ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਗੋਆ ਮਾਈਗੌਵ ਨਾਗਰਿਕ ਭਾਗੀਦਾਰੀ ਵਿੱਚ ਸ਼ਾਮਲ ਹੋਇਆ ; 12 ਰਾਜ ਪਹਿਲਾਂ ਹੀ ਮਾਈਗੌਵ ਪਲੇਟਫਾਰਮ ਸ਼ੁਰੂ ਕਰ ਚੁਕੇ ਹਨ

Posted On: 05 AUG 2020 5:19PM by PIB Chandigarh

ਗੋਆ ਦੇ ਮੁੱਖਮੰਤਰੀ ਨੇ ਭਾਗੀਦਾਰੀ ਯੁਕਤ ਪ੍ਰਸ਼ਾਸਨ ਅਤੇ ਨੀਤੀ ਨਿਰਧਾਰਨ ਨੂੰ ਉਤਸਾਹਿਤ ਕਰਨ ਲਈ

ਮਾਈਗੌਵ ਨਾਗਰਿਕ ਭਾਗੀਦਾਰੀ ਮੰਚ ਦੀ ਸ਼ੁਰੂਆਤ ਕੀਤੀ

 

ਸਰਕਾਰ ਨਾਲ ਵਿਚਾਰਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਨ ਲਈ ਨਾਗਰਿਕ www.goa.mygov.in ਤੇ ਰਜਿਸਟਰੇਸ਼ਨ ਕਰ ਸਕਦੇ ਹਨ

 

ਗੋਆ ਦੇ ਮੁੱਖਮੰਤਰੀ ਡਾਕਟਰ ਪ੍ਰਮੋਦ ਸਾਵੰਤ ਨੇ 4 ਅਗਸਤ 2020 ਨੂੰ ਇੱਕ ਔਨਲਾਈਨ ਪਰੋਰਾਮ ਦੌਰਾਨ ਮਾਈਗੌਵ ਗੋਆ ਪੋਰਟਲ ਲਾਂਚ ਕੀਤਾ। ਸਹਿਭਾਗੀ ਪ੍ਰਸ਼ਾਸਨ ਨੂੰ ਸਮਰੱਥ ਤੇ ਮਜਬੂਤ ਬਣਾਉਣ ਲਈ ਗੋਆ ਨੇ ਮਾਈਗੌਵ ਨਾਗਰਿਕ ਭਾਗੀਦਾਰੀ ਮੰਚ ਦੀ ਸ਼ੁਰੂਆਤ ਕੀਤੀ। ਪੋਰਟਲ ਨੂੰ ਸ਼ੁਰੂ ਕਰਨ ਮੌਕੇ ਉਨ੍ਹਾਂ ਕਿਹਾ ਕਿ "ਮਾਈਗੌਵ ਗੋਆ ਪੋਰਟਲ ਸ਼ਾਸਨ ਪ੍ਰਕ੍ਰਿਆ ਵਿੱਚ ਜਨਤਾ ਦੀ ਭਾਗੀਦਾਰੀ ਨੂੰ ਮਜਬੂਤ ਕਰਨ ਲਈ ਇੱਕ ਲੰਮਾ ਰਸਤਾ ਤੈਅ ਕਰੇਗਾ ਅਤੇ ਰਾਜ ਨੂੰ ਦੇਸ਼ ਦੇ ਲੋਕਾਂ ਨਾਲ ਜੁੜਨ ਦੀ ਸਹੂਲਤ ਦੇਵੇਗਾ। ਇਸ ਨਾਲ ਨਾਗਰਿਕਾਂ ਨੂੰ ਵੱਖ ਵੱਖ ਮੰਚਾਂ ਵਿੱਚ ਹਿੱਸਾ ਲੈਣ ਅਤੇ ਸਰਕਾਰੀ ਨੀਤੀਆਂ/ਯੋਜਨਾਵਾਂ ਤੇ ਆਪਣੇ ਵਿਚਾਰ/ਇਨਪੁੱਟ ਦੇਣ ਦਾ ਮੌਕਾ ਮਿਲੇਗਾ।"

