਼ਾ ਵਿੱਚ ਗੰਜਮ; ਉੱਤਰ ਪ੍ਰਦੇਸ਼ ਵਿਚ ਲਖਨ;; 24 ਪਰਾਗਨਾ ਉੱਤਰੀ, ਹੁਗਲੀ, ਹਾਵੜਾ, ਕੋਲਕਾਤਾ ਅਤੇ ਪੱਛਮੀ ਬੰਗਾਲ ਵਿਚ ਮਾਲਦਾ ਅਤੇ ਦਿੱਲੀ ਸਨ। ਇਹ ਜ਼ਿਲ੍ਹੇ ਭਾਰਤ ਦੇ ਲਗਭਗ 9% ਐਕਟਿਵ ਮਾਮਲਿਆਂ ਅਤੇ ਕੋਵਿਡ ਮੌਤਾਂ ਦਾ ਤਕਰੀਬਨ 14% ਹਿੱਸਾ ਹਨ। ਇਨਾਂ ਜਿਲਿਆਂ ਨੇ ਪ੍ਰਤੀ ਦਸ ਲੱਖ ਪਿੱਛੇ ਘੱਟ ਜਾਂਚ ਅਤੇ ਉੱਚਿਤ ਪੁਸ਼ਟੀ ਪ੍ਰਤੀਸ਼ਤਤਾ ਦੀ ਰਿਪੋਰਟ ਵੀ ਕੀਤੀ ਹੈ। ਚਾਰ ਜ਼ਿਲ੍ਹਿਆਂ ਅਸਮ ਵਿੱਚ ਕਾਮਰੂਪ ਮੈਟਰੋ; ਉੱਤਰ ਪ੍ਰਦੇਸ਼ ਵਿਚ ਲਖਨ; ਕੇਰਲਾ ਵਿਚ ਤਿਰੂਵਨੰਤਪੁਰਮ ਅਤੇ ਅਲਾਪੂਝਾ ਵਿੱਚ ਰਿਪੋਰਟ ਹੋਣ ਵਾਲੇ ਰੋਜ਼ਾਨਾ ਨਵੇਂ ਕੇਸਾਂ ਵਿੱਚ ਵਾਧਾ ਵੇਖਿਆ ਗਿਆ ਹੈ। ਵਰਚੁਅਲ ਮੀਟਿੰਗ ਵਿੱਚ ਜ਼ਿਲ੍ਹਾ ਨਿਗਰਾਨੀ ਅਧਿਕਾਰੀਆਂ, ਜ਼ਿਲ੍ਹਾ ਕੁਲੈਕਟਰਾਂ, ਨਗਰ ਨਿਗਮਾਂ ਦੇ ਕਮਿਸ਼ਨਰਾਂ, ਮੁੱਖ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਕਾਲਜਾਂ ਦੇ ਮੈਡੀਕਲ ਸੁਪਰਡੈਂਟਾਂ ਸਮੇਤ ਅੱਠ ਰਾਜਾਂ ਦੇ ਪ੍ਰਮੁੱਖ ਸਕੱਤਰ (ਸਿਹਤ) ਅਤੇ ਐਮਡੀ (ਐਨਐਚਐਮ) ਨੇ ਹਿੱਸਾ ਲਿਆ।

