ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਵੱਲੋਂ ‘ਕੋਵਿਡ–19– ਇੱਕਮਹਾਮਾਰੀ ਵਿੱਚ ਚੰਗੇ ਸ਼ਾਸਨ ਅਭਿਆਸ ’ ਬਾਰੇ ITEC-NCGGਕੌਮਾਂਤਰੀ ਵਰਕਸ਼ਾਪ ਦਾ ਉਦਘਾਟਨ
Posted On:
06 AUG 2020 5:32PM by PIB Chandigarh
ਭਾਰਤ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਧੀਨ ਵਿਸ਼ਵ
ਕੋਵਿਡ ਸਹਿਯੋਗ ਦੀ ਸੁਰ ਸਥਾਪਤ ਕੀਤੀ: ਡਾ. ਜਿਤੇਂਦਰ
ਸਿੰਘਭਾਰਤ ਆਪਣੇ ਮਜ਼ਬੂਤ ਡਿਜੀਟਲ ਢਾਂਚੇ ਕਾਰਣ ਕੋਵਿਡ
ਦੀਆਂ ਸ਼ਾਸਨਿਕ ਚੁਣੌਤੀਆਂ ਸਾਹਮਣੇ ਡਟ ਸਕਿਆ: ਡਾ.
ਜਿਤੇਂਦਰ ਸਿੰਘਦੋ–ਦਿਨਾ ਵਰਕਸ਼ਾਪ ਵਿੱਚ 26 ਦੇਸ਼ਾਂ ਦੇ 184 ਭਾਗੀਦਾਰ
ਆਪਣੇ ਤਜਰਬੇ ਤੇ ਸਰਬੋਤਮ ਅਭਿਆਸ ਸਾਂਝੇ ਕਰਨਗੇ
ਕੇਂਦਰੀ ਪਰਸੋਨਲ, ਪੀਜੀ ਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਹੈ
ਕਿ ਭਾਰਤ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਸ਼ਵ ਕੋਵਿਡ ਸਹਿਯੋਗ ਲਈ
ਸੁਰ ਤੈਅ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਸ੍ਰੀ ਮੋਦੀ ਦੀ ਅਸਾਧਾਰਣ
ਵਿਦੇਸ਼ੀ ਪਹੁੰਚ ਨੇ ਇਸ ਮਹਾਮਾਰੀ ਵਿਰੁੱਧ ਅਜਿਹਾ ਅੰਤਰਰਾਸ਼ਟਰੀ ਗੱਠਜੋੜ ਕਰਨ ਵਿੱਚ ਬਹੁਤ
ਮਦਦ ਕੀਤੀ ਹੈ। ਉਹ ‘ਇਡੀਅਨ ਟੈਕਨੀਕਲ ਐਂਡ ਇਕਨੌਮਿਕ ਕੋਆਪ੍ਰੇਸ਼ਨ’ (ਆਈਟੈੱਕ –
ITEC), ਵਿਦੇਸ਼ ਮੰਤਰਾਲਾ ਅਤੇ ‘ਨੈਸ਼ਨਲ ਸੈਂਟਰ ਫ਼ਾਰ ਗੁੱਡ ਗਵਰਨੈਂਸ’ (ਐੱਨਸੀਜੀਜੀ –
NCGG), ਪ੍ਰਸ਼ਾਸਕੀ ਸੁਧਾਰਾਂ ਤੇ ਜਨਤਕ ਸ਼ਿਕਾਇਤਾਂ ਬਾਰੇ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ
‘ਕੋਵਿਡ–19 – ਇੱਕ ਮਹਾਮਾਰੀ ਵਿੱਚ ਚੰਗੇ ਸ਼ਾਸਨ ਦੇ ਅਭਿਆਸ’ ਵਿਸ਼ੇ ਉੱਤੇ ਅੰਤਰਰਾਸ਼ਟਰੀ
ਵਰਕਸ਼ਾਪ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਹੀ ਸਨ, ਜਿਨ੍ਹਾਂ ਨੇ
ਭਾਰਤ ਵਿੱਚ ਬਹੁਤ ਘੱਟ ਮਾਮਲਿਆਂ ਦੇ ਬਾਵਜੂਦ ਬਹੁਤ ਛੇਤੀ ਰਾਸ਼ਟਰਵਿਆਪੀ ਲੌਕਡਾਊਨ ਲਾਗੂ
ਕਰ ਕੇ ਇਸ ਚੁਣੌਤੀ ਨਾਲ ਲੜਨ ਲਈ ਵਿਸ਼ਵ ਨੂੰ ਜਾਗਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ ਕਿ
ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ ਨੇ ਇਸ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਤਰੀਕੇ
ਲੜਨ ਵਿੱਚ ਭਾਰਤ ਦੀ ਮਦਦ ਕੀਤੀ ਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਇਸ ਦੀ ਰੀਸ ਕੀਤੀ।
ਪਰਸਪਰ ਅੰਤਰਰਾਸ਼ਟਰੀ ਸਹਿਯੋਗ ਦੇ ਵਿਸ਼ੇ ’ਤੇ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ੍ਰੀ
ਮੋਦੀ ਨੇ ਨਾ ਸਿਰਫ਼ 1 ਕਰੋੜ ਅਮਰੀਕੀ ਡਾਲਰ ਦੀ ਪ੍ਰਤੀਬੱਧਤਾ ਨਾਲ ਇੱਕ ‘ਕੋਵਿਡ–19
ਐਮਰਜੈਂਸੀ ਫ਼ੰਡ’ ਕਾਇਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਪਰ ਵਿਅਕਤੀਗਤ ਆਧਾਰ ਉੱਤੇ
ਸਰਕਾਰਾਂ ਤੇ ਦੇਸ਼ਾਂ ਦੇ ਮੁਖੀਆਂ ਦੇ ਸੰਪਰਕ ਵਿੱਚ ਰਹਿਣ ਦੇ ਨਾਲ–ਨਾਲ ਸਾਰਕ, ਨੈਮ, ਜੀ–20
ਅਤੇ ਹੋਰ ਮੰਚਾਂ ਉੱਤੇ ਮਹਾਮਾਰੀ ਦੇ ਮੁੱਦੇ ਬਾਰੇ ਵੀ ਗੱਲ ਕੀਤੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ੍ਰੀ ਮੋਦੀ ਵੱਲੋਂ ਐਲਾਨੇ ‘ਆਤਮਨਿਰਭਰ ਭਾਰਤ’ ਅਧੀਨ 20
ਲੱਖ ਕਰੋੜ ਰੁਪਏ ਤੋਂ ਵੱਧ ਦਾ ਪੈਕੇਜ ਜੋ ਭਾਰਤ ਦੇ ਕੁੱਲ ਘਰੇਲੂ ਉਤਪਾਦਨ (ਜੀਡੀਪੀ – GDP)