ਮਾਈਗੌਵ (ਮਾਈਗੌਵ ਡਾਟ ਇਨ) ਭਾਰਤ ਸਰਕਾਰ ਦਾ ਨਾਗਰਿਕ ਭਾਗੀਦਾਰੀ ਅਤੇ ਲੋਕਾਂ ਦੇ ਵਿਚਾਰ ਜਾਣਨ (ਕ੍ਰਾਊਡ ਸੋਰਸਿੰਗ) ਦਾ ਮੰਚ ਹੈ। ਇਸਦਾ ਉੱਦੇਸ਼ ਸ਼ਾਸਨ ਅਤੇ ਨੀਤੀ ਨਿਰਧਾਰਨ ਵਿੱਚ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨੂੰ ਹੁਲਾਰਾ ਦੇਣਾ ਹੈ। 26 ਜੁਲਾਈ 2014 ਨੂੰ ਆਪਣੀ ਸ਼ੁਰੂਆਤ ਤੋਂ ਬਾਅਦ ਮਾਈਗੌਵ ਨੇ ਇੰਟਰਨੇਟ, ਮੋਬਾਈਲ ਐਪ, ਆਈਵੀਆਰਐਸ, ਐਸਐਮਐਸ ਅਤੇ ਆਊਟਬਾਊਂਡ ਡਾਇਲਿੰਗ ਦਾ ਉਪਯੋਗ ਕਰਦਿਆਂ ਚਰਚਾ, ਕੰਮਕਾਜ, ਨਵਾਚਾਰ ਦੀਆਂ ਚੁਣੌਤੀਆਂ, ਜਨਮਤ ਸੰਗ੍ਰਹਿ, ਸਰਵੇਖਣ, ਬਲਾੱਗ, ਵਾਰਤਾ, ਕੁਇਜ਼ ਆਦਿ ਦੀਆਂ ਵੱਖ ਵੱਖ ਵਿਧੀਆਂ ਨੂੰ ਅਪਣਾਇਆ ਹੈ।

ਮਾਈਗੌਵ ਦਾ ਉਪਯੋਗ ਕਰਨ ਵਾਲੇ ਲੋਕਾਂ ਦੀ ਗਿਣਤੀ 1.25 ਕਰੋੜ ਤੋਂ ਉਪਰ ਹੋ ਗਈ ਹੈ ਅਤੇ ਲੱਖਾਂ ਨਾਗਰਿਕ ਮਾਈਗੌਵ ਦੇ ਸੋਸ਼ਲ ਮੀਡੀਆ ਪਲੇਟਫਾਰਮ, ਜਿਵੇਂ ਕਿ ਇੰਸਟਾਗ੍ਰਾਮ, ਫੇਸਬੁੱਕ, ਯੂ-ਟਿਊਬ, ਲਿੰਕਡਇਨ ਅਤੇ ਟਵਿੱਟਰ ਨਾਲ ਜੁੜੇ ਹੋਏ ਹਨ। ਨਵੇਂ ਯੁਗ ਦੇ ਐਪ ਜਿਵੇਂ ਕਿ ਸ਼ੇਅਰਚੈਟ ਅਤੇ ਰੋਪੋਸੋ ਉਪਰ ਵੀ ਮਾਈਗੌਵ ਨੇ ਹੁਣੇ ਜਿਹੇ ਆਪਣੇ ਚੈਨਲ ਸ਼ੁਰੂ ਕੀਤੇ ਹਨ। ਮਾਈਗੌਵ ਦੇ ਵਾਟਸਐਪ ਤੇ ਹੈਲਪ ਡੈਸਕ ਅਤੇ ਟੈਲੀਗਰਾਮ ਉਪਰ ਨਿਊਜਡੈਸਕ ਨੇ ਕੋਵਿਡ -19 ਤੇ ਸਰਕਾਰ ਨਾਲ ਲੋਕਾਂ ਦੇ ਸੰਵਾਦ ਨੂੰ ਬਹੁਤ ਵਧਾ ਦਿੱਤਾ ਹੈ।

