ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਇਲੈਕਟ੍ਰੌਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ (eVIN) ਨੇ ਕੋਵਿਡ ਮਹਾਮਾਰੀ ਦੌਰਾਨ ਜ਼ਰੂਰੀ ਟੀਕਾਕਰਣ ਸੇਵਾਵਾਂ ਯਕੀਨੀ ਬਣਾਈਆਂ

Posted On: 03 AUG 2020 4:38PM by PIB Chandigarh


ਇਲੈਕਟ੍ਰੌਨਿਕ ਵੈਕਸੀਨ ਇੰਟੈਲਜੈਂਸ ਨੈੱਟਵਰਕ (eVIN) ਇੱਕ ਨਵੀਨ ਕਿਸਮ ਦਾ ਤਕਨੀਕੀ ਸਮਾਧਾਨ ਹੈ, ਜਿਸ ਦਾ ਉਦੇਸ਼ ਪੂਰੇ ਦੇਸ਼ ਵਿੱਚ ਟੀਕਾਕਰਣ ਸਪਲਾਈ–ਚੇਨ ਦੇ ਪ੍ਰਬੰਧ ਮਜ਼ਬੂਤ ਕਰਨਾ ਹੈ। ਇਸ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ‘ਨੈਸ਼ਨਲ ਹੈਲਥ ਮਿਸ਼ਨ’ (ਐੱਨਐੱਚਐੱਮ – NHM) ਅਧੀਨ ਲਾਗੂ ਕੀਤਾ ਜਾ ਰਿਹਾ ਹੈ। eVIN ਦਾ ਮੰਤਵ ਦੇਸ਼ ਵਿੱਚ ਵੈਕਸੀਨ ਦੇ ਸਟੌਕਸ ਤੇ ਪ੍ਰਵਾਹਾਂ ਅਤੇ ਸਾਰੇ ਕੋਲਡ ਚੇਨ ਪੁਆਇੰਟਸ ਉੱਤੇ ਸਟੋਰੇਜ ਤਾਪਮਾਨਾਂ ਬਾਰੇ ਸਹੀ–ਸਮੇਂ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਇਸ ਮਜ਼ਬੂਤ ਪ੍ਰਣਾਲੀ ਨੂੰ ਕੋਵਿਡ ਮਹਾਮਾਰੀ ਦੌਰਾਨ ਜ਼ਰੂਰੀ ਟੀਕਾਕਰਣ ਸੇਵਾਵਾਂ ਨਿਰੰਤਰ ਯਕੀਨੀ ਬਣਾਉਣ ਅਤੇ ਵੈਕਸੀਨ ਰਾਹੀਂ ਰੋਕਥਾਮਯੋਗ ਰੋਗਾਂ ਤੋਂ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਰੱਖਿਆ ਲਈ ਲੋੜੀਂਦੀ ਤਬਦੀਲੀ (ਕਸਟਮਾਈਜ਼ੇਸ਼ਨ) ਨਾਲ ਵਰਤਿਆ ਗਿਆ ਹੈ।

eVIN ਅਤਿ–ਆਧੁਨਿਕ ਟੈਕਨੋਲੋਜੀ, ਇੱਕ ਮਜ਼ਬੂਤ ਆਈਟੀ (IT) ਬੁਨਿਆਦੀ ਢਾਂਚਾ ਅਤੇ ਸਿਖਲਾਈ–ਪ੍ਰਾਪਤ ਮਨੁੱਖ ਸਰੋਤ ਦਾ ਸੁਮੇਲ ਹੈ, ਜੋ ਦੇਸ਼ ਭਰ ਵਿੱਚ ਕਈ ਸਥਾਨਾਂ ਉੱਤੇ ਰੱਖੀਆਂ ਵੈਕਸੀਨਾਂ ਦੇ ਸਟੌਕ ਤੇ ਸਟੋਰੇਜ ਦੇ ਤਾਪਮਾਨ ਉੱਤੇ ਸਹੀ–ਸਮੇਂ ਨਜ਼ਰ ਰੱਖਣ ਦੇ ਯੋਗ ਬਣਾਉਂਦਾ ਹੈ।

