ਰੱਖਿਆ ਮੰਤਰਾਲਾ

74ਵੇਂ ਸੁਤੰਤਰਤਾ ਦਿਵਸ ਸਮਾਰੋਹਾਂ ਦੌਰਾਨ ਆਰਮੀ, ਨੇਵੀ ਅਤੇ ਭਾਰਤੀ ਹਵਾਈ ਸੈਨਾ ਦੇ ਬੈਂਡਾਂ ਵਲੋਂ ਸੰਗੀਤ ਦੀ ਪੇਸ਼ਕਾਰੀ ਕੀਤੀ ਜਾਵੇਗੀ ।

Posted On: 05 AUG 2020 11:16AM by PIB Chandigarh

ਮਿਲਟਰੀ ਬੈਂਡ ਪਹਿਲੀ ਅਗਸਤ, 2020 ਤੋਂ ਸ਼ੁਰੂ ਹੋਣ ਵਾਲੇ ਸੁਤੰਤਰਤਾ ਦਿਵਸ ਪੰਦਰਵਾੜੇ ਦੌਰਾਨ ਦੇਸ਼ ਭਰ ਵਿਚ ਪਹਿਲੀ ਵਾਰ ਆਪਣੇ ਬੈਂਡਾਂ ਰਾਹੀਂ ਸੰਗੀਤ ਦਾ ਪ੍ਰਦਰਸ਼ਨ ਕਰੇਗਾ

ਇਨ੍ਹਾਂ ਸੰਗੀਤਕ ਪੇਸ਼ਕਾਰੀਆਂ ਦਾ ਉਦੇਸ਼ ਕੋਵਿਡ ਯੋਧਿਆਂ ਦਾ ਧੰਨਵਾਦ ਕਰਨਾ ਅਤੇ ਰਾਸ਼ਟਰ ਵਲੋਂ ਉਹਨਾਂ ਦੀ ਸ਼ਲਾਘਾ ਕਰਨਾ ਹੈ ਕਿਉਂਕਿ ਇਹ ਯੋਧਾ ਆਪਣੀ ਜਾਨ ਦੇ ਜੋਖਮ 'ਤੇ ਵੀ ਦੇਸ਼ ਵਿਚ ਕੋਰੋਨਾ- ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੋਵਿਡ ਖਿਲਾਫ ਲੜਨਾ ਜਾਰੀ ਰੱਖ ਰਹੇ ਹਨ

ਆਰਮੀ, ਨੇਵੀ ਅਤੇ ਭਾਰਤੀ ਹਵਾਈ ਸੈਨਾ ਫੌਜ ਦੇ ਬੈਂਡ ਹੁਣ ਤੱਕ ਪੋਰਬੰਦਰ, ਹੈਦਰਾਬਾਦ, ਬੰਗਲੌਰ, ਰਾਏਪੁਰ, ਅੰਮ੍ਰਿਤਸਰ, ਗੁਹਾਟੀ, ਇਲਾਹਾਬਾਦ ਅਤੇ ਕੋਲਕਾਤਾ ਵਿੱਚ ਪੇਸ਼ ਕਰ ਚੁੱਕੇ ਹਨ ਮਿਲਟਰੀ ਅਤੇ ਪੁਲਿਸ ਬੈਂਡ ਅੱਜ ਦੁਪਹਿਰ ਵਿਸ਼ਾਖਾਪਟਨਮ, ਨਾਗਪੁਰ ਅਤੇ ਗਵਾਲੀਅਰ ਵਿੱਚ ਪ੍ਰਦਰਸ਼ਨ ਕਰਨਗੇ ਮਿਲਟਰੀ ਬੈਂਡ ਸ੍ਰੀਨਗਰ ਅਤੇ ਕੋਲਕਾਤਾ ਵਿੱਚ 7 ​​ਅਗਸਤ, 2020 ਨੂੰ ਪ੍ਰਦਰਸ਼ਨ ਕਰਨ ਜਾ ਰਿਹਾ ਹੈ. ਤਿੰਨੋਂ ਸੇਵਾਵਾਂ ਦੇ ਸਾਂਝੇ ਬੈਂਡ ਦੀਆਂ ਤਿੰਨ ਪੇਸ਼ਕਾਰੀਆਂ ਦਿੱਲੀ ਵਿਚ ਹੋਣਗੀਆਂ, ਜਿਨ੍ਹਾਂ ਵਿਚੋਂ ਇਕ - ਇਕ ਲਾਲ ਕਿਲ੍ਹੇ, ਰਾਜਪਥ ਅਤੇ ਇੰਡੀਆ ਗੇਟ ਵਿਖੇ ਕ੍ਰਮਵਾਰ 8, 9 ਅਤੇ 12, 2020 ਨੂੰ ਪੇਸ਼ ਕੀਤੀਆਂ ਜਾਣਗੀਆਂ

ਮਿਲਟਰੀ ਅਤੇ ਪੁਲਿਸ ਬੈਂਡ 8 ਅਗਸਤ, 2020 ਨੂੰ ਮੁੰਬਈ, ਅਹਿਮਦਾਬਾਦ, ਸ਼ਿਮਲਾ ਅਤੇ ਅਲਮੋੜਾ ਵਿੱਚ ਪ੍ਰਦਰਸ਼ਨ ਕਰਨਗੇ; ਚੇਨਈ, ਨਸੀਰਾਬਾਦ, .ਐੱਨ.ਸੀ. (ਅੰਡੇਮਾਨ ਅਤੇ ਨਿਕੋਬਾਰ ਕਮਾਂਡ) ਫਲੈਗ ਪੁਆਇੰਟ ਅਤੇ ਡਾਂਡੀ ਵਿਖੇ 9 ਅਗਸਤ, 2020 ਨੂੰ ਅਤੇ 12 ਅਗਸਤ, 2020 ਨੂੰ ਇੰਫਾਲ, ਭੋਪਾਲ ਅਤੇ ਝਾਂਸੀ ਵਿਖੇ ਬੈਂਡਾਂ ਵਲੋਂ ਸੰਗੀਤ ਦੀ ਪੇਸ਼ਕਾਰੀ ਕੀਤੀ ਜਾਵੇਗੀ ਇਸ ਕੜੀ ਦਾ ਅੰਤਮ ਪ੍ਰਦਰਸ਼ਨ 13 ਅਗਸਤ, 2020 ਨੂੰ ਲਖਨਉ, ਫੈਜ਼ਾਬਾਦ, ਸ਼ਿਲਾਂਗ, ਮਦੁਰੈ ਅਤੇ ਚੰਪਾਰਨ ਵਿਚ ਹੋਵੇਗਾ

ਏਬੀਬੀ / ਐਨਏਐਮਪੀਆਈ / ਏਕੇ / ਸਾਵੀ / ਏਡੀਏ


(Release ID: 1643516) Visitor Counter : 127