ਰਸਾਇਣ ਤੇ ਖਾਦ ਮੰਤਰਾਲਾ

ਐੱਨਐੱਫਐੱਲ ਦੀ ਅਪ੍ਰੈਲ--ਜੁਲਾਈ,2020 ਵਿਚ ਕੁੱਲ ਖਾਦ ਵਿਕਰੀ 18.79 ਲੱਖ ਮੀਟ੍ਰਿਕ ਟਨ ਦੇ ਸਰਬੋਤਮ ਉੱਚ ਪੱਧਰ 'ਤੇ ਪਹੁੰਚੀ।

Posted On: 07 AUG 2020 3:09PM by PIB Chandigarh

 

ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨਐੱਫਐੱਲ) ਦੀ ਕੁੱਲ ਖਾਦ ਦੀ ਵਿਕਰੀ ਅਪ੍ਰੈਲ-ਜੁਲਾਈ 202020 ਵਿੱਚ 18.79 ਲੱਖ ਮੀਟ੍ਰਿਕ ਟਨ ਦੇ ਸਰਬੋਤਮ ਪੱਧਰ 'ਤੇ ਪਹੁੰਚ ਗਈ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਦੇ ਦੌਰਾਨ ਰਿਕਾਰਡ ਕੀਤੇ 15.64 ਲੱਖ ਮੀਟ੍ਰਿਕ ਟਨ ਨਾਲੋਂ 20ਫ਼ੀਸਦ ਦਾ ਵਾਧਾ ਦਰਸਾਉਂਦੀ ਹੈ। ਇਸ ਮਿਆਦ ਦੇ ਦੌਰਾਨ ਯੂਰੀਆ, ਡੀਏਪੀ, ਐਮਓਪੀ, ਐਨਪੀਕੇ, ਐਸਐਸਪੀ ਅਤੇ ਬੇਂਟੋਨਾਇਟ ਸਲਫਰ ਦੀ ਵਿਕਰੀ ਸ਼ਾਮਲ ਹੈ।

https://static.pib.gov.in/WriteReadData/userfiles/image/WhatsAppImage2020-08-07at3.09.00PMGOUX.jpeg

https://static.pib.gov.in/WriteReadData/userfiles/image/WhatsAppImage2020-08-07at3.09.34PMFXWL.jpeg

ਐਨਐਫਐਲ ਦੇ ਬਿਆਨ ਅਨੁਸਾਰ, ਇਸ ਵਿਚੋਂ ਕੰਪਨੀ ਦੇ ਮੁੱਖ ਉਤਪਾਦ ਯੂਰੀਆ ਦੀ ਵਿਕਰੀ 15.87 ਲੱਖ ਮੀਟ੍ਰਿਕ ਟਨ ਦਰਜ ਕੀਤੀ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 17 ਫ਼ੀਸਦ ਵੱਧ ਹੈ।

ਵਿਕਰੀ ਦੇ ਉਤਸ਼ਾਹੀ ਅੰਕੜਿਆਂ ਤੋਂ ਖੁਸ਼ ਹੋ ਕੇ ਸੀ ਐਂਡ ਐਮਡੀ ਸ਼੍ਰੀ  ਵੀ ਐਨ ਦੱਤ ਨੇ ਮਾਰਕੀਟਿੰਗ ਟੀਮ ਨੂੰ ਕੋਵਿਡ-19 ਦੀਆਂ ਰੁਕਾਵਟਾਂ ਦਰਮਿਆਨ ਕਿਸਾਨਖਾਦ ਦੀ ਸਫਲਤਾਪੂਰਵਕ ਰਿਕਾਰਡ ਵੰਡ ਲਈ ਵਧਾਈ ਦਿੱਤੀ।

ਐਨਐਫਐਲ ਪੰਜ ਯੂਰੀਆ ਉਤਪਾਦਨ ਪਲਾਂਟ ਚਲਾਉਂਦੀ ਹੈ, ਜਿਨ੍ਹਾਂ ਵਿਚੋਂ ਇੱਕ-ਇੱਕ ਪੰਜਾਬ ਦੇ ਨੰਗਲ ਅਤੇ ਬਠਿੰਡਾ, ਹਰਿਆਣੇ ਦੇ ਪਾਣੀਪਤ ਅਤੇ ਮੱਧ ਪ੍ਰਦੇਸ਼ ਦੇ ਵਿਜੈਪੁਰ ਵਿੱਚ ਦੋ ਪਲਾਂਟ ਹਨ। ਕੰਪਨੀ ਦੀ ਸਾਲਾਨਾ ਯੂਰੀਆ ਉਤਪਾਦਨ ਸਮਰੱਥਾ 35.68 ਲੱਖ ਮੀਟ੍ਰਿਕ ਟਨ ਹੈ। ਯੂਰੀਆ, ਬਾਇਓ-ਖਾਦ ਅਤੇ ਬੇਂਟੋਨਾਇਟ ਸਲਫਰ ਵਰਗੇ ਆਪਣੇ ਉਤਪਾਦਾਂ ਤੋਂ ਇਲਾਵਾ, ਕੰਪਨੀ ਇਕ ਛੱਤ ਹੇਠ ਕਿਸਾਨਾਂ ਨੂੰ ਵੱਖ-ਵੱਖ ਕਿਸਮਾਂ ਦੀ ਖਾਦ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਵਪਾਰ ਕਰਦੀ ਹੈ।

*****

RCJ/RKM



(Release ID: 1644281) Visitor Counter : 116