ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਸ਼੍ਰੀ ਰਾਮ ਜਨਮਭੂਮੀ ਮੰਦਿਰ’ ਵਿਖੇ ਭੂਮੀ ਪੂਜਨ ਕੀਤਾ

ਮੰਦਿਰ ਦਾ ਨਿਰਮਾਣ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੀ ਨੀਂਹ ’ਤੇ ਹੋਣਾ ਚਾਹੀਦਾ ਹੈ: ਪ੍ਰਧਾਨ ਮੰਤਰੀ


‘ਸਬਕਾ ਸਾਥ’ ਰਾਹੀਂ ਅਤੇ ‘ਸਬਕਾ ਵਿਸ਼ਵਾਸ’ ਨਾਲ, ਸਾਨੂੰ ‘ਸਬਕਾ ਵਿਕਾਸ’ ਪ੍ਰਾਪਤ ਕਰਨ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ


ਰਾਮ ਮੰਦਿਰ ਸਾਡੇ ਸੱਭਿਆਚਾਰ, ਸਦੀਵੀ ਵਿਸ਼ਵਾਸ, ਰਾਸ਼ਟਰੀ ਭਾਵਨਾ ਅਤੇ ਸਮੂਹਿਕ ਇੱਛਾ ਸ਼ਕਤੀ ਦਾ ਆਧੁਨਿਕ ਪ੍ਰਤੀਕ ਹੋਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ: ਪ੍ਰਧਾਨ ਮੰਤਰੀ


ਮੰਦਿਰ ਦਾ ਨਿਰਮਾਣ ਖੇਤਰ ਦੀ ਅਰਥਵਿਵਸਥਾ ਨੂੰ ਬਦਲ ਦੇਵੇਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਨਮਨ ਕੀਤਾ ਜਿਨ੍ਹਾਂ ਦੇ ਸੰਘਰਸ਼ਾਂ ਦੇ ਨਤੀਜੇ ਦੇ ਰੂਪ ਵਿੱਚ ਰਾਮ ਮੰਦਿਰ ਦਾ ਸੁਪਨਾ ਸਾਕਾਰ ਹੋਇਆ ਹੈ


ਸ਼੍ਰੀ ਰਾਮ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਦੇ ਸਾਂਝੇ ਸੂਤਰ ਹਨ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਕੋਵਿਡ ਦੀ ਵਰਤਮਾਨ ਸਥਿਤੀ ‘ਦੋ ਗਜ਼ ਦੀ ਦੂਰੀ-ਮਾਸਕ ਹੈ ਜ਼ਰੂਰੀ’ ਦੀ ‘ਮਰਯਾਦਾ’ ਦੀ ਮੰਗ ਕਰਦੀ ਹੈ

Posted On: 05 AUG 2020 2:29PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਯੁੱਧਿਆ ਵਿਖੇ ਸ਼੍ਰੀ ਰਾਮ ਜਨਮਭੂਮੀ ਮੰਦਿਰਵਿਖੇ ਭੂਮੀ ਪੂਜਨ ਕੀਤਾ।

 

ਭਾਰਤ ਲਈ ਇੱਕ ਸ਼ਾਨਦਾਰ ਅਧਿਆਇ

 

