ਸੈਰ ਸਪਾਟਾ ਮੰਤਰਾਲਾ

ਸੈਰ–ਸਪਾਟਾ ਮੰਤਰਾਲਾ ਸੁਤੰਤਰਤਾ ਦਿਵਸ ਮਨਾਉਣ ਲਈ ‘ਦੇਖੋ ਅਪਨਾ ਦੇਸ਼’ ਵੈੱਬੀਨਾਰ ਲੜੀ ਦੇ ਪੰਜ ਵੈੱਬੀਨਾਰ ਕਰਵਾ ਰਿਹਾ ਹੈ

Posted On: 07 AUG 2020 2:33PM by PIB Chandigarh

ਸਾਲ ਦਾ ਉਹ ਸਮਾਂ ਦੋਬਾਰਾ ਆ ਗਿਆ ਹੈ ਜਦੋਂ ਦੇਸ਼ ਦੇ ਲੋਕ ਅਥਾਹ ਕੋਸ਼ਿਸ਼ਾਂ ਤੋਂ ਬਾਅਦ 1947 ’ਚ ਭਾਰਤ ਨੂੰ ਪ੍ਰਾਪਤ ਹੋਈ ਆਜ਼ਾਦੀ ਨੂੰ ਸਤਿਕਾਰ ਦੇਣ ਲਈ ਇੱਕਜੁਟ ਹੋ ਕੇ ਮਾਣ ਨਾਲ ਰਾਸ਼ਟਰੀ ਗੀਤ ਗਾਉਂਦੇ ਹਨ। ਆਜ਼ਾਦੀ ਲਈ ਭਾਰਤ ਦਾ ਸੰਘਰਸ਼ ਰਾਸ਼ਟਰ ਦੇ ਇਤਿਹਾਸ ਦਾ ਇੱਕ ਮਹੱਤਵਪੂਰਣ ਅਧਿਆਇ ਹੈ, ਜਿਸ ਦੀ ਕੀਮਤ ਅਤੀਤ ਦੇ ਕਿਸੇ ਵੀ ਹੋਰ ਘਟਨਾ ਦੇ ਮੁਕਾਬਲੇ ਵਧੇਰੇ ਮਹੱਤਵਪੂਰਣ ਹੈ। ਇਸ ਦਿਨ ਭਾਵ 15 ਅਗਸਤ ਦਾ ਜਸ਼ਨ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਅਤੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਮੁੱਚੇ ਵਿਸ਼ਵ ’ਚ ਮੌਜੂਦ ਭਾਰਤੀ ਮਿਸ਼ਨਾਂ ਵਿੱਚ ਭਾਰਤੀ ਤਿਰੰਗਾ ਲਹਿਰਾ ਕੇ ਮਨਾਇਆ ਜਾਂਦਾ ਹੈ।

ਹੁਣ ਜਦੋਂ 15 ਅਗਸਤ, 2020 ਨੂੰ ਰਾਸ਼ਟਰ ਆਪਣਾ 74ਵਾਂ ਆਜ਼ਾਦੀ ਦਿਵਸ ਮਨਾਉਣ ਜਾ ਰਿਹਾ ਹੈ, ਰਾਸ਼ਟਰ ਦੇ ਉਸ ਸਭ ਤੋਂ ਵੱਧ ਅਹਿਮ ਦਿਹਾੜੇ ਨੂੰ ਯਾਦ ਕਰਨ ਤੇ ਉਸ ਨੂੰ ਮਾਣ ਦੇਣ ਲਈ ਸੈਰ–ਸਪਾਟਾ ਮੰਤਰਾਲਾ ਆਪਣੀ ‘ਦੇਖੋ ਅਪਨਾ ਦੇਸ਼’ ਵੈੱਬੀਨਾਰ ਲੜੀ ਦੇ ਹਿੱਸੇ ਵਜੋਂ ਪੰਜ ਵੈੱਬੀਨਾਰ ਆਯੋਜਿਤ ਕਰ ਰਿਹਾ ਹੈ। ਇਹ ਵੈੱਬੀਨਾਰ ਸਮੂਹਕ ਤੌਰ ’ਤੇ ਸੁਤੰਤਰਤਾ ਸੰਗ੍ਰਾਮ, ਇਸ ਨਾਲ ਸਬੰਧਤ ਸਥਾਨਾਂ ਤੇ ਉਨ੍ਹਾਂ ਮੋਹਰੀ ਸ਼ਖ਼ਸੀਅਤਾਂ ਨਾਲ ਸਬੰਧਤ ਵਿਸ਼ਿਆਂ ਨੂੰ ਛੋਹਣਗੇ, ਜਿਨ੍ਹਾਂ ਨਾਲ ਭਾਰਤ ਨੂੰ ਆਜ਼ਾਦੀ ਹਾਸਲ ਕਰਨ ਵਿੱਚ ਮਦਦ ਮਿਲੀ।

