ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਸ਼੍ਰੀ ਸੰਜੈ ਧੋਤਰੇ ਨੇ ਰੇਡੀਓ ਨੈੱਟਵਰਕ 'ਤੇ ਅਧਾਰਿਤ ਪੂਰੇ ਟੈਲੀਕੌਮ ਕਨੈਕਟਿਵਿਟੀ ਭਾਰਤ ਏਅਰ ਫਾਈਬਰ ਦਾ ਉਦਘਾਟਨ ਕੀਤਾ

Posted On: 02 AUG 2020 12:43PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ, ਇਲੈਕਟ੍ਰੌਨਿਕਸ, ਸੰਚਾਰ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ ਨੇ ਅੱਜ ਮਹਾਰਾਸ਼ਟਰ ਦੇ ਅਕੋਲਾ ਵਿੱਚ ਭਾਰਤ ਏਅਰ ਫਾਈਬਰ ਸੇਵਾਵਾਂਦਾ ਉਦਘਾਟਨ ਕੀਤਾ। ਭਾਰਤ ਏਅਰ ਫਾਈਬਰ ਸੇਵਾਵਾਂ ਦੇ ਉਦਘਾਟਨ ਨਾਲ, ਅਕੋਲਾ ਅਤੇ ਵਾਸ਼ਿਮ ਜ਼ਿਲ੍ਹਿਆਂ ਦੇ ਵਸਨੀਕ ਮੰਗ ਦੇ ਅਧਾਰ 'ਤੇ ਵਾਇਰਲੈਸ ਇੰਟਰਨੈੱਟ ਕਨੈਕਸ਼ਨ ਪ੍ਰਾਪਤ ਕਰ ਸਕਣਗੇ।

 

ਬੀਐੱਸਐੱਨਐੱਲ ਦੁਆਰਾ ਭਾਰਤ ਸਰਕਾਰ ਦੀਆਂ ਡਿਜੀਟਲ ਇੰਡੀਆ ਪਹਿਲਾਂ ਦੇ ਇੱਕ ਹਿੱਸੇ ਵਜੋਂ ਭਾਰਤ ਏਅਰ ਫਾਈਬਰ ਸੇਵਾਵਾਂ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਇਸ ਦਾ ਉਦੇਸ਼ ਬੀਐੱਸਐੱਨਐੱਲ ਸਥਾਨ ਤੋਂ 20 ਕਿਲੋਮੀਟਰ ਦੇ ਘੇਰੇ ਵਿੱਚ ਵਾਇਰਲੈੱਸ ਸੰਪਰਕ ਮੁਹੱਈਆ ਕਰਵਾਉਣਾ ਹੈ ਅਤੇ ਇਸ ਤਰ੍ਹਾਂ ਦੂਰ ਦੁਰਾਡੇ ਦੇ ਗਾਹਕਾਂ ਨੂੰ ਵੀ ਲਾਭ ਹੋਵੇਗਾ, ਕਿਉਂਕਿ ਟੈਲੀਕੌਮ ਬੁਨਿਆਦੀ ਢਾਂਚਾ ਭਾਈਵਾਲ (ਟੀਆਈਪੀ) ਦੀ ਸਹਾਇਤਾ ਨਾਲ, ਬੀਐੱਸਐੱਨਐੱਲ ਸਭ ਤੋਂ ਸਸਤੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।

 

