ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਪੈਟਰੋਲ ਅਤੇ ਡੀਜ਼ਲ ਦੀ ਥੋਕ ਅਤੇ ਰਿਟੇਲ ਮਾਰਕਿਟਿੰਗ ਦੇ ਅਧਿਕਾਰ ਦੇਣ ਦੇ ਨਿਯਮਾਂ ਨੂੰ ਸਰਲ ਬਣਾਇਆ

Posted On: 04 AUG 2020 1:28PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ 8 ਨਵੰਬਰ 2019 ਨੂੰ ਪਾਸ ਕੀਤੇ ਗਏ ਪ੍ਰਸਤਾਵ ਤਹਿਤ ਮੋਟਰ ਵਾਹਨ ਸਿਪਰਿਟ  (ਪੈਟਰੋਲ) ਐੱਮਐੱਸ ਅਤੇ ਹਾਈ ਸਪੀਡ  (ਡੀਜ਼ਲ) ਐੱਚਐੱਸਡੀ ਦੀ ਥੋਕ ਅਤੇ ਰਿਟੇਲ ਮਾਰਕਿਟਿੰਗ ਦੇ ਅਧਿਕਾਰ ਦਿੱਤੇ ਜਾਣ ਦੇ ਨਿਯਮਾਂ ਨੂੰ ਸਰਲ ਬਣਾ ਦਿੱਤਾ ਹੈਇਸ ਦਾ ਉਦੇਸ਼ ਐੱਮਐੱਸ ਅਤੇ ਐੱਚਐੱਸਡੀ ਦੀ ਮਾਰਕਿਟਿੰਗ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਨੂੰ ਵਧਾਉਣਾ ਹੈ।  ਇਸ ਵਿੱਚ ਇਹ ਸ਼ਰਤ ਰੱਖੀ ਗਈ ਹੈ ਕਿ ਰਿਟੇਲ ਅਤੇ ਥੋਕ ਮਾਰਕਿਟਿੰਗ ਦੇ ਅਧਿਕਾਰ ਪ੍ਰਾਪਤ ਕਰਨ ਦੀ ਇੱਛੁਕ ਇਕਾਈ ਦੇ ਪਾਸ ਆਵੇਦਨ ਕਰਦੇ ਸਮੇਂ 250 ਕਰੋੜ ਰੁਪਏ ਅਤੇ ਰਿਟੇਲ ਤੇ ਥੋਕ ਮਾਰਕਿਟਿੰਗ ਦੋਹਾਂ ਦਾ ਅਧਿਕਾਰ ਪ੍ਰਾਪਤ ਕਰਨ ਲਈ 500 ਕਰੋੜ ਰੁਪਏ ਦੀ ਨਿਊਨਤਮ ਰਕਮ ਦਾ ਹੋਣਾ ਜ਼ਰੂਰੀ ਹੈ। ਇਸ ਦੇ ਲਈ ਆਵੇਦਨ ਮੰਤਰਾਲੇ  ਦੁਆਰਾ ਜਾਰੀ ਆਵੇਦਨ ਪੱਤਰ ਵਿੱਚ ਸਿੱਧੇ ਭੇਜੇ ਜਾ ਸਕਦੇ ਹਨ।  ਰਿਟੇਲ ਮਾਰਕਿਟਿੰਗ ਦੇ ਅਧਿਕਾਰ ਲਈ ਆਵੇਦਨ ਕਰਨ ਵਾਲੀ ਇਕਾਈ ਨੂੰ ਮਾਰਕਿਟਿੰਗ ਦਾ ਅਧਿਕਾਰ ਮਿਲਣ  ਦੇ ਬਾਅਦ ਘੱਟ ਤੋਂ ਘੱਟ 100 ਰਿਟੇਲ ਦੁਕਾਨਾਂ ਖੋਲ੍ਹਣੀਆਂ ਹੋਣਗੀਆਂ।  ਇਸ ਦੇ ਨਾਲ ਹੀ ਮੰਤਰਾਲੇ ਨੇ ਪੈਟਰੋਲੀਅਮ ਉਤਪਾਦਾਂ ਦੀ ਮਾਰਕਿਟਿੰਗ ਲਈ ਪਹਿਲਾਂ ਬਣਾਈ ਗਈ ਸਖ਼ਤ ਨੀਤੀ ਦੇ ਕਈ ਪ੍ਰਾਵਧਾਨ ਸਰਲ ਬਣਾ ਦਿੱਤੇ ਹਨ ਅਤੇ ਅਜਿਹੇ ਉਤਪਾਦਾਂ ਲਈ ਮਾਰਕਿਟਿੰਗ ਦਾ ਵੱਡਾ ਖੇਤਰ ਖੋਲ੍ਹ ਦਿੱਤਾ ਹੈ। ਇਸ ਨੀਤੀ ਵਿੱਚ ਦੇਸ਼ ਵਿੱਚ ਟ੍ਰਾਂਸਪੋਰਟ ਈਂਧਣ  ਦੀ ਮਾਰਕਿਟਿੰਗ  ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਸਮਰੱਥਾ ਹੈ। ਉਕਤ ਦਿਸ਼ਾ-ਨਿਰਦੇਸ਼ ਮੰਤਰਾਲਾ  ਦੀ ਵੈੱਬਸਾਈਟ   (http://petroleum.nic.in/sites/default/files/Resolution_Transprotation.pdf)along  with the prescribed Application Form (http://petroleum.nic.in/sites/default/files/Control%20Order.pdf) ‘ਤੇ ਉਪਲੱਬਧ ਹਨ ।

 

ਇਸ ਵਿਸ਼ੇ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਲੈਂਡਲਾਈਨ ਨੰਬਰ :   +  91-11-2338 6119/6071  ( ਸੋਮਵਾਰ ਤੋਂ ਸ਼ੁੱਕਰਵਾਰ  ਦਰਮਿਆਨ ਦਫ਼ਤਰ ਸਮੇਂ  ਦੌਰਾਨ) ਕਾਲ ਕੀਤੀ ਜਾ ਸਕਦੀ ਹੈ।

 

ਪੈਟਰੋਲ ਅਤੇ ਡੀਜ਼ਲ  ਦੀ ਥੋਕ ਅਤੇ ਰਿਟੇਲ ਮਾਰਕਿਟਿੰਗ ਦਾ ਅਧਿਕਾਰ ਪ੍ਰਾਪਤ ਕਰਨ ਸਰਲ ਹੋ ਜਾਣ ਨਾਲ ਇਸ ਖੇਤਰ ਵਿੱਚ ਨਿਜੀ ਖੇਤਰ ਦੇ ਨਾਲ ਹੀ ਵਿਦੇਸ਼ੀ ਕਾਰੋਬਾਰੀਆਂ ਦੀ ਭਾਗੀਦਾਰੀ ਵੀ ਵਧਾਈ ਜਾ ਸਕੇਗੀ।  ਇਹ ਵਿਕਲਪਿਕ ਈਂਧਣ ਦੀ ਵੰਡ ਅਤੇ ਦੂਰ-ਦਰਾਜ ਦੇ ਖੇਤਰਾਂ ਵਿੱਚ ਰਿਟੇਲ ਨੈੱਟਵਰਕ ਦੇ ਵਿਸਤਾਰ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਗਾਹਕ ਸੇਵਾ ਨੂੰ ਬਿਹਤਰ ਬਣਾਵੇਗਾ।

 

******

ਵਾਈਬੀ(Release ID: 1643334) Visitor Counter : 94