ਪ੍ਰਿਥਵੀ ਵਿਗਿਆਨ ਮੰਤਰਾਲਾ

07 ਅਗਸਤ,2020 ਨੂੰ ਓਡੀਸ਼ਾ ਭਾਈਚਾਰਿਆਂ ਨੂੰ ਯੁਨੈੱਸਕੋ-ਆਈਓਸੀ ਤਿਆਰੀ ਮਾਨਤਾ ਪ੍ਰਦਾਨ ਕਰਨ ਦੇ ਲਈ ਵਰਚੁਅਲ ਪ੍ਰੋਗਰਾਮ ਦਾ ਆਯੋਜਨ

Posted On: 06 AUG 2020 3:28PM by PIB Chandigarh

ਇਹ ਦੇਖਿਆ ਗਿਆ ਕਿ ਜਦੋਂ ਸੁਨਾਮੀ ਦਾ ਖਤਰਾ ਰੱਖਣ ਵਾਲੇ ਲੋਕਾਂ ਨੂੰ ਸਮੇਂ ਤੇ ਸਹੀ ਚੇਤਾਵਨੀ ਪ੍ਰਦਾਨ ਕਰ ਦਿੱਤੀ ਜਾਂਦੀ ਹੈ,ਤਾਂ ਉਹ ਜੀਵਨ ਰੱਖਿਅਕ ਉਪਾਵਾਂ ਨੂੰ ਅਪਣਾ ਸਕਦੇ ਹਨ,ਨੁਕਸਾਨ ਨੂੰ ਘੱਟ ਕਰ ਸਕਦੇ ਹਨ ਅਤੇ ਪ੍ਰਤੀਕ੍ਰਿਆ ਵਿੱਚ ਤੇਜ਼ੀ ਲਿਆ ਸਕਦੇ ਹਨ।ਵਿਗਿਆਨਕਾਂ ਅਤੇ ਅਪਾਤਕਾਲੀਨ ਪ੍ਰਬੰਧਨ ਅਧਿਕਾਰੀਆਂ ਦੇ ਨਿਰੰਤਰ ਯਤਨ ਦੇ ਮਾਧਿਅਮ ਨਾਲ,ਬੇਹਤਰ ਸੈਂਸਰ,ਸਹੀ ਮਾਡਲ,ਅਤੇ ਸਮਵਰਤੀ ਪ੍ਰਸਾਰ ਦੇ ਕਈ ਉਪਾਵਾਂ ਨੂੰ ਅਪਣਾ ਕੇ,ਸੁਨਾਮੀ ਦੀ ਚੇਤਾਵਨੀ ਅਤੇ ਸਮੇਂ-ਸੀਮਾ ਵਿੱਚ ਉੱਚਿਤ ਸੁਧਾਰ ਕੀਤਾ ਗਿਆ ਹੈ।ਹਾਂਲਾਕਿ ਇੱਕ ਚੇਤਾਵਨੀ ਦੀ ਸਫਲਤਾ ਨੂੰ ਇਸ ਆਧਾਰ 'ਤੇ ਮਾਪਿਆ ਜਾਂਦਾ ਹੈ ਕਿ ਸਬੰਧਿਤ ਅਧਿਕਾਰੀ ਇੱਕ ਜਨਤਕ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਲੋਕਾਂ ਦੇ ਲਈ ਕੀ ਕਾਰਵਾਈ ਕਰਦੇ ਹਨ।ਖਤਰੇ ਵਿੱਚ ਰਹਿਣ ਵਾਲੇ ਖੇਤਰ ਦੇ ਕਿਸੇ ਵਿਅਕਤੀ ਦੇ ਲਈ ਸੁਨਾਮੀ ਦੇ ਬਾਅਦ ਸੁਰੱਖਿਅਤ ਰਹਿਣਾ,ਉਨ੍ਹਾਂ ਦੇ ਦੁਆਰਾ ਚੇਤਾਵਨੀ ਸੰਕੇਤਾਂ ਨੂੰ ਪਹਿਚਾਨਣ,ਸਹੀ ਫੈਸਲਾ ਲੈਣ ਅਤੇ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਸਮਰੱਥਾ 'ਤੇ ਨਿਰਭਰ ਕਰਦਾ ਹੈ।

