ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੈੱਡ ਨੇ ਆਪਣੇ 33ਵੇਂ ਸਥਾਪਨਾ ਦਿਵਸ ’ਤੇ ਕਬਾਇਲੀ ਸਮਾਜਿਕ-ਆਰਥਿਕ ਵਿਕਾਸ ਦੀ ਅਗਵਾਈ ਕਰਨ ਲਈ ਆਪਣਾ ਵਰਚੁਅਲ ਆਫਿਸ ਨੈੱਟਵਰਕ ਲਾਂਚ ਕੀਤਾ

Posted On: 07 AUG 2020 4:01PM by PIB Chandigarh

ਕਬਾਇਲੀ ਮਾਮਲਿਆਂ ਦੇ ਮੰਤਰਾਲੇ ਤਹਿਤ ਟ੍ਰਾਈਬਲ ਕੋਆਪਰੇਟਿਵ ਮਾਰਕੀਟਿੰਗ ਡਿਵੈਲਪਮੈਂਟ ਫੈਡਰੇਸ਼ਨ ਆਫ਼ ਇੰਡੀਆ (ਟ੍ਰਾਈਫੈੱਡ) ਨੇ 6 ਅਗਸਤ, 2020 ਨੂੰ ਆਪਣੇ 33ਵੇਂ ਸਥਾਪਨਾ ਦਿਵਸ ਮੌਕੇ ’ਤੇ ਕਬੀਲਿਆਂ ਦੀ ਜ਼ਿੰਦਗੀ ਵਿੱਚ ਤਬਦੀਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਵਪਾਰ ਅਤੇ ਉੱਦਮ ਰਾਹੀਂ ਇਸ ਚੁਣੌਤੀ ਭਰੇ ਸਮੇਂ ਦੌਰਾਨ, ਟ੍ਰਾਈਫੈੱਡ ਨੇ ਆਦਿਵਾਸੀ ਲੋਕਾਂ ਨੂੰ ਰੁਜ਼ਗਾਰ ਅਤੇ ਰੋਜ਼ੀ-ਰੋਟੀ ਪੈਦਾ ਕਰਨ ਵਿੱਚ ਸਹਾਇਤਾ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰ ਦਿੱਤਾ ਹੈ

ਟ੍ਰਾਈਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਨ ਨੇ ਕਿਹਾ, ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਰਤ ਵਿੱਚ ਹਾਲ ਹੀ ਵਿੱਚ ਹੋਏ ਲੌਕਡਾਉਨ ਅਤੇ ਮਹਾਂਮਾਰੀ ਦੌਰਾਨ ਸ਼ਾਪਿੰਗ, ਬੈਂਕਿੰਗ, ਕੰਮ ਆਦਿ ਲਈ ਆਨਲਾਈਨ ਤਰੀਕਿਆਂ ਨੂੰ ਅਪਣਾਇਆ ਹੈ; ਅਤੇ ਲੌਕਡਾਉਨ ਨਿਯਮਾਂ ਵਿੱਚ ਢਿੱਲ ਦੇ ਬਾਵਜੂਦ ਇਹ ਰੁਝਾਨ ਵਧਿਆ ਹੈਸਪਲਾਈ ਵਾਲੇ ਪਾਸੇ, ਕੋਵਿਡ -19 ਦੇ ਕਾਰਨ ਆਏ ਸੰਕਟ ਨੇ ਕਬਾਇਲੀ ਕਾਰੀਗਰਾਂ ਅਤੇ ਜੰਗਲ ਵਿੱਚ ਰਹਿੰਦੇ ਮਾਮੂਲੀ ਜੰਗਲ ਉਤਪਾਦ ਪੈਦਾ ਕਰਨ ਵਾਲੇ ਗ਼ਰੀਬ ਅਤੇ ਹਾਸ਼ੀਏ ਵਾਲੇ ਭਾਈਚਾਰਿਆਂ ਦੀ ਰੋਜ਼ੀ ਰੋਟੀ ਨੂੰ ਗੰਭੀਰ ਸੱਟ ਮਾਰੀ ਹੈ। ਟ੍ਰਾਈਫੈੱਡ ਨੇ ਇਸ ਹਾਲਾਤ ਦਾ ਰਣਨੀਤਕ ਢੰਗ ਨਾਲ ਜਵਾਬ ਦਿੱਤਾ ਹੈਇਸ ਪ੍ਰਸੰਗ ਵਿੱਚ ਸਾਡੀ ਡਿਜੀਟਲਾਈਜ਼ੇਸ਼ਨ ਰਣਨੀਤੀ ਬਹੁਤ ਮਹੱਤਵਪੂਰਨ ਹੈ|”