ਦਾ ਲਗਭਗ 10 ਫ਼ੀ ਸਦੀ ਸੀ ਅਤੇ ਮਹਾਮਾਰੀ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਵਿਸ਼ਵ
ਦੇ ਸਭ ਤੋਂ ਵੱਡੇ ਪੈਕੇਜਾਂ ਵਿੱਚੋਂ ਇੱਕ ਸੀ। ਉਨ੍ਹਾਂ ਦੁਹਰਾਇਆ ਕਿ ਕੋਵਿਡ ਤੋਂ ਬਾਅਦ ਭਾਰਤ; ਵਿਸ਼ਵ
ਆਰਥਿਕ ਸਿਹਤਯਾਬੀ ਦਾ ਇੱਕ ਮਹੱਤਵਪੂਰਣ ਥੰਮ੍ਹ ਹੋਵੇਗਾ। ਉਨ੍ਹਾਂ ਕਿਹਾ ਕਿ ਕੋਵਿਡ–19
ਮਹਾਮਾਰੀ ਵਿਰੁੱਧ ਜੰਗ ਜਿੱਤਣ ਹਿਤ ਦੇਸ਼ਾਂ ਲਈ ਮੌਜੂਦ ਰੂਪ–ਰੇਖਾ ਅਰਥਵਿਵਸਥਾ ਦੀ
ਮੁੜ–ਸ਼ੁਰੂਆਤ ਤੇ ਸਹਿਕਾਰੀ ਸੰਘਵਾਦ ਦੀ ਮਜ਼ਬੂਤੀ ਵਿੱਚ ਨਿਹਿਤ ਹੈ। ਉਨ੍ਹਾਂ ਕਿਹਾ ਕਿ ਮਜ਼ਬੂਤ
ਸੰਸਥਾਨਾਂ, ਮਜ਼ਬੂਤ ਈ–ਗਵਰਨੈਂਸ ਮਾੱਡਲਾਂ, ਡਿਜੀਟਲ ਤੌਰ ’ਤੇ ਸਸ਼ੱਕਤ ਨਾਗਰਿਕਾਂ ਤੇ ਸੁਧਰੀਆਂ
ਸਿਹਤ–ਸੰਭਾਲ ਸਹੂਲਤਾਂ ਉੱਤੇ ਜ਼ੋਰ ਦਿੱਤਾ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਟੀਮ ਨਾਲ ਮਿਲ ਕੇ ਕੰਮ ਕਰਨ, ਦਯਾ ਭਾਵਨਾ ਤੇ
ਸ਼ਾਸਨ ਕਲਾ ਨੇ ਕੋਵਿਡ–19 ਮਹਾਮਾਰੀ ਦੇ ਜਵਾਬ ਵਿੱਚ ਭਾਰਤ ਦੇ ਸ਼ਾਸਨ ਨੂੰ ਪਰਿਭਾਸ਼ਿਤ ਕੀਤਾ
ਹੈ ਅਤੇ ਇਸ ਨੇ ਆਪਣੇ ਮਜ਼ਬੂਤ ਡਿਜੀਟਲ ਢਾਂਚੇ ਨਾਲ ਸ਼ਾਸਨਿਕ ਚੁਣੌਤੀ ਸਾਹਮਣੇ ਡਟ ਸਕਿਆ।
ਮੰਤਰੀ ਨੇ ਇਹ ਵੀ ਕਿਹਾ ਕਿ ਅਗਲੇਰਾ ਮਾਰਗ ‘ਦੋ ਗਜ਼ ਦੂਰੀ’ – ਸਮਾਜਕ ਦੂਰੀ ਉੱਤੇ ਧਿਆਨ
ਕੇਂਦ੍ਰਿਤ ਕਰਨ ਨਾਲ ਸਬੰਧਤ ਹੈ ਜੋ ਹੁਣ ਵਿਸ਼ਵ–ਨੇਮ ਬਣ ਚੁੱਕਾ ਹੈ।
ਆਪਣੇ ਸੰਬੋਧਨ ’ਚ ਵਿਦੇਸ਼ ਰਾਜ ਮੰਤਰੀ ਸ੍ਰੀ ਵੀ. ਮੁਰਲੀਧਰਨ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼
ਆਪਣੇ ਸੀਮਤ ਸਾਧਨਾਂ ਤੇ ਸਿਹਤ ਤੇ ਮੈਡੀਕਲ ਬੁਨਿਆਦੀ ਢਾਂਚੇ ਕਾਰਣ ਬਹੁਤ ਜ਼ਿਆਦਾ