ਸੁਨਾਮੀ ਤਿਆਰੀ, ਇੱਕ ਕਮਿਊਨਿਟੀ ਪ੍ਰਦਰਸ਼ਨ-ਅਧਾਰਿਤ ਪ੍ਰੋਗਰਾਮ ਹੈ, ਜਿਸ ਨੂੰ ਯੂਨੈੱਸਕੋ ਦੇ ਅੰਤਰ-ਸਰਕਾਰੀ ਸਮੁੰਦਰ ਵਿਗਿਆਨ ਉਦਯੋਗ (ਆਈਓਸੀ) ਦੁਆਰਾ ਜਨਤਕ,ਕਮਿਊਨਿਟੀ ਲੀਡਰਾਂ ਅਤੇ ਰਾਸ਼ਟਰੀ ਅਤੇ ਸਥਾਨ ਆਪਾਤਕਾਲੀਨ ਏਜੰਸੀਆਂ ਦੇ ਕਿਰਿਆਸ਼ੀਲ ਸਹਿਯੋਗ ਦੇ ਮਾਧਿਅਮ ਨਾਲ ,ਸੁਨਾਮੀ ਤਿਆਰੀਆਂ ਨੂੰ ਪ੍ਰੋਤਸਾਹਨ ਕਰਨ ਦੇ ਲਈ ਸ਼ੁਰੂ ਕੀਤਾ ਗਿਆ ਹੈ।ਇਸ ਪ੍ਰੋਗਰਾਮ ਦਾ ਮੁੱਖ ਉਦੇਸ਼,ਸੁਨਾਮੀ ਆਪਾਤਕਾਲੀਨ ਸਥਿਤੀਆਂ ਦੇ ਲਈ ਤੱਟੀ ਭਾਈਚਾਰੇ ਦੀ ਤਿਆਰੀਆਂ ਵਿੱਚ ਸੁਧਾਰ ਲਿਆਉਣਾ ਹੈ,ਜਿਸ ਨਾਲ ਕਿ ਜੀਵਨ ਅਤੇ ਸੰਪਤੀ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ ਅਤੇ ਯੂਨੈੱਸਕੋ-ਆਈਓਸੀ ਦੀ ਹਿੰਦ ਮਹਾਸਗਰ ਚੇਤਾਵਨੀ ਅਤੇ ਘਟਾਓ ਪ੍ਰਣਾਲੀ (ਆਈਸੀਜੀ/ਆਈਓਟੀਡਬਲਿਯੂਐੱਮਐੱਸ) ਦੇ ਲਈ ਅੰਤਰ-ਸਰਕਾਰੀ ਤਾਲਮੇਲ ਸਮੂਹ ਦੁਆਰਾ ਨਿਰਧਾਰਤ ਸਰਵੋਤਮ ਅਭਿਆਸ ਸੰਕੇਤਕਾਂ ਨੂੰ ਪੂਰਾ ਕਰਨ ਦੀ ਕਮਿਊਨਿਟੀ ਤਿਆਰੀ  ਵਿੱਚ ਇੱਕ ਢਾਂਚਾਗਤ ਅਤੇ ਯੋਜਨਾਬੱਧ ਦ੍ਰਿਸ਼ਟੀਕੋਣ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਕਰਨਾ ਇਸ ਗੱਲ ਨੂੰ ਸੁਨਿਸ਼ਚਿਤ ਕਰਦਾ ਹੈ ਕਿ ਭਾਈਚਾਰਿਆਂ ਦੇ ਪਾਸ ਇੱਕ ਮਜ਼ਬੂਤ ਐਂਡ-ਟੂ-ਐਂਡ ਸੁਨਾਮੀ ਸ਼ੁਰੂਆਤੀ ਚੇਤਾਵਨੀ ਅਤੇ ਘਟਾਓ ਪ੍ਰਣਾਲੀ ਹੋਵੇ, ਜਿਸ ਨਾਲ ਭਾਈਚਾਰਕ ਜਾਗਰੂਕਤਾ ਅਤੇ ਪ੍ਰਤੀਕ੍ਰਿਆ ਦੇਣ ਦੇ ਲਈ ਤਿਆਰੀਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਭਾਰਤੀ ਸੁਨਾਮੀ ਪ੍ਰਾਰੰਭਿਕ ਚੇਤਾਵਨੀ ਕੇਂਦਰ-ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਕੇਂਦਰ (ਆਈਟੀਈਡਬਲਿਯੂਸੀ-ਆਈਐੱਨਸੀਓਆਈਐੱਸ) ਭਾਰਤ ਨੂੰ ਸੁਨਾਮੀ ਦੀ ਚੇਤਾਵਨੀ ਪ੍ਰਦਾਨ ਕਰਨ ਵਾਲੀ ਨੋਡਲ ਏਜੰਸੀ ਹੈ।ਆਈਐੱਨਨਸੀਓਆਈਐੱਸ,ਆਈਓਸੀ-ਯੂਨੈੱਸਕੋ ਦੁਆਰਾ ਸੌਂਪੀ ਗਈ ਜਿੰਮੇਦਾਰੀ ਵਾਲੇ ਸੁਨਾਮੀ ਸੇਵਾ ਪ੍ਰਦਾਤਾਵਾਂ ਦੇ ਰੂਪ ਵਿੱਚ, ਹਿੰਦ ਮਹਾਸਾਗਰ ਖੇਤਰ (25 ਦੇਸ਼ਾਂ) ਨੂੰ ਸੁਨਾਮੀ ਸਲਾਹ ਪ੍ਰਦਾਨ ਕਰ ਰਿਹਾ ਹੈ। ਸੁਨਾਮੀ ਦੇ ਬਾਰੇ ਵਿੱਚ ਜਾਗਰੂਕਤਾ ਅਤੇ ਤਿਆਰੀਆਂ ਦੇ ਲਈ, ਆਈਐੱਨਸੀਓਆਈਐੱਸ ਨਿਯਮਿਤ ਰੂਪ ਨਾਲ ਤੱਟੀ ਰਾਜਾਂ ਦੇ ਰਾਜ ਅਤੇ ਜ਼ਿਲ੍ਹਾ ਪੱਧਰੀ ਆਪਦਾ ਪ੍ਰਬੰਧਨ ਅਧਿਕਾਰੀਆਂ (ਡੀਐੱਮਓ) ਦੇ ਲਈ, ਸੁਨਾਮੀ ਮਾਨਕ ਸੰਚਾਲਨ ਪ੍ਰਕ੍ਰਿਆ (ਐੱਸਓਪੀ) ਕਾਰਜਸ਼ਾਲਾਵਾਂ , ਟਰੇਨਿੰਗ ਸ਼ੈਸਨਾਂ ਅਤੇ ਸੈਮੀਨਾਰਾਂ ਦਾ ਆਯੋਜਨ ਕਰਦਾ ਹੈ।