ਦੇਸ਼ ਭਰ ਵਿੱਚ ਮਹਾਂਮਾਰੀ ਫੈਲਣ ਨਾਲ, ਜਦੋਂ ਜ਼ਿੰਦਗੀ ਦਾ ਹਰ ਪਹਿਲੂ ਆਨਲਾਈਨ ਹੋ ਗਿਆ ਹੈ, ਟ੍ਰਾਈਫੈੱਡ ਨੇ ਆਪਣੇ ਸਥਾਪਨਾ ਦਿਵਸ, 6 ਅਗਸਤ, 2020 ਨੂੰ ਆਪਣਾ ਵਰਚੁਅਲ ਆਫਿਸ ਲਾਂਚ ਕੀਤਾ ਹੈਟ੍ਰਾਈਫੈੱਡ ਵਰਚੁਅਲ ਆਫਿਸ ਨੈੱਟਵਰਕ ਵਿੱਚ 81 ਆਨਲਾਈਨ ਵਰਕ ਸਟੇਸ਼ਨ ਅਤੇ 100 ਵਾਧੂ ਪਰਿਵਰਤਨਸ਼ੀਲ ਰਾਜ ਅਤੇ ਏਜੰਸੀ ਵਰਕ ਸਟੇਸ਼ਨ ਹਨ, ਜੋ ਟ੍ਰਾਈਫੈੱਡ ਯੋਧਿਆਂ ਦੀ ਟੀਮ ਨੂੰ ਦੇਸ਼ ਭਰ ਵਿੱਚ ਆਪਣੇ ਭਾਈਵਾਲਾਂ ਨਾਲ ਕੰਮ ਕਰਨ ਵਿੱਚ ਸਹਾਇਤਾ ਕਰਨਗੇ – ਭਾਵੇਂ ਉਹ ਕਬੀਲੇ ਦੇ ਲੋਕਾਂ ਨੂੰ ਮੁੱਖ ਧਾਰਾ ਦੇ ਵਿਕਾਸ ਦੇ ਨੇੜੇ ਲਿਆਉਣ ਲਈ ਕੰਮ ਕਰ ਰਹੀਆਂ ਨੋਡਲ ਏਜੰਸੀਆਂ ਜਾਂ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਹੋਣ

ਕਰਮਚਾਰੀ ਦੀ ਸ਼ਮੂਲੀਅਤ ਪੱਧਰ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਯਤਨਾਂ ਨੂੰ ਸੁਚਾਰੂ ਬਣਾਉਣ ਲਈ, ਡੈਸ਼ਬੋਰਡ ਲਿੰਕਸ ਦੇ ਨਾਲ ਇੱਕ ਕਰਮਚਾਰੀ ਸ਼ਮੂਲੀਅਤ ਅਤੇ ਵਰਕ ਡਿਸਟ੍ਰੀਬਿਉਸ਼ਨ ਮੈਟ੍ਰਿਕਸ ਵੀ ਸ਼ੁਰੂ ਕੀਤਾ ਗਿਆ ਹੈਰਾਜਾਂ ਅਤੇ ਖੇਤਰਾਂ ਨੂੰ ਨਿਰਵਿਘਨ ਕੰਮ ਕਰਨ ਦੇ ਸਮਰੱਥ ਕਰਨ ਵਾਲੇ ਹੋਰ ਡਿਜ਼ੀਟਲ ਸਾਫ਼ਟਵੇਅਰ ਵੀ ਜਾਰੀ ਕੀਤੇ ਗਏ ਹਨ

ਇਹ ਜੱਥੇਬੰਦਕ ਪਹਿਲਕਦਮੀਆਂ ਟ੍ਰਾਈਫੈੱਡ ਦੀ ਅਭਿਲਾਸ਼ੀ ਆਲ-ਇੰਕਮਪਾਸਿੰਗ ਡਿਜ਼ੀਟਾਈਜ਼ੇਸ਼ਨ ਮੁਹਿੰਮ ਦਾ ਹਿੱਸਾ ਹਨ ਜੋ ਕਿ ਕਬਾਇਲੀ ਵਪਾਰ ਅਤੇ ਨਕਸ਼ੇ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੇ ਗ੍ਰਾਮ -ਅਧਾਰਤ ਕਬਾਇਲੀ ਉਤਪਾਦਕਾਂ ਅਤੇ ਕਾਰੀਗਰਾਂ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਅੰਤਰਰਾਸ਼ਟਰੀ ਮਾਪਦੰਡਾਂ ਨਾਲ ਜੋੜਨ ਲਈ ਪਲੇਟਫਾਰਮ ਬਣਾਉਣਗੇ