ਪ੍ਰਭਾਵਿਤ ਹੋਏ ਹਨ। ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਧੀਨ ਭਾਰਤ ਨੇ ਮੈਡੀਕਲ ਤੇ ਹੋਰ
ਸਹਾਇਤਾ ਨਾਂਲ ਆਪਣੇ ਖੇਤਰ ਦੇ ਤੇ ਬਾਹਰਲੇ ਹੋਰ ਸਾਥੀ ਦੇਸ਼ਾਂ ਤੱਕ ਪਹੁੰਚ ਕਰਨ ਵਿੱਚ ਮੋਹਰੀ
ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਭਾਰਤ ਨੇ ਵਿਸ਼ਵ ਦੇ ਹੋਰ ਦੇਸ਼ਾਂ ਨਾਲ ਮਿਲ ਕੇ ਵੈਕਸੀਨ ਦੇ
ਵਿਕਾਸ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ ਹੈ।
ਦੋ–ਦਿਨਾ ਕਾਨਫ਼ਰੰਸ ਵਿੱਚ 184 ਭਾਗੀਦਾਰ ਭਾਗ ਲੈ ਰਹੇ ਹਨ; ਜਿਨ੍ਹਾਂ ਵਿੱਚ ਦੱਖਣੀ ਏਸ਼ੀਆ,
ਦੱਖਣ–ਪੂਰਬੀ ਏਸ਼ੀਆ, ਲਾਤੀਨੀ ਅਮਰੀਕਾ ਤੇ ਅਫ਼ਰੀਕਾ ਦੇ 26 ਦੇਸ਼ਾਂ ਦੇ ਡਿਪਲੋਮੈਟਸ,
ਜਨ–ਸੇਵਕ ਤੇ ਸਿਹਤ ਮਾਹਿਰ ਸ਼ਾਮਲ ਹਨ।
ਉਦਘਾਟਨੀ ਸੈਸ਼ਨ ਵਿੱਚ ਡਾ. ਕਸ਼ੱਤਰਪਤੀ ਸ਼ਿਵਾਜੀ, ਸਕੱਤਰ, ਡੀਏਆਰਪੀਜੀ ਅਤੇ
ਡੀਪੀਪੀਡਬਲਿਊ, ਭਾਰਤ ਸਰਕਾਰ, ਸ੍ਰੀ ਵੀ. ਸ੍ਰੀਨਿਵਾਸ, ਵਧੀਕ ਸਕੱਤਰ, ਡੀਏਆਰਪੀਜੀ ਤੇ
ਡਾਇਰੈਕਟਰ ਜਨਰਲ, ਨੈਸ਼ਨਲ ਸੈਂਟਰ ਫ਼ਾਰ ਗੁੱਡ ਗਵਰਨੈਂਸ, ਸੁਸ਼੍ਰੀ ਦੇਵਯਾਨੀ ਖੋਬਰਾਗੜੇ,
ਜੇਐੱਸ, ਵਿਦੇਸ਼ ਮੰਤਰਾਲਾ ਤੇ ਭਾਰਤ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਇਹ ਵਰਕਸ਼ਾਪ ਵਿਦੇਸ਼ ਮੰਤਰਾਲੇ, ਪ੍ਰਸ਼ਾਸਕੀ ਸੁਧਾਰਾਂ ਤੇ ਜਨ–ਸ਼ਿਕਾਇਤਾਂ ਬਾਰੇ ਵਿਭਾਗ ਅਤੇ
ਨੈਸ਼ਨਲ ਸੈਂਟਰ ਫ਼ਾਰ ਗੁੱਡ ਗਵਰਨੈਂਸ ਦੀ ਸਾਂਝੀ ਧਾਰਨਾ ਉੱਤੇ ਆਧਾਰਤ ਹੈ, ਜਿਸ ਦਾ ਉਦੇਸ਼
ਆਈਟੀਈਸੀ ਦੇਸ਼ਾਂ ਵਿੱਚ ਭਾਰਤ ਦੇ ਚੰਗੇ ਸ਼ਾਸਨਿਕ ਅਭਿਆਸਾਂ ਦਾ ਪਾਸਾਰ ਕਰਨਾ ਹੈ।
ਐੱਸਐੱਨਸੀ
(Release ID: 1644055)
Visitor Counter : 189