ਜਲ ਸ਼ਕਤੀ ਮੰਤਰਾਲਾ

ਕੇਂਦਰੀ ਮੰਤਰੀਆਂ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ‘ਸਵੱਛ ਭਾਰਤ ਕ੍ਰਾਂਤੀ’ ਪੁਸਤਕ ਲਾਂਚ ਕੀਤੀ।

'ਸਵੱਛ ਭਾਰਤ ਕ੍ਰਾਂਤੀ' ਕਿਤਾਬ 35 ਲੇਖਾਂ ਰਾਹੀਂ ਐਸਬੀਐਮ ਦੀ ਸ਼ਾਨਦਾਰ ਯਾਤਰਾ ਨੂੰ ਦਰਸਾਉਂਦੀ ਹੈ।

Posted On: 04 AUG 2020 7:50PM by PIB Chandigarh

ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਸ਼੍ਰੀ ਪਰਮੇਸ਼ਵਰਨ ਅਈਅਰ ਵਲੋਂ ਸੰਪਾਦਿਤ ਕੀਤੀ ਗਈਸਵੱਛ ਭਾਰਤ ਰੈਵੋਲਿਊਸ਼ਨਕਿਤਾਬ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ 'ਸਵੱਛ ਭਾਰਤ ਕ੍ਰਾਂਤੀ' ਦੇ ਤੌਰ ਤੇ ਪ੍ਰਕਾਸ਼ਤ ਕੀਤਾ ਗਿਆ ਹੈ ਪੁਸਤਕ ਨੂੰ ਅਧਿਕਾਰਤ ਤੌਰ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੇਂਦਰੀ ਕੱਪੜਾ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਵਲੋਂ ਅੱਜ ਨਵੀਂ ਦਿੱਲੀ ਵਿੱਚ ਲਾਂਚ ਕੀਤਾ ਗਿਆ ਇਸ ਤੋਂ ਬਾਅਦ ਦੋਵੇਂ ਮੰਤਰੀਆਂ ਅਤੇ ਸ਼੍ਰੀ ਪਰਮੇਸ਼ਵਰਨ ਅਈਅਰ ਵਲੋਂ ਪੁਸਤਕ ਅਤੇ ਸਵੱਛ ਭਾਰਤ ਮਿਸ਼ਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਐਸਬੀਐਮ ਦੇ ਲੱਖਾਂ  ਕਾਰਕੁਨਾਂ ਵਲੋਂ ਵੈਬਕਾਸਟਿੰਗ ਰਾਹੀਂ ਚਰਚਾ ਨੂੰ ਵੇਖਿਆ ਗਿਆ

ਸਵੱਛ ਭਾਰਤ ਕ੍ਰਾਂਤੀ ਨੇ ਐਸਬੀਐਮ ਦੇ ਵੱਖ-ਵੱਖ ਹਿੱਤਧਾਰਕਾਂ ਅਤੇ ਭਾਈਵਾਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਵਲੋਂ 35 ਲੇਖਾਂ ਰਾਹੀਂ ਐਸਬੀਐਮ ਦੀ ਸ਼ਾਨਦਾਰ ਯਾਤਰਾ ਨੂੰ ਇਸ ਸਮਾਜਿਕ ਕ੍ਰਾਂਤੀ 'ਤੇ ਆਪਣੇ ਨਜ਼ਰੀਏ ਨੂੰ ਸਾਂਝਾ ਕੀਤਾ ਲੇਖਾਂ ਨੂੰ ਚਾਰ ਪ੍ਰਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ ਜੋ ਕਿ ਐਸਬੀਐਮ ਦੀ ਸਫਲਤਾ ਦੇ ਚਾਰ ਮਹੱਤਵਪੂਰਨ ਥੰਮ ਹਨ: ਰਾਜਨੀਤਿਕ ਲੀਡਰਸ਼ਿਪ, ਜਨਤਕ ਵਿੱਤ, ਭਾਈਵਾਲੀ ਅਤੇ ਲੋਕਾਂ ਦੀ ਭਾਗੀਦਾਰੀ  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਦਿੱਤੇ ਵਿਚਾਰਾਂ ਦੇ ਨਾਲ ਇਹ ਪੁਸਤਕ ਅਰੁਣ ਜੇਤਲੀ, ਅਮਿਤਾਭ ਕਾਂਤ, ਰਤਨ ਟਾਟਾ, ਸਦਗੁਰੂ, ਅਮਿਤਾਭ ਬੱਚਨ, ਅਕਸ਼ੇ ਕੁਮਾਰ, ਤਵਲੀਨ ਸਿੰਘ, ਬਿਲ ਗੇਟਸ ਸਮੇਤ ਹੋਰਾਂ ਦੇ ਲੇਖਾਂ ਦਾ ਸੰਗ੍ਰਹਿ ਹੈ