ਆਈਐੱਨਸੀਓਆਈਐੱਸ ਵਿੱਚ ਆਈਟੀਈਡਬਲਿਯੂਸੀ ਦੁਆਰਾ ਆਈਓਵੇਵ ਸੁਨਾਮੀ ਮੌਕ ਅਭਿਆਸ ਦਾ ਵੀ ਆਯੋਜਨ ਕੀਤਾ ਜਾਂਦਾ ਹੈ ਜਿਸ ਨੂੰ ਆਈਸਜੀ/ਆਈਓਡਬਲਿਯੁਟੀਐੱਸ ਨਾਲ ਤਾਲਮੇਲ ਨਾਲ ਕੀਤਾ ਜਾਂਦਾ ਹੈ ਅਤੇ ਸਾਰੇ ਹਿੱਤਧਾਰਕਾਂ ਦੇ ਨਾਲ ਆਪਾਤ ਸਥਿਤੀਆ ਨੂੰ ਸੰਭਾਲਣ ਦੀਆਂ ਤਿਆਰੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਲਈ ਗ੍ਰਹਿ ਮੰਤਰਾਲੇ (ਐੱਮਐੱਚਏ) ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਅਤੇ ਰਾਜ ਆਪਦਾ ਪ੍ਰਬੰਧਨ ਏਜੰਸੀਆਂ (ਐੱਸਡੀਐੱਮਏ)ਦੇ ਮਿਲਕੇ ਤਾਲਮੇਲ ਨਾਲ ਰਾਸ਼ਟਰੀ ਪੱਧਰ 'ਤੇ ਮੌਕ ਅਭਿਆਸ ਦਾ ਆਯੋਜਨ ਵਿਕਲਪਿਕ ਸਾਲਾਂ ਵਿੱਚ ਕੀਤਾ ਜਾਂਦਾ ਹੈ।ਹਾਲ ਹੀ ਵਿੱਚ ਸੁਨਾਮੀ ਅਭਿਆਸ ਯਾਨਿ ਆਈਓਵੇਵ 18 (ਸਤੰਬਰ 2018) ਅਤੇ ਮਲਟੀ-ਸਟੇਟ ਮੈਗਾ ਮੌਕ ਅਭਿਆਸ (ਨਵੰਬਰ 2017), ਸੁਨਾਮੀ ਲਚਕੀਲਾ ਭਾਈਚਾਰੇ ਦਾ ਨਿਰਮਾਣ ਕਰਨ ਵਿੱਚ ਬੇਹਤਰੀਨ ਉਦਾਹਰਣ ਹੈ। ਭਾਈਚਾਰਿਆਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਈਟੀਈਡਬਲਿਯੂਸੀ-ਆਈਐੱਨਸੀਓਆਈਐੱਸ ਭਾਰਤ ਵਿੱਚ ਸੁਨਾਮੀ ਤਿਆਰੀ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਲਈ ਡੀਐੱਮਓਜ਼ ਦੇ ਨਾਲ ਤਾਲਮੇਲ ਕਰ ਰਿਹਾ ਹੈ।

