ਰੱਖਿਆ ਮੰਤਰਾਲਾ

ਏਅਰ ਮਾਰਸ਼ਲ ਬੀ ਸੁਰੇਸ਼ ਪੀਵੀਐੱਸਐੱਮ ਏਬੀਐੱਸਐੱਮ ਵੀਐੱਮ ਏਡੀਸੀ ਏਅਰ ਕਮਾਂਡਿੰਗ ਇਨ ਚੀਫ, ਡਬਲਿਊਏਸੀ ਭਾਰਤੀ ਵਾਯੂ ਸੈਨਾ ਸੇਵਾਮੁਕਤ ਹੋਏ

Posted On: 31 JUL 2020 4:32PM by PIB Chandigarh

ਏਅਰ ਮਾਰਸ਼ਲ ਬੀ ਸੁਰੇਸ਼ ਪੀਵੀਐੱਸਐੱਮ ਏਬੀਐੱਸਐੱਮ ਵੀਐੱਮ ਏਡੀਸੀ ਏਅਰ ਕਮਾਂਡਿੰਗ ਇਨ ਚੀਫ, ਡਬਲਿਊਏਸੀ ਭਾਰਤੀ ਵਾਯੂ ਸੈਨਾ ਲਗਭਗ 40 ਸਾਲਾਂ ਦੇ ਸ਼ਾਨਦਾਰ ਸੇਵਾਕਾਲ ਤੋਂ ਬਾਅਦ 31 ਜੁਲਾਈ 2020 ਨੂੰ ਸੇਵਾਮੁਕਤ ਹੋ ਗਏ।

 

 

ਏਅਰ ਮਾਰਸ਼ਲ ਨੂੰ ਸਾਲ 1980 ਵਿੱਚ ਭਾਰਤੀ ਵਾਯੂ ਸੈਨਾ ਵਿੱਚ ਇੱਕ ਫਾਈਟਰ ਪਾਇਲਟ ਦੇ ਰੂਪ ਵਿੱਚ ਕਮਿਸ਼ਨ ਮਿਲਿਆ ਸੀ। ਦੇਹਰਾਦੂਨ ਦੇ ਨੈਸ਼ਨਲ ਇੰਡੀਅਨ ਮਿਲਟਰੀ ਕਾਲਜ ਅਤੇ ਖੜਕਵਾਸਲਾ ਦੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਏਅਰ ਮਾਰਸ਼ਲ ਟੈਕਟਿਸ ਅਤੇ ਏਅਰ ਕੰਬੈੱਟ ਡਿਵੈਪਲਪਮੈਂਟ ਇਸਟੈਬਲਿਸ਼ਮੈਂਟ ਤੋਂ 'ਸੋਰਡ ਆਫ ਆਨਰ' ਨਾਲ ਸਨਮਾਨਿਤ ਹੋ ਚੁੱਕੇ ਹਨ। ਵਾਯੂ ਸੈਨਾ ਅਧਿਕਾਰੀ ਨੇ ਆਪਣੀ ਪੋਸਟ ਗਰੇਜੂਏਸ਼ਨ  ਵੈਲਿੰਗਟਨ ਦੇ ਡਿਫੈਸ ਸਰਵਿਸ਼ਿਜ਼ ਸਟਾਫ ਕਾਲਜ ਅਤੇ ਬ੍ਰਿਟੇਨ ਦੀ ਸ਼੍ਰੀਵੇੱਨਹਮ ਕਰੈਨਫਲਿਡ ਯੁਨੀਵਰਸਿਟੀ ਤੋਂ ਕੀਤੀ।

 