 

ਵੈੱਬੀਨਾਰ ਦੇ ਵੇਰਵੇ ਨਿਮਨਲਿਖਤ ਅਨੁਸਾਰ ਹਨ:

  • 8 ਅਗਸਤ, 2020 (ਸਨਿੱਚਰਵਾਰ) ਨੂੰ ਹੈ ‘ਮੈਮੋਆਇਰਜ਼ ਆਵ੍ 1857: ਏ ਪ੍ਰੀਲਿਯੂਡ ਟੂ ਇੰਡੀਪੈਂਡੈਂਸ1857 ਦੇ ਬਿਰਤਾਂਤ: ਆਜ਼ਾਦੀ ਦੀ ਪ੍ਰਸਤਾਵਨਾ’ ਦੁਆਰਾ ਸੁਸ਼੍ਰੀ ਨਿਧੀ ਬਾਂਸਲ, ਸੀਈਓ, ਇੰਡੀਆ ਸਿਟੀ ਵਾਕਸ ਐਂਡ ਇੰਡੀਆ ਵਿਦ ਲੋਕਲਜ਼ ਅਤੇ ਡਾ. ਸੌਮੀ ਰਾਏ, ਹੈੱਡ ਆਵ੍ ਆਪਰੇਸ਼ਨਜ਼, ਆਈਡਬਲਿਊਐੱਲ ਐਂਡ ਆਈਐੱਚਡਬਲਿਊ। ਭਾਗੀਦਾਰ ਇਸ ਵੈੱਬੀਨਾਰ ਲਈ https:/ /bit.ly/Memoirsof1857 ਉੱਤੇ ਰਜਿਸਟਰ ਕਰ ਸਕਦੇ ਹਨ।
  • 10 ਅਗਸਤ, 2020 (ਸੋਮਵਾਰ) ਨੂੰ ਹੈ ‘ਸੈਲਯੂਲਰ ਜੇਲ: ਲੈਟਰਜ਼, ਮੈਮੋਆਇਰਜ਼ ਐਂਡ ਮੈਮੋਰੀਜ਼ – ਸੈਲਯੂਲਰ ਜੇਲ: ਚਿੱਠੀਆਂ, ਬਿਰਤਾਂਤ ਤੇ ਯਾਦਾਂ’ ਦੁਆਰਾ ਸੁਸ਼੍ਰੀ ਨਿਧੀ ਬਾਂਸਲ, ਸੀਈਓ, ਇੰਡੀਆ ਸਿਟੀ ਵਾਕਸ ਐਂਡ ਇੰਡੀਆ ਵਿਦ ਲੋਕਲਜ਼ ਅਤੇ ਡਾ. ਸੌਮੀ ਰਾਏ, ਹੈੱਡ ਆਵ੍ ਆਪਰੇਸ਼ਨਜ਼, ਆਈਡਬਲਿਊਐੱਲ ਐਂਡ ਆਈਐੱਚਡਬਲਿਊ ਅਤੇ ਸੁਸ਼੍ਰੀ ਸੋਮਰਿਤਾ ਸੇਨਗੁਪਤਾ, ਸਿਟੀ ਐਕਸਪਲੋਰਰ, ਇੰਡੀਆ ਸਿਟੀ ਵਾਕਸ।
  • 12 ਅਗਸਤ, 2020 (ਬੁੱਧਵਾਰ) ਨੂੰ ਹੈ ‘ਲੈੱਸਰ ਨੋਨ ਸਟੋਰੀਜ਼ ਆਵ੍ ਇੰਡੀਆ’ਜ਼ ਸਟ੍ਰੱਗਲ ਫ਼ਾਰ ਇੰਡੀਪੈਂਡੈਂਸ – ਆਜ਼ਾਦੀ ਲਈ ਭਾਰਤ ਦੇ ਸੰਘਰਸ਼ ਦੀਆਂ ਘੱਟ ਜਾਣੀਆਂ ਜਾਂਦੀਆਂ ਕਹਾਣੀਆਂ’ ਦੁਆਰਾ ਸ੍ਰੀਮਤੀ ਅਕੀਲਾ ਰਮਨ ਤੇ ਸੁਸ਼੍ਰੀ ਨਯਨਤਾਰਾ ਨਈਅਰ, ਸਟੋਰੀਟ੍ਰੇਲਜ਼ ਤੋਂ
  • 14 ਅਗਸਤ, 2020 (ਸ਼ੁੱਕਰਵਾਰ) ਨੂੰ ਹੈ ‘ਜੱਲ੍ਹਿਆਂਵਾਲਾ ਬਾਗ਼: ਏ ਟਰਨਿੰਗ ਪੁਆਇੰਟ ਇਨ ਦਿ ਫ਼੍ਰੀਡਮ ਸਟ੍ਰੱਗਲ – ਜੱਲ੍ਹਿਆਂਵਾਲਾ ਬਾਗ਼: ਆਜ਼ਾਦੀ ਸੰਘਰਸ਼ ਵਿੱਚ ਇੱਕ ਮੋੜ’ ਦੁਆਰਾ ਸੁਸ਼੍ਰੀ ਕਿਸ਼ਵਰ ਦੇਸਾਈ, ਚੇਅਰਪਰਸਨ, ਦਿ ਪਾਰਟੀਸ਼ਨ ਮਿਊਜ਼ੀਅਮ, ਅੰਮ੍ਰਿਤਸਰ।
  • 15 ਅਗਸਤ, 2020 (ਸਨਿੱਚਰਵਾਰ) ਨੂੰ ਹੈ ‘ਸਰਦਾਰ ਵੱਲਭਭਾਈ ਪਟੇਲ – ਆਰਕੀਟੈਕਟ ਆਵ੍ ਯੂਨਾਇਟਿਡ ਇੰਡੀਆ – ਸਰਦਾਰ ਵੱਲਭਭਾਈ ਪਟੇਲ – ਇੱਕਜੁਟ ਭਾਰਤ ਦੇ ਨਿਰਮਾਤਾ’ ਦੁਆਰਾ ਸੰਜੇ ਜੋਸ਼ੀ, ਐਡੀਸ਼ਨਲ ਕੁਲੈਕਟਰ ਅਤੇ ਚੀਫ਼ ਮੈਨੇਜਰ, ਸਟੈਚਿਯੂ ਆਵ੍ ਯੂਨਿਟੀ, ਗੁਜਰਾਤ ਸਰਕਾਰ।
  • ਸਾਰੇ ਸੈਸ਼ਨਜ਼ ਸਵੇਰੇ 11:00 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 12:00 ਵਜੇ ਤੱਕ ਚੱਲਣਗੇ।

