ਵਿੱਤ ਮੰਤਰਾਲਾ

ਵਿੱਤ ਵਰ੍ਹੇ 2020-21 ਵਿੱਚ ਜੂਨ, 2020 ਤੱਕ ਕੇਂਦਰ ਸਰਕਾਰ ਦੇ ਖਾਤਿਆਂ ਦੀ ਮਹੀਨਾਵਾਰ ਸਮੀਖਿਆ

Posted On: 31 JUL 2020 4:41PM by PIB Chandigarh

ਜੂਨ, 2020 ਤੱਕ ਕੇਂਦਰ ਸਰਕਾਰ ਦੇ ਮਹੀਨਾਵਾਰ ਖਾਤਿਆਂ ਦਾ ਲੇਖਾ-ਜੋਖਾ ਤਿਆਰ ਕੀਤਾ ਗਿਆ ਹੈ ਅਤੇ ਉਸ ਨਾਲ ਸਬੰਧਿਤ ਰਿਪੋਰਟਾਂ ਨੂੰ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ। ਮੁੱਖ ਗੱਲਾਂ ਹੇਠਾਂ ਦਿੱਤੀਆਂ ਗਈਆਂ ਹਨ: -

 

ਭਾਰਤ ਸਰਕਾਰ ਨੂੰ ਜੂਨ, 2020 ਤੱਕ 1,53,581 ਕਰੋੜ ਰੁਪਏ (ਕੁੱਲ ਰਸੀਦਾਂ ਦੇ ਸਬੰਧਿਤ ਬਜਟ ਅਨੁਮਾਨ 2020-21 ਦਾ 6.84 ਪ੍ਰਤੀਸ਼ਤ) ਪ੍ਰਾਪਤ ਹੋਏ ਹਨ। ਜਿਨ੍ਹਾਂ ਵਿੱਚ 1,34,822 ਕਰੋੜ ਰੁਪਏ ਦਾ ਟੈਕਸ ਮਾਲੀਆ (ਕੇਂਦਰ ਨੂੰ ਸ਼ੁੱਧ), 15,186 ਕਰੋੜ ਰੁਪਏ ਦਾ ਗ਼ੈਰ-ਟੈਕਸ ਮਾਲੀਆ ਅਤੇ 3,573 ਕਰੋੜ ਰੁਪਏ ਦੀਆਂ ਗ਼ੈਰ-ਕਰਜ਼ਾ ਪੂੰਜੀਗਤ ਪ੍ਰਾਪਤੀਆਂ ਸ਼ਾਮਲ ਹਨ। ਗ਼ੈਰ-ਕਰਜ਼ਾ ਪੂੰਜੀਗਤ ਪ੍ਰਾਪਤੀਆਂ ਵਿੱਚ ਕਰਜ਼ੇ ਦੀ ਵਸੂਲੀ (3,573 ਕਰੋੜ ਰੁਪਏ) ਸ਼ਾਮਲ ਹੈ।

 

ਇਸ ਮਿਆਦ ਤੱਕ ਭਾਰਤ ਸਰਕਾਰ ਦੁਆਰਾ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਦੇ ਰੂਪ ਵਿੱਚ 1,34,043 ਕਰੋੜ ਰੁਪਏ ਦਿੱਤੇ ਗਏ ਹਨ ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 14,588 ਕਰੋੜ ਰੁਪਏ ਘੱਟ ਹਨ।

 

ਭਾਰਤ ਸਰਕਾਰ ਦੁਆਰਾ  8,15,944 ਕਰੋੜ ਰੁਪਏ (ਸਬੰਧਿਤ ਬਜਟ ਅਨੁਮਾਨ 2020-21 ਦਾ 26.82 ਪ੍ਰਤੀਸ਼ਤ) ਦਾ ਕੁੱਲ ਖ਼ਰਚਾ ਕੀਤਾ ਗਿਆ ਹੈ, ਜਿਸ ਵਿੱਚੋਂ 7,27,671 ਕਰੋੜ ਰੁਪਏ ਰੈਵੀਨਿਊ ਖਾਤੇ ਤੋਂ ਕੀਤਾ ਅਤੇ 88,273 ਕਰੋੜ ਰੁਪਏ ਪੂੰਜੀਗਤ ਖਾਤੇ ਤੋਂ ਕੀਤਾ ਗਿਆ ਹੈ। ਕੁੱਲ ਰੈਵੀਨਿਊ ਖ਼ਰਚੇ ਵਿੱਚੋਂ 1,60,493 ਕਰੋੜ ਰੁਪਏ ਦਾ ਹਿੱਸਾ ਵਿਆਜ਼ ਅਦਾਇਗੀਆਂ ਹਨ ਅਤੇ 78,964 ਕਰੋੜ ਰੁਪਏ ਵੱਖ-ਵੱਖ ਮੁੱਖ ਸਬਸਿਡੀਆਂ ਲਈ ਹਨ।

 

 

*******

 

ਆਰਐੱਮ / ਕੇਐੱਮਐੱਨ



(Release ID: 1642783) Visitor Counter : 133