ਏਅਰ ਮਾਰਸ਼ਲ ਬੀ ਸੁਰੇਸ਼ ਇੱਕ ਅਨੁਭਵੀ ਫਾਈਟਰ ਪਾਇਲਟ ਹਨ ਅਤੇ ਕਈ ਪ੍ਰਕਾਰ ਦੇ ਏਅਰਕਰਾਫਟ ਉੱਡਾ ਚੁੱਕੇ ਹਨ। ਆਪਣੇ ਸ਼ਾਨਦਾਰ ਕੈਰੀਅਰ ਦੇ ਦੌਰਾਨ ਏਅਰ ਮਾਰਸ਼ਲ ਕਈ ਵੱਕਾਰੀ ਕਮਾਂਡ ਅਤੇ ਸਟਾਫ ਨਿਯੁਕਤੀਆ 'ਤੇ ਰਹੇ। ਉਨ੍ਹਾਂ ਨੇ ਇੱਕ ਫਾਈਟਰ ਸਕੁਐਰਡਨ  ਨੂੰ ਕਮਾਂਡ ਕੀਤਾ ਜੋ ਸਮੁੰਦਰੀ ਅਤੇ ਰਾਤ ਵਿੱਚ ਏਅਰ ਸਟਰਾਇਕ ਕਰਨ ਵਿੱਚ ਮਾਹਰ ਸੀ ਅਤੇ ਉਸ ਦੀ ਤਾਇਨਾਤੀ ਕਾਰਗਿਲ ਯੁੱਧ ਦੇ ਦੌਰਾਨ ਪੱਛਮੀ ਸਰਹੱਦ 'ਤੇ ਸੀ।ਡਾਇਰੈਕਟਰ ਅਪਰੇਸ਼ਨਜ਼, ਜਿਹੜਾ ਤਿੰਨਾਂ ਸੈਨਾਵਾਂ ਦੇ ਕੋਆਰਡੀਨੇਸ਼ਨ ਦੇ ਲਈ ਜ਼ਿੰਮੇਵਾਰ ਹੈ, ਦੀ ਨਿਯੁਕਤੀ ਗ੍ਰਹਿਣ ਕਰਨ ਤੋਂ ਪਹਿਲਾ ਟੈਕਟਿਸ ਅਤੇ ਏਅਰ ਕੰਬੈੱਟ ਡਿਵੈਪਲਪਮੈਂਟ ਇਸਟੈਬਲਿਸ਼ਮੈਂਟ ਨੁੰ ਕਮਾਂਡ ਕੀਤਾ।ਏਅਰ ਮਾਰਸ਼ਲ ਨੇ ਇੱਕ ਏਅਰ ਕਮਾਂਡਰ ਦੇ ਰੂਪ ਵਿੱਚ ਪੱਛਮੀ ਸੈੱਕਟਰ ਵਿੱਚ ਭਾਰਤੀ ਸੈਨਾ ਦੇ ਸਭ ਤੋਂ ਵੱਡੇ ਹਵਾਈ ਟਿਕਾਣੇ ਨੂੰ ਕਮਾਂਡ ਕੀਤਾ ਹੈ। ਇੱਕ ਏਅਰ ਵਾਇਸ ਚੀਫ ਮਾਰਸ਼ਲ ਦੇ ਰੂਪ ਵਿੱਚ, ਉਹ ਲਗਭਗ ਚਾਰ ਸਾਲਾਂ ਤੱਕ ਏਅਰ ਸਟਾਫ ਅਪਰੇਸ਼ਨਸ (ਏਅਰ ਡਿਫੈਂਸ) ਦੇ ਸਹਾਇਕ ਪ੍ਰਮੁੱਖ ਦੇ ਮਹੱਤਵਪੂਰਨ ਅਹੁਦੇ 'ਤੇ ਨਿਯੁਕਤ ਹੋਏ, ਜਿਸ ਵਿੱਚ ਉਹ ਟਰਾਈ ਸਰਵਿਸ ਜੁਆਇੰਟ ਅਪਰੇਸ਼ਨਸ ਕਮੇਟੀ (ਜੋਕੋਮ) ਦੇ ਵਾਯੂ ਸੈਨਾ ਦੇ ਮੈਂਬਰ ਵੀ ਰਹੇ।

