ਖੇਤੀਬਾੜੀ ਮੰਤਰਾਲਾ

ਖੇਤੀ ਮੰਤਰਾਲਾ ਵੱਲੋਂ 2020-21 ਵਿੱਚ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਨਵਾਚਾਰ ਅਤੇ ਖੇਤੀ ਉੱਦਮਤਾ ਕੰਪੋਨੈਂਟ ਤਹਿਤ ਸਟਾਰਟਸ-ਅਪ ਲਈ ਫੰਡਿੰਗ
ਪਹਿਲਾਂ ਤੋਂ ਹੀ 1185.90 ਲੱਖ ਰੁਪਏ ਦੀ ਫੰਡਿੰਗ ਵਾਲੇ 112 ਸਟਾਰਟਅਪਸ ਤੋਂ ਇਲਾਵਾ ਖੇਤੀ ਅਤੇ ਇਸ ਨਾਲ ਜੁੜੇ ਖੇਤਰਾਂ ਵਿਚ 234 ਸਟਾਰਟਅਪਸ ਨੂੰ 2485.85 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ।

Posted On: 06 AUG 2020 4:59PM by PIB Chandigarh

ਕੇਂਦਰ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਬਹੁਤ ਉੱਚ ਤਰਜੀਹ ਦਿੱਤੀ ਜਾਂਦੀ ਹੈ। ਪ੍ਰਤੱਖ ਜਾ ਅਪ੍ਰਤੱਖ ਰੂਪ ਵਿੱਚ ਯੋਗਦਾਨ ਪਾ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਾਉਣ ਲਈ ਸਟਾਰਟਸ-ਅੱਪ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਇੱਕ ਕੰਪੋਨੈਂਟ ਦੇ ਰੂਪ ਵਿੱਚ ਨਵਾਚਾਰ ਅਤੇ ਖੇਤੀ ਉੱਦਮਤਾ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਅਤੇ ਇੰਕੁਬੇਸ਼ਨ ਈਕੋ ਪ੍ਰਣਾਲੀ ਨੂੰ ਉਤਸ਼ਾਹਤ ਕਰਕੇ ਨਵਾਚਾਰ ਅਤੇ ਖੇਤੀ ਉੱਦਮਤਾ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਇਹ ਸਟਾਰਟਸ-ਅੱਪ ਵੱਖ - ਵੱਖ ਵਰਗਾਂ ਦੇ ਹਨ, ਜਿਵੇਂ ਕਿ ਐਗਰੋ-ਪ੍ਰੋਸੈਸਿੰਗ, ਆਰਟੀਫਿਸ਼ਲ ਇੰਟੈਲੀਜੈਂਸ, ਡਿਜਿਟਲ ਖੇਤੀ, ਖੇਤੀ ਮਸ਼ੀਨੀਕਰਨ, ਵੇਸਟ ਟੁ ਵੈਲਥ, ਡੇਅਰੀ, ਮੱਛੀਪਾਲਨ ਆਦਿ

ਖੇਤੀ, ਸਹਿਕਾਰਤਾ ਅਤੇ ਕਿਸਾਨ ਕਲਿਆਣ ਵਿਭਾਗ ਨੇ ਪੰਜ ਗਿਆਨ ਭਾਈਵਾਲਾਂ ਨੂੰ (ਕੇਪੀ) ਸੈਂਟਰ ਆਫ਼ ਐਕਸੀਲੈਂਸ ਦੇ ਰੂਪ ਵਿੱਚ ਚੁਣਿਆ ਹੈ। ਇਹ ਭਾਈਵਾਲ ਹਨ -

