ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਮਾਮਲੇ ਮੰਤਰਾਲੇ ਦੇ ਤਹਿਤ ਟ੍ਰਾਈਫੈੱਡ ਹੋਰਨਾਂ ਉਪਕ੍ਰਮਾਂ ਦੇ ਸਹਿਯੋਗ ਨਾਲ ਨਵੇਂ ਡਿਜ਼ਾਈਨ ਬਣਾਉਣ ਦੀ ਪਹਿਲ ਕਰ ਰਿਹਾ ਹੈ

Posted On: 04 AUG 2020 6:25PM by PIB Chandigarh

ਤੇਜ਼ੀ ਨਾਲ ਬਦਲਦੇ ਦੌਰ ਵਿੱਚ ਜਿੱਥੇ ਆਧੁਨਿਕਤਾ,ਤਕਨੀਕ ਅਤੇ ਵਿਕਾਸ ਨੇ ਮਨੁੱਖ ਦੇ ਜੀਵਨ ਵਿੱਚ ਡੂੰਘੀ ਪ੍ਰਭਾਵ ਪਾਇਆ ਹੈ ਅਤੇ ਪਹਿਲਾ ਦੀ ਤਰ੍ਹਾਂ ਜੀਉਣ ਦਾ ਤਰੀਕਾ ਅਤੀਤ ਦੀ ਗੱਲ ਹੋ ਚੁੱਕੀ ਹੈ ਜਿਸ ਦਾ ਜ਼ਿਕਰ ਹੁਣ ਕਿਤਾਬਾਂ ਵਿੱਚ ਮਿਲਦਾ ਹੈ। ਅਜਿਹੇ ਸਮੇਂ ਵਿੱਚ ਭਾਰਤ ਵਿੱਚ ਅਜੇ ਵੀ 200 ਕਬਾਇਲੀ ਸਮੂਹ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਕਬੀਲਿਆਂ ਦੇ ਦਸਤਕਾਰ ਅਜੇ ਵੀ ਆਪਣੀ ਮੂਲ ਕਲਾ ਅਤੇ ਸ਼ਿਲਪ ਅਤੇ ਪ੍ਰੰਪਰਾਵਾਂ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਕਬਾਇਲੀ ਮਾਮਲੇ ਮੰਤਰਾਲੇ ਦੇ ਤਹਿਤ ਟ੍ਰਾਈਫੈੱਡ ਇਨ੍ਹਾਂ ਵੰਚਿਤ ਲੋਕਾਂ ਦੀ ਆਰਥਿਕ ਮਦਦ ਕਰਕੇ ਇਨ੍ਹਾਂ ਨੂੰ ਸਸ਼ਕਤ ਬਣਾਉਣ ਅਤੇ ਮੁੱਖਧਾਰਾ ਨਾਲ ਜੋੜਨ ਲਈ ਯਤਨਸ਼ੀਲ ਹੈ। ਟ੍ਰਾਈਫੈੱਡ ਦੇ ਵੱਲੋਂ ਕੀਤੀਆਂ ਜਾ ਰਹੀਆਂ ਵਿਭਿੰਨ ਪਹਿਲਾਂ ਵਿੱਚੋਂ ਇਸ ਦੀ ਡਿਜ਼ਾਈਨ ਦੇ ਲਈ ਕੀਤੀ ਗਈ ਪਹਿਲ ਵਿਸ਼ੇਸ਼ ਰੂਪ ਨਾਲ ਧਿਆਨ ਦੇਣ ਯੋਗ ਹੈ।