ਇਸ ਮੌਕੇ ਬੋਲਦਿਆਂ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਕਿਵੇਂ ਭਾਰਤ ਵਿਸ਼ਵ ਵਿੱਚ ਸਵੱਛਤਾ ਦੀ ਅਗਵਾਈ ਕਰਨ ਵਾਲਿਆਂ ਵਿੱਚ ਸ਼ਾਮਿਲ ਹੋਇਆ ਅਤੇ ਹੁਣ ਬਹੁਤ ਸਾਰੇ ਦੇਸ਼ 50 ਕਰੋੜ ਤੋਂ ਵੱਧ ਲੋਕਾਂ ਨੂੰ ਪਖਾਨੇ ਦੀ ਵਰਤੋਂ ਸ਼ੁਰੂ ਕਰਨ ਅਤੇ ਖੁੱਲ੍ਹੇ ਵਿੱਚ ਸ਼ੌਚ ਕਰਨਾ ਬੰਦ ਕਰਨ ਦੇ ਭਾਰਤ ਦੇ ਸਿਰਫ ਪੰਜ ਸਾਲਾਂ ਦੇ ਤਜ਼ਰਬੇ ਤੋਂ ਸਿੱਖ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਸਵੱਛ ਭਾਰਤ ਕ੍ਰਾਂਤੀ ਦੇ ਜ਼ਰੀਏ ਇਹ ਯਾਤਰਾ ਭਾਰਤ ਦੀ ਧਰਤੀ ਦੇ ਲੱਖਾਂ ਪਾਠਕਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ

ਸ਼੍ਰੀਮਤੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਸਵੱਛ ਭਾਰਤ ਮਿਸ਼ਨ ਨੂੰ ਅਸਲ ਜਨ ਅੰਦੋਲਨ ਬਣਾਉਣ ਵਿੱਚ ਔਰਤਾਂ ਦੀ ਅਗਵਾਈ ਵਾਲੀ ਭੂਮਿਕਾਤੇ ਮਾਣ ਹੈ ਉਨ੍ਹਾਂ ਕਿਹਾ ਕਿ ਐਸਬੀਐਮ ਨਾਰੀ ਸ਼ਕਤੀ ਦੀ ਅਸਲ ਉਦਾਹਰਣ ਹੈ ਅਤੇ ਉਹ ਮਹਿਲਾਵਾਂ ਇਹ ਯਕੀਨੀ ਬਣਾਉਣ ਕੇ ਜੋ ਲਾਭ ਹੁਣ ਤੱਕ ਹਾਸਿਲ ਕੀਤਾ ਗਿਆ ਹੈ, ਉਸ ਨੂੰ ਐੱਸਬੀਐੱਮ ਦੇ ਅਗਲੇ ਗੇੜ ਤੱਕ ਲੈ ਜਾਣ ਵਿੱਚ ਅਗਾਂਹਵਧੂ ਭੂਮਿਕਾ ਨਿਭਾਉਂਦੀਆਂ ਰਹਿਣਗੀਆਂ ਅਤੇ ਇਹ ਵੀ ਕਿ ਕੋਈ ਵੀ ਭਵਿੱਖ ਵਿੱਚ ਖੁੱਲ੍ਹੇ ਵਿੱਚ ਸ਼ੌਚ ਨਾ ਜਾਵੇ ਦੋਵਾਂ ਮੰਤਰੀਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਵੱਛਾਗ੍ਰਹੀਆਂ, ਜ਼ਮੀਨੀ ਪੱਧਰ ਦੇ ਕਾਰਕੁਨਾਂ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ

 

 

                                           *****

APS/SG/MG



(Release ID: 1643497) Visitor Counter : 180