1. ਰਾਸ਼ਟਰੀ ਖੇਤੀ ਵਿਸਥਾਰ ਮੈਨਜਮੈਂਟ ਸੰਸਥਾ (ਐਮਏਐਨਏਜੀਈ), ਹੈਦਰਾਬਾਦ।

2. ਰਾਸ਼ਟਰੀ ਖੇਤੀ ਮਾਰਕੀਟਿੰਗ ਸ਼ੰਸਥਾ (ਐਨਆਈਏਐਮ), ਜੈਪੁਰ।

3. ਭਾਰਤੀ ਖੇਤੀ ਖ਼ੋਜ ਸੰਸਥਾ (ਆਈਏਆਰਆਈ) ਪੂਸਾ, ਨਵੀਂ ਦਿੱਲੀ।

4. ਯੂਨੀਵਰਸਿਟੀ ਆਫ਼ ਐਗਰੀਕਲਚਰ ਸਾਈਂਸ, ਧਾਰਵਾੜ, ਕਰਨਾਟਕਾ ਅਤੇ

5. ਆਸਾਮ ਐਗਰੀਕਲਚਰ ਯੂਨੀਵਰਸਿਟੀ, ਜ਼ੋਰਹਾਟ, ਆਸਾਮ ।

24 ਆਰਕੇਵੀਵਾਈ -ਆਰਏਐਫਟੀਏਏ ਐਗਰੀ ਬਿਜਨੇਸ ਇੰਕੁਬੇਟਰਜ (ਆਰ-ਏਬੀਆਈ 'ਜ ) ਵੀ ਦੇਸ਼ ਭਰ ਵਿੱਚ ਨਿਯੁਕਤ ਗਏ ਹਨ।

ਇਸ ਯੋਜਨਾ ਦੇ ਹੇਠ ਲਿੱਖੇ ਹਿੱਸੇ (ਕੰਪੋਨੈਂਟ) ਹਨ :

 

*ਐਗਰੀ ਪ੍ਰੀਨਿਊਰਸ਼ਿਪ ਓਰਿਐਂਟੇਸ਼ਨ -ਦੋ ਮਹੀਨੇ ਦੀ ਅਵਧੀ ਲਈ 10, 000 ਰੁਪਏ ਪ੍ਰਤੀ ਮਹੀਨੇ ਦੇ ਵਜ਼ੀਫੇ ਨਾਲ। ਵਿੱਤੀ, ਤਕਨੀਕੀ, ਆਈ ਪੀ ਮੁੱਦਿਆਂ ਆਦਿ ਤੇ ਮੈਂਟਰਸ਼ਿਪ ਵੀ ਪ੍ਰਦਾਨ ਕੀਤੀ ਜਾਂਦੀ ਹੈ।

*ਆਰ-ਏਬੀਆਈ ਇੰਕਿਉਬੇਟਸ ਦੀ ਸੀਡ ਸਟੇਜ ਫੰਡਿੰਗ -25 ਲੱਖ ਰੁਪਏ ਤੱਕ ਦੀ ਫੰਡਿੰਗ (85 ਪ੍ਰਤੀਸ਼ਤ ਦੀ ਗ੍ਰਾਂਟ ਅਤੇ 15% ਇੰਕਿਉਬੇਟ ਦਾ ਯੋਗਦਾਨ) ।

* ਐਗਰੀ ਪ੍ਰਿਨਿਊਰਜ ਦਾ ਆਈਡਿਆ/ਪ੍ਰੀ - ਸੀਡ ਸਟੇਜ ਫੰਡਿੰਗ -5 ਲੱਖ ਰੁਪਏ ਤੱਕ ਦੀ ਫੰਡਿੰਗ ( 90% ਗ੍ਰਾੰਟ ਅਤੇ 10 % ਇੰਕਿਉਬੇਟਸ ਦਾ ਯੋਗਦਾਨ)

ਸੰਸਥਾਵਾਂ ਵੱਲੋਂ ਆਪਣੇ ਪ੍ਰੋਗਰਾਮਾਂ ਲਈ ਬੇਨਤੀ ਕਰਨ ਤੇ ਵੱਖ-ਵੱਖ ਪੜਾਵਾਂ ਵਿੱਚ ਚੋਣ ਦੀ ਸਖਤ ਪ੍ਰਕ੍ਰਿਆ ਅਪਣਾਈ ਜਾਂਦੀ ਹੈ ਅਤੇ ਦੋ ਮਹੀਨੇ ਦੀ ਸਿਖਲਾਈ ਦੇ ਆਧਾਰ ਤੇ ਉਨ੍ਹਾਂ ਸਟਾਰਟ -ਅੱਪਸ ਦੀ ਅੰਤਿਮ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਗ੍ਰਾਂਟ ਦੀ ਸਹਾਇਤਾ ਨਾਲ ਫ਼ੰਡ ਪ੍ਰਦਾਨ ਕੀਤਾ ਜਾਣਾ ਹੁੰਦਾ ਹੈ।

ਤਕਨੀਕੀ , ਵਿੱਤ, ਬੁਧੀਜੀਵੀ ਸੰਪਦਾ, ਜਰੂਰੀ ਕਾਨੂੰਨਾਂ ਦੀ ਪਾਲਣਾ ਦੇ ਮੁੱਦਿਆਂ ਆਦਿ ਤੇ ਵੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਮੀਲ ਪੱਥਰ (ਮਾਈਲ ਸਟੋਨ) ਅਤੇ ਸਮੇਂ ਸੀਮਾ ਦੀ ਨਿਗਰਾਨੀ ਰਾਹੀਂ ਸਟਾਰਟਸ-ਅੱਪ ਨੂੰ ਮੈਂਟਰਸ਼ਿਪ ਪ੍ਰਦਾਨ ਕਰਨਾ ਵੀ ਪ੍ਰੋਗਰਾਮ ਦਾ ਹਿੱਸਾ ਹੈ।

