ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੀ ਬਿਊਰੋ ਦੇ ਸੈਸ਼ਨ ਦੀ ਪ੍ਰਧਾਨਗੀ ਕੀਤੀ

ਸਾਨੂੰ ਸਮੇਂ ਸਿਰ,ਢੁੱਕਵੇਂ ਅਤੇ ਤਾਲਮੇਲ ਢੰਗ ਨਾਲ ਆਲਮੀ ਪ੍ਰਤੀਕਿਰਿਆ ਯਕੀਨੀ ਬਣਾਉਣ ਲਈ ਨਵੀਆਂ ਚੁਣੌਤੀਆਂ ਦਾ ਪ੍ਰਬੰਧਨ ਕਰਨ ਲਈ ਇਕਜੁੱਟ ਅਤੇ ਵਧੇਰੇ ਜਵਾਬਦੇਹ ਹੋਣ ਦੀ ਲੋੜ ਹੈ: ਡਾ. ਹਰਸ਼ ਵਰਧਨ

Posted On: 31 JUL 2020 6:39PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਵਜੋਂ ਕਾਰਜਕਾਰੀ ਬੋਰਡ ਦੀ ਬਿਊਰੋ ਦੀ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਬਿਊਰੋ ਵਿੱਚ ਕਾਰਜਕਾਰੀ ਬੋਰਡ ਦੀਆਂ ਉਪ ਚੇਅਰਮੈਨਾਂ ਅਤੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਵੀ ਸ਼ਾਮਲ ਹਨ। ਆਬਜ਼ਰਵਰ ਭਾਗੀਦਾਰ ਅਤੇ ਵਿਸ਼ਵ ਸਿਹਤ ਸੰਗਠਨ ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਮੌਜੂਦ ਸਨ।

 

ਮੀਟਿੰਗ ਦੇ ਏਜੰਡੇ ਵਿੱਚ ਪ੍ਰੋਗਰਾਮ ਦੇ 32ਵੇਂ ਸੈਸ਼ਨ, ਬਜਟ ਅਤੇ ਪ੍ਰਸ਼ਾਸਨ ਕਮੇਟੀ (ਪੀਬੀਏਸੀ) ਦੀਆਂ ਤਰੀਕਾਂ ਨੂੰ ਅੰਤਮ ਰੂਪ ਦੇਣਾ ਅਤੇ 73ਵੀਂ ਵਿਸ਼ਵ ਸਿਹਤ ਅਸੈਂਬਲੀ (ਡਬਲਿਊਐੱਚਏ 73) ਅਤੇ 147ਵੇਂ ਕਾਰਜਕਾਰੀ ਬੋਰਡ (ਈਬੀ 147) ਦੇ ਮੁੜ ਸ਼ੁਰੂ ਹੋਏ ਸੈਸ਼ਨਾਂ ਨੂੰ ਸ਼ਾਮਲ ਕੀਤਾ ਗਿਆ ।

 

ਸ਼ੁਰੂਆਤ ਵਿੱਚ ਡਾ. ਹਰਸ਼ ਵਰਧਨ ਨੇ ਕਾਰਜਕਾਰੀ ਬੋਰਡ ਦੀ ਬਿਊਰੋ ਦੀ ਪਹਿਲੀ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਕੋਵਿਡ -19 ਮਹਾਮਾਰੀ ਦੇ ਦੌਰਾਨ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਉਨ੍ਹਾਂ ਕੋਵਿਡ -19 ਕਾਰਨ ਹੋਈਆਂ ਜਾਨੀ ਨੁਕਸਾਨ 'ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਪਹਿਲੀ ਕਤਾਰ ਵਿਚੇ ਲੱਗੇ ਲੋਕਾਂ ਦਾ ਯਤਨਾਂ ਲਈ ਦਿਲੋਂ ਧੰਨਵਾਦ ਕੀਤਾ।

 