 

ਸੈਰ–ਸਪਾਟਾ ਮੰਤਰਾਲੇ ਨੇ ਸਮਾਜਕ ਦੂਰੀ ਰੱਖਣ ਤੇ ਲੌਕਡਾਊਨ ਦੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਅਹਿਮ ਸਮਾਰੋਹ ਦੀ ਸਿਫ਼ਾਰਸ਼ ਲਈ ਵਰਚੁਅਲ ਮੀਡੀਅਮ ਦੀ ਉਪਯੋਗਤਾ ਦਾ ਅਧਿਕਾਰ ਦਿੱਤਾ ਹੈ, ਜਿੱਥੇ ਕਿਸੇ ਨੂੰ ਵੀ ਰਾਸ਼ਟਰੀ ਈ–ਗਵਰਨੈਂਸ ਵਿਭਾਗ ਦੀ ਵੈੱਬ–ਆਧਾਰਤ ਕਾਨਫ਼ਰੰਸਿੰਗ ਸਾਈਟ ਦੇ ਸਾਧਨਾਂ ਦੁਆਰਾ ਬੈਠਕਾਂ ਵਿੱਚ ਸ਼ਾਮਲ ਹੋਣ ਦਾ ਵਿਕਲਪ ਹੋਵੇਗਾ। ਰਜਿਸਟ੍ਰੇਸ਼ਨ ਲਈ ਵੇਰਵੇ ਵੈੱਬਸਾਈਟਸ incredibleindia.org, tourism.gov.in ਅਤੇ ਇਨਕ੍ਰੈਡੀਬਲ ਇੰਡੀਆ ਦੇ ਸੋਸ਼ਲ ਮੀਡੀਆ ਹੈਂਡਲਜ਼ ਉੱਤੇ ਉਪਲਬਧ ਹਨ

******

ਐੱਨਬੀ/ਏਕੇਜੇ/ਓਏ



(Release ID: 1644283) Visitor Counter : 118