ਮੀਟਿੰਗ ਦੌਰਾਨ ਕੇਸਾਂ ਦੀ ਮੌਤ ਦਰ ਨੂੰ ਘਟਾਉਣ ਦੇ ਗੰਭੀਰ ਮੁੱਦੇ ਸਮੇਤ ਅਨੇਕਾਂ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਰਾਜਾਂ ਨੂੰ ਲਬਾਟਰੀਆਂ ਦੀ ਘੱਟ ਦੀ ਵਰਤੋਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਸਲਾਹ ਦਿੱਤੀ ਗਈ ਸੀ ਅਰਥਾਤ ਆਰਟੀ-ਪੀਸੀਆਰ ਲਈ ਪ੍ਰਤੀ ਦਿਨ 100 ਤੋਂ ਘੱਟ ਅਤੇ ਹੋਰਾਂ ਲਈ 10 ਟੈਸਟ; ਪ੍ਰਤੀ ਦਸ ਲੱਖ ਆਬਾਦੀ ਪਿੱਛੇ ਘੱਟ ਟੈਸਟ; ਪਿਛਲੇ ਹਫਤੇ ਤੋਂ ਨਿਰੰਤਰ ਟੈਸਟਾਂ ਵਿੱਚ ਕਮੀ; ਟੈਸਟ ਦੇ ਨਤੀਜੇ ਵਿੱਚ ਦੇਰੀ; ਅਤੇ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਵਿਚ ਉੱਚ ਪੁਸ਼ਟੀ ਪ੍ਰਤੀਸ਼ਤਤਾ ਆਦਿ ਦੇ ਮੁੱਦਿਆਂ ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਹਸਤਪਾਲ਼ਾਂ ਵਿੱਚ ਦਾਖਲ ਹੋਣ ਦੇ 48 ਘੰਟਿਆਂ ਦੇ ਅੰਦਰ-ਅੰਦਰ ਮਰਨ ਵਾਲੇ ਮਰੀਜ਼ਾਂ ਦੇ ਕੁਝ ਜ਼ਿਲ੍ਹਿਆਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਸਮੇਂ ਸਿਰ ਰੈਫ਼ਰਲ ਅਤੇ ਹਸਪਤਾਲ ਦਾਖਲੇ ਨੂੰ ਯਕੀਨੀ ਬਣਾਇਆ ਜਾਵੇ। ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਐਂਬੂਲੈਂਸਾਂ ਦੀ ਉਪਲੱਬਧਤਾ ਤੋਂ ਇਨਕਾਰ ਕਰਨ ਵਾਲਿਆਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਅਪਣਾਈ ਜਾਵੇ ਤੇ ਮਰੀਜ਼ਾਂ ਲਈ ਐਂਬੂਲੈਂਸਾਂ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ। ਗੈਰ ਲੱਛਣਾਂ ਵਾਲੇ ਘਰਾਂ ਵਿੱਚ ਹੀ ਇਕਾਂਤਵਾਸ ਵਿੱਚ ਰਹਿ ਰਹੇ ਲੋਕਾਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਘਰਾਂ ਦਾ ਦੌਰਾ ਕਰਨ ਅਤੇ ਟੈਲੀਫੋਨ ਤੇ ਸਲਾਹ ਦੇਣ ਦੇ ਮੁੱਦੇ ਤੇ ਵੀ ਚਰਚਾ ਕੀਤੀ ਗਈ। ਰਾਜਾਂ ਨੂੰ ਮੌਜੂਦਾ ਮਾਮਲਿਆਂ ਅਤੇ ਅਨੁਮਾਨਤ ਵਧਣ ਵਾਲੀ ਦਰ ਦੇ ਆਧਾਰ ਤੇ ਸਮੇਂ ਸਿਰ ਅਸੈਸਮੈਂਟ ਕਰਨ ਅਤੇ ਆਈ ਸੀ ਯੂ ਬੈਡਾਂ, ਆਕਸੀਜਨ ਸਪਲਾਈ ਆਦਿ ਦੇ ਬੁਨਿਆਦੀ ਢਾਂਚੇ ਦੀ ਅਡਵਾਂਸ ਤਿਆਰੀ ਤੇ ਵਿਸ਼ੇਸ਼ ਧਿਆਨ ਦੇਣ ਲਈ ਆਖਿਆ ਗਿਆ ਹੈ।