ਬਹੁ-ਰਾਜੀ ਸਹਿਕਾਰੀ ਸਭਾਵਾਂ ਐਕਟ 1984 ਦੇ ਤਹਿਤ ਰਜਿਸਟਰਡ, ਟ੍ਰਾਈਫੈੱਡ 1987 ਵਿੱਚ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੀ ਅਗਵਾਈ ਹੇਠ ਰਾਸ਼ਟਰੀ ਨੋਡਲ ਏਜੰਸੀ ਵਜੋਂ ਹੋਂਦ ਵਿੱਚ ਆਈ, ਜੋ ਸਾਰੇ ਰਾਜਾਂ ਦੇ ਕਬਾਇਲੀ ਲੋਕਾਂ ਦੇ ਸਮਾਜਿਕ-ਆਰਥਿਕ ਵਿਕਾਸ ਲਈ ਕੰਮ ਕਰ ਰਹੀ ਹੈ। ਟ੍ਰਾਈਫੈੱਡ ਨੇ ਆਪਣਾ ਕਾਰਜ ਸੰਨ 1988 ਵਿੱਚ ਨਵੀਂ ਦਿੱਲੀ ਦੇ ਆਪਣੇ ਮੁੱਖ ਦਫ਼ਤਰ ਤੋਂ ਸ਼ੁਰੂ ਕੀਤਾ ਅਤੇ ਸ਼੍ਰੀ ਐੱਸ.ਕੇ. ਚੌਹਾਨ, ਆਈਏਐੱਸ ਨੇ ਪਹਿਲੇ ਮੈਨੇਜਿੰਗ ਡਾਇਰੈਕਟਰ ਵਜੋਂ ਕੰਮ ਕੀਤਾਸ਼੍ਰੀ ਪ੍ਰਾਵੀਰ ਕ੍ਰਿਸ਼ਨਾ, ਆਈਏਐੱਸ ਮੌਜੂਦਾ ਅਤੇ 36ਵੇਂ ਮੈਨੇਜਿੰਗ ਡਾਇਰੈਕਟਰ ਹਨ ਅਤੇ ਉਨ੍ਹਾਂ ਨੇ 25 ਜੁਲਾਈ, 2017 ਨੂੰ ਆਪਣਾ ਅਹੁਦਾ ਸੰਭਾਲਿਆ ਸੀਅੱਜ ਤੱਕ, ਸੰਗਠਨ ਦੇ ਮੁੱਖ ਦਫ਼ਤਰ ਅਤੇ 15 ਖੇਤਰੀ ਦਫ਼ਤਰਾਂ ਵਿੱਚ 500 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਇਨ੍ਹਾਂ ਦੱਬੇ-ਕੁਚਲੇ ਕਬਾਇਲੀਆਂ ਨੂੰ ਸ਼ਕਤੀਕਰਨ ਦੇ ਆਪਣੇ ਮਿਸ਼ਨ ਵਿੱਚ, ਭਾਰਤ ਭਰ ਵਿੱਚ ਉਨ੍ਹਾਂ ਦੀਆਂ  ਕਮਿਊਨਿਟੀਆਂ ਦੀ ਆਰਥਿਕ ਭਲਾਈ ਨੂੰ ਉਤਸ਼ਾਹਤ ਕਰਕੇ (ਮਾਰਕੀਟਿੰਗ ਦੇ ਵਿਕਾਸ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਰੰਤਰ ਅਪਗ੍ਰੇਡ ਕਰਨ ਦੁਆਰਾ), ਟ੍ਰਾਈਫੈੱਡ ਨੇ 1999 ਵਿੱਚ ਨਵੀਂ ਦਿੱਲੀ ਵਿੱਚ ਆਪਣੇ ਪਹਿਲੇ ਪ੍ਰਚੂਨ ਕੇਂਦਰ ਦੁਆਰਾ ਆਦਿਵਾਸੀ ਕਲਾ ਅਤੇ ਸ਼ਿਲਪਕਾਰੀ ਚੀਜ਼ਾਂ ਦੀ ਖ਼ਰੀਦਦਾਰੀ ਅਤੇ ਮਾਰਕੀਟਿੰਗ ਦੀ ਸ਼ੁਰੂਆਤ ਕੀਤੀ ਜਿਸ ਨੂੰ ਟ੍ਰਾਈਬਜ਼ ਇੰਡੀਆ ਕਹਿੰਦੇ ਹਨ

*****

ਐੱਨਬੀ/ ਐੱਸਕੇ/ ਐੱਮਓਟੀਏ/ 07.08.2020


(Release ID: 1644292) Visitor Counter : 149