ਬੀਐੱਸਐੱਨਐੱਲ ਅਕੋਲਾ ਅਤੇ ਵਾਸ਼ਿਮ ਜ਼ਿਲ੍ਹੇ ਦੇ ਬੀਐੱਸਐੱਨਐੱਲ ਦੇ ਸਥਾਨਕ ਵਪਾਰਕ ਭਾਈਵਾਲਾਂ ਰਾਹੀਂ ਭਾਰਤ ਏਅਰ ਫਾਈਬਰ ਸੇਵਾਵਾਂਪ੍ਰਦਾਨ ਕਰ ਰਹੀ ਹੈ ਅਤੇ ਇਹ ਸੇਵਾਵਾਂ ਜਲਦੀ ਤੋਂ ਜਲਦੀ ਸਭ ਤੋਂ ਤੇਜ਼ ਇੰਟਰਨੈੱਟ ਸੰਪਰਕ ਉਪਲੱਭਧ ਕਰਵਾਉਣਗੀਆਂ। ਇਹ ਸੇਵਾਵਾਂ ਉੱਤਮ ਹਨ ਅਤੇ ਹੋਰ ਅਪਰੇਟਰਾਂ ਤੋਂ ਵੱਖਰੀਆਂ ਹਨ ਕਿਉਂਕਿ ਬੀਐੱਸਐੱਨਐੱਲ ਬੇਅੰਤ ਮੁਫਤ ਵੌਇਸ ਕਾਲਿੰਗ ਪ੍ਰਦਾਨ ਕਰ ਰਹੀ ਹੈ।

 

ਬੀਐੱਸਐੱਨਐੱਲ ਇਸ ਉੱਚ ਟੈਕਨਾਲੌਜੀ ਸੇਵਾਵਾਂ ਨਾਲ ਆਪਣੇ ਗ੍ਰਾਹਕ ਵਧਾਏਗਾ, ਨਾਲ ਹੀ ਬੀਐੱਸਐੱਨਐੱਲ ਅਕੋਲਾ ਅਤੇ ਵਾਸ਼ਿਮ ਜ਼ਿਲ੍ਹਿਆਂ ਦੇ ਸਥਾਨਕ ਨਿਵਾਸੀਆਂ ਨੂੰ ਬੀਐੱਸਐੱਨਐੱਲ ਨਾਲ ਟੈਲੀਕੌਮ ਬੁਨਿਆਦੀ ਢਾਂਚੇ ਦੇ ਭਾਈਵਾਲ (ਟੀਆਈਪੀ) ਵਜੋਂ ਹੱਥ ਮਿਲਾਉਣ ਦਾ ਇੱਕ ਵੱਡਾ ਮੌਕਾ ਪ੍ਰਦਾਨ ਕਰੇਗੀ।  ਉਨ੍ਹਾਂ ਨੂੰ ਪ੍ਰਤੀ ਮਹੀਨਾ ਲਗਭਗ ਇੱਕ ਲੱਖ ਰੁਪਏ ਦੀ ਆਮਦਨੀ ਮਿਲੇਗੀ ਅਤੇ ਇਸ ਤਰ੍ਹਾਂ ਉਹ ਭਾਰਤ ਸਰਕਾਰ ਦੀਆਂ ਆਤਮਨਿਰਭਰ ਭਾਰਤਪਹਿਲਾਂ ਤਹਿਤ ਆਤਮਨਿਰਭਰ ਬਣ ਸਕਣਗੇ।

 

ਇਹ ਭਾਰਤ ਏਅਰ ਫਾਈਬਰ ਸੇਵਾਵਾਂ ਵਾਜਬ ਕੀਮਤ 'ਤੇ ਸਭ ਤੋਂ ਤੇਜ਼ੀ ਨਾਲ ਵਾਇਰਲੈੱਸ ਇੰਟਰਨੈੱਟ ਕਨੈਕਟੀਵਿਟੀ ਅਤੇ ਧੁਨੀ ਸੇਵਾਵਾਂ ਲਈ ਨਵੇਂ ਰਾਹ ਖੋਲ੍ਹਦੀਆਂ ਹਨ। ਬੀਐੱਸਐੱਨਐੱਲ 100 ਐੱਮਬੀਪੀਐੱਸ ਸਪੀਡ ਤੱਕ ਭਾਰਤ ਏਅਰ ਫਾਈਬਰ ਕਨੈਕਟੀਵਿਟੀ ਪ੍ਰਦਾਨ ਕਰਦਾ ਹੈ।  ਬੀਐੱਸਐੱਨਐੱਲ ਵਾਇਰਲਾਈਨ ਅਤੇ ਵਾਇਰਲੈੱਸ ਹਿੱਸਿਆਂ ਵਿੱਚ ਆਕਰਸ਼ਕ ਬ੍ਰਾਡਬੈਂਡ ਯੋਜਨਾਵਾਂ ਦੀ ਪੇਸ਼ ਕਰ ਰਹੀ ਹੈ ਅਤੇ ਲੌਕਡਾਊਨ ਦੌਰਾਨ ਬੀਐੱਸਐੱਨਐੱਲ ਇੰਟਰਨੈੱਟ ਕਨੈਕਟੀਵਿਟੀ ਲਈ ਸਭ ਤੋਂ ਭਰੋਸੇਮੰਦ ਬ੍ਰਾਂਡ ਵਜੋਂ ਉਭਰਿਆ ਹੈ।  ਇਸ ਤਰ੍ਹਾਂ ਇਸ ਨੇ ਸਰਕਾਰ ਅਤੇ ਬਹੁਤ ਸਾਰੀਆਂ ਨਿਜੀ ਕੰਪਨੀਆਂ ਦੁਆਰਾ ਸ਼ੁਰੂ ਕੀਤੇ ਘਰ ਤੋਂ ਕੰਮ ਨੂੰ ਸਫਲਤਾਪੂਰਵਕ ਲਾਗੂ ਕੀਤਾ।