ਇਸ ਅਵਸਰ ਬੋਲਦਿਆਂ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਵਿੱਚ ਰਹਿੰਦੇ ਦੇਸ਼ਵਾਸੀਆਂ ਅਤੇ ਰਾਮ ਭਗਤਾਂ ਨੂੰ ਇਸ ਪਵਿੱਤਰ ਪੁਰਬ ਤੇ ਵਧਾਈ ਦਿੱਤੀ। ਇਸ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਇੱਕ ਸ਼ਾਨਦਾਰ ਅਧਿਆਇ ਦੀ ਸ਼ੁਰੂਆਤ ਕਰ ਰਿਹਾ ਹੈ, ਜਦੋਂ ਸਾਰੇ ਦੇਸ਼ ਦੇ ਲੋਕ ਆਖਿਰਕਾਰ ਉਹ ਪ੍ਰਾਪਤ ਕਰ ਕੇ ਖ਼ੁਸ਼ ਅਤੇ ਭਾਵੁਕ ਹਨ ਜਿਸ ਦਾ  ਉਹ ਸਦੀਆਂ ਤੋਂ ਇੰਤਜ਼ਾਰ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਸ਼ਾਇਦ ਹੀ ਯਕੀਨ ਹੋ ਸਕੇ ਕਿ ਆਪਣੇ ਜੀਵਨ ਕਾਲ ਵਿੱਚ ਉਹ ਇਸ ਦਿਨ ਦੇ ਗਵਾਹ ਬਣੇ ਹਨ। ਉਨ੍ਹਾਂ ਨੇ ਇਸ ਗੱਲ ਉੱਤੇ ਪ੍ਰਕਾਸ਼ ਪਾਇਆ ਕਿ ਰਾਮ ਜਨਮਭੂਮੀ ਨੂੰ ਢਹਿਣ-ਢਹਾਉਣ ਅਤੇ ਪੁਨਰਨਿਰਮਾਣ ਦੇ ਚੱਕਰ ਤੋਂ ਮੁਕਤੀ ਮਿਲ ਚੁੱਕੀ ਹੈ ਅਤੇ ਹੁਣ ਟੈਂਟਾਂ ਦੀ ਥਾਂ ਤੇ ਰਾਮਲੱਲਾ ਲਈ ਵਿਸ਼ਾਲ ਮੰਦਿਰ ਦਾ ਨਿਰਮਾਣ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ 15 ਅਗਸਤ ਆਜ਼ਾਦੀ ਸੰਗਰਾਮ ਲਈ ਦੇਸ਼ ਭਰ ਦੇ ਲੋਕਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਨਿਧ ਹੈ, ਉਸ ਤਰ੍ਹਾਂ ਇਹ ਦਿਨ ਰਾਮ ਮੰਦਿਰ ਲਈ ਅਨੇਕਾਂ ਸਮਰਪਣ ਅਤੇ ਨਿਰੰਤਰ ਸੰਘਰਸ਼ ਦਾ ਪ੍ਰਤੀਕ ਹੈ। ਉਨ੍ਹਾਂ ਨੇ ਉਨ੍ਹਾਂ ਸਭ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਪ੍ਰਣਾਮ ਕੀਤਾ ਜਿਨ੍ਹਾਂ ਦੇ ਸੰਘਰਸ਼ਾਂ ਦੇ ਨਤੀਜੇ ਦੇ ਰੂਪ ਵਿੱਚ ਰਾਮ ਮੰਦਿਰ ਦਾ ਸੁਪਨਾ ਸਾਕਾਰ ਹੋਇਆ ਹੈ।

 

ਸ਼੍ਰੀ ਰਾਮ-ਸਾਡੇ ਸੱਭਿਆਚਾਰ ਦੀ ਬੁਨਿਆਦ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਹੋਂਦ ਨੂੰ ਮਿਟਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਫਿਰ ਵੀ ਸ਼੍ਰੀ ਰਾਮ ਸਾਡੇ ਸੱਭਿਆਚਾਰ ਦੀ ਨਿਰੰਤਰ ਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਰਾਮ ਮੰਦਿਰ ਸਾਡੇ ਸੱਭਿਆਚਾਰ, ਸਦੀਵੀ ਵਿਸ਼ਵਾਸ, ਰਾਸ਼ਟਰੀ ਭਾਵਨਾ ਅਤੇ ਸਮੂਹਿਕ ਇੱਛਾ ਸ਼ਕਤੀ ਦਾ ਆਧੁਨਿਕ ਪ੍ਰਤੀਕ ਹੋਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ। ਮੰਦਿਰ ਦੇ ਨਿਰਮਾਣ ਨਾਲ ਸਾਰੇ ਖੇਤਰਾਂ ਵਿੱਚ ਕਈ ਅਵਸਰ ਖੁੱਲ੍ਹਣਗੇ ਅਤੇ ਖੇਤਰ ਦੀ ਅਰਥਵਿਵਸਥਾ ਵਿੱਚ ਤਬਦੀਲੀ ਆਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਕਰੋੜਾਂ ਰਾਮ ਭਗਤਾਂ ਦੇ ਵਿਸ਼ਵਾਸ ਅਤੇ ਸੰਕਲਪ ਦੀ ਸਚਾਈ ਦੀ ਗਵਾਹੀ ਭਰਦਾ ਹੈ। ਉਨ੍ਹਾਂ ਨੇ ਪ੍ਰਸ਼ੰਸਾ ਕੀਤੀ ਕਿ ਜਦੋਂ ਪਿਛਲੇ ਸਾਲ ਮਾਣਯੋਗ ਸੁਮਰੀਮ ਕੋਰਟ ਦੁਆਰਾ ਫੈਸਲਾ ਦਿੱਤਾ ਗਿਆ ਸੀ ਤਾਂ ਦੇਸ਼ਵਾਸੀਆਂ ਨੇ ਗਰਿਮਾ ਅਤੇ ਸੰਜਮ ਨਾਲ ਇਸ ਤੇ ਪ੍ਰਤੀਕਿਰਿਆ ਦਿੱਤੀ ਸੀ, ਉਨ੍ਹਾਂ ਵਿੱਚ ਅੱਜ ਵੀ ਉਸ ਤਰ੍ਹਾਂ ਦਾ ਹੀ ਸੰਜਮ ਅਤੇ ਗਰਿਮਾ ਦਿਖਾਈ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਗ਼ਰੀਬ, ਪਿਛੜੇ, ਦਲਿਤਾਂ, ਆਦਿਵਾਸੀਆਂ ਸਮੇਤ ਸਾਰੇ ਖੇਤਰਾਂ ਦੇ ਲੋਕਾਂ ਨੇ ਸ਼੍ਰੀ ਰਾਮ ਦੀ ਜਿੱਤ ਨੂੰ ਮਜ਼ਬੂਤ ਕੀਤਾ, ਗੋਵਰਧਨ ਨੂੰ ਉਠਾਉਂਦੇ ਹੋਏ ਸ਼੍ਰੀ ਕ੍ਰਿਸ਼ਨ ਨੂੰ, ਛਤਰਪਤੀ ਸ਼ਿਵਾਜੀ ਦੁਆਰਾ ਸਵਰਾਜ ਦੀ ਸਥਾਪਨਾ, ਗਾਂਧੀ ਜੀ ਦੀ ਆਜ਼ਾਦੀ ਦੀ ਲਹਿਰ ਦੀ ਅਗਵਾਈ ਜਿਹੇ ਕਈ ਹਿੱਸਿਆਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