eVIN, 32 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼ – UTs) ਤੱਕ ਪੁੱਜ ਚੁੱਕਾ ਹੈ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ, ਚੰਡੀਗੜ੍ਹ, ਲੱਦਾਖ ਤੇ ਸਿੱਕਿਮ ਜਿਹੇ ਬਾਕੀ ਰਹਿੰਦੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਛੇਤੀ ਹੀ ਪੁੱਜ ਜਾਵੇਗਾ। ਇਸ ਵੇਲੇ, 22 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 582 ਜ਼ਿਲ੍ਹਿਆਂ ਵਿੱਚ ਕਾਰਜਕੁਸ਼ਲ ਵੈਕਸੀਨ ਲੌਜਿਸਟਿਕਸ ਪ੍ਰਬੰਧ ਲਈ 23,507 ਕੋਲਡ ਚੇਨ ਪੁਆਇੰਟਸ ਉੱਤੇ eVAN ਟੈਕਨੋਲੋਜੀ ਵਰਤੀ ਜਾ ਰਹੀ ਹੈ।  41,420 ਤੋਂ ਵੱਧ ਵੈਕਸੀਨ ਕੋਲਡ ਚੇਨ ਹੈਂਡਲਰਸ ’ਚ eVIN ਉੱਤੇ ਉਨ੍ਹਾਂ ਨੂੰ ਸਿਖਲਾਈ ਦੇਣ ਲਈ ਡਿਜੀਟਲ ਰਿਕਾਰਡ–ਕੀਪਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਸਟੋਰੇਜ ਵਿੱਚ ਵੈਕਸੀਨਾਂ ਦੀ ਬਿਲਕੁਲ ਸਹੀ ਤਾਪਮਾਨ ਸਮੀਖਿਆ ਲਈ ਵੈਕਸੀਨ ਕੋਲਡ ਚੇਨ ਉਪਕਰਣ ਉੱਤੇ ਲਗਭਗ 23,900 ਇਲੈਕਟ੍ਰੌਨਿਕ ਤਾਪਮਾਨ ਲੌਗਰਜ਼ ਸਥਾਪਿਤ ਕੀਤੇ ਗਏ ਹਨ।

ਇਲੈਕਟ੍ਰੌਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ ਨੇ ਇੱਕ ਅਜਿਹਾ ਵੱਡਾ ਡਾਟਾ ਢਾਂਚਾ ਸਿਰਜਣ ਵਿੱਚ ਮਦਦ ਕੀਤੀ ਹੈ, ਜੋ ਡਾਟਾ–ਸੰਚਾਲਿਤ ਫ਼ੈਸਲਾ ਲੈਣ ਤੇ ਖਪਤ ਆਧਾਰਤ ਯੋਜਨਾਬੰਦੀ ਨੂੰ ਉਤਸ਼ਾਹਿਤ ਕਰਨ ਲਈ ਕਾਰਵਾਈਯੋਗ ਵਿਸ਼ਲੇਸ਼ਣ–ਵਿਧੀ ਤਿਆਰ ਕਰਦਾ ਹੈ, ਜਿਸ ਨਾਲ ਘੱਟ ਲਾਗਤ ਉੱਤੇ ਵਧੇਰੇ ਟੀਕਿਆਂ ਨੂੰ ਭੰਡਾਰ ਕਰਨ ਵਿੱਚ ਮਦਦ ਮਿਲਦੀ ਹੈ। ਜ਼ਿਆਦਾਤਰ ਸਿਹਤ ਕੇਂਦਰਾਂ ਉੱਤੇ ਹਰ ਵੇਲੇ ਟੀਕੇ ਦੀ ਉਪਲਬਧਤਾ ਵਧ ਕੇ 99 ਫ਼ੀ ਸਦੀ ਹੋ ਗਈ ਹੈ। 99 ਫ਼ੀ ਸਦੀ ਤੋਂ ਵੱਧ ਦੀ ਗਤੀਵਿਧੀ ਦਰ ਉਨ੍ਹਾਂ ਸਾਰੇ ਸਿਹਤ ਕੇਂਦਰਾਂ ਵਿੱਚ ਟੈਕਨੋਲੋਜੀ ਅਪਨਾਉਣ ਉੱਤੇ ਉਸ ਦੀ ਦੀ ਉੱਚ ਸਮਰੱਥਾ ਨੂੰ ਦਰਸਾਉਂਦੀ ਹੈ, ਜਿੱਥੇ ਇਸ ਵੇਲੇ eVIN ਲਾਗੂ ਹਨ। ਜਦ ਕਿ ਸਟੌਕ ਵਿੱਚ ਕਮੀ 80 ਫ਼ੀਸ ਦੀ ਤੱਕ ਘਟਾਈ ਗਈ ਹੈ, ਸਟੌਕ ਨੂੰ ਮੁੜ ਤੋਂ ਭਰਨ ਦਾ ਸਮਾਂ ਵੀ ਔਸਤਨ ਅੱਧੇ ਤੋਂ ਵੱਧ ਘਟ ਗਿਆ ਹੈ। ਇਸ ਨਾਲ ਇਹ ਯਕੀਨੀ ਹੋ ਗਿਆ ਹੈ ਕਿ ਟੀਕਾਕਰਣ ਸੈਸ਼ਨ ਵਾਲੀ ਥਾਂ ਉੱਤੇ ਪੁੱਜਣ ਵਾਲੇ ਹਰੇਕ ਬੱਚੇ ਦਾ ਟੀਕਾਕਰਣ ਕੀਤਾ ਜਾਂਦਾ ਹੈ ਤੇ ਟੀਕਿਆਂ ਦੀ ਅਣਉਪਲਬਧਤਾ ਕਾਰਨ ਉਨ੍ਹਾਂ ਨੂੰ ਵਾਪਸ ਨਹੀਂ ਭੇਜਿਆ ਜਾਂਦਾ।

