ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਰਾਜ ਸਭਾ ਮੈਂਬਰ ਸ਼੍ਰੀ ਅਮਰ ਸਿੰਘ ਦੇ ਅਚਾਨਕ ਅਕਾਲ ਚਲਾਣੇ ’ਤੇ ਦੁਖ ਪ੍ਰਗਟਾਇਆ

Posted On: 01 AUG 2020 7:06PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਰਾਜ ਸਭਾ ਦੇ ਆਜ਼ਾਦ ਮੈਂਬਰ ਸ਼੍ਰੀ ਅਮਰ ਸਿੰਘ ਦੇ ਅਚਾਨਕ ਅਕਾਲ ਚਲਾਣੇ ਤੇ ਦੁਖ ਪ੍ਰਗਟਾਇਆ ਹੈ। 64 ਸਾਲਾ ਸ਼੍ਰੀ ਸਿੰਘ ਨੇ ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ ਅੱਜ ਅੰਤਿਮ ਸਾਹ ਲਏ ਜਿੱਥੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਇਲਾਜ ਕਰਵਾ ਰਹੇ ਸਨ।

 

ਉਪ ਰਾਸ਼ਟਰਪਤੀ ਸਿੰਗਾਪੁਰ ਦੇ ਭਾਰਤੀ ਹਾਈ ਕਮਿਸ਼ਨ ਨਾਲ ਲਗਾਤਾਰ ਸੰਪਰਕ ਵਿੱਚ ਰਹੇ ਅਤੇ ਉਨ੍ਹਾਂ ਨੂੰ ਸ਼੍ਰੀ ਸਿੰਘ ਦੇ ਇਲਾਜ ਲਈ ਜ਼ਰੂਰੀ ਸਹਾਇਤਾ ਲਈ ਨਿਰਦੇਸ਼ਿਤ ਕਰਦੇ ਰਹੇ।

 

ਸ਼੍ਰੀ ਨਾਇਡੂ ਸ਼੍ਰੀ ਅਮਰ ਸਿੰਘ ਦੇ ਸੰਪਰਕ ਵਿੱਚ ਵੀ ਸਨ ਅਤੇ ਨਿਯਮਤ ਰੂਪ ਨਾਲ ਉਨ੍ਹਾਂ ਦੀ ਸਿਹਤ ਬਾਰੇ ਪੁੱਛਦੇ ਸਨ। ਉਨ੍ਹਾਂ ਨੂੰ ਸ਼੍ਰੀ ਸਿੰਘ ਦੇ ਜਲਦੀ ਸਿਹਤਮੰਦ ਹੋਣ ਅਤੇ ਭਾਰਤ ਪਰਤਣ ਦੀ ਉਮੀਦ ਸੀ।

 

ਉਮੀਦ ਤੋਂ ਘੱਟ ਉਮਰ ਵਿੱਚ ਸ਼੍ਰੀ ਸਿੰਘ ਦੇ ਅਕਾਲ ਚਲਾਣੇ ਤੇ ਦੁਖ ਪ੍ਰਗਟਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੇ ਇੱਕ ਸਮਰੱਥ ਸੰਸਦ ਮੈਂਬਰ ਖੋ ਦਿੱਤਾ ਹੈ।

 

ਉਨ੍ਹਾਂ ਨੇ ਕਿਹਾ, ‘‘ਸ਼੍ਰੀ ਸਿੰਘ ਰਾਜਨੀਤਕ ਖੇਤਰ ਵਿੱਚ ਮਕਬੂਲ ਸਨ ਅਤੇ ਹਮੇਸ਼ਾ ਸਮਾਜ ਦੇ ਹੇਠਲੇ ਤਬਕੇ ਅਤੇ ਹਾਸ਼ੀਆਗਤ ਵਰਗ ਦੇ ਉਤਥਾਨ ਲਈ ਯਤਨਸ਼ੀਲ ਸਨ।’’

 

****

 

ਵੀਆਰਆਰਕੇ / ਐੱਮਐੱਸ / ਐੱਮਐੱਸਵਾਈ / ਡੀਪੀ



(Release ID: 1642966) Visitor Counter : 151