 

ਸ਼੍ਰੀ ਰਾਮ ਦੇ ਚਰਿੱਤਰ ਗੁਣਾਂ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿ ਉਹ ਹਮੇਸ਼ਾ ਸੱਚ ਤੇ ਡਟੇ ਰਹਿੰਦੇ ਸਨ ਅਤੇ ਸਮਾਜਿਕ ਸਦਭਾਵਨਾ ਨੂੰ ਆਪਣੇ ਰਾਜ ਦੀ ਬੁਨਿਆਦ ਦੇ ਰੂਪ ਵਿੱਚ ਸਥਾਪਿਤ ਕਰਦੇ ਸਨ। ਉਹ ਆਪਣੇ ਕਾਰਜਾਂ ਨੂੰ ਬਰਾਬਰ ਪਿਆਰ ਕਰਦੇ ਸਨ, ਪਰ ਗ਼ਰੀਬਾਂ ਅਤੇ ਲੋੜਵੰਦਾਂ ਪ੍ਰਤੀ ਵਿਸ਼ੇਸ਼ ਤੌਰ ਤੇ ਦਿਆਲੂ ਸਨ। ਜੀਵਨ ਦਾ ਕੋਈ ਪੱਖ ਅਜਿਹਾ ਨਹੀਂ ਹੈ ਜਿੱਥੇ ਸ਼੍ਰੀ ਰਾਮ ਸੇਵਾ ਨੂੰ ਇੱਕ ਪ੍ਰੇਰਣਾ ਨਹੀਂ ਮੰਨਦੇ ਹਨ ਅਤੇ ਉਸ ਦਾ ਪ੍ਰਭਾਵ ਦੇਸ਼ ਦੇ ਸੱਭਿਆਚਾਰ, ਦਰਸ਼ਨ, ਵਿਸ਼ਵਾਸ ਅਤੇ ਪਰੰਪਰਾ ਦੇ ਕਈ ਪਹਿਲੂਆਂ ਵਿੱਚ ਦਿਖਾਈ ਦਿੰਦਾ ਹੈ।

 