ਭਾਰਤ ਵਿੱਚ ਸੁਨਾਮੀ ਤਿਆਰੀ ਅਤੇ ਆਈਓਵੇਵ ਅਭਿਆਸਾਂ ਦੇ ਅਮਲਾਂ ਲਾਗੂ ਕਰਨ ਅਤੇ ਨਿਗਰਾਨੀ ਕਰਨ ਦੇ ਲਈ ,ਪ੍ਰਿਥਵੀ ਵਿਗਿਆਨ ਮੰਤਰਾਲੇ ਨੇ ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਕੇਂਦਰ (ਆਈਐੱਨਸੀਓਆਈਐੱਸ) ਦੇ ਡਾਇਰੈਕਟਰ ਦੀ ਪ੍ਰਧਾਨਗੀ ਵਿੱਚ ਇੱਕ ਰਾਸ਼ਟਰੀ ਬੋਰਡ ਦੀ ਸਥਾਪਨਾ ਕੀਤੀ ਹੈ, ਜਿਸ ਵਿੱਚ ਧਰਤ ਵਿਗਿਆਨ ਮੰਤਰਾਲਾ (ਐੱਮਓਈਐੱਸ), ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ), ਓਡੀਸ਼ਾ ਰਾਜ ਆਪਦਾ ਪ੍ਰਬੰਧਨ ਅਥਾਰਿਟੀ (ਓਐੱਸਡੀਐੱਮਏ), ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਆਪਦਾ ਪ੍ਰਬੰਧਨ ਡਾਇਰੈਕਟੋਰੇਟ (ਡੀਡੀਐੱਮ) ਅਤੇ ਆਈਐੱਨਸੀਓਆਈਐੱਸ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।  

ਓਡੀਸ਼ਾ ਰਾਜ ਆਪਦਾ ਪ੍ਰਬੰਧਨ (ਓਐੱਸਡੀਐੱਮਏ), ਓਡੀਸ਼ਾ ਨੇ ਹੁਣ ਜਗਤਸਿੰਘਪੁਰ ਜ਼ਿਲ੍ਹੇ ਦੇ ਨੋਲਿਯਾਸ਼ਾਹੀ ਅਤੇ ਗੰਜਮ ਜ਼ਿਲ੍ਹੇ ਦੇ ਵੈਂਕਟਰਾਏਪੁਰ ਨਾਮਕ ਦੋ ਪਿੰਡਾਂ ਵਿੱਚ ਸੁਨਾਮੀ ਤਿਆਰੀ ਪ੍ਰੋਗਰਾਮ ਨੂੰ ਲਾਗੂ ਕਰ ਦਿੱਤਾ ਹੈ। ਰਾਸ਼ਟਰੀ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਪਿੰਡਾਂ ਦੇ ਸੰਕੇਤਕਾਂ ਦੇ ਅਮਲਾਂ ਦੇ ਤਸਦੀਕ ਦੇ ਬਾਅਦ, ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ  ਅਤੇ ਮਾਨਤਾ ਪ੍ਰਦਾਨ ਕਰਨ ਦੇ ਲਈ ਯੂਨੈੱਸਕੋ-ਆਈਓਸੀ ਦੇ ਪਾਸ ਸਿਫਾਰਸ਼ ਕੀਤੀ।ਰਾਸ਼ਟਰੀ ਬੋਰਡ ਦੀਆ ਸਿਫਾਰਸ਼ਾਂ ਦੇ ਆਧਾਰ 'ਤੇ ਯੂਨੈੱਸਕੋ-ਆਈਓਸੀ ਨੇ ਦੋਵਾਂ ਭਾਈਚਾਇਆਂ,ਵੈਕਟਰਾਏਪੁਰ ਅਤੇ ਨੋਲਿਯਾਸ਼ਾਹੀ ਨੂੰ ਸੁਨਾਮੀ ਤਿਆਰੀ ਭਾਈਚਾਰੇ ਦੇ ਰੂਪ ਵਿੱਚ ਮਾਨਤਾ ਪ੍ਰਦਾਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮਾਨਤਾ ਦੇ ਨਾਲ, ਭਾਰਤ ਹਿੰਦ ਮਹਾਸਾਗਰ ਖੇਤਰ ਵਿੱਚ ਸੁਨਾਮੀ ਤਿਆਰੀ ਨੂੰ ਲਾਗੂ ਕਰਨ ਵਾਲਾ ਪਹਿਲਾ ਦੇਸ਼ ਅਤੇ ਓਡੀਸ਼ਾ ਪਹਿਲਾ ਰਾਜ ਬਣ ਗਿਆ ਹੈ।