ਕੋਵਿਡ–19 ਦਾ ਮੁਕਾਬਲਾ ਕਰਨ ਵਿੱਚ ਭਾਰਤ ਸਰਕਾਰ ਦੇ ਯਤਨਾਂ ਨੂੰ ਮਦਦ ਮੁਹੱਈਆ ਕਰਵਾਉਣ ਲਈ eVIN ਭਾਰਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਕੋਵਿਡ ਪ੍ਰਤੀਕਿਰਿਆ ਸਮੱਗਰੀ ਦੀ ਸਪਲਾਈ–ਚੇਨ ਦੀ ਨਿਗਰਾਨੀ ਕਰਨ ਵਿੱਚ ਮਦਦ ਕਰ ਰਿਹਾ ਹੈ। ਅਪ੍ਰੈਲ 2020 ਤੋਂ ਅੱਠ ਰਾਜ (ਤ੍ਰਿਪੁਰਾ, ਨਾਗਾਲੈਂਡ, ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਹਰਿਆਣਾ, ਪੰਜਾਬ ਤੇ ਮਹਾਰਾਸ਼ਟਰ) ਕੋਵਿਡ–19 ਸਮੱਗਰੀ ਦੀ ਸਪਲਾਈ ਉੱਤੇ ਨਿਗਰਾਨੀ ਰੱਖਣ, ਉਸ ਦੀ ਉਪਲਬਧਤਾ ਯਕੀਨੀ ਬਣਾਉਣ ਤੇ 81 ਜ਼ਰੂਰੀ ਦਵਾਈਆਂ ਤੇ ਉਪਕਰਣਾਂ ਦੀ ਘਾਟ ਉੱਤੇ ‘ਅਲਰਟ’ ਜਾਰੀ ਕਰਨ ਲਈ 100 ਫ਼ੀ ਸਦੀ ਪਾਲਣ ਦਰ ਨਾਲ eVIN ਐਪਲੀਕੇਸ਼ਨ ਦਾ ਉਪਯੋਗ ਕਰ ਰਹੇ ਹਨ।

ਇਸ ਮਜ਼ਬੂਤ ਪਲੈਟਫ਼ਾਰਮ ਉੱਤੇ ਹਰ ਹਾਲਤ ਵਿੱਚ ਕੋਵਿਡ–19 ਵੈਕਸੀਨ ਸਮੇਤ ਕਿਸੇ ਵੀ ਨਵੀਂ ਵੈਕਸੀਨ ਲਈ ਫ਼ਾਇਦਾ ਉਠਾਏ ਜਾਣ ਦੀ ਸੰਭਾਵਨਾ ਹੈ।

*****

ਐੱਮਵੀ



(Release ID: 1643262) Visitor Counter : 210