ਸ਼੍ਰੀ ਰਾਮ-ਅਨੇਕਤਾ ਵਿੱਚ ਏਕਤਾ ਦੇ ਸੂਤਰ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਨੇ ਮੱਧਯੁਗ ਸਮੇਂ ਵਿੱਚ ਵਾਲਮੀਕੀ ਰਾਮਾਇਣ ਰਾਹੀਂ, ਤੁਲਸੀਦਾਸ, ਕਬੀਰ ਅਤੇ ਗੁਰੂ ਨਾਨਕ ਜ਼ਰੀਏ ਲੋਕਾਂ ਲਈ ਮਾਰਗਦਰਸ਼ਕ ਦੇ ਰੂਪ ਵਿੱਚ ਕੰਮ ਕੀਤਾ ਹੈ, ਉਹ ਅਹਿੰਸਾ ਅਤੇ ਸੱਤਿਆਗ੍ਰਹਿ ਦੇ ਸ਼ਕਤੀ ਸਰੋਤ ਦੇ ਰੂਪ ਵਿੱਚ ਮਹਾਤਮਾ ਗਾਂਧੀ ਦੇ ਭਜਨਾਂ ਵਿੱਚ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਬੁੱਧ ਵੀ ਸ਼੍ਰੀ ਰਾਮ ਨਾਲ ਜੁੜੇ ਹੋਏ ਹਨ ਅਤੇ ਅਯੁੱਧਿਆ ਸ਼ਹਿਰ ਸਦੀਆਂ ਤੋਂ ਜੈਨੀਆਂ ਦੀ ਆਸਥਾ ਦਾ ਕੇਂਦਰ ਰਿਹਾ ਹੈ। ਵਿਭਿੰਨ ਭਾਸ਼ਾਵਾਂ ਵਿੱਚ ਲਿਖੀਆਂ ਗਈਆਂ ਵੱਖ-ਵੱਖ ਰਾਮਾਇਣਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਦੇ ਸਾਂਝੇ ਸੂਤਰ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਕਈ ਦੇਸ਼ਾਂ ਵਿੱਚ ਪੂਜਨੀਕ ਹਨ। ਉਨ੍ਹਾਂ ਨੇ ਸਭ ਤੋਂ ਜ਼ਿਆਦਾ ਮੁਸਲਿਮ ਅਬਾਦੀ ਵਾਲੇ ਦੇਸ਼ ਇੰਡੋਨੇਸ਼ੀਆ, ਕੰਬੋਡੀਆ, ਲਾਊਸ, ਮਲੇਸ਼ੀਆ, ਥਾਈਲੈਂਡ, ਸ੍ਰੀਲੰਕਾ, ਨੇਪਾਲ ਦਾ ਜ਼ਿਕਰ ਕੀਤਾ ਜਿੱਥੇ ਰਾਮਾਇਣ ਮਕਬੂਲ ਹੈ। ਉਨ੍ਹਾਂ ਨੇ ਅੱਗੇ ਕਿ ਸ਼੍ਰੀ ਰਾਮ ਦੇ ਹਵਾਲੇ ਇਰਾਨ ਅਤੇ ਚੀਨ ਵਿੱਚ ਵੀ ਪਾਏ ਜਾਂਦੇ ਹਨ ਅਤੇ ਕਈ ਦੇਸ਼ਾਂ ਵਿੱਚ ਰਾਮ ਕਥਾ ਮਕਬੂਲ ਹੈ। ਉਨ੍ਹਾਂ ਨੇ ਕਿਹਾ ਕਿ ਰਾਮ ਮੰਦਿਰ ਦੇ ਨਿਰਮਾਣ ਦੀ ਸ਼ੁਰੂਆਤ ਹੋਣ ਨਾਲ ਅੱਜ ਇਨ੍ਹਾਂ ਸਾਰੇ ਦੇਸ਼ਾਂ ਦੇ ਲੋਕ ਖ਼ੁਸ਼ੀ ਮਹਿਸੂਸ ਕਰ ਰਹੇ ਹਨ।

 

ਸਮੁੱਚੀ ਮਾਨਵਤਾ ਲਈ ਪ੍ਰੇਰਣਾਮਈ 

 

ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਮੰਦਿਰ ਆਉਣ ਵਾਲੇ ਯੁੱਗਾਂ ਲਈ ਸਮੁੱਚੀ ਮਾਨਵਤਾ ਲਈ ਪ੍ਰੇਰਣਾ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਸ਼੍ਰੀ ਰਾਮ, ਰਾਮ ਮੰਦਿਰ ਅਤੇ ਸਾਡੀ ਪੁਰਾਣੀ ਪਰੰਪਰਾ ਦਾ ਸੰਦੇਸ਼ ਪੂਰੀ ਦੁਨੀਆ ਤੱਕ ਪਹੁੰਚੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਵਿੱਚ ਰਾਮ ਸਰਕਟ ਬਣਾਇਆ ਜਾ ਰਿਹਾ ਹੈ।

 

ਰਾਮ  ਰਾਜ

 

ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੁਆਰਾ ਰਾਮ ਰਾਜ ਦੇ ਦੇਖੇ ਸੁਪਨੇ ਦੇ ਰੂਪਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਰਾਮ ਦੀ ਸਿੱਖਿਆ ਜੋ ਦੇਸ਼ ਨੂੰ ਨਿਰੰਤਰ ਅਗਵਾਈ ਦਿੰਦੀ ਹੈ, ਵਿੱਚ ਸ਼ਾਮਲ ਹਨ: ਕੋਈ ਵੀ ਗ਼ਰੀਬ ਜਾਂ ਦੁਖੀ ਨਹੀਂ ਹੋਣਾ ਚਾਹੀਦਾ; ਮਰਦ ਅਤੇ ਔਰਤਾਂ ਨੂੰ ਬਰਾਬਰ ਖੁਸ਼ ਹੋਣਾ ਚਾਹੀਦਾ ਹੈ; ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ; ਬਜ਼ੁਰਗਾਂ, ਬੱਚਿਆਂ ਅਤੇ ਡਾਕਟਰਾਂ ਨੂੰ ਹਮੇਸ਼ਾ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ; ਸ਼ਰਨ ਭਾਲਣ ਵਾਲਿਆਂ ਦੀ ਰੱਖਿਆ ਕਰਨਾ ਸਭ ਦਾ ਫਰਜ਼ ਬਣਦਾ ਹੈ; ਆਪਣੀ ਮਾਂ ਧਰਤੀ ਸਵਰਗ ਤੋਂ ਵਧਕੇ ਹੈ ਅਤੇ ਇੱਕ ਰਾਸ਼ਟਰ ਪਾਸ ਜਿੰਨੀ ਜ਼ਿਆਦਾ ਸ਼ਕਤੀ ਹੋਵੇਗੀ, ਉਸ ਦੀ ਸ਼ਾਂਤੀ ਦੀ ਸਮਰੱਥਾ ਓਨੀ ਹੀ ਜ਼ਿਆਦਾ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਆਧੁਨਿਕਤਾ ਦੇ ਨਾਲ-ਨਾਲ ਪਰਿਵਰਤਨ ਲਈ ਵੀ ਖੜ੍ਹੇ ਹਨ। ਸ਼੍ਰੀ ਰਾਮ ਦੇ ਇਨ੍ਹਾਂ ਆਦਰਸ਼ਾਂ ਤੇ ਚਲ ਕੇ ਦੇਸ਼ ਤਰੱਕੀ ਕਰ ਰਿਹਾ ਹੈ।

 

ਆਪਸੀ ਪਿਆਰ ਅਤੇ ਭਾਈਚਾਰੇ ਦੀ ਬੁਨਿਆਦ

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੰਦਿਰ ਦੇ ਨਿਰਮਾਣ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੀ ਨੀਂਹ ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਬਕਾ ਸਾਥਰਾਹੀਂ ਅਤੇ ਸਬਕਾ ਵਿਸ਼ਵਾਸਦੇ ਨਾਲ, ਸਾਨੂੰ ਸਬਕਾ  ਵਿਕਾਸਹਾਸਲ ਕਰਨਾ ਹੋਵੇਗਾ ਅਤੇ ਆਤਮਵਿਸ਼ਵਾਸ ਨਾਲ ਭਰਿਆ ਆਤਮਨਿਰਭਰ ਭਾਰਤ ਬਣਾਉਣਾ ਹੋਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੀ ਰਾਮ ਦਾ ਸੰਦੇਸ਼, ਕਿ ਕੋਈ ਦੇਰੀ ਨਹੀਂ ਹੋਣੀ ਚਾਹੀਦੀ ਅਤੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ, ਇਹ ਸੰਦੇਸ਼ ਹੈ ਜਿਸ ਦੀ ਪਾਲਣਾ ਦੇਸ਼ ਨੂੰ ਕਰਨ ਦੀ ਲੋੜ ਹੈ।

 

ਕੋਵਿਡ ਦੇ ਦੌਰਾਨ ਮਰਯਾਦਾਦਾ ਪਾਲਨ

 

ਪ੍ਰਧਾਨ ਮੰਤਰੀ ਨੇ ਕੋਵਿਡ ਦੇ ਵਰਤਮਾਨ ਪਿਛੋਕੜ ਵਿੱਚ ਸ਼੍ਰੀ ਰਾਮ ਦੇ ਮਰਯਾਦਾਮਾਰਗ ਦੇ ਮਹੱਤਵ ਨੂੰ ਯਾਦ ਕਰਦੇ ਹੋਏ ਸਭ ਲੋਕਾਂ ਨੂੰ ਦੋ ਗਜ਼ ਦੀ ਦੂਰੀ ਹੈ ਜ਼ਰੂਰੀ ਅਤੇ ਮਾਸਕ ਹੈ ਜ਼ਰੂਰੀਦੀ ਮਰਯਾਦਾ ਦਾ ਪਾਲਣ ਕਰਨ ਦਾ ਸੱਦਾ ਦਿੱਤਾ।

 

 

 

*****

 

ਵੀਆਰਆਰਕੇ/ਐੱਸਐੱਚ



(Release ID: 1643622) Visitor Counter : 180