ਵੈਂਕਟਰਾਏਪੁਰ ਅਤੇ ਨੋਲਿਯਾਸ਼ਾਹੀ ਭਾਈਚਾਰਿਆਂ, ਓਐੱਸਡੀਐੱਮਏ ਅਧਿਕਾਰੀਆਂ ਨੂੰ ਯੂਨੈੱਸਕੋ-ਆਈਓਸੀ ਦੀ ਮਾਨਤਾ ਅਤੇ ਪ੍ਰਸ਼ੰਸਾ ਪ੍ਰਮਾਣਪੱਤਰ ਪ੍ਰਦਾਨ ਕਰਨ ਦੇ ਲਈ 07 ਅਗਸਤ, 2020 ਨੂੰ ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਕੇਂਦਰ (ਆਈਐੱਨਸੀਓਆਈਐੱਸ), ਯੂਨੈੱਸਕੋ-ਆਈਓਸੀ ਦੇ ਆਈਸੀਜੀ/ਆਈਓਟੀਡਬਲਿਯੂਐੱਮਐੱਸ ਸਕੱਤਰੇਤ ਅਤੇ ਹਿੰਦ ਮਹਾਸਾਗਰ ਸੁਨਾਮੀ ਸੂਚਨਾ ਕੇਂਦਰ (ਆਈਓਟੀਆਈਸੀ) ਦੁਆਰਾ ਸੰਯੁਕਤ ਰੂਪ ਵਿੱਚ ਇੱਕ ਵਰਚੁਅਲ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਆਯੋਜਨ ਦੇ ਮੁੱਖ ਮਹਿਮਾਨ, ਡਾ. ਐੱਮ. ਰਾਜੀਵਨ,ਸਕੱਤਰ, ਧਰਤ ਵਿਗਿਆਨ ਮੰਤਰਾਲੇ, ਭਾਰਤ ਸਰਕਾਰ ਅਤੇ ਸਨਮਾਨਿਤ ਮਹਿਮਾਨ ਸ਼੍ਰੀ ਜੀ.ਵੀ.ਵੀ.ਸਰਨਾ ਮੈਂਬਰ ਸਕੱਤਰ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ, ਭਾਰਤ ਸਰਕਾਰ, ਓਐੱਸਡੀਐੱਮਏ ਦੇ ਅਧਿਕਾਰੀਆਂ ਅਤੇ ਦੋਵੇਂ ਪਿੰਡਾਂ ਨੂੰ ਪ੍ਰਸ਼ੰਸਾ ਪ੍ਰਮਾਣਪੱਤਰ ਪ੍ਰਦਾਨ ਕਰਨਗੇ।