ਰਾਜ ਪੱਧਰ ਦੇ ਪ੍ਰੋਗਰਾਮਾਂ ਨਾਲ ਨਾਗਰਿਕਾਂ ਨੂੰ ਜੋੜਨ ਲਈ ਮਾਈਗੌਵ ਵਿੱਚ ਸਾਫ਼ਟਵੇਅਰ -ਐਜ -ਏ ਸਰਵਿਸ (ਐਸਏਏਐਸ) ਮੋਡ ਦਾ ਉਪਯੋਗ ਕੀਤਾ ਗਿਆ ਹੈ। 12 ਰਾਜ ਪਹਿਲਾਂ ਹੀ ਆਪਣੇ ਮਾਈਗੌਵ ਪਲੇਟਫਾਰਮ ਸ਼ੁਰੂ ਕਰ ਚੁਕੇ ਹਨ। ਇਹ ਰਾਜ ਮਹਾਰਾਸ਼ਟਰ, ਹਰਿਆਣਾ, ਮੱਧ ਪ੍ਰਦੇਸ਼, ਆਸਾਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਤ੍ਰਿਪੁਰਾ, ਛੱਤੀਸਗੜ੍ਹ, ਝਾਰਖੰਡ, ਨਾਗਾਲੈਂਡ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਹਨ। ਮਾਈਗੌਵ ਟੀਮ ਅਤੇ ਸੰਬੰਧਤ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਇਹ ਪ੍ਰੋਗਰਾਮ ਬਹੁਤ ਕਾਮਯਾਬ ਰਿਹਾ ਹੈ ਅਤੇ ਕੁਸ਼ਲਤਾ ਨਾਲ ਆਪਣੇ ਉੱਦੇਸ਼ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੈ।

ਗੋਆ ਸਰਕਾਰ ਦੀ ਸੂਚਨਾ ਟੈਕਨਾਲੋਜੀ ਮੰਤਰੀ ਸ਼੍ਰੀਮਤੀ ਜੇਨਿਫਰ ਮੋਨਸੇਰੇਟ ਨੇ ਮਾਈਗੌਵ ਗੋਆ ਤੇ ਆਪਣੇ ਵਿਚਾਰ ਵਿਅਕਤ ਕੀਤੇ ਅਤੇ ਕਿਹਾ ਕਿ ਮਾਈਗੌਵ ਗੋਆ ਪੋਰਟਲ, ਰਾਜ ਦੇ ਲੋਕਾਂ ਨੂੰ ਵੱਖ ਵੱਖ ਨੀਤੀਆਂ, ਪ੍ਰੋਗਰਾਮਾਂ ਅਤੇ ਯੋਜਨਾਵਾਂ ਨਾਲ ਸੰਬੰਧਤ ਆਪਣੇ ਵਿਚਾਰ ਤੇ ਸੁਝਾਅ ਸਰਕਾਰ ਨਾਲ ਸਾਂਝਾ ਕਰਨ ਲਈ ਉਤਸਾਹਤ ਕਰੇਗਾ। ਮਾਈਗੌਵ ਇੰਡੀਆ ਦੇ ਸੀ ਈ ਓ ਸ਼੍ਰੀ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਕਿਵੇਂ ਮਾਈਗੌਵ ਸ਼ਾਸਨ ਅਤੇ ਵਿਕਾਸ ਵਿੱਚ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਵਾਲਾ ਇੱਕ ਮਨਪਸੰਦ ਮੰਚ ਬਣ ਗਿਆ ਹੈ।

ਨਾਗਰਿਕ www.goa.mygov.in ਤੇ ਆਪਣਾ ਨਾਂਅ ਦਰਜ ਕਰਾ ਸਕਦੇ ਹਨ ਤੇ ਸਰਕਾਰ ਨਾਲ ਆਪਣੀ ਰਾਇ, ਵਿਚਾਰ ਤੇ ਸੁਝਾਅ ਸਾਂਝਾ ਕਰ ਸਕਦੇ ਹਨ।

ਐਮ ਜੀ/ਏ ਐਮ /ਜੇ ਕੇ /ਡੀ ਸੀ



(Release ID: 1643815) Visitor Counter : 120