ਕੋਵਿਡ-19 ਨੇ ਗਲੋਬਲ ਸੰਕਟ ਦੀ ਯਾਦ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ, “ਵਿਸ਼ਵ ਸਿਹਤ ਸੰਗਠਨ ਨੇ ਕਰੀਬ ਚਾਰ ਮਹੀਨੇ ਪਹਿਲਾਂ ਕੋਵਿਡ -19 ਨੂੰ ਮਹਾਮਾਰੀ ਦੀ ਘੋਸ਼ਣਾ ਕੀਤੀ।  ਇਸ ਮਹਾਮਾਰੀ ਦੇ ਕਾਰਨ ਲਗਭਗ 17 ਮਿਲੀਅਨ ਲੋਕ ਕੋਵਿਡ -19 ਤੋਂ ਸੰਕ੍ਰਮਿਤ ਹੋਏ ਹਨ ਅਤੇ 662 ਹਜ਼ਾਰ ਤੋਂ ਵੱਧ ਕੀਮਤੀ ਜਾਨਾਂ ਦੁਨੀਆਂ ਭਰ ਵਿੱਚ ਚਲੀਆਂ ਗਈਆਂ ਹਨ।  ਵਿਸ਼ਵ ਦੀ ਆਰਥਿਕਤਾ ਨੂੰ ਹੋਏ ਨੁਕਸਾਨ ਦੀ ਵਿਸ਼ਾਲਤਾ ਵੀ ਬਹੁਤ ਜ਼ਿਆਦਾ ਹੈ। ਉਨ੍ਹਾਂ ਅੱਗੇ ਕਿਹਾ ਕਿ, “ਦੁਨੀਆ ਨੇ ਹੁਣ ਸਿਹਤ ਦੀ ਮਹੱਤਤਾ ਅਤੇ ਅਣਗਿਣਤ ਸੰਚਾਰੀ ਅਤੇ ਗੈਰ-ਸੰਚਾਰੀ ਰੋਗਾਂ ਦੇ ਜੋਖਮ ਅਤੇ ਖ਼ਤਰਿਆਂ ਨਾਲ ਨਜਿੱਠਣ ਲਈ ਦੇਸ਼ਾਂ ਵਿਚਾਲੇ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਨੂੰ ਸਮਝ ਲਿਆ ਹੈ। ਵਿਸ਼ਵੀਕਰਨ ਦੇ ਯੁੱਗ ਵਿਚ, ਜਦੋਂ ਵਿਸ਼ਵ ਸਾਰੀ ਮਨੁੱਖਤਾ ਲਈ ਇਕ ਵੱਡਾ ਘਰ ਹੈ, ਬਿਮਾਰੀ ਫੈਲਣ ਦਾ ਜੋਖਮ ਅਤੇ ਚੁਣੌਤੀ ਹੋਰ ਵੀ ਵੱਡੀ ਹੋਈ ਹੈ ਕਿਉਂਕਿ ਇਹ ਦੇਸ਼ਾਂ ਦੀਆਂ ਹੱਦਾਂ ਵਿਚ ਫਰਕ ਨਹੀਂ ਕਰਦੀ।

 

ਇਸ ਸਬੰਧ ਵਿੱਚ, ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ "ਸੰਚਾਰੀ ਅਤੇ ਗੈਰ-ਸੰਚਾਰੀ ਰੋਗਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਵਿਸ਼ਵਵਿਆਪੀ ਪ੍ਰਤਿਕ੍ਰਿਆ, ਸਮਰਥਨ ਅਤੇ ਸਹਿਯੋਗ ਨੂੰ ਵਧਾਉਣ ਲਈ ਬਹੁ-ਖੇਤਰੀ ਸਹਿਯੋਗ ਨੂੰ ਅੱਗੇ ਵਧਾਉਣ।" ਉਨ੍ਹਾਂ ਅੱਗੇ ਕਿਹਾ ਕਿ ਮਹਾਮਾਰੀ ਦੇ ਬਾਅਦ ਦੇ ਪੜਾਅ ਵਿੱਚ ਨਵੇਂ ਖਤਰੇ ਅਤੇ ਚੁਣੌਤੀਆਂ ਦਾ ਹੱਲ ਕਰਨ ਲਈ ਨਵੀਨ ਤਰੀਕਿਆਂ ਦੀ ਖੋਜ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਸਮੇਂ ਸਿਰ, ਢੁੱਕਵੇਂ ਅਤੇ ਤਾਲਮੇਲ ਢੰਗ ਨਾਲ ਆਲਮੀ ਪ੍ਰਤੀਕਿਰਿਆ ਯਕੀਨੀ ਬਣਾਉਣ ਲਈ ਨਵੀਆਂ ਚੁਣੌਤੀਆਂ ਦਾ ਪ੍ਰਬੰਧਨ ਕਰਨ ਲਈ ਇਕਜੁੱਟ ਅਤੇ ਵਧੇਰੇ ਜਵਾਬਦੇਹ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ।

 

ਇਸ ਤੋਂ ਬਾਅਦ ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੈਡਰੋਸ ਗ਼ੇਬ੍ਰੀਯੇਸਸ ਨੂੰ ਆਪਣੀ ਟਿੱਪਣੀਆਂ ਲਈ ਫਲੋਰ ਦਿੱਤਾ ਅਤੇ ਭਾਗੀਦਾਰਾਂ ਲਈ ਸੈਸ਼ਨ ਦੀ ਸ਼ੁਰੂਆਤ ਕੀਤੀ ।

 

*******

 

ਐੱਮਵੀ



(Release ID: 1642759) Visitor Counter : 190