ਯੂਨੈੱਸਕੋ-ਆਈਓਸੀ ਦੇ ਅਧਿਕਾਰੀ,ਡਾ. ਸ਼੍ਰੀਨਿਵਾਸ ਕੁਮਾਰ ਤੁੱਮਾਲਾ, ਪ੍ਰਮੁੱਖ-ਆਈਸੀਜੀ/ਆਈਓਟੀਡਬਲਿਯੁਐੱਮਐੱਸ ਅਤੇ ਸ਼੍ਰੀ ਆਰਦਿੱਤੋ ਐੱਮ, ਕੋਡਿਜਾਟ,ਪ੍ਰਮੁੱਖ-ਹਿਮਦ ਮਹਾਸਾਗਰ ਸੁਨਾਮੀ ਸੂਚਨਾ ਕੇਂਦਰ/ ਪ੍ਰੋ. ਦਿਵੀਕੋਰਿਤਾ ਕਰਣਵਤੀ, ਡਾਇਰੈਕਟਰ, ਬੀਐੱਮਕੇਜੀ, ਇੰਡੋਨੇਸ਼ੀਆ  ਅਤੇ ਆਈਸੀਜੀ/ਆਈਈਟੀਡਬਲਿਯੂਐੱਮਐੱਸ ਦੇ ਚੇਅਰਮੈਨ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।ਸ਼੍ਰੀ ਪ੍ਰਦੀਪ ਕੁਮਾਰ ਜੇਨਾ ਵਦੀਕ ਮੁੱਖ ਸਕੱਤਰ,ਓਡੀਸ਼ਾ ਸਰਕਾਰ ਅਤੇ ਐੱਮਡੀ - ਓਐੱਸਡੀਐੱਮਏ ਦੇ ਨਾਲ-ਨਾਲ ਓਐੱਸਡੀਐੱਮਏ ਅਤੇ ਵੈਕਟਰਾਏਪੁਰ ਅਤੇ ਨੋਲਿਯਾਸ਼ਾਹੀ ਭਾਈਚਾਰੇ ਦੇ ਅਧਿਕਾਰੀ ਵੀ ਮਾਨਤਾ ਅਤੇ ਪ੍ਰਮਾਣਪੱਤਰ ਪ੍ਰਾਪਤ ਕਰਨ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।ਡਾ. ਐੱਸ.ਐੱਸ. ਸੀ. ਸ਼ੋਨੋਈ ਆਈਓਸੀ-ਯੂਨੈੱਸਕੋ ਦੇ ਵਾਈਸ-ਚੇਅਰਪਰਸਨ, ਸਾਬਕਾ ਆਈਐੱਨਸੀਓਆਈਐੱਸ ਡਾਇਰੈਕਟਰ ਅਤੇ ਰਾਸ਼ਟਰੀ ਬੋਰਡ ਦੇ ਚੇਅਰਮੈਨ ਡਾ. ਟੀ.ਐੱਸ.ਬਾਲਾਕ੍ਰਿਸ਼ਣਨ ਨਾਇਰ, ਆਈਐੱਨਸੀਓਆਈਐੱਸ ਦੇ ਡਾਇਰੈਕਟਰ (ਸੁਤੰਤਰ ਚਾਰਜ) ਅਤੇ ਟੀਡਬਲਿਯੂਜੀ- ਆਈਐੱਨਸੀਓਆਈਐੱਸ ਦੇ ਪ੍ਰਮੁੱਖ-ਸ਼੍ਰੀ ਈ.ਪੱਟਾਭੀ ਰਾਮਾ ਰਾਓ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।ਇਸ ਪ੍ਰੋਗਰਾਮ ਦੇ ਹੋਰਨਾਂ ਭਾਗੀਦਾਰਾਂ ਵਿੱਚ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਅਧਿਕਾਰੀ,ਰਾਸ਼ਟਰੀ ਬੋਰਡ (ਐਨਡੀਐੱਮਏ,ਐੱਮਐੱਚਏ, ਓਐੱਸਡੀਐੱਮਏ,ਏਐਂਡਐੱਨ,ਡੀਡੀਐੱਮ ਆਦਿ) ਦੇ ਮੈਂਬਰ, ਆਈਐੱਨਸੀਓਆਈਐੱਸ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ।

 

ਫੋਟੋਆਂ : ਰਾਸ਼ਟਰੀ ਬੋਰਡ ਦੇ ਮੈਂਬਰਾਂ ਅਤੇ ਆਈਸੀਜੀ.ਆਈਓਟੀਡਬਲਿਯੂਐੱਮਐੱਸ ਦੇ ਪ੍ਰਤੀਨਿਧੀਆਂ ਦਾ 13-14 ਦਸੰਬਰ 2019 ਦੇ ਦੌਰਾਨ ਵੈਕਟਰਾਏਪੁਰ ਪਿੰਡ,ਗੰਜਮ ਜ਼ਿਲ੍ਹਾ ਅਤੇ ਅਤੇ ਨੋਲਿਯਾਸ਼ਾਹੀ ਪਿੰਡ, ਜਗਤ ਸਿੰਘਪੁਰ ਜ਼ਿਲ੍ਹਾ,ਓਡੀਸ਼ਾ ਦਾ ਦੌਰਾ।

ਐੱਨਬੀ/ਕੇਜੀਐੱਸ/(ਐੱਮਓਈਐੱਸ ਰਿਲੀਜ਼)



(Release ID: 1644191) Visitor Counter : 185