ਰਜਿਸਟਰਡ ਕਬਾਇਲੀ ਦਸਤਕਾਰਾਂ ਦੇ ਕੌਸ਼ਲ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਦੇ ਲਈ ਟ੍ਰਾਈਫੈੱਡ ਨੇ ਅਜਿਹੇ ਦਸਤਕਾਰਾਂ ਦੀ ਬਣਾਈਆਂ ਵਸਤਾਂ ਦੇ ਪ੍ਰਚਾਰ ਅਤੇ ਡਿਜ਼ਾਈਨ ਵਿਕਾਸ ਦੇ ਲਈ ਪਿਛਲ਼ੇ ਕੁਝ ਮਹੀਨਿਆਂ ਵਿੱਚ ਨਾਮਵਰ ਡਿਜ਼ਾਈਨਰਾਂ ਦੇ ਨਾਲ ਸਾਂਝੇਦਾਰੀ ਕੀਤੀ ਹੈ।ਇਨ੍ਹਾਂ ਵਿੱਚ ਸੁਸ਼੍ਰੀ ਰਿਤੁ ਬੇਰੀ,ਸੁਸ਼੍ਰੀ ਰੀਨਾ ਢਾਕਾ,ਸੁਸ਼੍ਰੀ ਰੁਮਾ ਦੇਵੀ,ਸੁਸ਼੍ਰੀ ਵਿੰਕੀ ਸਿੰਘ,ਸੁਸ਼੍ਰੀ ਨੀਰਾ ਨਾਥ ਅਤੇ ਸੁਸ਼੍ਰੀ ਰੋਜ਼ੀ ਆਹਲੂਵਾਲੀਆ ਸ਼ਾਮਲ ਹਨ।

ਟ੍ਰਾਈਫੈੱਡ ਦੇ ਮੁੱਖ ਡਿਜ਼ਾਈਨ ਸਲਾਹਕਾਰ ਦੇ ਰੂਪ ਵਿੱਚ ਸੁਸ਼੍ਰੀ ਰੀਨਾ ਢਾਕਾ ਕਬਾਇਲੀ ਉਤਪਾਦਾਂ ਅਤੇ ਹਸਤਸ਼ਿਲਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵਸਰ ਦਿਵਾਉਣ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਉਨ੍ਹਾਂ ਦੇ ਉਤਪਾਦ ਪਹੁੰਚਾਉਣ ਵਿੱਚ ਮਦਦ ਕਰਨ ਦੇ ਲਈ ਆਪਣੇ ਲੰਬੇ ਅਨੁਭਵ ਦੇ ਨਾਲ ਇਸ ਮੁਹਿੰਮ ਨਾਲ ਜੁੜ ਰਹੀ ਹੈ। ਫਰਵਰੀ 2020 ਵਿੱਚ ਸਾਲਾਨਾ ਸੂਰਜਕੁੰਡ ਮੇਲੇ ਵਿੱਚ ਆਯੋਜਿਤ ਫੈਸ਼ਨ ਵੀਕ ਵਿੱਚ ਉਸ ਨੇ ਆਪਣੇ ਕਬਾਇਲੀ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜਿਸ ਵਿੱਚ ਮੂਲ ਕਬਾਇਲੀ ਪ੍ਰੰਪਰਾਵਾਂ ਤੋਂ ਪ੍ਰੇਰਿਤ ਡਿਜ਼ਾਈਨਰ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ।ਇਹ ਸੁਨਿਸ਼ਿਚਿਤ ਕਰਨ ਦੇ ਲਈ ਕਿ ਪ੍ਰਤਿਭਾਸ਼ਾਲੀ ਕਬਾਇਲੀ ਦਸਤਕਾਰਾਂ ਦੇ ਉਤਪਾਦ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਖ ਸਕਣ ਉਹ ਇਨ੍ਹਾਂ ਦੀਆ ਬਣਾਈਆਂ ਵਸਤਾਂ ਦੇ ਲਈ ਆਕਰਸ਼ਿਤ ਗਿਫਟ ਪੈਕੇਜਿੰਗ ਰੇਂਜ ਵੀ ਵਿਕਸਿਤ ਕਰ ਰਹੀ ਹੈ। ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਕਬਾਇਲੀ ਦਸਤਕਾਰਾਂ ਦੇ ਨਾਲ ਉਹ ਬਾਗ ਪ੍ਰਿੰਟ ਵਿੱਚ ਨਵੇਂ ਡਿਜ਼ਾਈਨ ਵਿਕਿਸਿਤ ਕਰ ਰਹੀ ਹੈ। ਇਨ੍ਹਾਂ ਦਾ ਇਰਾਦਾ ਰਾਸ਼ਟਰੀ ਅਤੇ ਵਿਸ਼ਵਵਿਆਪੀ ਦਰਸ਼ਕਾਂ ਨੂੰ ਇਨ੍ਹਾਂ ਉਤਪਾਦਾਂ ਦੇ ਵੱਲ ਆਕਰਸ਼ਿਤ ਕਰਨਾ ਹੈ ਕਿਉਂਕਿ ਇਨ੍ਹਾਂ ਖੂਬਸੂਰਤੀ ਨਾਲ ਪੈਕ ਕੀਤੇ ਗਏ ਗੁਣਵੱਤਾ ਵਾਲੇ ਉਤਪਾਦਾਂ ਨੂੰ ਨਾ ਕੇਵਲ ਟਰਾਈਬਜ਼ ਇੰਡੀਆ ਦੇ ਆਉਟਲੈੱਟ ਵਿੱਚ ਬਲਕਿ ਈ-ਕਮਰਸ ਵੈੱਬਸਾਈਟਾਂ 'ਤੇ ਵੀ ਵੇਚਿਆ ਜਾਂਦਾ ਹੈ।