 

ਬੀਐੱਸਐੱਨਐੱਲ ਸਫਲਤਾਪੂਰਵਕ ਲੈਂਡਲਾਈਨ / ਬ੍ਰਾਡਬੈਂਡ ਅਤੇ ਫਾਈਬਰ ਐੱਫਟੀਟੀਐੱਚ ਕਨੈਕਸ਼ਨ ਪ੍ਰਦਾਨ ਕਰ ਰਿਹਾ ਹੈ। ਜੁਲਾਈ 2020 ਦੇ ਮਹੀਨੇ ਵਿੱਚ, ਬੀਐੱਸਐੱਨਐੱਲ ਨੇ ਮਹਾਰਾਸ਼ਟਰ ਸਰਕਲ ਵਿੱਚ 15,000 ਐੱਫਟੀਟੀਐੱਚ ਅਤੇ ਪੂਰੇ ਭਾਰਤ ਵਿੱਚ 1,62,000 ਐੱਫਟੀਟੀਐੱਚ ਕਨੈਕਸ਼ਨ ਮੁਹੱਈਆ ਕਰਵਾਏ ਹਨ। ਇਹ ਸਖਤ ਲੌਕਡਾਊਨ ਅਤੇ ਕੋਵਿਡ -19 ਮਹਾਮਾਰੀ ਦੇ ਦੌਰਾਨ ਮਹੱਤਵਪੂਰਨ ਪ੍ਰਾਪਤੀਆਂ ਹਨ।

 

ਵਾਇਰਲੈੱਸ ਇੰਡੀਆ ਏਅਰ ਫਾਈਬਰ ਦੇ ਉਦਘਾਟਨ ਦੇ ਨਾਲ, ਮੰਗ 'ਤੇ ਬਹੁਤ ਜ਼ਿਆਦਾ ਤੇਜ਼ ਰਫਤਾਰ ਨਾਲ ਵਧੇਰੇ ਕਨੈਕਸ਼ਨ ਉਪਲਬਧ ਕਰਾਏ ਜਾ ਸਕਣਗੇ। ਬੀਐੱਸਐੱਨਐੱਲ ਅਕੋਲਾ ਅਤੇ ਵਾਸ਼ਿਮ ਜ਼ਿਲ੍ਹੇ ਦੇ ਸਮੂਹ ਵਸਨੀਕਾਂ ਨੂੰ ਇਸ ਗੁਣਵੱਤਾ ਅਤੇ ਸਭ ਤੋਂ ਵੱਧ ਕਿਫਾਇਤੀ ਸੇਵਾਵਾਂ ਦਾ ਲਾਭ ਲੈਣ ਦੀ ਅਪੀਲ ਕਰਦਾ ਹੈ।

 

***

 

ਆਰਸੀਜੇ/ਐੱਮ



(Release ID: 1643128) Visitor Counter : 176