 

 

ਵਾਯੂ ਸੈਨਾ ਦੇ ਵਿੱਚ ਇੱਕ ਰਣਨੀਤੀਕਾਰ ਦੇ ਰੁਪ ਵਿੱਚ ਮਸ਼ਹੂਰ ਬੀ ਸੁਰੇਸ਼ ਨੂੰ ਐਕਸਰਸਾਈਜ਼ ਕੋਪ ਇੰਡੀਆ-2004 ਜਿਹੜਾ ਲਗਭਗ 40 ਸਾਲਾਂ ਦੇ ਅੰਤਰਾਲ ਦੇ ਬਾਅਦ ਅਮਰੀਕਾ ਦੀ ਵਾਯੂ ਸੈਨਾ ਦੇ ਨਾਲ ਪਹਿਲਾ ਅੰਤਰਰਾਸ਼ਟਰੀ ਦੁਵੱਲਾ ਅਭਿਆਸ ਸੀ, ਦੇ ਦੌਰਾਨ  ਭਾਰਤੀ ਵਾਯੂ ਸੈਨਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਰੂਪ ਰੇਖਾ ਬਨਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਨ੍ਹਾਂ ਇੱਕ ਵਾਰ ਫਿਰ ਤੋਂ ਸਿੰਗਾਪੁਰ ਏਅਰ ਫੋਰਸ ਦੇ ਨਾਲ ਹੁਣ ਤੱਕ ਦੇ ਪਹਿਲੇ ਦੁਵੱਲੇ ਅਭਿਆਸ ਐਕਸ ਸਿੰਡੇਕਸ 2004 ਦੇ ਲਈ 'ਐਕਸਰਸਾਈਜ਼ ਡਾਇਰੈਕਟਰ' ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ, ਜਿੱਥੇ ਇੱਕ ਵਾਰ ਫੇਰ ਤੋਂ ਭਾਰਤੀ ਵਾਯੂ ਸੈਨਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ।ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਵਾਯੂ ਸੈਨਾ ਦੀ ਸਮਰੱਥਾ ਸੁਨਿਸ਼ਚਿਤ ਕਰਨ ਵਿੱਚ ਜਿਹੜੀ ਭੂਮਿਕਾ ਏਅਰ ਅਧਿਕਾਰੀ ਨੇ ਨਿਭਾਈ, ਉਸ ਦੇ ਫਲਸਰੂਪ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਅਤਿ ਵਿਸ਼ਿਸ਼ਟ ਸੇਵਾ ਮੈਡਲ (ਏਵੀਐੱਸਐੱਮ) ਪੁਰਸਕਾਰ ਪ੍ਰਦਾਨ ਕੀਤਾ ਗਿਆ। ਇੱਕ ਗਰੁੱਪ ਕੈਪਟਨ ਦੇ ਰੂਪ ਵਿੱਚ ਉਹ ਰਾਸ਼ਟਰਪਤੀ ਪੁਰਸਕਾਰ ਪਾਉਣ ਵਾਲੇ ਸਭ ਤੋਂ ਨੌਜਵਾਨ ਅਧਿਕਾਰੀ ਸਨ।

 