ਇਹ ਦੁਹਰਾਇਆ ਗਿਆ ਕਿ ਦਿੱਲੀ ਸਥਿਤ ਏਮਜ਼ ਹਸਪਤਾਲ, ਹਫਤੇ ਵਿੱਚ ਦੋ ਬਾਰ ਦਿੱਲੀ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਦੋ ਵਾਰ ਵੁਰਚੁਅਲ ਸੈਸ਼ਨਾਂ ਦਾ ਆਯੋਜਨ ਕਰ ਰਿਹਾ ਹੈ, ਜਿੱਥੇ ਡਾਕਟਰਾਂ ਦੀ ਇਕ ਮਾਹਰ ਟੀਮ ਟੈਲੀ / ਵੀਡੀਓ ਸਲਾਹ-ਮਸ਼ਵਰੇ ਰਾਹੀਂ ਵੱਖ-ਵੱਖ ਰਾਜਾਂ ਦੇ ਹਸਪਤਾਲਾਂ ਦੇ ਆਈਸੀਯੂ ਵਿਚ ਦਾਖਲ ਕੋਵਿਡ -19 ਦੇ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਅਤੇ ਮੌਤ ਦਰ ਨੂੰ ਘਟਾਉਣ ਲਈ ਮਾਰਗ ਦਰਸ਼ਨ ਕਰਦੀ ਹੈ। ਰਾਜਾਂ ਦੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਲੀਨਿਕਲ ਅਭਿਆਸਾਂ ਨੂੰ ਬਿਹਤਰ ਬਣਾਉਣ ਲਈ ਸਟੇਟ ਹਸਪਤਾਲ ਆਫ਼ ਐਕਸੀਲੈਂਸ ਅਤੇ ਦੂਜੇ ਹਸਪਤਾਲ ਇਨ੍ਹਾਂ ਵਰਚੁਅਲ ਮੀਟਿੰਗਾਂ ਅਰਥਾਤ ਵੀਡੀਓ ਕਾਨਫਰੰਸਾਂ ਵਿੱਚ ਨਿਯਮਿਤ ਤੌਰ ਤੇ ਹਿੱਸਾ ਲੈਣ। ਰਾਜਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਉਹ ਕੰਟੇਨਮੈਂਟ ਤੇ ਬਫਰ ਜ਼ੋਨਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਦੇ ਨਾਲ-ਨਾਲ ਗੈਰ ਲੱਛਣਾਂ ਵਾਲੇ ਰੋਗੀਆਂ ਅਤੇ ਕੋਵਿਡ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਵਿਸ਼ੇਸ਼ ਰੂਪ ਵਿੱਚ ਗੰਭੀਰ ਮਾਮਲਿਆਂ 'ਤੇ ਵਿਸ਼ੇਸ਼ ਧਿਆਨ ਦੇਣ ਲਈ ਮੰਤਰਾਲੇ ਦੇ ਪ੍ਰੋਟੋਕਾਲਾਂ ਦੀ ਪਾਲਣਾ ਕਰਨ। ਇੱਕ ਹੋਰ ਉੱਚ ਜੋਖਮ ਆਬਾਦੀ ਵਾਲਾ ਜਿਹੜਾ ਮੁੱਖ ਖੇਤਰ ਉਜਾਗਰ ਹੋਇਆ ਹੈ, ਜੋ ਸਖ਼ਤ ਨਿਗਰਾਨੀ ਕੀਤੇ ਜਾਣ ਨਾਲ ਮੌਤਾਂ ਨੂੰ ਰੋਕਣ ਯੋਗ ਹੈ, ਜਿਵੇਂ ਕਿ ਸਹਿ-ਬਿਮਾਰੀ ਵਾਲੇ ਲੋਕ, ਗਰਭਵਤੀ ਮਹਿਲਾਵਾਂ, ਬਜ਼ੁਰਗ ਅਤੇ ਬੱਚੇ।

 

ਕੋਵਿਡ-19 ਨਾਲ ਸੰਬੰਧਤ ਸਾਰੇ ਤਕਨੀਕੀ ਮੁੱਦਿਆਂ,ਦਿਸ਼ਾ ਨਿਰਦੇਸ਼ਾਂ ਅਤੇ ਅਡਵਾਈਜਰੀਆਂ ਬਾਰੇ ਸਾਰੀ ਪ੍ਰਮਾਣਿਕ ਅਤੇ ਨਵੀਨਤਮ ਜਾਣਕਾਰੀ ਹਾਸਲ ਕਰਨ ਲਈ ਕਿਰਪਾ ਕਰਕੇ ਨਿਯਮਿਤ ਤੌਰ ਤੇ ਸਾਡੀ ਵੈਬਸਾਈਟ https://www.mohfw.gov.in/ and @MoHFW_INDIA.ਵੇਖੋ।

ਵਿਡ -19 ਨਾਲ ਸੰਬੰਧਤ ਤਕਨੀਕੀ ਪ੍ਰਸ਼ਨ ਹੇਠ ਦਿੱਤੀ ਵੈਬਸਾਈਟ ਤੇ ਭੇਜੇ ਜਾ ਸਕਦੇ ਹਨ।

technicalquery.covid19[at]gov[dot]in and other queries on ncov2019[at]gov[dot]in and @CovidIndiaSeva

ਕੋਵਿਡ -19 'ਤੇ ਕੋਈ ਪ੍ਰਸ਼ਨ ਹੋਣ ਦੀ ਸਥਿਤੀ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਹੈਲਪਲਾਈਨ ਨੰਬਰ +91-11-23978046 ਜਾਂ 1075

(ਟੋਲ ਫ੍ਰੀ) ਤੇ ਸੰਪਰਕ ਕਰੋ

ਕੋਵਿਡ -19 ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ

https://www.mohfw.gov.in/pdf/coronvavirushelplinenumber.pdf. ਤੇ ਉਪ੍ਲੱਬਧ ਹੈ।

ਐਮ ਵੀ/ਐਸ ਜੀ


(Release ID: 1644517) Visitor Counter : 214