ਕੁਝ ਸਟਾਰਟਸ- ਅੱਪ, ਜਿਨਾਂ ਨੂੰ ਇੰਕਿਉਬੇਟ ਕੀਤਾ ਜਾ ਰਿਹਾ ਹੈ, ਹੇਠ ਲਿੱਖੇ ਹੱਲ ਪ੍ਰਸਤੁਤ ਕਰਦੇ ਹਨ :

* ਐਕਟਿਕਸ ਐਨੀਮਲ ਹੈਲਥ ਟੈਕਨਾਲੋਜੀਆਂ, ਜਿਨਾਂ ਨੂੰ ਵੇਟਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਵੈਟਰਨਰੀ ਡਾਕਟਰਾਂ ਦਾ ਇੱਕ ਨੈਟਵਰਕ ਹੈ, ਜੋ ਗ੍ਰਾਹਕਾਂ ਅਰਥਾਤ ਪਸ਼ੂ- ਪਾਲਕਾਂਨੂੰ ਰੀਅਲ ਟਾਈਮ ਟੈਲੀ ਕੰਸਲਟੇਸ਼ਨ ਅਤੇ ਉਨ੍ਹਾਂ ਦੇ ਦਰਵਾਜ਼ੇ ਤੇ ਜਾ ਕੇ ਤਤਕਾਲ ਸੰਪਰਕ ਪ੍ਰਦਾਨ ਕਰਦਾ ਹੈ।

*ਐਸਐਨਐਲ ਇਨੋਵੇਸ਼ਨਸ - ਇਨੋਫਾਰਮਜ਼ ਖੇਤ ਤੋਂ ਗ੍ਰਾਹਕ ਤੱਕ, ਇੱਕ ਸਾਲ ਤੱਕ ਦੇ ਭੰਡਾਰ ਅਤੇ ਉਪਯੋਗ ਦੀ ਪੂਰੀ ਸਮਰੱਥਾਂ ਨਾਲ ਫਲਾਂ ਤੇ ਸਬਜੀਆਂ ਨੂੰ ਲੁਗਦੀ ਵਿੱਚ ਤਬਦੀਲ ਕਰਨ ਲਈ ਇਨ-ਹਾਊਸ ਵਿਕਸਿਤ ਕੀਤੇ ਗਏ ਮੋਨੋ ਬਲਾਕ ਫ਼ਲਾਂ ਦੀ ਪ੍ਰੋਸੈਸਿੰਗ (ਆਨ -ਵਹੀਲਜ਼) ਦਾ ਇਸਤੇਮਾਲ ਕਰਕੇ ਸਿੱਧੇ ਖੇਤਾਂ ਵਿੱਚ ਪ੍ਰੋਸੈੱਸਡ ਫਲਾਂ ਤੇ ਸਬਜੀਆਂ ਦੀ ਲੁਗਦੀ ਪ੍ਰਦਾਨ ਕਰਦਾ ਹੈ।

* ਈ ਐਫ਼ ਪਾਲੀਮਰ ਰਾਹੀਂ ਕਿਸਾਨਾਂ ਲਈ ਪਾਣੀ ਦੀ ਘਾਟ ਦੇ ਸੰਕਟ ਦੇ ਹੱਲ ਦੇ ਉਦੇਸ਼ ਨਾਲ ਇੱਕ ਵਾਤਾਵਰਨ ਪੱਖੀ ਜਲ ਪ੍ਰਤਿਧਾਰਨ ਬਹੁਲਕ ਵਿਕਸਿਤ ਕੀਤਾ ਗਿਆ ਹੈ। ਇਸ ਸਟਾਰਟ-ਅੱਪ ਨੇ ਇਸਨੂੰ ਮਿੱਟੀ ਵਿਚੋਂ ਪਾਣੀ ਨੂੰ ਸੋਖਣ, ਇਸਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਅਤੇ ਲੋੜ ਅਨੁਸਾਰ ਫਸਲਾਂ ਨੂੰ ਸਪਲਾਈ ਕਰਨ ਦੇ ਉਦੇਸ਼ ਨਾਲ ਡਿਜ਼ਾਈਨ ਕੀਤਾ ਹੈ ਅਤੇ ਇਹ ਇੱਕ ਸੂਪਰ ਸ਼ੋਸ਼ਕ ਬਹੁਲਕ ਹੈ।

