ਗ੍ਰਹਿ ਮੰਤਰਾਲਾ

ਰਾਸ਼ਟਰੀ ਆਫ਼ਤ ਪ੍ਰਬੰਧਨ ਸੰਸਥਾ (ਐਨਆਈਡੀਐਮ) ਵੱਲੋਂ "ਹਾਈਡ੍ਰੋ-ਮੌਸਮ ਵਿਗਿਆਨ ਦੇ ਖਤਰੇ ਦੇ ਜੋਖਮ ਘਟਾਓਣ” ਦੇ ਵਿਸ਼ੇ ਤੇ ਕਰਵਾਈ ਗਈ ਵੈਬੀਨਾਰ ਲੜੀ ਸਮਾਪਤ ਹੋਈ

Posted On: 05 AUG 2020 4:31PM by PIB Chandigarh

ਗ੍ਰਹਿ ਮੰਤਰਾਲੇ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਸੰਸਥਾ (ਐਨਆਈਡੀਐਮ) ਨੇ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ 14 ਜੁਲਾਈ ਤੋਂ 4 ਅਗਸਤ ਤਕ " "ਹਾਈਡ੍ਰੋ-ਮੌਸਮ ਵਿਗਿਆਨ ਦੇ ਖਤਰੇ ਦੇ ਜੋਖਮ ਘਟਾਓਣਦੇ ਵਿਸ਼ੇ ਤੇ ਵੈਬੀਨਾਰ ਲੜੀ ਦਾ ਆਯੋਜਨ ਕੀਤਾ। ਵੈਬਿਨਾਰ ਸੀਰੀਜ਼ ਵਿੱਚ ਚਾਰ ਵੈਬਿਨਾਰ ਸ਼ਾਮਲ ਸਨ ਜੋ ਗੜਗੜਾਹਟ ਨਾਲ ਆਉਣ ਵਾਲੇ ਤੂਫ਼ਾਨ, ਅਸਮਾਨੀ ਬਿਜਲੀ, ਬੱਦਲ ਫੱਟਣ ਅਤੇ ਹੜਾਂ, ਚੱਕਰਵਾਤ ਤੇ ਤੂਫਾਨ ਦੇ ਤੇਜ ਹੋਣ ਅਤੇ ਮੌਸਮ ਵਿੱਚ ਤਬਦੀਲੀ ਤੇ ਅੱਤ ਦੇ ਮੌਸਮ ਦੀਆਂ ਘਟਨਾਵਾਂ ਦੇ ਵਿਸ਼ਿਆਂ ਤੇ ਕੇਂਦ੍ਰਤ ਸਨ। ਵੈਬਿਨਾਰ ਲੜੀ ਹਾਈਡ੍ਰੋ-ਮੌਸਮ ਵਿਗਿਆਨ ਦੇ ਖਤਰੇ ਦੇ ਜੋਖਮ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਲਈ ਮਨੁੱਖੀ ਸਮਰੱਥਾ ਨੂੰ ਵਧਾਉਣ ਤੇ ਕੇਂਦਰਤ ਸੀ ਅਤੇ ਪ੍ਰਧਾਨ ਮੰਤਰੀ ਦੇ 10-ਬਿੰਦੂਆਂ ਵਾਲੇ ਏਜੰਡੇ ਅਤੇ ਬਿਪਤਾ ਦੇ ਜੋਖਮ ਨੂੰ ਘਟਾਉਣ ਲਈ ਢੁਕਵਾਂ ਫਰੇਮਵਰਕ ਲਾਗੂ ਕਰਕੇ ਪ੍ਰਭਾਵਤ ਸਮਾਜਾਂ ਤੇ ਆਲੇ ਦੁਆਲੇ ਦੇ ਖੇਤਰਾਂ ਨੂੰ ਆਫ਼ਤ ਤੋਂ ਛੇਤੀ ਉਭਾਰਨ ਦੇ ਕੰਮ ਤੇ ਅਧਾਰਤ ਸੀ ।

ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ 14 ਜੁਲਾਈ ਨੂੰ ਵੈਬਨਾਰ ਲੜੀ ਦੇ "ਥੰਡਰਸਟਾਰਮ ਅਤੇ ਲਾਈਟਨਿੰਗ" ਵਿਸ਼ੇ ਤੇ ਪਹਿਲੇ ਵੈਬਨਾਰ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿੱਚ ਸ਼੍ਰੀ ਰਾਏ ਨੇ ਹਾਈਡ੍ਰੋ -ਮੌਸਮ ਵਿਗਿਆਨਕ ਤਬਾਹੀ ਦੇ ਮਾੜੇ ਤੇ ਪ੍ਰਤੀਕੂਲ ਜੋਖਮਾਂ ਨੂੰ ਘਟਾਉਣ ਲਈ ਭਾਰਤ ਸਰਕਾਰ ਦੇ ਵਿਭਾਗਾਂ/ਏਜੇਂਸੀਆਂ ਵਲੋਂ ਕੀਤੀਆਂ ਗਈਆਂ ਵੱਡੀਆਂ ਦਖਲੰਦਾਜੀਆਂ ਅਤੇ ਚੁੱਕੇ ਗਏ ਮਹਤੱਵਪੂਰਨ ਕਦਮਾਂ ਤੇ ਚਾਨਣਾ ਪਾਇਆ। ਉਨ੍ਹਾਂ ਇਨ੍ਹਾਂ ਆਫ਼ਤਾਂ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਥੋੜ੍ਹੇ ਅਤੇ ਲੰਮੇ ਸਮੇਂ ਦੇ ਨਿਪਟਾਰੇ ਦੇ ਸਹਿਯੋਗਤਮਕ ਉਪਾਵਾਂ 'ਤੇ ਧਿਆਨ ਕੇਂਦ੍ਰਤ ਕਰਨ' ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਇਨ੍ਹਾਂ ਮੁਸੀਬਤਾਂ ਦੇ ਮਾੜੇ ਪ੍ਰਭਾਵਾਂ ਨੂੰ ਖਤਮ ਕਰਨ ਲਈ ਥੋੜੇ ਅਤੇ ਲੰਬੇ ਸਮੇਂ ਦੇ ਸਾਂਝੇ ਉਪਰਾਲਿਆਂ ਤੇ ਵੀ ਜ਼ੋਰ ਦਿੱਤਾ।

ਵੈਬਿਨਾਰ ਲੜੀ ਨੂੰ ਐਨ ਡੀ ਐਮ ਏ ਦੇ ਮੈਂਬਰ ਸਕੱਤਰ ਸ਼੍ਰੀ ਜੀ.ਵੀ.ਵੀ. ਸਰਮਾ, ਧਰਤੀ ਵਿਗਿਆਨ ਮੰਤਰਾਲਾ ਦੇ ਸਕੱਤਰ ਰਾਜੀਵਨ, ਐਨ ਡੀ ਐਮ ਏ ਦੇ ਵਧੀਕ ਸਕੱਤਰ ਡਾ: ਵੀ. ਥਿਰੱਪੁੱਗਾਝ, ਐਨਆਈਡੀਐਮ ਦੇ ਕਾਰਜਕਾਰੀ ਡਾਇਰੈਕਟਰ ਮੇਜਰ ਜਨਰਲ ਮਨੋਜ ਕੁਮਾਰ ਬਿੰਦਲ, ਆਈ ਐਮ ਡੀ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤੂਯੰਜੇਯ ਮੋਹਪਾਤਰਾ, ਐਨ.ਡੀ.ਆਰ.ਐਫ ਦੇ ਡਾਇਰੈਕਟਰ ਜਨਰਲ ਸ਼੍ਰੀ ਐਸ ਐਨ ਪ੍ਰਧਾਨ ਅਤੇ ਐਨ ਆਈ ਡੀ ਐਮ. ਹੈੱਡ ਜੀ ਐਮ ਆਰ ਡੀ ਪ੍ਰੋ. ਸੂਰਿਆ ਪ੍ਰਕਾਸ਼ ਸਮੇਤ ਕਈ ਪਤਵੰਤੀਆਂ ਹਸਤੀਆਂ ਨੇ ਸੰਬੋਧਨ ਕੀਤਾ। ਹੋਰਨਾਂ ਪ੍ਰਸਿੱਧ ਬੁਲਾਰਿਆਂ ਵਿੱਚ ਸ਼੍ਰੀ ਸ਼ਰਦ ਚੰਦਰਾ, ਡਾਇਰੈਕਟਰ (ਐੱਫ.ਐੱਫ.ਐੱਮ.), ਸੀਡਬਲਯੂਸੀ; ਪ੍ਰੋ: ਕਪਿਲ ਗੁਪਤਾ, ਆਈਆਈਟੀ ਬੰਬੇ; ਡਾ. ਆਰ. ਕੇ. ਜੇਨਮਾਨੀ, ਸਾਇੰਟਿਸਟ-ਐੱਫ, ਆਈਐਮਡੀ; ਸ਼੍ਰੀ ਬੀ ਪੀ ਯਾਦਵ, ਹੈੱਡ ਹਾਈਡਰੋਮੈਟ, ਆਈਐਮਡੀ; ਡਾ. ਡੀ. ਆਰ ਪੱਟਨੈਲ, ਸਾਇੰਟਿਸਟ-ਐਫ, ਆਈਐਮਡੀ; ਡਾ ਸੋਮਾ ਸੇਨ ਰਾਏ, ਸਾਇੰਟਿਸਟ-ਐਫ, ਆਈ.ਐਮ.ਡੀ; ਵਿਸ਼ਵ ਬੈਂਕ ਦੇ ਸ਼੍ਰੀ ਅਨੂਪ ਕਰੰਥ ਅਤੇ ਸ਼੍ਰੀਮਤੀ ਸੁਨੀਤਾ ਦੇਵੀ, ਸਾਇੰਟਿਸਟ ਈ, ਆਈ.ਐਮ.ਡੀ. ਸ਼ਾਮਲ ਸਨ।