2014 ਵਿੱਚ ਏਅਰ ਮਾਰਸ਼ਲ ਦੇ ਰੈੱਕ ਵਿੱਚ ਪਦਉੱਨਤ ਹੋਣ ਦੇ ਬਾਅਦ ਉਨ੍ਹਾਂ ਨੂ ਪੱਛਮੀ ਕਮਾਂਡ ਦਾ ਸੀਨੀਅਰ ਏਅਰ ਸਟਾਫ ਅਧਿਕਾਰੀ (ਐੱਸਏਐੱਸਓ) ਨਿਯੁਕਤ ਕੀਤਾ ਗਿਆ। ਵਾਯੂ ਸੈਨਾ ਹੈਡਕਵਾਟਰ ਵਿੱਚ ਏਅਰ- ਅਫਸਰ-ਇਨ-ਚਾਰਜ-ਪਰਸੋਨਲ (ਏਓਪੀ) ਦੇ ਰੂਪ ਵਿੱਚ ਉਨ੍ਹਾਂ ਦੇ ਫੈਸਲਿਆਂ ਅਤੇ ਦੂਰਦ੍ਰਿਸ਼ਟੀ ਨੇ ਮਹੱਤਵਪੂਰਨ ਪ੍ਰਭਾਵ ਛੱਡਿਆ।ਏਅਰ ਮਾਰਸ਼ਲ ਪੱਛਮੀ ਏਅਰ ਕਮਾਂਡ ਦੇ ਏਅਰ ਅਧਿਕਾਰੀ ਕਮਾਂਡਿੰਗ ਇਨ ਚੀਫ ਦੇ ਅਹੁਦੇ 'ਤੇ ਨਿਯੁਕਤ ਹੋਣ ਤੋਂ ਪਹਿਲਾ ਦੱਖਣੀ ਹਵਾਈ ਕਮਾਂਡ ਦੇ ਏਅਰ ਅਧਿਕਾਰੀ ਕਮਾਂਡਿੰਗ ਇਨ ਚੀਫ ਸਨ। 2018 ਵਿੱਚ ਕੇਰਲਾ ਹੜ੍ਹਾਂ ਦੇ ਦੌਰਾਨ ਸਮੁੱਚਾ 'ਮਾਨਵੀ ਸਹਾਇਤਾ ਅਤੇ ਆਪਦਾ ਰਾਹਤ' (ਐੱਚਏਡੀਆਰ) ਯਤਨ, ਉਨ੍ਹਾਂ ਦੀ ਅਗਵਾਈ ਵਿੱਚ ਦੱਖਣੀ ਕਮਾਂਡ ਦੁਆਰਾ ਅੰਜ਼ਾਮ ਦਿੱਤਾ ਗਿਆ।

 

ਏਅਰ ਮਾਰਸ਼ਲ ਪੱਛਮੀ ਏਅਰ ਕਮਾਂਡ ਦੇ ਏਅਰ ਅਧਿਕਾਰੀ ਕਮਾਂਡਿੰਗ ਇਨ ਚੀਫ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਉੱਚ ਪੱਧਰ ਦੀ ਕਾਰਜਸ਼ੀਲ ਅਤੇ ਸੁਰੱਖਿਆ ਤਿਆਰੀ ਸੁਨਿਸ਼ਚਿਤ ਕੀਤੀ ਅਤੇ ਭਾਰਤੀ ਵਾਯੂ ਸੈਨਾ ਵਿੱਚ ਮਜ਼ਬੂਤ ਰਾਫੇਲ ਫਾਈਟਰ ਦੇ ਸ਼ਾਮਲ ਕਰਨ ਦੀ ਨੀਂਹ ਰੱਖੀ। ਏਅਰ ਮਾਰਸ਼ਲ ਵਾਯੂ ਸੈਨਾ ਮੈਡਲ,ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਹਨ ਜਿਹੜਾ ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੀ ਵਿਸ਼ਿਸ਼ਟ ਸੇਵਾ ਅਤੇ ਸਮਰਪਣ ਦੇ ਲਈ ਦਿੱਤਾ ਗਿਆ ਹੈ।ਉਨ੍ਹਾਂ ਨੂੰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੇ ਲਈ ਆਨਰੇਰੀ  ਏਡ-ਡੇ-ਕੈਂਪ ਵੀ ਨਿਯੁਕਤ ਕੀਤਾ ਗਿਆ ਸੀ।

 

                                                                             ****

ਆਈਐੱਨ/ਬੀਬੀ



(Release ID: 1642782) Visitor Counter : 143