ਜਿਨਾਂ ਸਟਾਰਟ-ਅੱਪਸ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਵਿੱਚ ਕਈ ਸਟਾਰਟਸ -ਅੱਪ ਅਜਿਹੇ ਹਨ ਜਿਨਾਂ ਦੀ ਅਗਵਾਈ ਮਹਿਲਾਵਾਂ ਕਰ ਰਹੀਆਂ ਹਨ, ਜਿਵੇਂ ਕਿ ਏ2ਪੀ ਐਨਰਜੀ ਸਾਲਿਊਸ਼ਨਸ, ਜੋ ਕਚਰੇ ਦੇ ਬਾਇਉਮਾਸ ਨੂੰ ਟਰੈਕ ਕਰਨ ਲਈ ਅਰਟੀਫਿਸ਼ਲ ਇੰਟੈਲੀਜੈਂਸ ਦਾ ਉਪਯੋਗ ਕਰਦਾ ਹੈ ਅਤੇ ਫੇਰ ਇਸਨੂੰ ਇਕੱਠਿਆਂ ਕਰਨ ਲਈ ਕਿਸਾਨਾਂ ਨਾਲ ਮਿਲ ਕੇ ਕੰਮ ਕਰਦਾ ਹੈ।

*ਇੱਕ ਪਾਸੇ ਇਹ ਕਿਸਾਨਾਂ ਲਈ ਵਾਧੂ ਆਮਦਨ ਪੈਦਾ ਕਰਦਾ ਹੈ ਤੇ ਦੂਜੇ ਪਾਸੇ ਏ2ਪੀ ਇਕੱਠੇ ਕੀਤੇ ਗਏ ਬਾਇਉਮਾਸ ਨੂੰ ਊਰਜਾ ਦੇ ਸ਼ਰਰਿਆਂ, ਹਰੇ ਕੋਲੇ ਅਤੇ ਜੈਵਿਕ ਤੇਲ ਵਰਗੇ ਭਵਿੱਖ ਦੇ ਆਮ ਜੈਵਿਕ ਇੰਧਨ ਵਿੱਚ ਤਬਦੀਲ ਕਰਦਾ ਹੈ।*ਕਿਆਰੀ ਇਨੋਵੇਸ਼ਨ, ਮਨੁੱਖ ਅਤੇ ਜੰਗਲੀ ਜੀਵਾਂ ਦੇ ਸੰਘਰਸ਼ ਨੂੰ ਭਾਰਤ ਤੇ ਅੰਤਰਰਾਸ਼ਟਰੀ ਪੱਧਰ ਤੇ ਘੱਟ ਕਰਨ ਲਈ ਕੰਮ ਕਰ ਰਿਹਾ ਹੈ। ਇਸ ਨੇ ਐਨੀਮਲ ਇੰਟਰੂਜਨ ਡਿਟੇਕ੍ਸ਼ਨ ਅਤੇ ਰੈਪੇਲਿਟ ਸਿਸਟਮ (ਏਐਨਆਈਡੀਈਆਰ ਐਸ) ਨਾਂਅ ਦਾ ਇੱਕ ਨਵੀਨ ਉਤਪਾਦ ਬਣਾਇਆ ਹੈ। ਇਹ ਉਪਕਰਣ ਇੱਕ ਯੰਤਰੀਕ੍ਰਿਤ ਬਿਜੁਕਾ (ਖੇਤਾਂ ਵਿੱਚੋਂ ਚਿੜੀਆਂ ਨੂੰ ਭਜਾਉਣ ਲਈ ਲਗਾਇਆ ਗਿਆ ਪੁਤਲਾ) ਦੀ ਤਰ੍ਹਾਂ ਕੰਮ ਕਰਦਾ ਹੈ ਜੋ ਜਾਨਵਰਾਂ ਦੀ ਘੁੱਸਪੈਠ ਤੋਂ ਖੇਤਾਂ ਦੀ ਰਾਖੀ ਕਰ ਸਕਦਾ ਹੈ।