 

ਵੈਬਿਨਾਰ ਦੀ ਲੜੀ ਤੋਂ ਮੁੱਖ ਤੌਰ ਤੇ ਇਹ ਤੱਥ ਨਿਕਲ ਕੇ ਸਾਹਮਣੇ ਆਏ ਕਿ ਮੌਜੂਦਾ ਸਮੇਂ ਵਿੱਚ ਹਾਈਡ੍ਰੋ-ਮੌਸਮ ਵਿਗਿਆਨ ਦੀਆਂ ਘਟਨਾਵਾਂ ਨੋਡਲ ਏਜੰਸੀਆਂ ਦੀ ਤਕਨੀਕੀ ਸਮਰੱਥਾ ਦੁਆਰਾ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਕਾਫ਼ੀ ਅਨੁਮਾਨਤ ਹਨ ਅਤੇ ਇਹ ਭਵਿੱਖਵਾਣੀ ਯੋਗ ਹਨ। ਆਈਐਮਡੀ ਅਤੇ ਐਨਆਈਡੀਐਮ ਭਵਿੱਖਬਾਣੀ ਯੋਗਤਾਵਾਂ ਨੂੰ ਹੋਰ ਵਧਾਉਣਗੇ ਜੋ ਕਿ ਹਾਈਡ੍ਰੋ-ਮੌਸਮ ਵਿਗਿਆਨ ਦੀਆਂ ਘਟਨਾਵਾਂ ਨੂੰ ਪਹਿਲਾਂ ਤੋਂ ਵਧੇਰੇ ਸ਼ੁੱਧਤਾ ਨਾਲ ਜਾਣਨ ਵਿਚ ਸਹਾਇਤਾ ਕਰੇਗੀ ਅਤੇ ਸੰਬੰਧਿਤ ਹਿੱਸੇਦਾਰਾਂ ਅਤੇ ਸਮਾਜਾਂ ਨੂੰ ਇਨ੍ਹਾਂ ਘਟਨਾਵਾਂ ਦੀ ਰੋਕਥਾਮ ਅਤੇ ਘਟਾਉਣ ਦੇ ਉਪਾਅ ਕਰਨ ਵਿਚ ਸਹਾਇਤਾ ਕਰੇਗੀ।

 

ਐਨਡਵਲਯੂ /ਆਰ ਕੇ/ਪੀ ਕੇ/ਐਸ ਐਸ /ਡੀ ਡੀ



(Release ID: 1643628) Visitor Counter : 122