ਇਸ ਤੋਂ ਇਲਾਵਾ ਕਬਾਇਲੀ ਦਸਤਕਾਰਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ, ਸੁਸ਼੍ਰੀ ਰੀਨਾ ਢਾਕਾ ਆਪਣੇ ਸ਼ੋਅ 'ਦ ਡਿਜ਼ਾਈਨਰ ਐਂਡ ਦ ਮਯੂਜ਼' ਵਿੱਚ ਪ੍ਰਸਿੱਧ ਹਸਤੀਆਂ ਦੇ ਨਾਲ ਇੰਟਰਵਿਊ ਦੀ ਇੱਕ ਲੜੀ ਜ਼ਰੀਏ ਕਬਾਇਲੀ ਹਸਤਸ਼ਿਲਪ ਅਤੇ ਉਤਪਾਦਾਂ ਨੂੰ ਪ੍ਰੋਤਸਾਹਨ ਦੇ ਰਹੀ ਹੈ। ਅਜਿਹੇ ਇੰਟਰਵਿਊ ਸੁਸ਼੍ਰੀ ਗੌਹਰ ਖਾਨ,ਸੁਸ਼੍ਰੀ ਡੇਲਨਾਜ਼ ਈਰਾਨੀ, ਸੁਸ਼੍ਰੀ ਪੂਜਾ ਬੱਤਰਾ ਅਤੇ ਸੁਸ਼੍ਰੀ ਰਕਸ਼ੰਦਾ ਖਾਨ ਦੇ ਨਾਲ ਆਯਜਿਤ ਕੀਤੇ ਗਏ ਹਨ।ਇਸ ਸ਼ੋਅ ਵਿੱਚ ਟ੍ਰਾਈਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਾਵੀਰ ਕਿਸ਼ਣ ਨੂੰ ਵੀ ਸ਼ਾਮਲ ਕੀਤਾ ਜਾ ਚੁੱਕਿਆ ਹੈ। ਸ਼ੋਅ ਵਿੱਚ ਉਨ੍ਹਾ ਨੇ ਕਬਾਇਲੀ ਲੋਕਾਂ ਨੂੰ ਸਸ਼ਕਤ ਬਣਾਉਣ ਵਿੱਚ ਟ੍ਰਾਈਫੈੱਡ ਦੀ ਭੂਮਿਕਾ ਬਾਰੇ ਦੱਸਿਆ ਸੀ।

ਨਵੀਂ ਦਿੱਲੀ ਦੇ ਮਹਾਦੇਵ ਰੋਡ 'ਤੇ ਟਰਾਈਬਜ਼ ਇੰਡੀਆ ਦੇ ਪ੍ਰਮੁੱਖ ਸਟੋਰ (ਜਿਹੜਾ 1997 ਵਿੱਚ ਸਥਾਪਿਤ ਕੀਤਾ ਗਿਆ ਸੀ) ਨੂੰ ਸੁਸ਼੍ਰੀ ਨੀਰਾ ਨਾਥ ਨੇ ਆਪਣੇ ਸੁੰਦਰ ਡਿਜ਼ਾਈਨ ਨਾਲ ਹੋਰ ਮਨਮੋਹਕ ਬਣਾਇਆ ਹੈ। ਇਨ੍ਹਾਂ ਡਿਜ਼ਾਈਨਰਾਂ ਦੇ ਸਹਿਯੋਗ ਨਾਲ ਵਿਕਸਿਤ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਅਲੱਗ ਗੈਲਰੀ ਵੀ ਬਣਾਈ ਗਈ ਹੈ। ਸੁਸ਼੍ਰੀ ਨੀਰਾ ਨਾਥ ਦੀ ਮੁਹਾਰਤ ਨੇ ਦਿੱਲੀ ਹਾਟ ਸਟੋਰ ਨੂੰ ਸੁੰਦਰ ਬਣਾਉਣ ਵਿੱਚ ਯੋਗਦਾਨ ਪਾਇਆ ਹੈ।