* ਐਗੇਸਮੈਟ੍ਰਿਕ ਟੈਕਨਾਲੋਜੀਜ ਕੋਲ ਇੱਕ ਸਟੀਕ ਸਿੰਜਾਈ ਅਤੇ ਰੋਗ ਪ੍ਰਬੰਧਨ ਰਾਹੀਂ ਫ਼ਸਲ ਦੀ ਪੈਦਾਵਾਰ ਵਿੱਚ ਸੁਧਾਰ ਲਿਆਉਣ ਦੀ ਦ੍ਰਿਸ਼ਟੀ ਹੈ, ਜਿਸ ਵਿੱਚ ਉਹ ਏਆਈ, ਆਈਓਟੀ ਅਤੇ ਕੰਪਿਊਟਰ ਦਾ ਉਪਯੋਗ ਕਰਕੇ ਇੱਕ ਡੇਟਾ ਸੰਚਾਲਤ ਦ੍ਰਿਸ਼ਟੀਕੋਣ ਅਪਣਾਉਂਦਾ ਹੈ। ਇਸਦੇ ਉਤਪਾਦ ਕਰਾਪਲੀਟਿਕਸ (R) ਹਾਰਡਵੇਅਰ ਤੇ ਸਾਫਟਵੇਅਰ ਦੇ ਹੱਲ ਦਾ ਇੱਕ ਸੁਮੇਲ ਹਨ, ਜੋ ਸਿੰਜਾਈ ਲਈ ਇੱਕ ਸਟੀਕ ਮਾਡਲ ਬਣਾਉਣ ਲਈ ਡੇਟਾ ਨੂੰ ਕਾਰਵਾਈ ਯੋਗ ਜਾਣਕਾਰੀ ਵਿੱਚ ਤਬਦੀਲ ਕਰਨ ਲਈ ਗਰਾਉਂਡ ਸੈਂਸਰ ਡੇਟਾ ਅਤੇ ਸੈਟੇਲਾਈਟ ਇਮੇਜਰੀ ਨੂੰ ਸੰਗਠਤ ਕਰਦਾ ਹੈ।

ਉੱਪਰ ਦਿੱਤੇ ਗਏ 6 ਸਟਾਰਟਸ-ਅੱਪ ਤੋਂ ਇਲਾਵਾ ਖੇਤੀ ਪ੍ਰਸਾਰ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਅਤੇ ਘਰੇਲੂ ਖੇਤੀ ਆਮਦਨ ਨੂੰ ਵਧਾਉਣ ਦੇ ਹੱਲਾਂ ਸਮੇਤ ਕਈ ਹੋਰ ਉਪਰਾਲੇ ਵੀ ਹਨ।

ਕੁੱਲ ਮਿਲਾ ਕੇ ਖੇਤੀ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਕੁੱਲ 346 ਸਟਾਰਟਸ -ਅੱਪਸ ਨੂੰ ਇਸ ਪੜਾਅ ਵਿੱਚ 3671.75 ਕਰੋੜ ਰੁਪਏ ਦਾ ਫ਼ੰਡ ਦਿੱਤਾ ਜਾ ਰਿਹਾ ਹੈ। ਇਹ ਫ਼ੰਡ ਕਿਸ਼ਤਾਂ ਵਿੱਚ ਜਾਰੀ ਕੀਤੇ ਜਾਣਗੇ। ਇਨ੍ਹਾਂ ਸਟਾਰਟਸ-ਅੱਪਸ ਨੂੰ ਭਾਰਤ ਵਿੱਚ ਫੈਲੇ 29 ਖੇਤੀ ਕਾਰੋਬਾਰੀ ਇੰਕਿਉਬੇਸ਼ਨ ਕੇਂਦਰਾਂ (ਕੇਪੀਐਸ ਅਤੇ ਆਰਏਬੀਆਈ) ਵਿੱਚ ਦੋ ਮਹੀਨਿਆਂ ਲਈ ਸਿਖਲਾਈ ਦਿੱਤੀ ਜਾਵੇਗੀ। ਇਨ੍ਹਾਂ ਸਟਾਰਟਸ -ਅੱਪਸ ਰਾਹੀਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ, ਉਹ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਕਿਸਾਨਾਂ ਲਈ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੀ ਆਮਦਨ ਵਧਾਉਣ ਵਿੱਚ ਯੋਗਦਾਨ ਦੇਣਗੇ।

ਅਗਰੀ ਪ੍ਰੀਨਿਊਰਸ਼ਿਪ। ਆਰ ਕੇ ਵੀ ਵਾਈ ਦੇ ਬਾਰੇ ਹੋਰ ਵਧੇਰੇ ਜਾਣਕਾਰੀ ਵੈਬਸਾਈਟ : https://rkvy.nic.in ਰਾਹੀ ਹਾਸਲ ਕੀਤੀ ਜਾ ਸਕਦੀ ਹੈ।

 

ਐਮ ਜੀ/ਏਐਮ/ਏਕੇ/ਡੀਏ(Release ID: 1644060) Visitor Counter : 25