ਟ੍ਰਾਈਫੈੱਡ ਦੁਆਰਾ ਸ਼ੁਰੂ ਕੀਤੇ ਗਏ ਸਕਿੱਲ-ਅੱਪਗ੍ਰੇਡੇਸ਼ਨ ਪ੍ਰੋਗਰਾਮ ਵਿੱਚ ਚੁਣੇ ਗਏ ਦਸਤਕਾਰਾਂ ਦੇ ਨਾਲ ਇਹ ਸਲਾਹਕਾਰ ਡਿਜ਼ਾਈਨਰ ਦੇਸ਼ ਭਰ ਵਿੱਚ ਪਹਿਚਾਣ ਕੀਤੇ ਗਏ ਕਬਾਇਲੀ ਸਮੂਹਾਂ ਦੇ ਨਾਲ ਮਿਲ ਕੇ ਕੰਮ ਮਰਦੇ ਹਨ। ਹਰੇਕ ਕਲਸਟਰ ਵਿੱਚ ਘੱਟੋ ਘੱਟ 20 ਦਸਤਕਾਰ ਹਨ। ਇਨ੍ਹਾਂ ਸਮੂਹਾਂ ਨੂੰ ਮਾਸਟਰ ਦਸਤਕਾਰਾਂ ਤੋਂ ਸਿੱਖ ਕੇ ਆਪਣੇ ਕੌਸ਼ਲ ਨੂੰ ਸੁਧਾਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਬਣਾਏ ਡਿਜ਼ਾਈਨਾਂ ਨੂੰ ਇਕੱਠਾ ਕਰਕੇ ਅਜਿਹੀਆਂ ਹਸਤਸ਼ਿਲਪ ਵਸਤਾਂ ਬਣਾਈਆਂ ਜਾਂਦੀਆਂ ਹਨ ਜਿਹੜੀਆਂ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਹਿਚਾਣ ਬਣਾ ਸਕਣ। ਅਜਿਹੇ 15-20 ਡਿਜ਼ਾਈਨਾਂ ਨੂੰ ਕੈਪਸੂਲ਼ ਦੇ ਰੂਪ ਵਿੱਚ ਟਰਾਈਬਜ਼ ਇੰਡੀਆ ਦੇ ਆਉਟਲੈੱਟਸ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਨ੍ਹਾਂ ਪਹਿਲਾ ਦੇ ਇਲਾਵਾ ਇਸ ਸਾਲ ਦੇ ਆਸਕਰ ਪੁਰਸਕਾਰ ਸਮਾਰੋਹ ਵਿੱਚ ਸੁਸ਼੍ਰੀ ਰੋਜ਼ੀ ਆਹਲੂਵਾਲੀਆ ਦੇ ਡਿਜ਼ਾਈਨ ਕੀਤੇ ਗਏ ਕਬਾਇਲੀ ਪੂੱਲ ਪੱਤੀਆਂ ਦੇ ਪ੍ਰਿੰਟ ਵਾਲੇ ਗਾਉਨ ਦਾ ਪ੍ਰਦਰਸ਼ਨ ਸੱਚਮੁੱਚ ਕਾਫੀ ਮਾਣ ਦੀ ਗੱਲ ਰਹੀ ਸੀ। ਪ੍ਰਤਿਭਾਸ਼ਾਲੀ ਕਬਾਇਲੀ ਦਸਤਕਾਰਾਂ ਨੂੰ ਆਪਣੇ ਉਤਪਾਦਾਂ ਦੇ ਪ੍ਰਦਰਸ਼ਨ ਦੇ ਲਈ ਟ੍ਰਾਈਫੈੱਡ ਦੇ ਰੂਪ ਵਿੱਚ ਇੱਕ ਸਹੀ ਆਉਟਲੈੱਟ ਮਿਲਿਆ ਹੈ।

  A group of people posing for the cameraDescription automatically generated

A picture containing photo, different, table, colorfulDescription automatically generated

A blue and white striped shirtDescription automatically generated

 

                                       *****

ਐੱਨਬੀ/ਐੱਮਓਟੀਏ



(Release ID: 1643456) Visitor Counter : 167